ਕਨੌਲਾ ਸਰ੍ਹੋਂ ਨਾਲ ਆਪਣੀ ਆਰਥਿਕਤਾ ਮਜ਼ਬੂਤ ਕਰ ਰਿਹੈ ਭੱਦਲਵੱਡ ਦਾ ਕਿਸਾਨ ਹਰਵਿੰਦਰ ਸਿੰਘ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਕਨੀਕੀ ਮਾਹਿਰਾਂ ਤੋਂ ਕਨੌਲਾ ਸਰੋਂ ਦੀ ਖੇਤੀ ਬਾਰੇ ਜਾਣਕਾਰੀ ਲੈ ਕੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੱਦਲਵੱਡ ਦਾ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਕਿਸਾਨ ਹਰਵਿੰਦਰ ਸਿੰਘ ਦਾ ਕਹਿਣਾ ਕਿ 20 ਏਕੜ ਵਿੱਚ ਕਨੌਲਾ ਸਰੋਂ ਦੀ ਜੀ.ਐਸ.ਸੀ.-7 ਕਿਸਮ ਦੀ ਖੇਤੀ ਕੀਤੀ ਹੋਈ ਹੈ, ਜਿਸ ਨੂੰ ਪ੍ਰੋਸੈਸਿੰਗ ਕਰਨ ਤੋਂ ਬਾਅਦ ਲਗਭਗ ਸਾਰੇ ਖਰਚੇ ਕੱਢ ਕੇ 10 ਲੱਖ ਰੁਪਏ ਸਾਲਾਨਾ ਮੁਨਾਫ਼ਾ ਕਮਾ ਲੈਂਦਾ ਹੈ।

Photo Farmer Harvinder Singh of Village Bhadalwadd (Sangrur)ਸਫਲ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2011 ਵਿੱਚ ਕਨੌਲਾ ਸਰੋਂ ਦੀ ਖੇਤੀ 8 ਕਿੱਲਿਆਂ ਤੇ ਸ਼ੁਰੂ ਕੀਤੀ ਅਤੇ ਆਪਣੀ 23 ਕਿੱਲੇ ਜ਼ਮੀਨ ਹੈ ਤੇ ਇਹ 12 ਕਿੱਲੇ ਠੇਕੇ ‘ਤੇ ਹੋਰ ਲੈ ਕੇ ਖੇਤੀ ਕਰਦਾ ਹੈ, ਜਿਸ ਦੇ ਵਿੱਚੋਂ 20 ਏਕੜ ਵਿੱਚ ਕਨੌਲਾ ਸਰੋਂ ਬੀਜੀ ਹੋਈ ਹੈ। ਉਸ ਨੇ ਦੱਸਿਆ ਕਿ ਸਰ੍ਹੋਂ ਦੀ ਖੇਤੀ ਲਈ ਸਲਫ਼ਰ ਦੀ ਖਾਦ ਦੀ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਇਹ ਤੇਲ ਦੀ ਮਾਤਰਾ ਵਧਾਉਣ ਵਿੱਚ ਕੰਮ ਆਉਂਦੀ ਹੈ। ਉਹ ਆਪਣੇ ਖੇਤ ਵਿੱਚ 2 ਥੈਲੇ ਸਿੰਗਲ ਸੁਪਰ ਫਾਸ਼ਫੇਟ ਖਾਦ ਦੀ ਵਰਤੋਂ ਕਰਦਾ ਹੈ ਅਤੇ ਇੱਕ ਏਕੜ ਪਿੱਛੇ 10 ਕੁਇੰਟਲ ਝਾੜ ਪੈਦਾ ਕਰਦਾ ਹੈ ਜਿਸ ਦਾ ਬਾਜ਼ਾਰੀ ਮੁੱਲ ਲਗਭਗ 3500-4000 ਰੁਪਏ ਦੇ ਵਿੱਚ ਹੈ, ਸਾਰੇ ਖਰਚੇ ਜੋੜ ਕੇ ਪ੍ਰਤੀ ਏਕੜ ਖਰਚਾ 13600 ਰੁਪਏ ਬਣਦਾ ਹੈ ਜਿਸ ਵਿੱਚ ਬੀਜ ਦਾ ਮੁੱਲ, ਖੇਤ ਦੀ ਤਿਆਰ ਖਾਦਾਂ, ਸਿੰਚਾਈ, ਮਜ਼ਦੂਰ ਕਟਾਈ ਆਦਿ ਆਉਦਾ ਹੈ। ਉਸ ਦਾ ਕਹਿਣਾ ਹੈ ਕਿ ਇੱਕ ਏਕੜ ਪਿੱਛੇ ਕੁੱਲ ਮੁਨਾਫਾ ਲਗਭਗ 26000 ਰੁਪਏ ਹੁੰਦਾ ਹੈ।

ਹਰਵਿੰਦਰ ਸਿੰਘ ਨੇ ਦੱਸਿਆ ਕਿ 10 ਕੁਇੰਟਲ ਕਨੋਲਾ ਸਰ੍ਹੋਂ ਦੀ ਪ੍ਰੋਸੈਸਿੰਗ ਤੋਂ 333 ਲੀਟਰ ਤੇਲ ਨਿਕਲਦਾ ਹੈ। ਇੱਕ ਲੀਟਰ ਕਨੋਲਾ ਸਰ੍ਹੋਂ ਦੇ ਤੇਲ ਦੀ ਬਾਜ਼ਾਰੀ ਕੀਮਤ ਲਗਭਗ 130 ਰੁਪਏ ਹੈ ਜਿਸ ਵਿੱਚੋਂ ਉਹ ਖਲ ਨੂੰ ਪਸ਼ੂਆਂ ਦੀ ਖੁਰਾਕ ਤਿਆਰ ਕਰਨ ਵਜੋਂ 2500 ਰੁਪਏ ਕੁਇੰਟਲ ਦੀ ਕੀਮਤ ‘ਤੇ ਵੇਚ ਦਿੰਦਾ ਹੈ। ਉਹ ਦੱਸਦਾ ਹੈ ਕਿ 333 ਲੀਟਰ ਤੇਲ ਦੀ ਪੈਕਿੰਗ ਦਾ ਲਗਭਗ 4000 ਰੁਪਏ ਖਰਚਾ ਆਉਂਦਾ ਹੈ, ਜਿਸ ਵਿੱਚ ਬੋਤਲਾਂ, ਲੇਬਲਿੰਗ ਅਤੇ ਲੇਬਰ ਸ਼ਾਮਿਲ ਹੈ।

ਸੰਗਰੂਰ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਬਲਦੇਵ ਸਿੰਘ  ਮੁੱਖ ਖੇਤੀਬਾੜੀ ਅਫ਼ਸਰ, ਦੀ ਅਗਵਾਈ ਹੇਠ ਹਰਵਿੰਦਰ ਸਿੰਘ ਨੂੰ ਹਰ ਐਤਵਾਰ ਲੱਗਣ ਵਾਲੇ ਆਤਮਾ ਕਿਸਾਨ ਬਾਜ਼ਾਰ ‘ਚ ਵੀ ਕਨੋਲਾ ਸਰ੍ਹੋਂ ਦੇ ਤੇਲ ਦੀ ਵਿਕਰੀ ਲਈ ਮੰਡੀਕਰਨ ਦਾ ਮੌਕਾ ਮਿਲਿਆ ਹੈ ਅਤੇ ਉਸ ਦਾ ਉਤਪਾਦ ਤੇਜ਼ ਐਗਰੋ ਇੰਟਰਪ੍ਰਾਈਜ਼ਜ਼ ਦੇ ਨਾਂਅ ਹੇਠ ਆਤਮਾ ਅਧੀਨ ਰਜਿਸਟਰਡ ਹੈ। ਉਨ੍ਹਾਂ ਦੱਸਿਆ ਕਿ ਸਫ਼ਲ ਕਿਸਾਨ ਹਰਵਿੰਦਰ ਸਿੰਘ ਵਿਗਿਆਨ ਸਲਾਹਕਾਰ ਕੇਂਦਰ ਅਤੇ ਪੀ.ਏ.ਯੂ ਲੁਧਿਆਣਾ ਕੌਂਸਲ ਦਾ ਮੈਂਬਰ ਵੀ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਹਰਵਿੰਦਰ ਸਿੰਘ ਤੋਂ ਸੇਧ ਲੈ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰੇਰਿਤ ਕੀਤਾ।

ਮਿਸ਼ਨ ਤੰਦਰੁਸਤ ਪੰਜਾਬ; ਜਾਅਲੀ ਖੇਤੀ ਦਵਾਈਆਂ ਨੂੰ ਨੱਥ ਪਾਉਣ ਸਦਕਾ ਨਹੀਂ ਲੱਗੀ ਫਸਲਾਂ ਨੂੰ ਕੋਈ ਵੱਡੀ ਬਿਮਾਰੀ ਜਾਂ ਕੀੜਾ

Govt Tandrustਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਨਕਲੀ ਜਾਂ ਸਬ-ਸਟੈਂਡਰਡ ਦਵਾਈਆਂ ਕਿਸਾਨਾਂ ਨੂੰ ਵੇਚਣ ਵਾਲੇ ਖੇਤੀਬਾੜੀ ਦਵਾਈਆਂ ਦੇ ਡੀਲਰਾਂ ਵਿਰੁੱਧ ਇਸ ਸਾਲ ਸਾਉਣੀ ਦੌਰਾਨ ਦੋ-ਪੱਖੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਜਿੱਥੇ ਇਹ ਲਾਜ਼ਮੀ ਬਣਾਇਆ ਗਿਆ ਕਿ ਕੋਈ ਵੀ ਖੇਤੀ ਦਵਾਈਆਂ ਦਾ ਡੀਲਰ ਕਿਸਾਨ ਨੂੰ ਬਿਨਾਂ ਪੱਕੇ ਬਿੱਲ ਤੋਂ ਖੇਤੀ ਸਬੰਧੀ ਦਵਾਈ  ਨਹੀਂ ਵੇਚੇਗਾ। ਇਸ ਦੌਰਾਨ ਫੀਲਡ ਵਿੱਚ ਕੰਮ ਕਰਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਪੱਧਰ ਅਤੇ ਡੀਲਰਾਂ ਦੇ ਪੱਧਰ ‘ਤੇ ਜਾ ਕੇ ਦਵਾਈਆਂ ਦੇ ਬਿੱਲ ਚੈਕ ਕੀਤੇ ਗਏ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਪੰਜਾਬ ਵਿੱਚ ਕੋਈ ਵੀ ਦਵਾਈ ਜਾਂ ਬੀਜ ਬਿਨਾਂ ਬਿੱਲ ਤੋਂ ਨਾ ਵਿਕੇ । ਇਸ ਕਾਰਨ ਪ੍ਰਮਾਣਿਤ ਅਤੇ ਮਿਆਰੀ ਬੀਜ ਅਤੇ ਦਵਾਈਆਂ ਦੀ ਵਿਕਰੀ ਹੀ ਇਸ ਸਾਲ ਪੰਜਾਬ ਵਿੱਚ ਸੁਨਿਸ਼ਚਿਤ ਕਰਵਾਈ ਗਈ।

ਦੂਜੇ ਪਾਸੇ ਵਿਭਾਗ ਵੱਲੋਂ ਲਗਾਤਾਰ ਖੇਤੀ ਦਵਾਈਆਂ ਦੇ ਡੀਲਰਾਂ ਦੀ ਚੈਕਿੰਗ ਕਰਦੇ ਹੋਏ 8000 ਰਜਿਸਟਰਡ ਡੀਲਰਾਂ ਵਿੱਚੋਂ ਲਗਭਗ 5000 ਡੀਲਰਾਂ ਦੀ ਚੈਕਿੰਗ ਕੀਤੀ ਗਈ ਅਤੇ 1798 ਨਮੂਨੇ ਭਰੇ ਗਏ, ਜਿਨ੍ਹਾਂ ਵਿਚੋਂ 80 ਨਮੂਨੇ ਫੇਲ ਹੋਏ ਅਤੇ ਫੇਲ ਹੋਏ ਨਮੂਨਿਆਂ ਵਾਲੀਆਂ ਦਵਾਈਆਂ ਵੇਚਣ ਵਾਲੇ ਡੀਲਰਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਖੇਤੀ ਦਵਾਈਆਂ ਦੇ ਵੱਡੇ ਸਟੋਰਾਂ ਦੀ ਕੁਆਲਿਟੀ ‘ਤੇ ਖੇਤੀਬਾੜੀ ਵਿਭਾਗ ਦੇ ਮੁੱਖ ਦਫਤਰ ਵਲੋਂ ਸਿੱਧੀ ਨਿਗਰਾਨੀ ਰੱਖੀ ਗਈ। ਸੀਨੀਅਰ ਅਧਿਕਾਰੀਆਂ ਦੁਆਰਾ ਇਨ੍ਹਾਂ ਵੱਡੇ ਸਟੋਰਾਂ ਦੀ ਲਗਾਤਾਰ ਜਾਂਚ ਕੀਤੀ ਗਈ ਅਤੇ ਸਮੇਂ-ਸਮੇਂ ਤੇ ਦਵਾਈਆਂ ਦੇ ਨਮੂਨੇ ਵੀ ਭਰੇ ਗਏ ।

ਇਸ ਮੁਹਿੰਮ ਦੌਰਾਨ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਨੂੰ ਵੀ ਜਾਅਲੀ ਜਾਂ ਗੈਰਮਿਆਰੀ ਦਵਾਈਆਂ ਦੀ ਵਰਤੋਂ ਜਾਂ ਫਿਰ ਜ਼ਰੂਰਤ ਤੋਂ ਵੱਧ ਦਵਾਈਆਂ ਦੀ ਵਰਤੋਂ ਕਾਰਨ ਹੋਣ ਵਾਲੇ ਨੁਕਸਾਨਾਂ ਤੋਂ ਜਾਣੂੰ ਕਰਵਾਇਆ ਗਿਆ। ਇਸ ਨਾਲ ਉਨ੍ਹਾਂ ਨੂੰ ਬਾਸਮਤੀ ਵਰਗੀਆਂ ਚਾਵਲ ਦੀਆਂ ਕਿਸਮਾਂ ਦੀ ਪੈਦਾਵਾਰ ਦੌਰਾਨ ਜਿਆਦਾ ਕੀਟਨਾਸ਼ਕ ਜਾਂ ਜੜ੍ਹੀ-ਬੂਟੀ ਨਾਸ਼ਕ ਦਵਾਈਆਂ ਦੀ ਵਰਤੋਂ ਕਾਰਨ ਇਸ ਚਾਵਲ ਨੂੰ ਅੰਤਰਰਾਸ਼ਟਰੀ ਬਾਜਾਰ ਵਿੱਚ ਵੇਚਣ ਮੌਕੇ ਆਉਣ ਵਾਲੀਆਂ ਔਕੜਾਂ ਬਾਰੇ ਜਾਣਕਾਰੀ ਦਿੱਤੀ ਗਈ। ਇੰਨ੍ਹਾਂ ਕੈਂਪਾਂ ਰਾਹੀਂ ਦਿੱਤੀ ਗਈ ਜਾਣਕਾਰੀ ਕਾਰਨ ਪੰਜਾਬ ਦੇ ਕਿਸਾਨ ਵੀ ਇਹ ਭਲੀਭਾਂਤ ਸਮਝਣ ਲੱਗੇ ਹਨ ਕਿ ਉਨ੍ਹਾਂ ਦੀਆਂ ਫਸਲਾਂ ਦਾ ਵਧੀਆ ਮੁੱਲ ਫਿਰ ਹੀ ਮਿਲੇਗਾ ਜੇਕਰ ਇਹ ਸਿਹਤਮੰਦ ਹੋਣਗੀਆਂ।

ਇਸ ਦੇ ਸਿੱਟੇ ਵਜੋਂ ਇਸ ਸਾਲ ਦਵਾਈਆਂ ਦੀ ਸੇਲ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਹੋਈ ਅਤੇ ਪੰਜਾਬ ਵਿੱਚ ਕਿਸੇ ਵੀ ਥਾਂ ਤੇ ਫਸਲਾਂ ਨੂੰ ਕੋਈ ਵੱਡੀ ਬਿਮਾਰੀ ਜਾਂ ਕੀੜਾ ਨਹੀਂ ਲੱਗਾ। ਜਿਸ ਕਾਰਨ ਇਸ ਸਾਲ ਪੰਜਾਬ ਵਿੱਚ ਸਾਉਣੀ ਦੀ ਫਸਲ ਦੇ ਰਿਕਾਰਡ ਤੋੜ ਉਤਪਾਦਨ ਦੀ ਉਮੀਦ ਹੈ।

This slideshow requires JavaScript.

ਸਹਿਕਾਰੀ ਸਭਾ ਬੇਗਮਪੁਰ ਬਣੀ ਪਰਾਲੀ ਦੇ ਨਿਪਟਾਰੇ ਲਈ ਮਾਰਗਦਰਸ਼ਕ

 • ਚਾਰ ਸਾਲਾਂ ਤੋਂ ਪਰਾਲੀ ਦਾ ਆਧੁਨਿਕ ਮਸ਼ੀਨਰੀ ਨਾਲ ਨਿਪਟਾਰਾ ਕਰਕੇ ਪੰਜ ਪਿੰਡਾਂ ਨੂੰ ਧੂੰਆਂ ਰਹਿਤ ਬਣਾਇਆ 
 • ਬੇਗਮਪੁਰ, ਜਾਫ਼ਰਪੁਰ, ਹੁਸੈਨ ਚੱਕ, ਸਲੋਹ ਤੇ ਹਿਆਲਾ ’ਚੋਂ ਪਰਾਲੀ ਨੂੰ ਅੱਗ ਲਾਉਣ ਦੀ ਰਵਾਇਤ ਖਤਮ
 • ਹਰ ਸਾਲ 12 ਤੋਂ 14 ਹਜ਼ਾਰ ਕੁਇੰਟਲ ਪਰਾਲੀ ਖੇਤਾਂ ’ਚ ਸੜਨ ਤੋਂ ਬਚਾਈ ਜਾਂਦੀ ਹੈ 


123ਪੰਜਾਬ ਸਰਕਾਰ ਵੱਲੋਂ ਵਿੱਢੇ ਪਰਾਲੀ ਦੇ ਨਿਪਟਾਰੇ ਦੇ ਯਤਨਾਂ ਨੂੰ ਨਵਾਂਸ਼ਹਿਰ ਦੀ ਸਹਿਕਾਰੀ ਖੇਤੀਬਾੜੀ ਸਭਾ ਬੇਗਮਪੁਰ ਨੇ ਆਪਣੀ ਪਹਿਲਕਦਮੀ ਨਾਲ ਇਸ ਢੰਗ ਨਾਲ ਅਪਣਾਇਆ ਹੈ ਕਿ ਅੱਜ ਸਭਾ ਦੀਆਂ ਕੋਸ਼ਿਸ਼ਾਂ ਨਾਲ ਆਲੇ ਦੁਆਲੇ ਦੇ ਪੰਜ ਪਿੰਡਾਂ ਬੇਗਮਪੁਰ, ਜਾਫ਼ਰਪੁਰ, ਹੁਸੈਨ ਚੱਕ, ਸਲੋਹ, ਹਿਆਲਾ ਤੇ ਕਰਿਆਮ ’ਚ ਪਰਾਲੀ ਨੂੰ ਅੱਗ ਲਾਉਣ ਦੀ ਰਵਾਇਤ ਲਗਪਗ ਖਤਮ ਹੋਣ ਦੇ ਕੰਢੇ ਪੁੱਜ ਗਈ ਹੈ। ਸਭਾ ਆਪਣੀ ਇਸ ਕਾਮਯਾਬੀ ਨਾਲ ਹੋਰਨਾਂ ਸਭਾਵਾਂ ਅਤੇ ਪਿੰਡਾਂ ਲਈ ਮਾਰਗਦਰਸ਼ਕ ਬਣ ਗਈ ਹੈ।

ਸਕੱਤਰ ਅਮਰੀਕ ਸਿੰਘ ਦੱਸਦੇ ਹਨ ਕਿ ਨਵੰਬਰ 2013 ’ਚ ਤਤਕਾਲੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਜ਼ਿਲ੍ਹੇ ’ਚ ਕਿਸੇ ਇੱਕ ਸਭਾ ਨੂੰ ਬੇਲਰ ਦੇ ਤਜਰਬੇ ਵਾਸਤੇ ਅੱਗੇ ਆਉਣ ਲਈ ਪੁੱਛਿਆ ਗਿਆ ਸੀ।  ਉਸ ਵਕਤ ਸਹਿਕਾਰੀ ਖੇਤੀਬਾੜੀ ਸਭਾ ਬੇਗਮਪੁਰ ਵੱਲੋਂ ਪਹਿਲ ਕਦਮੀ ਕਰਦਿਆਂ ਜ਼ਿਲ੍ਹੇ ਦਾ ਪਹਿਲਾ ਬੇਲਰ ਤੇ ਰੇਕਰ ਲੈਣ ਦੀ ਹਾਮੀ ਭਰੀ ਗਈ ਸੀ। ਉਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਤਤਕਾਲੀ ਡਿਪਟੀ ਕਮਿਸ਼ਨਰ ਦੀ ਮੌਜੂਦਗੀ ’ਚ 25 ਨਵੰਬਰ ਨੂੰ ਮਸ਼ੀਨ ਦਾ ਟ੍ਰਾਇਲ ਵੀ ਕੀਤਾ ਗਿਆ ਸੀ। ਉਸ ਤੋਂ ਬਾਅਦ ਲਗਾਤਾਰ ਬੇਲਰ ਮਸ਼ੀਨ ਆਲੇ ਦੁਆਲੇ ਦੇ ਪਿੰਡਾਂ ’ਚ ਪਰਾਲੀ ਨੂੰ ਸਾੜਨ ਤੋਂ ਰੋਕਣ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।

ਆਪਣੀ ਇਸ ਪਹਿਲ ਕਦਮੀ ਸਦਕਾ ਇਸ ਸੁਸਾਇਟੀ ਨੂੰ ਪੀ.ਏ.ਯੂ. ਵਿਖੇ ਹੋਏ ਸਹਿਕਾਰਤਾ ਸਪਤਾਹ ਸਮਾਗਮ ਦੌਰਾਨ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਪਾਸੋਂ ਰਾਜ ਪੱਧਰੀ ਪੁਰਸਕਾਰ ਹਾਸਲ ਹੋ ਚੁੱਕਾ ਹੈ।

18.09.18 Baler 02
ਸਹਿਕਾਰੀ ਖੇਤੀਬਾੜੀ ਸਭਾ ਬੇਗਮਪੁਰ ਦੀ ਬੇਲਰ ਮਸ਼ੀਨ ਜੋ ਕਿ ਆਲੇ-ਦੁਆਲੇ ਦੇ ਪੰਜ ਪਿੰਡਾਂ ’ਚ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ’ਚ ਝੰਡਾਬਰਦਾਰ ਬਣੀ ।

ਅਮਰੀਕ ਸਿੰਘ ਅਨੁਸਾਰ ਉਸ ਮੌਕੇ 13.10 ਲੱਖ ਰੁਪਏ ਮੁੱਲ ਦੀ ਇਸ ਮਸ਼ੀਨ ’ਤੇ ਪੰਜਾਬ ਕਿਸਾਨ ਕਮਿਸ਼ਨ ਪਾਸੋਂ 40 ਫ਼ੀਸਦੀ ਸਬਸਿਡੀ ਵੀ ਮਿਲੀ ਸੀ। ਉਸ ਦਾ ਕਹਿਣਾ ਹੈ ਕਿ ਮਸ਼ੀਨ ਤੋਂ ਆਉਣ ਵਾਲਾ ਮੁਨਾਫ਼ਾ ਪਹਿਲੇ ਸਾਲ ਢਾਈ ਲੱਖ ਤੋਂ ਸ਼ੁਰੂ ਹੋ ਕੇ ਚੌਥੇ ਸਾਲ ਸਾਢੇ ਤਿੰਨ ਲੱਖ ’ਤੇ ਪੁੱਜ ਚੁੱਕਾ ਹੈ। ਮਸ਼ੀਨ ’ਤੇ ਲਾਇਆ ਲਾਗਤ ਮੁੱਲ ਵੀ ਮੁੜ ਆਇਆ ਹੈ ਅਤੇ ਹਰ ਸਾਲ 12000 ਤੋਂ 14000 ਕੁਇੰਟਲ ਝੋਨੇ ਦੀ ਪਰਾਲੀ ਤੇ ਗੰਨੇ ਦੀ ਖੋਰੀ, ਮਸ਼ੀਨ ਰਾਹੀਂ ਇਕੱਠੀ ਕਰਕੇ ਬਾਇਓ ਮਾਸ ਪਲਾਂਟ ਬਿੰਜੋ (ਗੜ੍ਹਸ਼ੰਕਰ ਨੇੜੇ) ਭੇਜੀ ਜਾਂਦੀ ਹੈ। 

ਉਨ੍ਹਾਂ ਦੱਸਿਆ ਕਿ ਬੇਲਰ ਮਸ਼ੀਨ ਆਉਣ ਨਾਲ ਜਿੱਥੇ ਸਭਾ ਦੀ ਆਮਦਨੀ ਵਿੱਚ ਵਾਧਾ ਹੋਇਆ ਹੈ ਉੱਥੇ ਹਰ ਸਾਲ 22 ਵਿਅਕਤੀਆਂ ਨੂੰ ਰੋਜ਼ਗਾਰ ਵੀ ਦਿੱਤਾ ਜਾਂਦਾ ਹੈ ਜਿਸ ਵਿੱਚ ਬੇਲਰ ਅਪਰੇਟਰ ਤੇ ਪਰਾਲੀ ਦੀਆਂ ਗੱਠਾਂ ਬੰਨ੍ਹਣ ਵਾਲੇ ਸ਼ਾਮਿਲ ਹਨ। ਇਸ ਤੋਂ ਇਲਾਵਾ 5 ਟ੍ਰੈਕਟਰ-ਟ੍ਰਾਲੀ ਹਰ ਸਾਲ 35 ਰੁਪਏ ਪ੍ਰਤੀ ਕੁਇੰਟਲ ਦੇ ਢੋਆ-ਢੁਆਈ ਰੇਟ ’ਤੇ ਇਸ ਕਿੱਤੇ ਤੋਂ ਰੋਜ਼ਗਾਰ ਪ੍ਰਾਪਤ ਕਰਦੇ ਹਨ। ਹਰ ਸਾਲ 550 ਤੋਂ 630 ਏਕੜ ਝੋਨੇ ਦੀ ਪਰਾਲੀ ਤੇ 100 ਏਕੜ ਦੇ ਕਰੀਬ ਗੰਨੇ ਦੀ ਖੋਰੀ ਬਿੰਜੋ ਪਹੁੰਚਾਈ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਭਾ ਤੋਂ ਉਤਸ਼ਾਹਿਤ ਹੋ ਕੇ ਸੰਧਵਾਂ ਦੇ ਇੱਕ ਕਿਸਾਨ ਜਗਦੇਵ ਸਿੰਘ ਨੇ ਚਾਰ ਬੇਲਰ ਮਸ਼ੀਨਾਂ ਅਤੇ ਜਾਫ਼ਰਪੁਰ ਦੇ ਪ੍ਰਦੀਪ ਤੇ ਕੁਲਦੀਪ ਨੇ ਦੋ ਬੇਲਰ ਮਸ਼ੀਨਾਂ ਲੈ ਆਪਣਾ ਰੋਜ਼ਗਾਰ ਚਲਾਇਆ ਹੋਇਆ ਹੈ ਅਤੇ ਪਰਾਲੀ ਦਾ ਨਿਪਟਾਰਾ ਕਰਕੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ’ਚ ਸਹਿਯੋਗ ਦੇ ਰਹੇ ਹਨ।

ਸਹਿਕਾਰੀ ਸਭਾ ਬੇਗਮਪੁਰ ਵੱਲੋਂ ਪਰਾਲੀ ਸੜਨੋ ਬਚਾਉਣ ਦੇ ਆਪਣੇ ਪਹਿਲੇ ਉਪਰਾਲੇ ਨੂੰ ਮਿਲੀ ਸਫ਼ਲਤਾ ਤੋਂ ਬਾਅਦ ਪਰਾਲੀ ਦਾ ਖੇਤ ’ਚ ਨਿਪਟਾਰਾ ਕਰਨ ਵਾਲੇ 9 ਹੋਰ ਸੰਦ ਜਿਨ੍ਹਾਂ ’ਚ ਰੋਟਾਵੇਟਰ, ਐਮ. ਬੀ. ਪਲਾਓ (ਉਲਟਾਵਾਂ ਹਲ), ਮਲਚਰ, ਹੈਪੀ ਸੀਡਰ, ਕਟਰ ਆਦਿ ਸ਼ਾਮਿਲ ਹਨ, ਵੀ ਲਏ ਗਏ ਹਨ, ਜਿਨ੍ਹਾਂ ਦੇ ਲਾਗਤ ਮੁੱਲ 8 ਲੱਖ ਰੁਪਏ ’ਤੇ 80 ਫ਼ੀਸਦੀ ਦੀ ਸਬਸਿਡੀ ਸਰਕਾਰ ਪਾਸੋਂ ਮਿਲਣੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਰਾਲੀ ਦਾ ਸਾੜੇ ਬਿਨਾਂ ਮਸ਼ੀਨੀਕਰਣ ਰਾਹੀਂ ਨਿਪਟਾਰਾ ਬਹੁਤ ਹੀ ਵਧੀਆ ਯਤਨ ਹੈ ਜਿਸ ਨਾਲ ਜਿੱਥੇ ਵਾਤਾਵਰਣ ਪਲੀਤ ਹੋਣ ਤੋਂ ਬਚੇਗਾ ਉੱਥੇ ਜ਼ਮੀਨ ਦਾ ਉਪਜਾਊਪਣ ਵੀ ਵਧੇਗਾ।

ਅਮਰੀਕ ਸਿੰਘ ਵੱਲੋਂ ਪਰਾਲੀ ਨਾ ਸਾੜਨ ਦਾ ਸੁਨੇਹਾ ਦੇਣ ਲਈ ਪਿਛਲੇ ਸਾਲ ਗਾਇਕ ਵਿੱਕੀ ਮਹਿੰਦੀਪੁਰ ਦੀ ਅਵਾਜ਼ ’ਚ ਆਪਣਾ ਲਿਖਿਆ ਗੀਤ ‘ਸਾਰੇ ਰਲ ਕੇ ਕਸਮਾਂ ਖਾਈਏ, ਕਦੀ ਵੀ ਨਾੜ ਨਾ ਸਾੜਾਂਗੇ’ ਵੀ ਜਾਰੀ ਕਰ ਚੁੱਕੇ ਹਨ ਤਾਂ ਜੋ ਕਿਸਾਨਾਂ ਨੂੰ ਹਰ ਤਰ੍ਹਾਂ ਦੇ ਮਾਧਿਅਮ ਰਾਹੀਂ ਪਰਾਲੀ ਸਾੜਨ ਤੋਂ ਰੋਕਿਆ ਜਾ ਸਕੇ।

ਤੰਦਰੁਸਤ ਪੰਜਾਬ ਮੁਹਿੰਮ ਸਦਕਾ ਡੀ.ਏ.ਪੀ ਅਤੇ ਯੂਰੀਆ ਦੀ ਘੱਟ ਵਰਤੋਂ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਹੋਈ 200 ਕਰੋੜ ਰੁਪਏ ਦੀ ਬਚਤ

Govt-Tandrust-Punjab-Postਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਤੰਦਰੁਸਤ ਅਤੇ ਖੁਸ਼ਹਾਲ ਬਨਾਉਣ ਲਈ ਚਲਾਈ ਗਈ ਮੁਹਿੰਮ ਸਦਕਾ ਜਿੱਥੇ ਸਿਰਫ 100 ਦਿਨਾਂ ਅੰਦਰ ਹੀ ਦੁੱਧ, ਦੁੱਧ ਉਤਪਾਦਾਂ, ਫਲ-ਸਬਜੀਆਂ ਅਤੇ ਹੋਰ ਖਾਣਪੀਣ ਦੀਆਂ ਵਸਤਾਂ ਦੇ ਮਿਆਰ ਨੂੰ ਸੁਧਾਰਣ ਲਈ ਕੀਤੇ ਜਾ ਰਹੇ ਯਤਨਾਂ ਦੇ ਨਤੀਜੇ ਸਾਹਮਣੇ ਆਉਣ ਲੱਗ ਹਨ ਉਥੇ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡੀ.ਏ.ਪੀ. ਅਤੇ ਯੂਰੀਆ ਦੀ ਬੇਲੋੜੀ ਵਰਤੋਂ ਨੂੰ ਘਟਾਉਣ ਸਦਕਾ ਪੰਜਾਬ ਦੇ ਕਿਸਾਨਾਂ ਦੀ 200 ਕਰੋੜ ਰੁਪਏ ਦੇ ਦੀ ਬਚਤ ਹੋਈ ਹੈ।

ਖੇਤੀਬਾੜੀ ਵਿਭਾਗ ਵੱਲੋਂ ਪਾਇਆ ਗਿਆ ਸੀ ਕਿ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਵਿੱਚ ਝੋਨੇ ਦੇ ਖੇਤਾਂ ਵਿੱਚ ਡੀ.ਏ.ਪੀ. ਖਾਦ ਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ ਪਰ ਫਿਰ ਵੀ ਪੰਜਾਬ ਦੇ ਕਿਸਾਨ ਝੋਨੇ ਲਈ ਲਗਭਗ 50 ਹਜਾਰ ਟਨ ਡੀ.ਏ.ਪੀ. ਦੀ ਬੇਲੋੜੀ ਵਰਤੋਂ ਕਰਦੇ ਹਨ। ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਜਿਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ।

ਸੂਬੇ ਦੇ ਕਿਸਾਨਾਂ ਵੱਲੋਂ ਝੋਨੇ ਵਿੱਚ ਪਿਛਲੇ ਸਾਲ ਦੇ 50 ਹਜਾਰ ਟਨ ਡੀ.ਏ.ਪੀ. ਦੀ ਵਰਤੋਂ ਦੀ ਥਾਂ ਇਸ ਸਾਲ ਕੇਵਲ 12 ਹਜਾਰ ਟਨ ਡੀ.ਏ.ਪੀ. ਦੀ ਵਰਤੋਂ ਕੀਤੀ ਗਈ ਅਤੇ ਇਸ ਨਾਲ ਪੰਜਾਬ ਦੇ ਕਿਸਾਨਾਂ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ 75 ਫੀਸਦੀ ਡੀ.ਏ.ਪੀ. ਦੀ ਘੱਟ ਵਰਤੋਂ ਕੀਤੀ ਗਈ। ਇਸ ਨਾਲ ਡੀ.ਏ.ਪੀ ਦੀ ਖਰੀਦ ਅਤੇ ਇਨ ਨੂੰ ਖੇਤਾਂ ਵਿੱਚ ਪਾਉਣ ਤੇ ਹੋਣ ਵਾਲੇ ਲਗਭਗ 100 ਕਰੋੜ ਰੁਪਏ ਦੇ ਬੇਲੋੜੇ ਖਰਚੇ ਦੀ ਬਚਤ ਹੋਈ।

ਇਸੇ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਝੋਨੇ ਵਿੱਚ 2 ਥੈਲੇ ਯੂਰੀਆ ਖਾਦ ਪ੍ਰਤੀ ਏਕੜ ਤੋਂ ਵੱਧ ਨਹੀਂ ਵਰਤਣੇ ਚਾਹੀਦੇ ਜਦੋਂ ਕਿ ਪੰਜਾਬ ਦੇ ਕਿਸਾਨਾਂ ਵੱਲੋਂ 3 ਤੋਂ 4 ਥੈਲੇ ਯੂਰੀਆ ਖਾਦ ਦੀ ਝੋਨੇ ਵਿੱਚ ਵਰਤੋਂ ਕੀਤੀ ਜਾ ਰਹੀ ਸੀ। ਵਿਭਾਗ ਵੱਲੋਂ ਪਾਇਆ ਗਿਆ ਕਿ 2 ਥੈਲੇ ਤੋਂ ਵੱਧ ਯੂਰੀਆ ਪਾਉਣ ਨਾਲ ਜਿੱਥੇ ਕਿਸਾਨ ਦਾ ਖਰਚਾ ਵੱਧ ਹੁੰਦਾ ਹੈ ਅਤੇ ਧਰਤੀ ਵਿੱਚ ਰਸਾਇਣਾਂ ਦੀ ਵੱਧ ਮਿਕਦਾਰ ਇਕੱਠੀ ਹੁੰਦੀ ਹੈ, ਉਥੇ ਜਿਆਦਾ ਯੂਰੀਆ ਪਾਏ ਝੋਨੇ ਦੇ ਪੱਤਿਆਂ ਤੇ ਕੀੜੇ-ਮਕੌੜਿਆਂ ਦਾ ਵੱਧ ਹਮਲਾ ਹੁੰਦਾ ਹੈ।

ਖੇਤੀਬਾੜੀ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਈ ਜਾਗਰੂਕਤਾ ਮੁਹਿੰਮ ਸਦਕਾ ਇਸ ਸਾਲ ਪੰਜਾਬ ਵਿੱਚ ਪਹਿਲੀ ਵਾਰ ਯੂਰੀਆ ਦੀ ਖਪਤ ਵਿੱਚ ਕਮੀ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 1 ਲੱਖ 30 ਹਜਾਰ ਟਨ ਯੂਰੀਆ ਖਾਦ ਘੱਟ ਵਰਤੀ ਗਈ ਹੈ, ਜਿਸ ਦੀ ਬਜਾਰੀ ਕੀਮਤ ਲਗਭਗ 80 ਕਰੋੜ ਰੁਪਏ ਬਣਦੀ ਹੈ ਅਤੇ ਜੇਕਰ ਇਸ ਖਾਦ ਨੂੰ ਖੇਤਾਂ ਵਿੱਚ ਛੱਟਾ ਦੇਣ ਦੀ ਕੀਮਤ ਵੀ ਜੋੜੀ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਿਸਾਨਾਂ ਨੂੰ ਲਗਭਗ 100 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ।

ਦੋ ਦਹਾਕਿਆਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਣ ਦਾ ਚਿੰਤਕ ਬਣਿਆ ਹਰਵੰਤ ਹੋਰਨਾਂ ਨੂੰ ਵੀ ਕਰਦਾ ਹੈ ਪ੍ਰੇਰਿਤ

 • ਪਰਾਲੀ ਨੂੰ ਕਣਕ ਤੇ ਗੰਨੇ ਦੇ ਖੇਤ ’ਤੇ ‘ਮਲਚਿੰਗ’ ਲਈ ਵਰਤਦਾ ਹੈ 
 • ‘ਮਲਚਿੰਗ’ ਤਕਨੀਕ ਗੰਡੋਇਆਂ ਰਾਹੀਂ ਜ਼ਮੀਨ ਦੇ ਉਪਜਾਊਪਣ ’ਚ ਅਸਰਦਾਰ : ਹਰਵੰਤ ਸਿੰਘ ਸੰਘਾ 
 • ਮਿਸ਼ਨ ਤੰਦਰੁਸਤ ਪੰਜਾਬ ਰਾਹੀਂ ਪੰਜਾਬ ਨੂੰ ਧੂਆਂ ਰਹਿਤ ਬਣਾਉਣ ਦੇ ਯਤਨਾਂ ਦੀ ਸ਼ਲਾਘਾ


14.09.18 Harwant Singh Sangha 01ਪਿਛਲੇ ਦੋ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਣ ਦਾ ਚਿੰਤਕ ਬਣਿਆ ਨਵਾਂਸ਼ਹਿਰ ਦਾ ਅਗਾਂਹਵਧੂ ਹਰਵੰਤ ਸਿੰਘ ਸੰਘਾ ਆਪਣੇ ਤਜਰਬਿਆਂ ਰਾਹੀਂ ਹੋਰਨਾਂ ਲਈ ਵੀ ਮਾਰਗ ਦਰਸ਼ਕ ਬਣਿਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ 1994 ਤੋਂ ਉਸ ਨੇ ਪਰਾਲੀ ਨਾ ਜਲਾਉਣ ਦਾ ਫੈਸਲਾ ਲਿਆ ਸੀ ਤੇ ਅੱਜ ਤੱਕ ਉਸ ’ਤੇ ਕਾਇਮ ਹੈ।

ਬਲਾਚੌਰ ਦੇ ਸੜੋਆ ਇਲਾਕੇ ’ਚ ਆਪਣੀ ਜ਼ਮੀਨ ’ਤੇ ਖੇਤੀ ਕਰਦਾ ਇਹ ਕਿਸਾਨ ਆਪਣੇ ਤਜਰਬਿਆਂ ਬਾਰੇ ਸਾਂਝ ਪਾਉਂਦਾ ਦੱਸਦਾ ਹੈ ਕਿ ਉਹ ਪਰਾਲੀ ਅਤੇ ਗੰਨੇ ਦੀ ਖੋਰੀ ਦੀ ਵਰਤੋਂ ਕਣਕ ਤੇ ਗੰਨੇ ਦੀ ਬਿਜਾਈ ਬਾਅਦ ਇਨ੍ਹਾਂ ਖੇਤਾਂ ’ਤੇ ‘ਮਲਚਿੰਗ’ (ਜ਼ਮੀਨ ’ਤੇ ਵਿਛਾਉਣਾ) ਲਈ ਵਰਤਦਾ ਹੈ। ਉਸ ਦਾ ਕਹਿਣਾ ਹੈ ਕਿ ‘ਮਲਚਿੰਗ’ ਨਾਲ ਜਿੱਥੇ ਪਾਣੀ, ਬਿਜਲੀ, ਡੀਜ਼ਲ ਦੀ ਬੱਚਤ ਹੁੰਦੀ ਹੈ, ਉੱਥੇ ਨਦੀਨਾਂ ’ਤੇ ਵੀ 80 ਫ਼ੀਸਦੀ ਕੰਟਰੋਲ ਹੋਣ ਨਾਲ ਨਦੀਨਨਾਸ਼ਕਾਂ ਦੇ ਛਿੜਕਾਅ ’ਤੇ ਆਉਣ ਵਾਲੀ ਲਾਗਤ ਵੀ ਬਚਦੀ ਹੈ। ਇਸ ਤੋਂ ਵੀ ਵੱਡੀ ਗੱਲ ਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ। ਉਹ ਪਰਾਲੀ ਨਾ ਸਾੜ ਕੇ ‘ਮਲਚਿੰਗ’ ਦਾ ਇੱਕ ਹੋਰ ਵੱਡਾ ਫ਼ਾਇਦਾ ਧਰਤੀ ’ਚ ਜੈਵਿਕ ਮਾਦਾ ਗੰਡੋਇਆਂ ਦੀ ਆਪਣੇ ਆਪ ਹੁੰਦੀ ਉਤਪਤੀ ਰਾਹੀਂ ਜ਼ਮੀਨ ਨੂੰ ਮਿਲਦੀ ਕੁਦਰਤੀ ਖਾਦ ਤੇ ਉਪਜਾਊਪਣ ਹੈ। ਇਹ ਗੰਡੋਏ ਜ਼ਮੀਨ ’ਚ ਇੱਕ ਮੀਟਰ ਡੂੰਘੇ ਜਾਂਦੇ ਹਨ, ਜਿਸ ਨਾਲ ਪਾਣੀ ਨੂੰ ਰੀਚਾਰਜ ਹੋਣ ’ਚ ਮੱਦਦ ਮਿਲਦੀ ਹੈ। ਇਸ ਨਾਲ ਫ਼ਸਲ ਦੇ ‘ਰੂਟ ਜ਼ੋਨ’ ’ਚ ਵੀ ਵਾਧਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਕਲ੍ਹ ਪਰਾਲੀ ਦੇ ਨਿਪਟਾਰੇ ਲਈ ਰੋਟਾਵੇਟਰ, ਹੈਪੀ ਸੀਡਰ, ਜ਼ੀਰੋ ਟਿਲ ਡਿ੍ਰਲ, ਬੇਲਰ ਤੇ ਮੋਲਡ ਬੋਲਡ 14.09.18 Harwant Singh Sangha 02ਪਲਾਓ ਸਮੇਤ ਅਨੇਕਾਂ ਆਧੁਨਿਕ ਖੇਤੀ ਸੰਦ ਆ ਚੁੱਕੇ ਹਨ ਅਤੇ ਉਹ ਇਨ੍ਹਾਂ ਸਾਰਿਆਂ ਨੂੰ ਵਰਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਤਜਰਬੇ ਮੁਤਾਬਕ ਇਨ੍ਹਾਂ ’ਚੋਂ ਮੋਲਡ ਬੋਲਡ ਪੁਲਾਓ ਜੋ ਕਿ ਉਲਟਾਵਾਂ ਹਲ ਹੈ ਤੇ ਮਿੱਟੀ ਨੂੰ ਉਲੱਦ ਦਿੰਦਾ ਹੈ ਅਤੇ ਬੇਲਰ ਜ਼ਿਆਦਾ ਲਾਭਦਾਇਕ ਹਨ। ਉਨ੍ਹਾਂ ਕਿਹਾ ਕਿ ਬੇਲਰ ਨਾਲ ਅਸੀਂ ਪਰਾਲੀ ਦੀਆਂ ਗੰਢਾਂ ਬੰਨ੍ਹ ਕੇ ਉਸ ਨੂੰ ਪਾਸੇ ਰੱਖ ਸਕਦੇ ਹਾਂ ਤੇ ਬਿਜਾਈ ਬਾਅਦ ਉਸ ਪਰਾਲੀ ਨੂੰ ‘ਮਲਚਿੰਗ’ ਲਈ ਵਰਤ ਸਕਦੇ ਹਾਂ।

ਉਨ੍ਹਾਂ ਹਰਿਆਣਾ ਦੇ ਯਮੁਨਾ ਨਗਰ ਤੇ ਉਤਰਾਖੰਡ ਦੇ ਤਰਾਈ ਇਲਾਕੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਪਾਣੀ ਦੀ ਘਾਟ ਕਾਰਨ ਤੇ ਬਾਰਸ਼ਾਂ ਸਮੇਂ ਸਿਰ ਨਾ ਹੋਣ ਕਾਰਨ, ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ‘ਮਲਚਿੰਗ’ ਲਈ ਵਰਤਦੇ ਹਨ। ਇਸੇ ਤਰ੍ਹਾਂ ਮਹਾਂਰਾਸ਼ਟਰ ’ਚ ਬਿਜਾਈ ਤੋਂ ਬਾਅਦ ਖੇਤਾਂ ’ਚ ‘ਮਲਚਿੰਗ’ ਵਿਧੀ ਦੀ ਵਰਤੋਂ 80 ਫ਼ੀਸਦੀ ਤੱਕ ਹੈ।

ਸ੍ਰੀ ਸੰਘਾ ਜੋ ਕਿ ਬਾਗ਼ਬਾਨੀ-1990 ਦਾ ਸਟੇਟ ਐਵਾਰਡ ਵੀ ਹਾਸਲ ਕਰ ਚੁੱਕੇ ਹਨ ਤੇ ਭਾਰਤ ਸਰਕਾਰ ਦੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਦੀ ਗੰਨਾ ਨੀਤੀ ਦੇ ਸਾਲ 2002 ’ਚ ਤਿੰਨ ਸਾਲ ਲਈ ਮੈਂਬਰ ਵੀ ਰਹਿ ਚੁੱਕੇ ਹਨ, ਦਾ ਕਹਿਣਾ ਹੈ ਕਿ ਜੇਕਰ ਅਸੀਂ ਮਹਿੰਗੀਆਂ ਪਰਾਲੀ ਦਾ ਨਿਪਟਾਰਾ ਕਰਨ ਵਾਲੀਆਂ ਮਸ਼ੀਨਰੀਆਂ ਦੀ ਵਰਤੋਂ ਨਹੀਂ ਵੀ ਕਰਨੀ ਤਾਂ ਅਸੀਂ ਪਰਾਲੀ ਨੂੰ ਇਕੱਠੀ ਕਰਕੇ, ਇਸ ’ਤੇ ਦੋ ਤੋਂ ਤਿੰਨ ਫ਼ੀਸਦੀ ਯੂਰੀਏ ਦੇ ਘੋਲ ਦਾ ਛਿੜਕਾਅ ਕਰਕੇ ਜਾਂ ਪਸ਼ੂਆਂ ਦਾ ਪਿਸ਼ਾਬ ਸੁੱਟ ਕੇ, ਇਸ ਦਾ ਕੁਦਰਤੀ ਖਾਦ (ਢੇਰ) ਵੀ ਬਣਾ ਸਕਦੇ ਹਾਂ ਜੋ ਕਿ ਜ਼ਮੀਨ ਲਈ ਬਹੁਤ ਹੀ ਉਪਯੋਗੀ ਹੁੰਦਾ ਹੈ।

ਉਨ੍ਹਾਂ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਰਾਹੀਂ ਸਰਕਾਰ ਵੱਲੋਂ ਪੰਜਾਬ ਨੂੰ ਧੂਆਂ ਰਹਿਤ ਬਣਾਉਣ, ਲੋੜ ਤੋਂ ਵਧੇਰੇ ਖੇਤੀ ਜ਼ਹਿਰਾਂ ਤੇ ਖਾਦਾਂ ਦੀ ਵਰਤੋਂ ਪ੍ਰਤੀ ਸੁਚੇਤ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਤਕਨੀਕ ਦੇ ਨਾਲ-ਨਾਲ ਜਾਗਰੂਕਤਾ ਵੀ ਅਹਿਮ ਹੈ।

ਮਿਸ਼ਨ ਤੰਦਰੁਸਤ ਪੰਜਾਬ; ਅਗਾਂਹਵਧੂ ਕਿਸਾਨ ਪਲਵਿੰਦਰ ਨੇ 10 ਸਾਲਾਂ ਤੋਂ ਨਹੀਂ ਲਗਾਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ

 • ਸਾਲ  2008 ਤੋਂ ਹੈਪੀ ਸੀਡਰ ਦੀ ਮਦਦ ਨਾਲ ਕਰ ਰਿਹੈ ਕਣਕ ਦੀ ਬਿਜਾਈ
 • ਫਤਿਹਗੜ੍ਹ ਜ਼ਿਲ੍ਹੇ ਵਿੱਚ ਆਪਣੀ ਕੰਬਾਇਨ ਪਿੱਛੇ ਐਸ.ਐਮ.ਐਸ. ਸਿਸਟਮ ਲਗਵਾਉਣ ਵਾਲਾ ਪਹਿਲਾ ਕਿਸਾਨ
 • ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਕਰਦਾ ਹੈ ਕਣਕ ਦੀ ਬਿਜਾਈ
 • ਸਫਲ ਕਿਸਾਨ ਪਲਵਿੰਦਰ ਸਿੰਘ ਨੂੰ ਸਾਲ 2015 ਵਿੱਚ ਮਿਲਿਆ ਇਨੋਵੇਟਿਵ ਰਾਈਸ ਫਾਰਮਰ ਦਾ ਅਵਾਰਡ
 • ਸਾਲ 2013 ਵਿੱਚ ਬੈਲਜੀਅਮ ਦੇ ਬ੍ਰਸਲਜ਼ ਵਿਖੇ ਬਾਇਓ-ਰੀਫਾਈਨਿੰਗ ਤਕਨੀਕ ਬਾਰੇ ਹੋਈ ਵਰਕਸ਼ਾਪ ਵਿੱਚ ਵੀ ਲਿਆ ਭਾਗ


ਪਿੰਡ ਬਰੌਂਗਾ ਜੇਰ, ਤਹਿਸੀਲ ਅਮਲੋਹ, ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਪੰਜਾਬ ਦੇ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਹੈ ਜਿੰਨ੍ਹਾਂ ਪਿਛਲੇ ਕਈ ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ। ਉਸ ਨੇ ਪੋਸਟ ਗਰੈਜੁਏਸ਼ਨ ਅਤੇ ਹਾਇਰ ਡਿਪਲੋਮਾ ਇੰਨ ਕੋਪਰੇਟਿਵ ਮੈਨੇਜਮੈਂਟ ਵੀ ਕੀਤਾ ਹੋਇਆ ਹੈ। ਇਹ ਕਿਸਾਨ ਸਾਲ 2008 ਤੋਂ ਲਗਾਤਾਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ ਅਤੇ ਇਸ ਨੇ ਸਾਲ 2008 ਤੋਂ ਹੀ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ‘ਤੇ ਪਰਾਲੀ ਨੂੰ ਅੱਗ ਲਗਾਉਣੀ ਬੰਦ ਕਰ ਦਿੱਤੀ ਸੀ। ਇਸ ਨਾਲ ਜਿਥੇ ਇਸ ਕਿਸਾਨ ਦੀ ਜਮੀਨ ਦੀ ਉਪਜਾਊ ਸ਼ਕਤੀ ਵਧੀ ਹੈ ਉਥੇ ਹੀ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਵੀ ਬਚਾਇਆ ਗਿਆ ਹੈ। ਇਸ ਕਿਸਾਨ ਕੋਲ ਆਪਣੀ 5 ਏਕੜ ਜਮੀਨ ਹੈ ਅਤੇ ਇਸ ਨੇ 15 ਏਕੜ ਜਮੀਨ ਠੇਕੇ ‘ਤੇ ਲਈ ਹੋਈ ਹੈ। ਇਸ ਤਰ੍ਹਾਂ ਇਹ ਕਿਸਾਨ 20 ਏਕੜ ਰਕਬੇ ਵਿੱਚ ਕਣਕ, ਝੋਨਾ, ਆਲੂ ਅਤੇ ਸੂਰਜਮੁੱਖੀ ਫਸਲਾਂ ਦੀ ਬਿਜਾਈ ਕਰਦਾ ਆ ਰਿਹਾ ਹੈ। 

ਸਫਲ ਕਿਸਾਨ ਪਲਵਿੰਦਰ ਸਿੰਘ ਸਾਲ 2010 ਤੋਂ ਧਾਨ ਦੀ ਬਿਜਾਈ ਬਿਨਾਂ ਕੱਦੂ ਕੀਤਿਆਂ ਕਰ ਰਿਹਾ ਹੈ। ਇਸ ਕਿਸਾਨ ਨੇ ਸਾਲ

Photo -02
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਬਰੌਂਗਾ ਜ਼ੇਰ ਦਾ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਆਪਣੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਬਾਰੇ ਸਵਿਟਜਰਲੈਂਡ ਦੇ ਖੇਤੀ ਮਾਹਰ ਨਾਲ ਗੱਲਬਾਤ ਕਰਦੇ ਹੋਏ।

2016 ਵਿੱਚ ਹੈਪੀ ਸੀਡਰ ਮਸ਼ੀਨ ਦੇ ਪਿੱਛੇ ਪ੍ਰੈਸ਼ਰ ਵੀਲ੍ਹਰ ਲਗਵਾਇਆ ਹੋਇਆ ਹੈ, ਜਿਸ ਨਾਲ ਮਸ਼ੀਨ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਹੋਇਆ ਹੈ। ਪਹਿਲਾਂ ਜਿਥੇ ਇੱਕ ਏਕੜ ਰਕਬੇ ਦੀ ਬਿਜਾਈ ਕਰਨ ਲਈ 2 ਘੰਟੇ ਦਾ ਸਮਾਂ ਲੱਗਦਾ ਸੀ ਹੁਣ ਇਸ ਮਸ਼ੀਨ ਦੀ ਸਹਾਇਤਾ ਨਾਲ 1 ਤੋਂ ਡੇਢ ਘੰਟੇ ਵਿੱਚ ਇੱਕ ਏਕੜ ਰਕਬੇ ਵਿੱਚ ਬਿਜਾਈ ਹੋ ਜਾਂਦੀ ਹੈ। ਇਸ ਕਿਸਾਨ ਵੱਲੋਂ ਕੀਤੇ ਉਪਰਾਲਿਆਂ ਦਾ ਖੇਤੀਬਾੜੀ ਵਿਭਾਗ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨਰੀਖਣ ਵੀ ਕੀਤਾ ਜਾਂਦਾ ਹੈ।  ਇਸ ਤੋਂ ਇਲਾਵਾ CYMMET,CSISA, IRRI, BISA ਸਮੇਤ ਹੋਰ ਕਈ ਵਿਦੇਸ਼ੀ ਸਾਇੰਸਦਾਨ ਇਸ ਕਿਸਾਨ ਦੇ ਖੇਤ ਦਾ ਦੌਰਾ ਕਰ ਚੁੱਕੇ ਹਨ।

ਖੇਤੀਬਾੜੀ ਵਿਭਾਗ ਦੇ ਦੱਸਣ ਅਨੁਸਾਰ ਸਫਲ ਕਿਸਾਨ ਪਲਵਿੰਦਰ ਸਿੰਘ ਜ਼ਿਲ੍ਹੇ ਦਾ ਪਹਿਲਾ ਕਿਸਾਨ ਹੈ, ਜਿਸ ਨੇ ਆਪਣੀ ਕੰਬਾਈਨ ਪਿਛੇ ਸਟਰਾਅ ਮੈਨੇਜਮੈਂਟ ਸਿਸਟਮ ਲਗਵਾਇਆ ਹੋਇਆ ਹੈ। ਇਹ ਐਸ.ਐਮ.ਐਸ. ਪ੍ਰਣਾਲੀ ਰਾਹੀਂ ਪਰਾਲੀ ਨੂੰ ਖੇਤਾਂ ਵਿੱਚ ਇੱਕਸਾਰ ਖਿਲਾਰ ਦਿੰਦਾ ਹੈ।

Photo -01
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਬਰੌਂਗਾ ਜ਼ੇਰ ਦਾ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਹੈਦਰਾਬਾਦ ਵਿਖੇ ਆਈ.ਆਰ.ਆਰ.ਆਈ. ਵੱਲੋਂ ਇਨੋਵੇਟਿਵ ਰਾਈਸ ਫਾਰਮਰ ਦਾ ਅਵਾਰਡ ਹਾਸਲ ਕਰਦੇ ਹੋਏ।

ਇਸ ਤਕਨੀਕ ਨਾਲ ਕਣਕ ਵਿੱਚ ਨਦੀਨ ਘੱਟ ਪੈਦਾ ਹੁੰਦੇ ਹਨ, ਜਿਸ ਕਰਕੇ ਨਦੀਨ ਨਾਸ਼ਕਾਂ ‘ਤੇ ਹੋਣ ਵਾਲੇ ਖਰਚੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਵੀ ਹੁੰਦੀ ਹੈ ਅਤੇ ਹੈਪੀਸੀਡਰ ਰਾਹੀਂ ਅਸਾਨੀ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਅਪਣਾ ਕੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਇਸ ਕਿਸਾਨ ਨੇ ਕਣਕ ਅਤੇ ਝੋਨੇ ਦੀ ਸਿੱਧੀ ਬਿਜਾਈ  ਦੇ ਕਈ ਸਫਲ ਤਜ਼ਰਬੇ ਕੀਤੇ ਹਨ ਅਤੇ ਬਿਨਾਂ ਅੱਗ ਲਗਾਏ, ਘੱਟ ਖਰਚੇ ਨਾਲ ਸਫਲ ਖੇਤੀ ਕਰਕੇ ਵਿਖਾਈ ਹੈ। ਇਹ ਕਿਸਾਨ ”ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ ” ਦੇ ਸਿਧਾਂਤ ਨਾਲ ਖੇਤੀ ਕਰ ਰਿਹਾ ਹੈ। 

ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਸਾਲ 2006 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਖੁੰਭਾਂ ਦੀ ਕਾਸ਼ਤ ਸਬੰਧੀ ਅਤੇ ਸਾਲ 2009 ਵਿੱਚ ਕੇਂਦਰੀ ਬਾਗਬਾਨੀ ਸੰਸਥਾ, ਲਖਨਊ ਤੋਂ ਫਲਾਂ ਦੀ ਸੰਭਾਲ ਬਾਰੇ ਟਰੇਨਿੰਗ ਹਾਸਲ ਕੀਤੀ ਅਤੇ ਸਾਲ 2013 ਵਿੱਚ ਡਬਲਿੰਗ ਫੂਡ ਪ੍ਰੋਡਕਸ਼ਨ ਵਿਸ਼ੇ ‘ਤੇ ਨਵੀਂ ਦਿੱਲੀ ਵਿਖੇ ਹੋਈ ਇੰਟਰਨੈਸ਼ਨਲ ਕਾਨਫਰੰਸ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਉਸ ਨੇ ਸਾਲ 2013 ਵਿੱਚ ਹੀ ਬੈਲਜੀਅਮ ਦੇ ਬ੍ਰਸਲਜ਼ ਵਿਖੇ ਬਾਇਓ-ਰੀਫਾਈਨਿੰਗ ਤਕਨੀਕ ਬਾਰੇ ਹੋਈ ਵਰਕਸ਼ਾਪ ਵਿੱਚ ਵੀ ਭਾਗ ਲਿਆ। ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਸਾਲ 2014 ਵਿੱਚ ਚੌਥੇ ਜੱਟ ਐਕਸਪੋ ਵਿੱਚ ਉਸ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ ਸਾਲ 2015 ਵਿੱਚ ਹੈਦਰਾਬਾਦ ਵਿਖੇ IRRI ਵੱਲੋਂ ਇਨੋਵੇਟਿਵ ਰਾਈਸ ਫਾਰਮਰ ਦਾ ਅਵਾਰਡ ਵੀ ਮਿਲਿਆ। ਇਸ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਉਸ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਤ ਵੀ ਕੀਤਾ ਗਿਆ। 

CM seeks suggestions from Sant Samaj for global celebrations of 550th Parkash Purab of Guru Nanak Dev Ji

cm 4SULTANPUR LODHI : Punjab Chief Minister, Captain Amarinder Singh, on Monday sought the blessings and suggestions from the Sant Samaj for commemorating the 550th ‘Parkash Purab of Sri Guru Nanak Dev ji in a befitting manner across the globe.

Interacting with the representatives of the Sant Samaj, the chief minister said that it was a matter of pride and honour for him that these celebrations were being held during his tenure. He said that his government will ensure that the celebrations are held in the most befitting manner and they had even sought assistance for it from the union government. 

cm 3The chief minister urged the representatives of Sant Samaj to give their suggestions and inputs for crystallising the concept and programs for the celebrations. The Chief Minister constituted a committee, comprising Local Government Minister Navjot Singh Sidhu, Cooperation Minister Sukhjinder Singh Randhawa and PWD Minister Vijay Inder Singla, for preparing the blue print for the mega celebrations. Captain Amarinder Singh said the yearlong celebrations will focus on Guruji’s life, his ideology, and his works, which till date continue to inspire millions across the globe.

He said that the suggestions and recommendations of the Sant Samaj will be considered by the committee before finalising the blue print for the celebrations. He requested Baba Sarvjot Singh Bedi to form a committee of the representatives from Sant Samaj, which would keep in regular touch with the state executive committee to ensure meticulous implementation of final program.

The Chief Minister apprised the members of Sant Samaj that his government will be celebrating various events at the historic places closely connected with the life of Guru ji. These would include Sultanpur Lodhi, Dera Baba Nanak and Batala, besides others.

cm 2The Chief Minister said that on the suggestion of the state government the Prime Minister had formed a 36-member national committee under the chairmanship of Union Home Minister, with Union Finance Minister, CM Punjab, Union Cultural Affairs Minister and Principal Secretary Cultural Affairs as its members. He said former Prime Minister Dr. Manmohan Singh was also being consulted by the state government to chalk out the modalities and action program for these celebrations.

Giving details of the schedule, the CM said that the Parkash Purab of Sri Guru Nanak Dev Ji would be celebrated on November 12, 2019. The State Government would initiate development works at the historical places, associated with the life of Guru ji, in the second week of November this year.  He said that State had sought a special package of Rs 2145 crore from Centre. The projects envisaged by the state government include setting up of a National Institute of Interfaith Studies at Amritsar and a Rs 500 crore 500-bed Super Specialty Hospital at Gurdaspur in the name of Sri Guru Nanak Dev ji. Besides the government will be establishing a Heritage Village-Pind Babe Nanak Da at Sultanpur Lodhi at a cost of Rs. 200 crore and undertaking various development works.        

cm 1 (1)The Chief Minister said that the State Government had also constituted a three-member committee, headed by Vice Chancellor Guru Nanak Dev University, Amritsar, with Head of the university’s History Department and a representative of Shiromani Gurdwara Prabandhak Committee as its members, to suggest to the Government the roads, which were travelled by Guruji, so that they can be named after him.

Emphasising the need to extend all possible assistance, facilities and adequate arrangements to Sangat in lakhs, which is expected to be gathered here to pay their obeisance on this historic occasion, the Chief Minister said that the State Government was already in touch with the Ministry of Railways, GOI for running Special Trains to these holy places from different parts of the country. Besides, a coffee table book is also being brought out on this sacred occasion to highlight the philosophy and teachings of Guru ji, who preached the oneness of God, harmony, brotherhood, compassion and truth to the humanity.

Earlier while initiating the discussions, Baba Narinder Singh Ji Langran, flagged issues relating to accommodation, parking facilities, security, availability of drinking water, sanitation for the Sangat that would be visiting the state from across India and abroad. He also demanded that the road linking Phillaur, Nurmahal, Nakodar, Sultanpur Lodhi, Goindwal Sahib and Tarn Taran should be declared National Highway.

Expressing his views, Baba Sarvjot Sungh Bedi, said that 550th Gurpurab should be celebrated in an exemplary way with a focus on disseminating the divine message of Guru Nanak Dev ji.

Baba Balbir Singh Seechewal said that Guru Nanak Dev Ji’s eternal message, ‘Pawan Guru Pani Pita Mata Dharat Mahatt’, should be propagated in every nook and corner of the country so as to secure healthy environment besides ensuring ecological balance.

Prominent amongst those present on the occasion included Local Government Minister Navjot Singh Sidhu, Co-operation Minister, Sukhjinder Singh Randhawa, PWD Minister Vijay Inder Singla, MLAs Navtej Singh Cheema and Davinder Singh Ghubaya and former minister Joginder Singh Mann.

Members of Sant Samaj who participated in the meeting included Sant Gurmit Singh, Baba Santokh Singh Kar Sewa Beer Sahib, Sant Gurmel Singh Nanaksar Jagraon, Sant Makhan Singh Bhai Mani Singh Taksal Amritsar, Baba Avtar Singh Dal Baba Bidhi Chand, Baba Gajjan Singh Tarna Dal, Baba Joginder Singh Buddha Dal, Baba Gurdev Singh Harian Velan wale, Sri Mahant Baba Giandev Singh Kankhal, Baba Teja Singh, Khudda, Baba Sewa Singh of Rampur Khera, Baba Lakhbir Singh Ratwara Sahib wale, Baba Hari Singh Randhawa, Fatehgarh Sahib, Bhai Amarjit Singh, Sant Bhupinder Singh Jarg, Sant Balwinder Singh of Rara Sahib, Sant Santan Nand, Baba Ram Singh, Sant Bhola Singh, Sant Chotta Singh, Sant Piara Singh, Sant Sewa Singh, Sant Kashmir Singh, Sant Sarup Singh, Sant Avtar Singh of Badhani Kalan, Sant Jasdev Singh of Lohat Baddi, Sant Jaiv Inder Singh, Sant Darshan Singh, Sant Balbir Singh Lamme, Bhai Gurikbal Singh, Sant Jaswant Singh, Giani Partap Singh Jhatthian, Sant Darbara Singh of Rohisar, Sant Baldev Singh, Sant Pritpal Singh, Giani Balwant Singh Nandgarh, Mahant Baba Kahan Singh Goinana Mandi, Sant Didar Singh, Baba Fauja Singh, Sant Jagjit Singh Harkhowal, Sant Balbir Singh Seechewal, Sant Baba Jagtar Singh, Sant Baba Sukha Singh, Sant Baba Gurcharan Singh, Mahatma Muni Ji, Sant Anbhol Singh, Baba Partap Singh, Baba Amrik Singh, Sant Baba Gurcharan Singh Sursingh Wale and Sant Baba Surinder Singh Subhane wale.

ਤੰਦਰੁਸਤ ਪੰਜਾਬ; ਪਰਾਲੀ ਤੇ ਨਾੜ ਬਿਨਾ ਸਾੜੇ ਰੰਗੀਲਪੁਰ ਦੇ ਦੋ ਕਿਸਾਨਾਂ ਭਰਾਵਾਂ ਨੇ ਕੀਤੀ ਰਿਕਾਰਡ ਫਸਲੀ ਪੈਦਾਵਾਰ

ਦੂਜੇ ਕਿਸਾਨਾਂ ਨੂੰ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ


ਬਟਾਲਾ ਨੇੜਲੇ ਪਿੰਡ ਰੰਗੀਲਪੁਰ ਦੇ ਦੋ ਕਿਸਾਨ ਭਰਾ ਪਿਛਲੇ ਕਈ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਬਿਨਾ ਪਰਾਲੀ, ਨਾੜ ਸਾੜੇ ਖੇਤੀ ਕਰ ਰਹੇ ਹਨ, ਜਿਸ ਨਾਲ ਜਿਥੇ ਉਹ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਰਹੇ ਹਨ ਉਥੇ ਨਾਲ ਹੀ ਉਨਾਂ ਦੇ ਖੇਤਾਂ ਵਿੱਚੋਂ ਰਿਕਾਰਡ ਫਸਲੀ ਪੈਦਾਵਾਰ ਹੋ ਰਹੀ ਹੈ। ਕਿਸਾਨ ਗੁਰਮੁੱਖ ਸਿੰਘ ਅਤੇ ਉਸਦਾ ਛੋਟਾ ਭਰਾ ਹਰਵਿੰਦਰ ਸਿੰਘ ਦੋਵੇਂ ਮਿਲ ਕੇ 22 ਏਕੜ ਵਿੱਚ ਸਾਂਝੀ ਖੇਤੀ ਕਰ ਰਹੇ ਹਨ ਅਤੇ ਉਨਾਂ ਵਲੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾਏ ਖੇਤੀ ਕਰਨਾ ਇਲਾਕੇ ਦੇ ਕਿਸਾਨਾਂ ਲਈ ਮਿਸਾਲ ਬਣ ਚੁੱਕਾ ਹੈ।

Progresive Kisan
ਕਿਸਾਨ ਗੁਰਮੁੱਖ ਸਿੰਘ ਅਤੇ ਉਸਦਾ ਛੋਟਾ ਭਰਾ ਹਰਵਿੰਦਰ ਸਿੰਘ

ਕਿਸਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਖੇਤਾਂ ਵਿੱਚ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਕਾਰਨ ਉਨਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਪੂਰੀ ਤਰਾਂ ਕਾਇਮ ਹੈ, ਜਿਸ ਵਿੱਚ ਅੱਗ ਲਗਾਉਣ ਵਾਲੀਆਂ ਜ਼ਮੀਨਾਂ ਦੇ ਮੁਕਾਬਲੇ ਵੱਧ ਝਾੜ ਨਿਕਲਦਾ ਹੈ। ਉਨਾਂ ਕਿਹਾ ਕਿ ਅੱਗ ਨਾ ਲਗਾਉਣ ਕਾਰਨ ਜ਼ਮੀਨ ਵਿਚਲੇ ਮਿੱਤਰ ਕੀੜੇ ਬਚੇ ਰਹਿੰਦੇ ਹਨ। ਇਸ ਤੋਂ ਇਲਾਵਾ ਵਾਤਾਵਰਨ ਪਲੀਤ ਹੋਣੋ ਬੱਚਦਾ ਹੈ ਅਤੇ ਖੇਤਾਂ ਦੇ ਕਿਨਾਰੇ ਦਰੱਖਤਾਂ ਨੂੰ ਵੀ ਨੁਕਸਾਨ ਨਹੀਂ ਹੁੰਦਾ।

ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਕਦੀ ਵੀ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਉਂਦੇ। ਉਨਾਂ ਦੱਸਿਆ ਕਿ ਪਿਛਲੇ ਸਾਲ ਵੀ ਉਨਾਂ ਝੋਨੇ ਦੀ ਕਟਾਈ ਤੋਂ ਬਾਅਦ ਹੈਪੀਸੀਡਰ ਅਤੇ ਜੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਸੀ ਅਤੇ ਉਨਾਂ ਦੀ ਫਸਲ ਦਾ ਝਾੜ ਔਸਤ ਨਾਲੋਂ ਵੱਧ ਨਿਕਲਿਆ ਸੀ। ਉਨਾਂ ਦੱਸਿਆ ਕਿ ਹੈਪੀਸੀਡਰ ਨਾਲ ਕੀਤੀ ਕਣਕ ਦੀ ਬਿਜਾਈ ਵਿੱਚ ਨਦੀਨ ਵੀ ਨਹੀਂ ਹੁੰਦਾ। ਕਿਸਾਨ ਹਰਵਿੰਰ ਸਿੰਘ ਨੇ ਦੱਸਿਆ ਕਿ ਉਹ ਕੰਬਾਇਨ ਦੁਆਰਾ ਝੋਨੇ ਦੀ ਬਿਜਾਈ ਤੋਂ ਫੋਰਨ ਬਾਅਦ ਤਵਿਆਂ ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿੱਚ ਕੁਤਰਾ ਕਰ ਦਿੰਦੇ ਹਨ ਅਤੇ ਜੇਕਰ ਕਿਸੇ ਖੇਤ ਵਿੱਚ ਪਰਾਲੀ ਜਿਆਦਾ ਹੋਵੇ ਤਾਂ ਉਸ ਨੂੰ ਹੱਲਾਂ ਦੁਆਰਾ ਖੇਤ ਦੀ ਇੱਕ ਨੁੱਕਰੇ ਇਕੱਠਾ ਕਰ ਲਿਆ ਜਾਂਦਾ ਹੈ ਅਤੇ ਫਿਰ ਉਸ ਨੂੰ ਵੇਸਟ ਡੀ-ਕੰਪੋਜਰ ਰਾਹੀਂ ਡੀ-ਕੰਪੋਸਟ ਕਰਕੇ ਰੂੜੀ ਤਿਆਰ ਕਰ ਲਈ ਜਾਂਦੀ ਹੈ। ਇਸ ਤਰੀਕੇ ਨਾਲ ਖੇਤ ਬੜੀ ਅਸਾਨੀ ਨਾਲ ਅਗਲੀ ਫਸਲ ਦੀ ਬਿਜਾਈ ਲਈ ਤਿਆਰ ਹੋ ਜਾਂਦਾ ਹੈ।
ਰੰਗੀਲਪੁਰਾ ਦੇ ਕਿਸਾਨ ਭਰਾਵਾਂ ਨੇ ਕਿਹਾ ਕਿ ਬਿਨਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਸਫ਼ਲਤਾ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਤਾਂ ਹੈਪੀ ਸੀਡਰ, ਚੌਪਰ, ਮਲਚਰ, ਉਲਟਾਵੀ ਹੱਲ ਆਦਿ ਖੇਤੀ ਸੰਦ ਵੀ ਫਸਲਾਂ ਦੀ ਬਿਜਾਈ ਲਈ ਉਪਲੱਬਧ ਹਨ ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸੰਭਾਲ ਲਈ ਖੇਤੀ ਮਸ਼ੀਨਰੀ ਖਰੀਦਣ ’ਤੇ ਸਮੂਹ ਵਿੱਚ 80 ਫੀਸਦੀ ਅਤੇ ਵਿਅਕਤੀਗਤ ਤੌਰ ’ਤੇ ਕਿਸਾਨ ਨੂੰ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਆਪਣਾ ਅਤੇ ਵਾਤਾਵਰਨ ਦਾ ਨੁਕਸਾਨ ਨਾ ਕਰਨ।

Leading Singapore Companies Show Interest in Investing Crores in Punjab

This slideshow requires JavaScript.

Various leading Singapore companies have shown interest in making investments worth crores in infrastructure, gas, smart cities and other development projects in Punjab. These companies conveyed this to the Punjab delegation during CII North’s first out-of-country event, held at Singapore.

The Punjab delegation, led by Finance Minister Manpreet Singh Badal, along with PWD & IT Minister Vijay Inder Singla and Invest Punjab team had a series of B2G meetings with various companies during this summit organised by the Indian High Commission in Singapore in collaboration with the Confederation of Indian Industry (CII). Mr. Manpreet Singh Badal and Mr. Vijay Inder Singla reassured the continued support to investors from the top level while addressing the session.

Ascendas Singbridg and Changi have shown keen interest in planning and development of New Airport at Ludhiana, Aerotropolis – a world class city development at Ludhiana, and Mohali, Convention centres across the State.

Buoyed by the investment climate and opportunities under the Captain Amarinder Singh government in Punjab, JMT group has announced an investment of about Rs.100 Cr in real estate and infrastructure sectors, while Linde AG, a world leader in Industrial gases, will be investing Rs.200 Cr. in a plant in Mandi Gobindgarh.

The delegation also met FINTECH and other financial companies, which have shown interest in smart cities and SMEs digitization.

The Punjab delegation also included Additional Chief Secretary Investment Promotion Vini Mahajan, Principal Secretary Finance Anirudh Tewari and CEO Invest Punjab Rajat Aggarwal, industrialists Rajinder Gupta, Kamal Oswal, Sanjiv Arora, RS Sachdeva, Karan Gilhotra, Pankaj Munjal, Upkar Ahuja, Bhavdeep Sardana among others.

The delegation also called on Singapore’s Foreign Minister, Dr. Vivian Balakrishnan, Minister for Higher Education and Skills, Ong Ye Kung, Minister for communication and Minister-in-Incharge for Trade Relations, S. Iswaran, and Principal ITE College, Dr. Ang Kiam Wee.

The inaugural session was followed by state session of Punjab, where a presentation was made by CEO Invest Punjab, followed by investors Rajinder Gupta and Singapore-based Atin Kukreja sharing their experiences in Punjab. The delegation held multiple meetings with industries and investors based in Singapore and explored fields of mutual engagement.

Invest North is an annual event hosted by CII for promoting Northern states as key investment destinations.

ਮੁਕਾਬਲੇਬਾਜ਼ੀ ਦੇ ਦੌਰ ਵਿਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿਚ ਮੋਹਰੀ ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ

 • ਸਮਾਰਟ ਕਲਾਸਰੂਮ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦਾ ਸ਼ਲਾਘਾਯੋਗ ਉਪਰਾਲਾ
 • ਪਿਛੜੇ ਕੰਢੀ ਖੇਤਰ ਵਿਚ ਰੰਗ ਲਿਆਈ ਅਧਿਆਪਕਾਂ ਦੀ ਮਿਹਨਤ


ਜਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਤੋਂ ਕੋਈ ਛੇ ਕੁ ਕਿਲੋਮੀਟਰ ਦੂਰ ਪੱਛਮ ਵਾਲ਼ੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ IMG-20180829-WA0104ਵਿੱਚ ਵਸੇ ਇਕ ਛੋਟੇ ਜਿਹੇ ਪਿੰਡ ਝਾਂਗੜੀਆਂ ਜਿੱਥੇ ਹਾਲੇ ਬੁਨਿਆਦੀ ਸਹੂਲਤਾਂ ਹੀ ਮੁਸ਼ਕਿਲ ਨਾਲ ਉਪਲੱਬਧ ਹੋਈਆਂ ਹਨ, ਉਥੇ ਕੰਢੀ ਏਰੀਏ ਦੇ ਇਸ ਪੱਛੜੇ ਇਲਾਕੇ ਵਿੱਚ ਸਥਾਪਿਤ ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ ਦੀਆਂ ਵਿਲੱਖਣ ਪ੍ਰਾਪਤੀਆਂ ਦਾ ਆਪਣਾ ਹੀ ਵੱਖਰਾ ਇਤਿਹਾਸ ਹੈ। 

ਅਜੋਕੇ ਸਮੇਂ ਵਿੱਚ ਜਿੱਥੇ ਵਿੱਦਿਆ ਮਹਿੰਗੀ ਹੁੰਦੀ ਜਾ ਰਹੀ ਹੈ, ਉੱਥੇ ਗਰੀਬ ਘਰਾਂ ਦੇ ਬੱਚੇ ਅਤਿ ਆਧੁਨਿਕ ਵਿੱਦਿਆ ਹਾਸਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਸਕੂਲ ਦੇ ਅਧਿਆਪਕਾਂ ਨੇ ਇਸ ਧਾਰਨਾ ਨੂੰ ਵਿਰਾਮ ਦਿੰਦਿਆਂ ਅਨੋਖੀ ਪਹਿਲਕਦਮੀ ਕਰਕੇ ਗਰੀਬ ਮਾਪਿਆਂ ਦੇ ਦੁਲਾਰਿਆਂ ਨੂੰ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ। ਇਸ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਸੀਮਾ ਰਾਣੀ ਨੇ ਸਾਲ 2012 ਵਿੱਚ ਜਦੋਂ ਇਸ ਸਕੂਲ ਵਿੱਚ ਕਾਰਜਭਾਰ ਸੰਭਾਲਿਆ ਤਾਂ ਸਕੂਲ ਵਿੱਚ ਸਿਰਫ਼ ਇੱਕ ਹੀ ਕਮਰਾ ਵਰਤੋਂ ਯੋਗ ਸੀ। ਉਹਨਾਂ ਨੇ ਆਪਣੇ ਦ੍ਰਿੜ ਇਰਾਦੇ ਨਾਲ ਸਕੂਲ ਦੇ ਸਰਵਪੱਖੀ ਵਿਕਾਸ ਨੂੰ ਆਪਣੇ ਏਜੰਡੇ ‘ਤੇ ਲਿਆਂਦਾ। ਉਹਨਾਂ ਦੇ ਇਸ ਸੰਕਲਪ ਨੂੰ ਉਦੋਂ ਹੋਰ ਵੀ ਬਲ ਮਿਲਿਆ ਜਦੋਂ ਅਧਿਆਪਕ ਅਮਰਜੀਤ ਸਿੰਘ ਅਤੇ ਗੁਰਵਿੰਦਰ ਕੌਰ ਵੀ ਇਸ ਸਕੂਲ ਵਿੱਚ ਆ ਗਏ। ਇਹਨਾਂ ਤਿੰਨਾਂ ਹੀ ਮਿਹਨਤੀ ਅਧਿਆਪਕਾਂ ਦੀ ਮਿਹਨਤ ਨੇ ਸਕੂਲ ਨੂੰ ਦਿਨੋਂ-ਦਿਨ ਨਿਖਾਰ ਦੇਣਾ ਸ਼ੁਰੂ ਕੀਤਾ। ਇਹਨਾਂ ਅਧਿਆਪਕਾਂ ਵਲੋਂ ਸਕੂਲ ਦੇ ਸੁਧਾਰ ਲਈ ਪਿੰਡ ਵਾਸੀਆਂ ਤੱਕ ਪਹੁੰਚ ਕੀਤੀ ਗਈ ਅਤੇ ਸਹਿਯੋਗ ਲਈ ਪ੍ਰੇਰਿਆ ਗਿਆ।

IMG-20180829-WA0106ਪਿੰਡ ਵਾਸੀਆਂ ਦੀ ਦਿਆਨਤਦਾਰੀ ਸਦਕਾ ਲਗਭਗ ਚਾਰ ਲੱਖ ਰੁਪਏ ਇਕੱਤਰ ਕਰਕੇ ਅਧਿਆਪਕਾਂ ਨੇ ਸਕੂਲ ਦਾ ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਇੱਕ ਕਮਰੇ ਤੋਂ ਹੁਣ ਜਿੱਥੇ ਤਿੰਨ ਕਮਰੇ ਬਣਾਏ, ਉੱਥੇ ਉਹਨਾਂ ਅੱਗੇ ਵਰਾਂਡਾ ਬਣਾ ਕੇ ਸਕੂਲ ਦੀ ਦਿੱਖ ਸ਼ਾਨਦਾਰ ਬਣਾਈ। ਸਮੇਂ-ਸਮੇਂ ਤੇ ਪੰਜਾਬ ਸਰਕਾਰ ਵਲੋਂ ਪ੍ਰਾਪਤ ਹੋਈਆਂ ਗਰਾਂਟਾਂ ਦਾ ਵੀ ਸਦਉਪਯੋਗ ਕੀਤਾ ਗਿਆ ਅਤੇ ਸਾਫ ਸੁਥਰੇ ਰਸੋਈ ਘਰ ਤੇ ਗੁਸਲਖਾਨੇ ਬਣਾਏ ਗਏ। ਸਕੂਲ ਅਧਿਆਪਕਾਂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਕੱਢੇ ਹਿੱਸੇ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਸੁੰਦਰ ਡੈਸਕ ਤੇ ਠੰਡਾ ਪਾਣੀ ਪੀਣ ਲਈ ਵਾਟਰ ਕੂਲਰ ਦਾ ਪ੍ਰਬੰਧ ਕੀਤਾ ਗਿਆ। ਸਕੂਲ ਇੰਚਾਰਜ ਸ਼੍ਰੀਮਤੀ ਸੀਮਾ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਾਸੀਆਂ ਨੇ ਬਹੁਤ ਹੀ ਦਰਿਆਦਿਲੀ ਨਾਲ ਸਕੂਲ ਨੂੰ ਦਾਨ ਦਿੱਤਾ ਹੈ ਅਤੇ ਸਮੂਹ ਸਟਾਫ ਦੇ ਸਹਿਯੋਗ ਸਦਕਾ ਅਸੀਂ ਬੱਚਿਆਂ ਨੂੰ ਮਹਿੰਗੇ ਕਾਨਵੇਂਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੋਂ ਵੀ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਦਾ ਸਿਰਤੋੜ ਯਤਨ ਕਰ ਰਹੇ ਹਾਂ. 

ਆਬਾਦੀ ਵੱਖੋਂ ਬੇਸ਼ੱਕ ਇਹ ਪਿੰਡ ਬਹੁਤ ਛੋਟਾ ਹੈ ਪਰ ਇਸ ਪਿੰਡ ਦਾ ਕੋਈ ਵੀ ਬੱਚਾ ਕਿਸੇ ਨਿਜੀ ਸਕੂਲ ਵਿੱਚ ਨਹੀਂ ਪੜ੍ਹਦਾ। ਅਧਿਆਪਕਾਂ ਦੀ ਮਿਹਨਤ ਤੋਂ ਪ੍ਰਭਾਵਿਤ ਹੋ ਕੇ ਨਾਲ ਲਗਦੇ ਤਿੰਨ ਚਾਰ ਪਿੰਡਾਂ ਦੇ ਬੱਚੇ ਵੀ ਹੁਣ ਇਸ ਸਕੂਲ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਤੇ ਨਵੀਆਂ ਤਕਨੀਕਾਂ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਇਸ ਸਕੂਲ ਦੇ ਅਧਿਆਪਕ ਤੱਤਪਰ ਹਨ। ਇਸੇ ਮਕਸਦ ਨੂੰ ਪੂਰਾ ਕਰਨ ਲਈ ਸਕੂਲ ਸਟਾਫ਼ ਵੱਲੋਂ ਸਮਾਰਟ ਕਲਾਸਰੂਮ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪਿੰਡ ਵਾਸੀਆਂ ਵੱਲੋਂ ਲਗਭਗ 50,000 ਰੁਪਏ ਇਕੱਤਰ ਕਰਕੇ ਸਕੂਲ ਵਿੱਚ ਸਮਾਰਟ ਕਲਾਸਰੂਮ ਬਣਾਉਣ ਲਈ ਮਹਤੱਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ।

IMG-20180829-WA0099ਜਿੱਥੇ ਸਕੂਲ ਦੀਆਂ ਕੰਧਾਂ ‘ਤੇ ਚਿੱਤਰਕਾਰੀ, ਮਾਟੋ ਅਤੇ ਸਿੱਖਣ ਸਹਾਇਕ ਸਮਗਰੀ ਆਪ ਮੁਹਾਰੇ ਤਸਵੀਰ ਪੇਸ਼ ਕਰ ਰਹੇ ਹਨ, ਉੱਥੇ ਸਕੂਲ ਗਰਾਊਂਡ ਵਿੱਚ ਸਜਾ ਕੇ ਰੱਖੇ ਪੱਥਰਾਂ ‘ਤੇ ਉਕਰੀ ਤਰ੍ਹਾਂ-ਤਰ੍ਹਾਂ ਦੀ ਜਾਣਕਾਰੀ ਵੀ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਦੀ ਹੈ। ਸਕੂਲ ਦਾ ਸਟਾਫ ਅਤੇ ਬੱਚੇ ਮਿਲ ਕੇ ਸਕੂਲ ਨੂੰ ਹਰਿਆ ਭਰਿਆ ਰੱਖਣ ਲਈ ਤਤਪਰ ਰਹਿੰਦੇ ਹਨ।

ਸਰਕਾਰ ਵਲੋਂ ਦਿੱਤੀ ਜਾ ਰਹੀ ਮਿਡ ਡੇਅ ਮੀਲ ਦੀ ਸਹੂਲਤ ਨੂੰ ਵੀ ਵਧੀਆ ਤੇ ਪੌਸ਼ਟਿਕ ਤਰੀਕੇ ਨਾਲ ਤਿਆਰ ਕਰ ਕੇ ਡਾਈਨਿੰਗ ਟੇਬਲਾਂ ਤੇ ਪਰੋਸਿਆ ਜਾਂਦਾ ਹੈ। ਬੱਚਿਆਂ ਦਾ ਵਿੱਦਿਅਕ ਪੱਧਰ ਕਾਬਲੇ ਤਾਰੀਫ਼ ਹੈ। ਮਾਤ ਭਾਸ਼ਾ ਵਿੱਚ ਮੁਹਾਰਤ ਦੇ ਨਾਲ-ਨਾਲ ਅੰਗਰੇਜੀ ਭਾਸ਼ਾ ਵਿੱਚ ਵੀ ਇਸ ਸਕੂਲ ਦੇ ਵਿਦਿਆਰਥੀ ਚੰਗੀ ਪਕੜ ਰੱਖਦੇ ਹਨ। ਸਕੂਲ ਦੇ ਵਿਦਿਆਰਥੀ ਜਿੱਥੇ ਪੰਜਾਬੀ ਭਾਸ਼ਾ ਵਿੱਚ ਵਧੀਆ ਨਾਟਕ ਖੇਡਦੇ ਹਨ, ਉੱਥੇ ਫਰਾਟੇਦਾਰ ਅੰਗਰੇਜੀ ਵਿੱਚ ਵੀ ਵੱਖ-ਵੱਖ ਵਿਸ਼ਿਆਂ ‘ਤੇ ਆਧਾਰਿਤ ਨਾਟਕ ਵੀ ਬਾਖੂਬੀ ਪੇਸ਼ ਕਰਦੇ ਹਨ। ਵੱਖ-ਵੱਖ ਦਿੱਤੇ ਵਿਸ਼ਿਆਂ ਉੱਤੇ ਅੰਗਰੇਜੀ ਵਿੱਚ ਭਾਸ਼ਣ ਦੇਣ ਦੀ ਅਦੁੱਤੀ ਮਿਸਾਲ ਵੀ ਪੇਸ਼ ਕਰਦੇ ਹਨ।

ਇਸ ਸਰਕਾਰੀ ਪ੍ਰਾਇਮਰੀ ਸਕੂਲ ਦੇ ਇਹ ਨੌਨਿਹਾਲ ਪੰਜਾਬ ਦੇ 22 ਜਿਲ੍ਹਿਆਂ, ਉਹਨਾਂ ਦੀਆਂ ਤਹਿਸੀਲਾਂ, ਸਬ ਤਹਿਸੀਲਾਂ, ਡਿਪਟੀ ਕਮਿਸ਼ਨਰਾਂ ਦੇ ਨਾਂ, ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਵਿਧਾਨ ਸਭਾਵਾਂ ਦੇ ਹਲਕਿਆਂ ਦੇ ਨਾਂ, ਭਾਰਤ ਦੇ ਸਾਰੇ ਰਾਜਾਂ ਦੇ ਨਾਂ, ਉਹਨਾਂ ਦੀਆਂ ਰਾਜਧਾਨੀਆਂ, ਉਹਨਾਂ ਦੇ ਮੁੱਖ ਮੰਤਰੀਆਂ, ਰਾਜਪਾਲ, ਉਹਨਾਂ ਦੇ ਸਿੱਖਿਆ ਮੰਤਰੀਆਂ ਦੇ ਨਾਂ, ਉਹਨਾਂ ਰਾਜਾਂ ਦੇ ਹੋਂਦ ਵਿੱਚ ਆਉਣ ਦੀ ਮਿਤੀ, ਉਸ ਰਾਜ ਦੀ ਰਾਜ ਭਾਸ਼ਾ, ਵੱਖ ਵੱਖ ਦੇਸ਼ਾਂ ਦੇ ਨਾਮ ਤੇ ਉਹਨਾਂ ਦੀਆਂ ਰਾਜਧਾਨੀਆਂ, ਉਹਨਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀਆਂ ਦੇ ਨਾਂ, ਉਹਨਾਂ ਦੇਸ਼ਾਂ ਦੀਆਂ ਰਾਸ਼ਟਰੀ ਖੇਡਾਂ, ਵੱਖ ਵੱਖ ਦੇਸ਼ਾਂ ਦੀ ਕਰੰਸੀ, ਮਹਾਂਦੀਪਾਂ ਸੰਬੰਧੀ ਜਾਣਕਾਰੀ ਆਦਿ ਨੂੰ ਸਮੂਹਿਕ ਰੂਪ ਵਿੱਚ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹਨ।