ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਤੋਂ 15 ਨਵੰਬਰ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਨਗੀ

FOR ENGLISH VERSION CLICK HERE


pix 2


ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣ ਵਾਲੇ ਸਮਾਗਮਾਂ ਨੂੰ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਉਣ ਲਈ ਪੰਜਾਬ ਨੇ ਤਿਆਰੀਆਂ ਖਿੱਚ ਲਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ 1 ਨਵੰਬਰ ਤੋਂ 15 ਨਵੰਬਰ ਤੱਕ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਤੇ ਹੋਰ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਗੁਰਪੁਰਬ ਮਨਾਏ ਜਾਣ ਵਾਲੇ ਸਮੇਂ ਦੌਰਾਨ ਸੂਬਾ ਸਰਕਾਰ ਦੀ ਸਾਰੀ ਸਟੇਸ਼ਨਰੀ ’ਤੇ 550 ਸਾਲਾ ਪ੍ਰਕਾਸ਼ ਪੁਰਬ ਦਾ ਸਰਕਾਰੀ ਲੋਗੋ ਲਾਉਣ ਲਈ ਸਮੂਹ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ।

ਉੱਚ ਪੱਧਰੀ ਜਾਇਜ਼ਾ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ 4 ਅਕਤੂਬਰ ਨੂੰ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਪਹਿਲੀ ਵਾਰ ਪਹੁੰਚਣ ਵਾਲੀ ਸਪੈਸ਼ਲ ਇੰਟਰਸਿਟੀ ਐਕਸਪ੍ਰੈਸ ਰੇਲ ਦਾ ਮੰਤਰੀਆਂ ਦੇ ਸਮੂਹ, ਸੰਸਦ ਮੈਂਬਰ ਅਤੇ ਦੋਆਬਾ ਇਲਾਕੇ ਦੇ ਵਿਧਾਇਕਾਂ ਵੱਲੋਂ ਸਾਂਝੇ ਤੌਰ ’ਤੇ ਸਵਾਗਤ ਕੀਤਾ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਮੁੱਖ ਸਮਾਗਮ ਪਵਿੱਤਰ ਨਗਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਅੰਮਿ੍ਰਤਸਰ ਵਿਖੇ ਹੋਣਗੇ। ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਚੰਡੀਗੜ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਖੁਸ਼ਹਾਲੀ ਦੇ ਫਲਸਫ਼ੇ ’ਤੇ ਕੌਮਾਂਤਰੀ ਕਾਨਫਰੰਸ ਹੋਵੇਗੀ।

ਮੁੱਖ ਮੰਤਰੀ ਨੇ ਸੰਗਤ ਦੀ ਸਹੂਲਤ ਲਈ ਇਕ ਵਿਸਤਿ੍ਰਤ ਯੋਜਨਾ ਉਲੀਕਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਸ਼ਰਧਾਲੂਆਂ ਨੂੰ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਸਮਾਗਮ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਅਤੇ ਮੁੱਖ ਪੰਡਾਲ ਨੇੜੇ ਹੋਣ ਵਾਲੇ ਮਲਟੀਮੀਡੀਆ ਅਤੇ ਸਾਊਂਡ ਸ਼ੋਅ 15 ਨਵੰਬਰ ਤੱਕ ਚਲਦੇ ਰਹਿਣਗੇ।

ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ 1 ਤੋਂ 3 ਨਵੰਬਰ ਨੂੰ ਡਿਜੀਟਲ ਮਿਊਜ਼ਿਅਮ ਖਿੱਚ ਦਾ ਕੇਂਦਰ ਹੋਵੇਗਾ ਅਤੇ ਇਸ ਦੇ ਨਾਲ ਸੁਲਤਾਨਪੁਰ ਲੋਧੀ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਵੀ ਕਰਵਾਏ ਜਾਣਗੇ। 4 ਨਵੰਬਰ ਦੀ ਸ਼ਾਮ ਨੂੰ ਸੁਲਤਾਨਪੁਰ ਲੋਧੀ ਵਿਖੇ ਮਲਟੀ ਮੀਡੀਆ, ਲਾਈਟ ਐਂਡ ਸਾਊਂਡ ਸ਼ੋਅ ਦਾ ਉਦਘਾਟਨ ਹੋਵੇਗਾ ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪ੍ਰਦਰਸ਼ਨੀਆਂ ਤੋਂ ਇਲਾਵਾ ਦਸਤਕਾਰੀ ਨੁਮਾਇਸ਼ਾਂ ਦਾ ਉਦਘਾਟਨ 5 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਮੁੱਖ ਪੰਡਾਲ ਦੇ ਨੇੜੇ ਹੋਵੇਗਾ।

ਇਸੇ ਤਰਾਂ 7 ਨਵੰਬਰ ਨੂੰ ਚੰਡੀਗੜ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਖੁਸ਼ਹਾਲੀ ਦੇ ਫਲਸਫ਼ੇ ’ਤੇ ਕੌਮਾਂਤਰੀ ਕਾਨਫਰੰਸ ਹੋਵੇਗੀ ਜਦਕਿ ਇਸੇ ਦਿਨ ਹੀ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ। 8 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੈਸ਼ਨਲ ਇੰਸਟੀਚਿਊਟ ਆਫ ਇੰਟਰ-ਫੇਥ ਸਟਡੀਜ਼ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ ਇਸੇ ਯੂਨੀਵਰਸਿਟੀ ਵਿੱਚ ਏਕ-ਨੂਰ ਅੰਤਰ ਧਰਮ ਸੰਮੇਲਨ ਵੀ ਕਰਵਾਇਆ ਜਾਵੇਗਾ।

ਇਸੇ ਦਿਨ ਹੀ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਦੇਵ ਜੀ ਉਤਸਵ ਦਾ ਉਦਘਾਟਨ ਹੋਵੇਗਾ ਜਿਸ ਤੋਂ ਬਾਅਦ ਲਾਈਟ ਐਂਡ ਸਾਊਂਡ ਸ਼ੋਅ, ਗੁਰੂ ਨਾਨਕ ਸਾਹਿਤ ਉਤਸਵ, ਗੁਰੂ ਨਾਨਕ ਕਲਾ ਉਤਸਵ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਗੁਰੂ ਨਾਨਕ ਕਵੀ ਦਰਬਾਰ, ਗੁਰੂ ਨਾਨਕ ਰੰਗਮੰਚ ਉਤਸਵ ਅਤੇ ਗੁਰੂ ਨਾਨਕ ਫਿਲਮ ਉਤਸਵ ਹੋਣਗੇ।

9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਖੁੱਲਣ ਤੋਂ ਬਾਅਦ ਮੁੱਖ ਮੰਤਰੀ ਕਪੂਰਥਲਾ ਵਿੱਚ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ 550 ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨਗੇ। ਇਸੇ ਤਰਾਂ 10 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਸਾਹਿਤ ਉਤਸਵ ਅਤੇ ਹੋਰ ਵੱਡੇ ਸਮਾਗਮ ਕਰਵਾਏ ਜਾਣਗੇ।

ਮੁੱਖ ਮੰਤਰੀ ਨੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ-ਸਪਾਟਾ ਦੇ ਪ੍ਰਮੁੱਖ ਸਕੱਤਰ ਨੂੰ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਸਥਾਪਤ ਕੀਤੇ ਜਾ ਰਹੇ ਵੱਖ-ਵੱਖ ਪੰਡਾਲਾਂ ਦੇ ਨਾਵਾਂ ਨੂੰ ਵੀ ਅੰਤਿਮ ਰੂਪ ਦੇਣ ਦੀ ਹਦਾਇਤ ਕੀਤੀ।

ਮੀਟਿੰਗ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉੱਚ ਸਿੱਖਿਆ ਮੰਤਰੀ ਓ.ਪੀ ਸੋਨੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰਾ, ਡੀਜੀਪੀ ਦਿਨਕਰ ਗੁਪਤਾ, ਡੀਜੀਪੀ ਇੰਟੈਲੀਜੈਂਸ ਵੀ.ਕੇ. ਭਾਵਰਾ, ਪ੍ਰਮੁੱਖ ਸਕੱਤਰ ਸੈਰ ਸਪਾਟਾ ਵਿਕਾਸ ਪ੍ਰਤਾਪ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਡਾਇਰੈਕਟਰ ਸੈਰ ਸਪਾਟਾ ਐਮ.ਐੱਸ. ਜੱਗੀ. ਹਾਜ਼ਰ ਸਨ।

Capt Amarinder Singh approves schedule of activities from Nov 1 to 15 to mark 550th birth anniversary of Sri Guru Nanak Dev Ji

ਪੰਜਾਬੀ ਵਿਚ ਪੜ੍ਹਨ ਲਈ ਇਥੇ ਕਲਿਕ ਕਰੋ


pix 2


Punjab gears up for the mega celebration of the 550th birth anniversary of Sri Guru Nanak Dev ji. Chief Minister Captain Amarinder Singh today approved the schedule of activities from Nov 1 to 15 to mark 550th birth anniversary of Sri Guru Nanak Dev Ji. While reviewing the schedule of the activities, Chief Minister has asked the Chief Secretary to issue necessary directions to all the departments for carrying the official logo of the 550th Prakash Purb on all stationery of the State Government during the celebration period.

The high-level review meeting decided that a Group of Ministers, Members of Parliament and MLAs of Doaba region would jointly welcome the maiden special Intercity Express train arriving from New Delhi at Sultanpur Lodhi on October 4. It was also decided that the main events would be held in the historic cities of Sultanpur Lodhi, Dera Baba Nanak and Amritsar. An international conference on Guru Nanak’s philosophy of Peace, Harmony and Human Happiness would be organised at Chandigarh in the first week of November.

The Chief Minister emphasised the need to chalk out an elaborate plan for the facilitation of the Sangat so that they could attend the mega celebrations without hindrance. The main event would be organised at Sultanpur Lodhi on November 12, with the Multi Media and Sound Show near the main Pandal to continue till November 15.

It was also decided in the meeting that the Digital Museum will be the centre of attraction on November 1 to 3, along with the light and sound shows at Sultanpur Lodhi. On November 4, a multimedia light and sound show would be inaugurated at Sultanpur Lodhi in the evening. On November 5, exhibitions on Guru Nanak Dev Ji and a handicrafts exhibition would be inaugurated near the main pandal.

The international conference on Guru Nanak’s Philosophy of peace, harmony and human happiness would be organised on November 7 at Chandigarh. The foundation stone of the National Institute of Inter-Faith Studies at GNDU would be laid on November 8, with an Ik-Noor Inter Faith conclave in GNDU.

The Guru Nanak Dev Ji Utsav at Dera Baba Nanak would also be inaugurated on the same day, followed by a light and sound show, the Guru Nanak Literature Festival, the Guru Nanak Art Festival, the Guru Nanak Kavi Darbar in all Indian Languages, the Guru Nanak Theatre Festival and Guru Nanak Film Festival.

After the proposed opening of Kartarpur Corridor on November 9, the Chief Minister would felicitate 550 prominent personalities of all walks of life at Guru Nanak Dev Auditorium in Kapurthala, according to an official spokesperson. The Guru Nanak Literature Festival and other major events would be held at Dera Baba Nanak on November 10.

The Chief Minister also directed the Principal Secretary Tourism and Cultural Affairs to get the names of the various pandals, being set up at Sultanpur Lodhi and Dera Baba Nanak, finalized at the earliest.

The meeting was attended by Rural Development and Panchayats Minister Tript Rajinder Singh Bajwa, Cooperation and Jails Minister Sukhjinder Singh Randhawa, Higher Education Minister OP Soni, CM’s Media Advisor Raveen Thukral, Chief Principal  Secretary to CM Suresh Kumar, Chief Secretary Karan Avtar Singh, Additional Chief Secretary Home Satish Chandra, DGP Dinkar Gupta, DGP Intelligence V.K. Bhawra, Principal Secretary Tourism Vikas Pratap, Principal Secretary to CM Tejveer Singh and Director Tourism M.S. Jaggi.

Punjab leads to successfully implement the industry-friendly policy

  • Attracts investment of ₹50000 Crore owing to Punjab Government’s efforts
  • Permissions pertaining to 23 departments under a single roof as per single window system
  • Novel facilities through the business first portal
  • Power consumption in the industrial sector up by 22 percent in two years as a result of ₹5 per unit & other facilities

WhatsApp Image 2019-09-20 at 10.39.42 AM


Punjab successfully leads in implementing Industry friendly policy-2017 and provided scores of facilities for the new as well as the existing industries.

The efforts of the Punjab Government have led to the investment of ₹50000 Cr in the two years of the present government. The permissions to be sought from 23 departments are being accorded under one roof as per the single window system.

The consumption of power during the last two years has increased 22 percent owing to facilities like power at ₹5 per unit. The industry-friendly policies have resulted in huge benefits to the industrial sector.

The business first portal has come as a big relief to the industrial sector. The business first portal has come as a big relief to the industrial sector. The interactive portal https://pbindustries.gov.in/static/ has a window to state’s profile, advantage Punjab, Department of Industries and Commerce and related organisations, District Industries Centre, and latest government notifications. The portal also define the strength areas and thrust sectors of Punjab and fiscal incentives being offered to the investors besides the services being offered to the investors.

Additional incentives are being provided to specific sectors. Agricultural and Food Processing sector has been 100% exempted of all taxes & fees being paid for the purchase of raw material for up to 10 years. Textile including Apparel & Made-ups, Technical Textiles is being given 5% interest subsidy for MSMEs for 3 years up to Rs. 10 lakh per annum.

For Electronics 50% top-up of Capex support is provided by MEITY, GOI to first 10 Anchor units that is up to Rs. 10 Cr/unit. Tourism & Hospitality sector has been exempted 100% from entertainment tax. IT & ITES have 50% of FCI subject to ceiling of Rs. 2.5 Cr/unit.

Projecting the successful outcome of ‘Invest Punjab’ recently grounded projects include Rs. 21,992 Cr for Petrochemical & Plastic Derivatives by HMEL in Bathinda, Rs. 550 Cr for Forging & Machining in Ludhiana, Rs. 538 Cr for an UltraTech Cement project in Patiala.

Rs. 521 Cr by the first time Spanish investor Congelados de Navaara in India for Frozen Foods at Ludhiana, Rs. 237 Cr also in Ludhiana towards Special Steel for automobiles by Vardhman Special Steels Ltd and Rs. 800 Cr for beverages by Pepsico in Pathankot.

ਕੈਪਟਨ ਅਮਰਿੰਦਰ ਸਿੰਘ ਤੇ ਉਨਾਂ ਦੇ ਸਹਿਯੋਗੀ ਕੈਬਨਿਟ ਮੰਤਰੀਆਂ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਦੇ ਕਾਰੀਡੋਰ ਦੇ ਕੰਮ ਦਾ ਨਿਰੀਖਣ

FOR ENGLISH VERSION CLICK HERE

  • 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੜਕਾਂ ਲਈ ₹75.23 ਕਰੋੜ, ਵਿਰਸੇ ਅਤੇ ਫੂਡ ਸਟ੍ਰੀਟ ਲਈ ₹3.70 ਕਰੋੜ ਦੀ ਮੰਨਜੂਰੀ
  • ਵੱਖੋ-ਵੱਖ ਵਿਭਾਗਾਂ ਨੂੰ ਸਾਰੇ ਕੰਮ ਸਮੇਂ ਸਿਰ ਪੂਰੇ ਕਰਨ ਦੀਆਂ ਹਿਦਾਇਤਾਂ, ਅਗਲੀ ਕੈਬਨਿਟ ਮੀਟਿੰਗ ਬਟਾਲਾ ਵਿਖੇ


ਡੇਰਾ ਬਾਬਾ ਨਾਨਕ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਤਿਆਰੀ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਕਾਰੀਡੋਰ ਦੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਅਤੇ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਲਈ ਸੜਕਾਂ ਦੀ ਮਜਬੂਤੀ ਅਤੇ ਚੌੜਾ ਕਰਨ ਲਈ 75.23 ਕਰੋੜ ਰੁਪਏ ਦੀ ਮੰਨਜੂਰੀ ਦਿੱਤੀ।

ਮੁੱਖ ਮੰਤਰੀ ਨੇ ਹੈਰੀਟੇਜ ਤੇ ਫੂਡ ਸਟ੍ਰੀਟ ਦੀ ਉਸਾਰੀ ਲਈ 3.70 ਕਰੋੜ ਰੁਪਏ ਦੀ ਵੀ ਮੰਨਜੂਰੀ ਦਿੱਤੀ ਅਤੇ ਵੱਖੋ-ਵੱਖ ਵਿਭਾਗਾਂ ਨੂੰ ਸਮੇਂ ਸਿਰ ਸਾਰੇ ਕੰਮ ਪੂਰੇ ਕਰਨ ਲਈ ਨਿਰਦੇਸ਼ ਦਿੱਤੇ।

ਆਪਣੇ ਕੈਬਨਿਟ ਸਹਿਯੋਗੀਆਂ ਨਾਲ ਮੁੱਖ ਮੰਤਰੀ ਨੇ ਇੱਥੇ ਭਾਰਤ-ਪਾਕਿ ਸਰਹੱਦ ਨੇੜੇ ਕਰਤਾਰਪੁਰ ਸਾਹਿਬ ਕਾਰੀਡੋਰ ਦੀ ਉਸਾਰੀ ਦੇ ਕੰਮਾਂ ਦਾ ਜਾਇਜਾ ਲਿਆ ਜਿਸ ਵਿਚ ਇਕ ਸਾਂਝੀ ਚੈੱਕ ਪੋਸਟ ਉਸਾਰਨੀ ਵੀ ਸ਼ਾਮਲ ਹੈ। ਉਨਾਂ ਉਸਾਰੀ ਕਾਮਿਆਂ ਨਾਲ ਮੁਲਾਕਾਤ ਵੀ ਕੀਤੀ ਜਿੱਥੇ ਉਨਾਂ ਨੂੰ ਦੱਸਿਆ ਗਿਆ ਕਿ ਇਸ ਚੈੱਕ ਪੋਸਟ ਨੂੰ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਇਸ ਦੀ ਸਮਰੱਥਾ 5 ਹਜਾਰ ਤੋਂ 10 ਹਜਾਰ ਦੀ ਹੋਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਦੂਰਬੀਨ ਦੀ ਮੱਦਦ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕੀਤੇ ਅਤੇ ਇਹ ਫੈਸਲਾ ਵੀ ਕੀਤਾ ਗਿਆ ਕਿ ਅਗਲੀ ਕੈਬਨਿਟ ਮੀਟਿੰਗ ਬਟਾਲਾ ਵਿਖੇ ਹੋਵੇਗੀ। ਉਨਾਂ ਕੈਬਨਿਟ ਮੰਤਰੀ ਤਿ੍ਰਪਤ ਬਾਜਵਾ ਦਾ ਇਹ ਸੁਝਾਅ ਵੀ ਮੰਨਿਆ ਕਿ ਮੁੱਖ ਸਕੱਤਰ ਨੂੰ ਬਟਾਲਾ ਵਿਖੇ ਇਕ ਵਿਸ਼ੇਸ਼ ਮੀਟਿੰਗ ਸੱਦਣ ਲਈ ਨਿਰਦੇਸ਼ ਦਿੱਤੇ ਜਾਣ।

ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਜਿਸ ਨੂੰ ਪਹਿਲੀ ਪਾਤਸ਼ਾਹੀ ਨਾਲ ਜੁੜੇ ਇਸ ਇਤਿਹਾਸਕ ਕਸਬੇ ਦੇ ਵਿਕਾਸ ਲਈ ਬਣਾਇਆ ਗਿਆ ਸੀ, ਦੀ ਤੀਸਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਮੁੱਖ ਮੰਤਰੀ ਨੇ ਸਾਰੇ ਚੋਟੀ ਦੇ ਅਧਿਕਾਰੀਆਂ ਨੂੰ ਪ੍ਰਕਾਸ਼ ਪੁਰਬ ਨਾਲ ਸਬੰਧਤ ਸਾਰੇ ਕੰਮ ਸਮੇਂ ਸਿਰ ਪੂਰੇ ਕਰਨ ਲਈ ਕਿਹਾ।

ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਨਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸੁਲਤਾਨਪੁਰ ਲੋਧੀ, ਬਿਆਸ, ਬਟਾਲਾ ਅਤੇ ਡੇਰਾ ਬਾਬਾ ਨਾਨਕ ਰੋਡ ਜਿਸ ਨੂੰ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਦਾ ਨਾਂ ਦਿੱਤਾ ਜਾਵੇਗਾ, ਨੂੰ ਰਾਸ਼ਟਰੀ ਰਾਜ ਮਾਰਗ ਐਲਾਨਣ ਲਈ ਵੀ ਕਿਹਾ।

ਇਤਿਹਾਸਕ ਕਸਬੇ ਦੇ ਬਿਜਲੀ ਸਬੰਧੀ ਪ੍ਰਾਜੈਕਟਾਂ ਦਾ ਨਿਰੀਖਣ ਕਰਦੇ ਹੋਏ ਮੁੱਖ ਮੰਤਰੀ ਨੇ ਪਾਵਰਕਾਮ ਚੇਅਰਮੈਨ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਵੱਲ ਜਾਂਦੇ ਲਾਂਘੇ ਵਿਖੇ ਲਾਏ ਜਾ ਰਹੇ ਬਿਜਲੀ ਦੇ ਖੰਬਿਆਂ ਦੀ ਅੰਡਰ ਗਰਾਉਂਡ ਤਾਰਬੰਦੀ ਯਕੀਨੀ ਬਣਾਉਣ ਲਈ ਕਿਹਾ। ਉਨਾਂ ਸਿਹਤ ਮੰਤਰੀ ਨੂੰ ਇਸ ਇਤਿਹਾਸਕ ਮੌਕੇ ਆਉਣ ਵਾਲੇ ਸ਼ਰਧਾਲੂਆਂ ਦੇ ਹਿੱਤ ਲਈ ਇਕ ਵਿਸਤਾਰਿਥ ਸਿਹਤ ਸੰਭਾਲ ਯੋਜਨਾ ਬਣਾਉਣ ਲਈ ਵੀ ਕਿਹਾ।

ਉਨਾਂ ਨੇ ਡੇਰਾ ਬਾਬਾ ਨਾਨਕ ਵਿਖੇ ਇਕ ਡੀ.ਐੱਸ.ਪੀ. ਦਫਤਰ ਅਤੇ ਇਕ ਥਾਣਾ ਕਾਇਮ ਕਰਨ ਦੇ ਕੰਮ ਵਿਚ ਤੇਜੀ ਲਿਆਉਣ ਲਈ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਜਿਸ ਲਈ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਮੀਨ ਮੁਹੱਇਆ ਕਰਵਾਈ ਹੈ। ਬਾਰਡਰ ਰੇਂਜ ਦੇ ਆਈ.ਜੀ. ਐਸ.ਪੀ.ਐਸ. ਪਰਮਾਰ ਨੇ ਮੁੱਖ ਮੰਤਰੀ ਨੂੰ ਮੁੱਖ ਸਮਾਗਮ ਦੇ ਸੁਰੱਖਿਆ ਇੰਤਜਾਮਾਂ ਸਬੰਧੀ ਵਿਸਥਾਰਿਤ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਸੁਰੱਖਿਆ ਦੇ ਪੁੱਖਤਾ ਇੰਤਜਾਮ ਕੀਤੇ ਜਾਣਗੇ ਅਤੇ ਸ਼ਰਧਾਲੂਆਂ ਨੂੰ ਕੋਈ ਤਕਲੀਫ ਨਹੀਂ ਹੋਵੇਗੀ।

ਮੁੱਖ ਮੰਤਰੀ ਨੇ ਇਕ ਹੋਰ ਹੁਕਮ ਦਿੰਦੇ ਹੋਏ ਸ਼ਹਿਰੀ ਹਵਾਬਾਜੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਲੰਡਨ ਅਤੇ ਹੋਰ ਯੂਰਪੀ ਦੇਸ਼ਾਂ ਤੋਂ ਵਿਸ਼ੇਸ਼ ਚਾਰਟਿਡ ਉਡਾਨਾਂ ਅੰਮਿ੍ਰਤਸਰ ਵਿਖੇ ਸ਼ਰਧਾਲੂਆਂ ਦੀ ਸੁਵਿਧਾ ਹਿੱਤ ਸ਼ੁਰੂ ਕਰਨ ਦਾ ਮੁੱਦਾ ਚੁੱਕਣ ਦੀ ਹਿਦਾਇਤ ਵੀ ਦਿੱਤੀ। ਉਨਾਂ ਸਬੰਧਤ ਅਧਿਕਾਰੀਆਂ ਨੂੰ ਭਾਰਤੀ ਰੇਲਵੇ ਕੋਲ ਇਸ ਇਤਿਹਾਸਕ ਮੌਕੇ ਸਬੰਧੀ ਵਿਸ਼ੇਸ਼ ਰੇਲ-ਗੱਡੀਆਂ ਦੀ ਗਿਣਤੀ ਵਧਾਉਣ ਦਾ ਮੁੱਦਾ ਚੁੱਕਣ ਲਈ ਵੀ ਕਿਹਾ।

ਨਾਲ ਲੱਗਦੇ 12 ਪਿੰਡਾਂ ਦੇ ਬੁਨਿਆਦਾ ਢਾਂਚੇ ਦੇ ਵਿਕਾਸ ਸਬੰਧੀ ਚੱਲ ਰਹੇ ਕੰਮ ਦਾ ਨਿਰੀਖਣ ਕਰਦੇ ਹੋਏ ਮੁੱਖ ਮੰਤਰੀ ਨੇ ਸ਼ਰਧਾਲੂਆਂ ਦੀ ਸੁਵਿਧਾ ਲਈ ਸਮੇਂ ਸਿਰ ਇੰਤਜਾਮ ਪੂਰੇ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ।

ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਸੁਲਤਾਨਪੁਰ ਲੋਧੀ, ਬਟਾਲਾ ਅਤੇ ਗੁਰਦਾਸਪੁਰ ਵਿਖੇ 450 ਕਰੋੜ ਰੁਪਏ ਦੇ ਕੰਮ ਸ਼ੁਰੂ ਕੀਤੇ ਗਏ ਹਨ ਅਤੇ ਇਕ ਵਿਸ਼ੇਸ਼ ਯੋਜਨਾ ਵੀ ਬਣਾਈ ਗਈ ਹੈ ਤਾਂ ਜੋ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਿਪਟਿਆਂ ਜਾ ਸਕੇ ਅਤੇ ਸ਼ਰਧਾਲੂਆਂ ਨੂੰ ਕੋਈ ਸਮੱਸਿਆ ਨਾ ਆਵੇ। ਉਨਾਂ ਇਹ ਵੀ ਦੱਸਿਆ ਕਿ ਮੁੱਖ ਸਮਾਗਮ ਸਬੰਧੀ ਅਧਿਕਾਰਤ ਪ੍ਰੋਗਰਾਮ ਛੇਤੀ ਹੀ ਜਾਰੀ ਹੋਵੇਗਾ।

ਇਸ ਤੋਂ ਇਲਾਵਾ ਅਧਿਕਾਰਤ ਬੁਲਾਰੇ ਅਨੁਸਾਰ, ਮੁੱਖ ਮੰਤਰੀ ਵਲੋਂ ਡੇਰਾ ਬਾਬਾ ਨਾਨਕ ਵਿਖੇ ਸੜਕਾਂ ਨੂੰ ਚੌੜਾ ਕਰਨ/ਮਜਬੂਤ ਕਰਨ ਲਈ ਮੰਨਜੂਰ 75.23 ਕਰੋੜ ਰੁਪਏ ਵਿਚੋਂ 64.60 ਕਰੋੜ ਰੁਪਏ 35 ਕਿਲੋਮੀਟਰ ਲੰਮੀ ਅੰਮਿ੍ਰਤਸਰ-ਸੋਹੀਆਂ-ਫਤਹਿਗੜ ਚੂੜੀਆਂ- ਡੇਰਾ ਬਾਬਾ ਨਾਨਕ ਰੋਡ ਲਈ ਰੱਖੇ ਗਏ ਹਨ। ਇਸ ਦੀ ਤਕਨੀਕੀ ਤੌਰ ਉਤੇ ਪਰਖ ਹੋ ਚੁੱਕੀ ਹੈ। ਜਿੱਥੇ 4.33 ਕਰੋੜ ਰੁਪਏ ਰਮਦਾਸ-ਡੇਰਾ ਬਾਬਾ ਨਾਨਕ ਰੋਡ ਉਤੇ ਖਰਚੇ ਜਾਣਗੇ ਉਥੇ ਹੀ 3.49 ਕਰੋੜ ਰੁਪਏ ਬਟਾਲਾ-ਡੇਰਾ ਬਾਬਾ ਨਾਨਕ ਸੜਕ ਦੇ 2.10 ਕਿਲੋਮੀਟਰ ਲੰਮੇ ਟੋਟੇ ਦੇ ਨਵੀਨੀਕਰਨ ਲਈ ਰੱਖੇ ਗਏ ਹਨ ਅਤੇ 1.73 ਕਰੋੜ ਰੁਪਏ ਫਤਹਿਗੜ ਚੂੜੀਆਂ-ਡੇਰਾ ਬਾਬਾ ਨਾਨਕ ਸੜਕ ਲਈ ਰੱਖੇ ਗਏ ਹਨ।

ਮੁੱਖ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਖੇ ਪਾਰਕ ਦੇ ਵਿਸਥਾਰ ਲਈ 1.18 ਕਰੋੜ ਰੁਪਏ ਦੀ ਵਾਧੂ ਰਕਮ ਵੀ ਮੰਨਜੂਰ ਕੀਤੀ। ਇਸ ਪ੍ਰਾਜੈਕਟ ਲਈ ਪਹਿਲਾਂ ਹੀ 127.31 ਕਰੋੜ ਰੁਪਏ ਪ੍ਰਸਤਾਵਿਤ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਇਸ ਇਤਿਹਾਸਕ ਕਸਬੇ ਵਿਖੇ ਉਸਾਰੇ ਜਾ ਰਹੇ ਪਾਰਕ ਲਈ ਐਲ.ਈ.ਡੀ. ਲਾਈਟਾਂ ਵਾਲੇ ਹੈਰੀਟੇਜ ਪੋਲਾਂ ਦੀ ਸਥਾਪਨਾ ਲਈ 18.21 ਲੱਖ ਰੁਪਏ ਵੀ ਮੰਨਜੂਰ ਕੀਤੇ। ਮੁੱਖ ਮੰਤਰੀ ਨੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ।

ਇਸ ਮੌਕੇ ਪੀ.ਪੀ.ਸੀ.ਸੀ. ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ, ਅਰੁਣਾ ਚੌਧਰੀ, ਓ.ਪੀ. ਸੋਨੀ, ਗੁਰਪ੍ਰੀਤ ਸਿੰਘ ਕਾਂਗੜ ਅਤੇ ਰਾਣਾ ਗੁਰਮੀਤ ਸਿੰਘ ਸੋਢੀ, ਅੰਮਿ੍ਰਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਫਤਿਹਜੰਗ ਸਿੰਘ ਬਾਜਵਾ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ, ਵਿਨੀ ਮਹਾਜਨ, ਕਲਪਨਾ ਮਿੱਤਲ ਬਰੂਆ, ਰਵਨੀਤ ਕੌਰ, ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਹੁਸਨ ਲਾਲ, ਕੇ. ਸਿਵਾ ਪ੍ਰਸਾਦ ਅਤੇ ਕੇ.ਏ.ਪੀ. ਸਿਨਹਾ, ਡੀ.ਜੀ.ਪੀ. ਦਿਨਕਰ ਗੁਪਤਾ,  ਡਵੀਜਨਲ ਕਮਿਸ਼ਨਰ ਜਲੰਧਰ ਬੀ.ਪੁਰੂਸ਼ਾਰਥਾ, ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਐਸ.ਐਸ.ਪੀ. ਗੁਰਦਾਸਪੁਰ ਸਵਰਨਦੀਪ ਸਿੰਘ, ਐਸ.ਐਸ.ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ, ਪ੍ਰਾਜੈਕਟ ਡਾਇਰੈਕਟਰ ਐਨ.ਐਚ.ਏ.ਆਈ. ਵਾਈਪੀਐਸ ਜੌਰਡਨ, ਲੈਂਡਪੋਰਟ ਅਥਾਰਟੀ ਆਫ ਇੰਡੀਆ ਦੇ ਮੈਂਬਰ ਅਖਿਲ ਸਕਸੇਨਾ ਵੀ ਹਾਜਰ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ’ਤੇ ਪਾਕਿਸਤਾਨ ਵੱਲੋਂ ਜਜ਼ੀਆ ਲਾਉਣ ਦੇ ਪ੍ਰਸਤਾਵ ਨੂੰ ਵਾਪਸ ਲੈਣ ਦੀ ਮੰਗ ਦੁਹਰਾਈ

FOR ENGLISH VERSION CLICK HERE
ਮੁੱਖ ਮੰਤਰੀ ਨੇ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਕੰਮ 30 ਅਕਤੂਬਰ ਤੱਕ ਮੁਕੰਮਲ ਹੋਣ ਵਿਸ਼ਵਾਸ ਪ੍ਰਗਟਾਇਆ


IMG_20190919_145049ਡੇਰਾ ਬਾਬਾ ਨਾਨਕ

            ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਾਕਿਸਤਾਨ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ’ਤੇ ਸਰਵਿਸ ਚਾਰਜ ਲਾਉਣ ਦੇ ਪ੍ਰਸਤਾਵ ਨੂੰ ਵਾਪਸ ਲੈਣ ਦੀ ਮੰਗ ਦੁਹਰਾਉਦਿਆਂ ਇਸ ਦੀ ਤੁਲਨਾ ਮੁਗਲ ਕਾਲ ਦੌਰਾਨ ਮੁਸਲਿਸ ਦੇਸ਼ਾਂ ਵਿੱਚ ਗੈਰ-ਮੁਸਲਿਮਾਂ ਉਤੇ ਲਾਏ ਜਾਂਦੇ ਜਜ਼ੀਆ ਟੈਕਸ ਨਾਲ ਕੀਤੀ।

ਮੁੱਖ ਮੰਤਰੀ ਨੇ ਬਾਦਸ਼ਾਹ ਅਕਬਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਵਿਵਾਦਿਤ ਟੈਕਸ ਨੂੰ ਖਤਮ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਉਤੇ 20 ਡਾਲਰ ਸਰਵਿਸ ਚਾਰਜ ਲਾਉਣ ਦੇ ਪ੍ਰਸਤਾਵ ਨੂੰ ਸਿੱਖ ਫਲਸਫੇ ਦੀ ਮੂਲ ਭਾਵਨਾ ਦੇ ਖਿਲਾਫ ਹੈ ਜਿਸ ਵਿੱਚ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦੀ ਅਰਦਾਸ ਕੀਤੀ ਜਾਂਦੀ ਹੈ।

ਡੇਰਾ ਬਾਬਾ ਨਾਨਕ ਜਿੱਥੇ ਉਹ ਕਰਤਾਰਪੁਰ ਲਾਂਘੇ ਦੇ ਕੰਮ ਦਾ ਜਾਇਜ਼ਾ ਲੈਣ ਪੁੱਜੇ ਸਨ, ਵਿਖੇ ਮੀਡੀਆ ਕਰਮੀਆਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਦੀ ਮੰਗ ਕਰ ਚੁੱਕੇ ਹਨ ਕਿ ਉਹ ਪਾਕਿਸਤਾਨ ਉਤੇ ਇਸ ਪ੍ਰਸਤਾਵਿਤ ਸਰਵਿਸ ਚਾਰਜ ਨੂੰ ਵਾਪਸ ਲੈਣ ਲਈ ਦਬਾਅ ਪਾਉਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਸੁਝਾਅ ਦਿੱਤਾ ਸੀ ਕਿ ਵਿਦੇਸ਼ ਮੰਤਰਾਲਾ ਦੁਵੱਲੀ ਮੀਟਿੰਗ ਵਿੱਚ ਇਸ ਦੇ ਜਲਦ ਹੱਲ ਦਾ ਮਾਮਲਾ ਚੁੱਕੇ।

ਮੁੱਖ ਮੰਤਰੀ ਨੇ ਭਰੋਸਾ ਜ਼ਾਹਰ ਕੀਤਾ ਕਿ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਕੰਮ 30 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ। ਇਸ ਦੇ ਨਾਲ ਹੀ ਉਨਾਂ ਨੇ ਪਾਕਿਸਤਾਨ ਵਾਲੇ ਪਾਸੇ ਵਿਕਾਸ ਦੀ ਗਤੀ ’ਤੇ ਚਿੰਤਾ ਜ਼ਾਹਰ ਕੀਤੀ। ਲਾਂਘੇ ਨਾਲ ਸੁਰੱਖਿਆ ਚੁਣੌਤੀ ਪੈਦਾ ਹੋਣ ਬਾਰੇ ਸਵਾਲ ਦੇ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਨਿਰੰਤਰ ਚੌਕਸੀ ਰੱਖਣ ਦੀ ਲੋੜ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਖਰੇਵਿਆਂ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਚੱਲ ਰਹੀ ਹੈ ਅਤੇ ਉਨਾਂ ਦੇ ਕੈਬਨਿਟ ਸਾਥੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਰੇ ਮਸਲਿਆਂ ਨੂੰ ਸੁਖਾਵੇਂ ਢੰਗ ਨਾਲ ਸੁਲਝਾਉਣ ਲਈ ਬੁੱਧਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ। ਮੁੱਖ ਮੰਤਰੀ ਨੇ ਇਕ ਵਾਰ ਫੇਰ ਇਸ ਇਤਿਹਾਸਕ ਦਿਹਾੜੇ ਦੀ ਅਹਿਮੀਅਤ ਨੂੰ ਸਨਮੁਖ ਰੱਖਦਿਆਂ ਸੌੜੇ ਸਿਆਸੀ ਹਿੱਤ ਲਾਂਭੇ ਰੱਖ ਕੇ ਇਸ ਨੂੰ ਸਾਂਝੇ ਤੌਰ ’ਤੇ ਮਨਾਉਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਲੋਕਾਂ ਨੂੰ ਪਾਣੀ ਅਤੇ ਹਵਾ ਦੀ ਸੰਭਾਲ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿਖਾਏ ਮਾਰਗ ’ਤੇ ਚੱਲਣ ਦੀ ਵੀ ਅਪੀਲ ਕੀਤੀ।

ਡੇਰਾ ਬਾਬਾ ਨਾਨਕ ਦੀ ਫੇਰੀ ਨੂੰ ਵਿਸ਼ੇਸ਼ ਮੌਕਾ ਦੱਸਦਿਆਂ ਮੁੱਖ ਮੰਤਰੀ ਨੇ ਸਾਲ 1965 ਦੀ ਭਾਰਤ-ਪਾਕਿ ਜੰਗ ਦੌਰਾਨ ਸਰਹੱਦੀ ਇਲਾਕੇ ’ਚ ਫੌਜ ਵਿੱਚ ਨਿਭਾਈ ਸੇਵਾ ਨੂੰ ਵੀ ਚੇਤੇ ਕੀਤਾ। ਉਨਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਬਹਾਦਰ ਸੈਨਿਕ ਬਾਹਰੀ ਅਤੇ ਅੰਦਰੂਨੀ ਹਮਲਿਆਂ ਤੋਂ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਪਰ ਉਨਾਂ ਦੀਆਂ ਲਗਾਤਾਰ ਕੁਰਬਾਨੀਆਂ ਨਾਲ ਬਹੁਤ ਪੀੜਾ ਤੇ ਬੇਚੈਨੀ ਹੁੰਦੀ ਹੈ।

ਅੱਜ ਦੀ ਜਾਇਜ਼ਾ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ ਦੀ ਗੈਰ-ਹਾਜ਼ਰੀ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਤਰੀ ਮੰਡਲ ਦੀ ਜਾਇਜ਼ਾ ਮੀਟਿੰਗ ਹੈ ਅਤੇ ਸ੍ਰੀ ਸਿੱਧੂ ਹੁਣ ਮੰਤਰੀ ਮੰਡਲ ਦਾ ਹਿੱਸਾ ਨਹੀਂ ਹਨ।

ਲੋਕ ਇਨਸਾਫ ਪਾਰਟੀ ਸਿਮਰਜੀਤ ਸਿੰਘ ਬੈਂਸ ਵਿਰੁੱਧ ਕੇਸ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮਾਮਲਾ ਅਦਾਲਤ ਅਧੀਨ ਹੋਣ ਕਰਕੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਸੋਧੇ ਹੋਏ ਮੋਟਰ ਵਹੀਕਲ ਐਕਟ ਤਹਿਤ ਜੁਰਮਾਨੇ ਵਧਾਉਣ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਤਮ ਫੈਸਲਾ ਸੂਬਿਆਂ ਦੇ ਸਿਰ ’ਤੇ ਛੱਡ ਦਿੱਤਾ ਗਿਆ ਹੈ ਜਿਸ ਕਰਕੇ ਪੰਜਾਬ ਦੇ ਸਬੰਧਤ ਮੰਤਰੀ ਇਸ ਮਾਮਲੇ ਨੂੰ ਘੋਖ ਰਹੇ ਹਨ।

ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਉਚੇਚੇ ਤੌਰ ਉਤੇ ਬੇਰੁਜ਼ਗਾਰਾਂ ਦੀ ਸਮੱਸਿਆਵਾਂ ਦੇ ਹੱਲ ਲਈ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਹੁਣ ਤੱਕ ਲਗਾਏ ਚਾਰ ਰੋਜ਼ਗਾਰ ਮੇਲਿਆਂ ਵਿੱਚ 9 ਲੱਖ ਨੌਜਵਾਨਾਂ ਨੂੰ ਨੌਕਰੀਆਂ/ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਚੁੱਕੇ ਹਨ ਅਤੇ ਪੰਜਵਾਂ ਰੋਜ਼ਗਾਰ ਮੇਲਾ 30 ਸਤੰਬਰ ਤੱਕ ਵੱਖ-ਵੱਖ ਥਾਂਵਾਂ ਉਤੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਦੋ ਲੱਖ ਨੌਕਰੀਆਂ ਦੇ ਮੌਕੇ ਹੋਰ ਪ੍ਰਦਾਨ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਦੀਆਂ 19000 ਅਸਾਮੀਆਂ ਪਹਿਲ ਦੇ ਆਧਾਰ ਉਤੇ   ਭਰਨ ਦੇ ਹਾਲ ਹੀ ਵਿੱਚ ਹੁਕਮ ਕੀਤੇ ਹਨ।

ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਨੂੰ ਅੱਪਗ੍ਰੇਡ ਕਰਨ ਲਈ ਪਹਿਲਾ ਹੀ 2.50 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

ਮੀਡੀਆ ਕਰਮੀਆਂ ਨਾਲ ਜੁੜੇ ਮਾਮਲੇ ਸੰਬੰਧੀ ਪੁੱਛੇ ਜਾਣ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾ ਹੀ ਸਾਰੇ ਮਾਨਤਾ ਪ੍ਰਾਪਤ ਤੇ ਪੀਲਾ ਕਾਰਡ ਧਾਰਕ ਪੱਤਰਕਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਵਰ ਕੀਤਾ ਹੋਇਆ ਹੈ।

ਇਸ ਤੋਂ ਪਹਿਲਾ ਮੁੱਖ ਮੰਤਰੀ ਨੇ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਉਨਾਂ ਆਪਣੀ ਡੇਰਾ ਬਾਬਾ ਨਾਨਕ ਫੇਰੀ ਦੌਰਾਨ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਵੀ ਮੱਥਾ ਟੇਕਿਆ।

Joined by cabinet colleagues, Capt Amarinder Singh reviews Kartarpur corridor construction work at Dera Baba Nanak

ਪੰਜਾਬੀ ਵਿਚ ਪੜ੍ਹਨ ਲਈ ਇਥੇ ਕਲਿਕ ਕਰੋ

  • Sanctions 75.23 cr for roads, 3.70 cr for heritage & food streets at historic town for 550th Prakash Purb
  • Directs various departments to ensure timely completion of all works, decides to hold next cabinet meet at Batala


Dera Baba Nanak

          With less than two months to go for the historic 550th Prakash Purb of Sri Guru Nanak Dev ji, Punjab Chief Minister Captain Amarinder Singh on Thursday took stock of the ongoing construction work for the Kartarpur Corridor, while sanctioning ₹75.23 crores for widening and strengthening of the major roads leading to this iconic town.

 The Chief Minister also approved ₹3.70 Crores for the construction of a Heritage Street and Food Street for the mega event, while issuing a series of directives to various departments for ensuring timely completion of all development works for the celebration.

Accompanied by his cabinet colleagues, the Chief Minister inspected the Kartarpur Corridor construction works at the Indo-Pak border here, including the Integrated Check Post (ICP) construction project, where he interacted with the construction workers. He was apprised about the upcoming passenger terminal at ICP, which would have total capacity of 5000 -10000 and would be fully equipped with ultra-modern facilities.

Captain Amarinder took the opportunity for a `darshan’ of Gurdwara Kartarpur Sahib, located across the border, with the help of binoculars.

It was decided to hold the next Cabinet meeting at Batala, with the Chief Minister accepting a suggestion from Tript Bajwa to direct the Chief Secretary to also conduct a special meeting at Batala.

Chairing the 3rd meeting of Dera Baba Nanak Development Authority (DBNDA), constituted to ensure holistic development of historic town associated with the first Sikh Guru, the Chief Minister directed all top officials to ensure timely completion of the various projects related to the 550th Prakash Purb celebrations.

 Captain Amarinder disclosed that he had written to Union Minister Nitin Gadkari seeking the declaration of the Sultanpur Lodhi Beas Batala and Dera Baba Nanak road (which is to be named as Sri Guru Nanak Dev ji Marg) as a National Highway.

Reviewing various Power related projects initiated in the historic city, the Chief Minister directed the Chairman PowerCom to ensure underground cable wiring of electricity polls being erected at the passage leading to Kartarpur Sahib Corridor.

 The Chief Minister also asked the Health Minister to finalise and put in place an elaborate healthcare plan, encompassing all emergency elements, for facilitation of millions of devotees expected to visit the city during the 550th birth anniversary celebrations of the first Sikh Guru.

Captain Amarinder directed the DGP to expedite the process of setting up a DSP office and police station building at Dera Baba Nanak, land for which had been provided by Cooperation and Jails Minister Sukhjinder Singh Randhawa. IG Border Range SPS Parmar apprised the Chief Minister about the detailed security plans for the main event. He informed the meeting that foolproof arrangements would be ensured without any inconvenience to the devotees.

 In another directive, the Chief Minister asked the Principal Secretary Civil Aviation to take up the issue of special chartered flights from London and other European countries to Amritsar for facilitation of the devotees settled abroad. He also asked the concerned officials to take up with the Indian Railways the issue of increase in frequency of special trains to the city during the historic occasion.

Reviewing the status of the work connected with the requisite basic amenities, logistics and infrastructure works in the adjoining 12 villages, Captain Amarinder Singh directed officials to ensure timely arrangements to facilitate the millions of devotees expected to converge at the historic city for the historic event.

In the meeting, the CPSCM said though works to the tune of Rs 450 Crores had been initiated at Sultanpur Lodhi, Batala and Gurdaspur, it was necessary to keep in place a contingency plan to ensure that the devotees experience no problems during their visit. The official programme for the main event should also be released soon, he suggested.

 Meanwhile, according to an official spokesperson, of the Rs 75.23 crore approved by the Chief Minister for road widening/strengthening around Dera Baba Nanak, Rs 64.60 Crores has been earmarked for the 35 KM long Amritsar Sohian Fatehgarh Churian Dera Baba Nanak road, technical vetting of which had already been initiated. While Rs. 4.33 Crores would be spent on Ramdas Dera Baba Nanak Road, Rs. 3.49 Crores have been set aside for upgradation of 2.10 KM stretch of Batala Dera Baba Nanak, and another Rs 1.73 Crores for the Fatehgarh Churian Dera Baba Nanak road.

 The Chief Minister has also approved an additional Rs. 1.18 Crores for the extension of the park at Dera Baba Nanak, which which Rs. 127.31 Crores had been earlier proposed. He further sanctioned funds to the tune of Rs 18.21 Lakhs for the installation of heritage poles with LED lights at the park being constructed in the historic town.

Meanwhile, Captain Amarinder Singh also paid obeisance here at Gurdwara Dehra Sahib.

 PPCC President Sunil Jakhar, Cabinet Ministers Sukhjinder Singh Randhawa, Tript Rajinder Singh Bajwa, Bharat Bhushan Ashu, Sunder Sham Arora, Balbir Singh Sidhu, Vijay Inder Singla, Aruna Chaudhary, OP Soni, Gurpreet Singh Kangar and Rana Gurmit Singh Sodhi, MP Amritsar Gurjit Singh Aujala, MLAs Barindermit Singh Pahra and Fatehjang Singh Bajwa,  Chief Principal Secretary to CM Suresh Kumar, Chief Secretary Karan Avatar Singh,  Principal Secretary to CM Tejveer Singh, Additional Chief Secretaries Satish Chandra, Vini Mahajan, Kalpna Mittal Barua and Ravneet Kaur, Principal Secretaries Vikas Pratap, Husan Lal, K Siva Prasad and KAP Sinha, DGP Dinkar Gupta, Divisional Commissioner Jalandhar B Purushartha, Deputy Commissioner Vipul Ujwal, SSP Gurdaspur Swarndeep Singh, SSP Batala Opinderjit Singh Ghumman,  Project Director NHAI YPS Jordan, Member Landport Authority of India Akhil Saxena were present on the occasion.

Capt Amarinder reiterates demand for withdrawal of Pak’s proposed `Jizya’ on Kartarpur visitors

ਪੰਜਾਬੀ ਵਿਚ ਪੜ੍ਹਨ ਲਈ ਇਥੇ ਕਲਿਕ ਕਰੋ

Confident that corridor work on Indian side will be completed by Oct 30, but stresses need to remain on guard


IMG_20190919_145049Dera Baba Nanak

            Comparing it with `Jizya’ (Jazia), a tax imposed in earlier times on non-Muslims in Muslim countries, Punjab Chief Minister Captain Amarinder Singh on Thursday reiterated his demand for immediate withdrawal by Pakistan of the proposed facilitation charges on visitors to the historic Gurdwara Sri Kartarpur Sahib.

Pointing out that Emperor Akbar had abolished the controversial and regressive tax during his rule, the Chief Minister said the proposed Pakistani service/facilitation charge of $20 a visitor was against the basic spirit of Sikh ideology of allowing ‘Khulle Darshan Deedar’ of the Gurudwara Sahibs which remained in Pakistan after partition.

In informal media interactions at Dera Baba Nanak, where he reviewed the progress of the Kartarpur Corridor construction work, the Chief Minister pointed out that he already sought Prime Minister Narendra Modi’s intervention to pressurise Pakistan into withdrawing its proposed service charge. Captain Amarinder had suggested that the Minister of External Affairs take up the matter in the bilateral meetings subject for early resolution.

The Chief Minister expressed the confidence that the work on Kartarpur Corridor on the Indian side would be completed by 30th October, though he expressed concerns about the pace of progress on the Pakistani side. In response to a question on the security threat along the Corridor, he underlined the need to remain on constant guard.

Asked about the differences with the SGPC on the celebration of the 550th birth anniversary of Sri Guru Nanak Dev ji, the Chief Minister said talks were progressing cordially and his cabinet colleague Sukhjinder Singh Randhawa had met them on Wednesday to resolve all issues amicably. The Chief Minister once again urged one and all to rise above petty politics to celebrate the historic event in unison.

Captain Amarinder also reiterated his plea to the people to uphold the tenets of Sri Guru Nanak Dev Ji to conserve water and air.

Describing his visit to Dera Baba Nanak as a special occasion, the Chief Minister recalled that he had served in the Army in the border area during 1965 Indo-Pak War. It was a matter of great pride and honour that the valiant Indian soldiers were defending the nation’s borders from external as well as internal aggression, but the frequent sacrifices they had to make was painful and disturbing.

Asked to comment on Navjot Singh Sidhu’s absence from the review meeting, the Chief Minister pointed out that it was a Cabinet review and Sidhu was no longer a minister in his cabinet.

With regard to the case against LIP leader Simarjit Bains, Captain Amarinder refused to comment since the matter was sub-judice.

On the issue of the enhanced fines under the amended Motor Vehicles Act, the Chief Minister said since the central government had left the final decision to the states, the concerned Punjab minister was looking into the matter.

To a question on the achievements of his government, particularly with reference to the problem of unemployment, he pointed out that 9 lakh youth had been provided jobs/self-employment opportunities in four Job Melas so far, with the fifth ready to offer another two lakh jobs. Besides, he had recently ordered filling up of 19000 vacancies in government jobs on priority, he added.

 In response to another question, Captain Amarinder said Rs 2.50 Crores had already been allocated for the upgradation of the Government Hospital at Dera Baba Nanak.

Responding to a query about the issues concerning journalists, he noted that his government had already extended the health insurance cover to all accredited and yellow card holding journalists.

Earlier, the Chief Minister chaired a meeting of his Council of Ministers. He also paid his respects at Gurdwara Dehra Sahib, Dera Baba Nanak, during his visit.

550 ਵਾਂ ਪ੍ਰਕਾਸ਼ ਪੁਰਬ: ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਨੌਜਵਾਨ ਪੀੜ੍ਹੀਆਂ ਤੱਕ ਪਹੁੰਚਾਉਣਗੀਆਂ ਵਿਸ਼ੇਸ਼ ਟੀਵੀ ਸੀਰੀਜ਼

FOR ENGLISH VERSION CLICK HERE

1 ਨਵੰਬਰ ਤੋਂ 12 ਨਵੰਬਰ ਤੱਕ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਲਈ 1 ਹਜਾਰ ਤੋਂ ਵੱਧ ਹੋਰਡਿੰਗਜ਼, ਐਲਈਡੀ ਸਕ੍ਰੀਨਾਂ ਰਾਹੀਂ ਸੰਗਤ ਨੂੰ ਦਿੱਤਾ ਜਾ ਰਿਹਾ ਹੈ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਵੱਖ-ਵੱਖ ਗੁਰਦੁਆਰਿਆਂ ‘ਤੇ ਆਧਾਰਤ ਇੱਕ ਮਿੰਟ ਦੀਆਂ ਬਾਰ੍ਹਾਂ ਵੀਡੀਓ ਤਿਆਰ ਕੀਤੀਆਂ ਗਈਆਂ ਹਨ ਜੋ ਫੇਸਬੁੱਕ, ਟਵਿਟਰ, ਯੂਟਿਯੂਬ ਅਤੇ ਵੱਟਸਐਪ ਰਾਹੀਂ ਵੀ ਨੌਜਵਾਨਾਂ ਤੱਕ ਪਹੁੰਚਾਈਆਂ ਜਾਣਗੀਆਂ

WhatsApp Image 2019-09-18 at 2.54.40 PM


1 ਨਵੰਬਰ ਤੋਂ 12 ਨਵੰਬਰ ਤੱਕ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਦੋ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਇਸ ਦੇ ਮੱਦੇਨਜ਼ਰ ਰਾਜ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ (ਡੀਆਈਪੀਆਰ) ਵੱਲੋਂ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਮਹਾਨ ਸਮਾਗਮ ਨੂੰ ਸਫਲ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਾਇਰੈਕਟਰ ਡੀਆਈਪੀਆਰ ਸ੍ਰੀਮਤੀ ਸੇਨੂੰ ਦੁੱਗਲ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿਖਿਆਵਾਂ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਪਹਿਲੇ ਸਿੱਖ ਗੁਰੂ ਦੇ ਇਤਿਹਾਸ, ਜੀਵਨੀ ਅਤੇ ਚਾਰ ਉਦਾਸੀਆਂ (ਅਧਿਆਤਮਕ ਯਾਤਰਾ) ਬਾਰੇ ਜਾਗਰੂਕ ਕਰਨ ਲਈ ਵਿਭਾਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਚਾਰ ਐਪੀਸੋਡਾਂ ਦੀ ਇੱਕ ਵਿਸ਼ੇਸ਼ ਲੜੀ ਤਿਆਰ ਕਰਵਾਈ ਹੈ, ਜਿਸਦਾ ਪ੍ਰਸਾਰਣ ਟੈਲੀਵਿਜ਼ਨ ਚੈਨਲਾਂ ਅਤੇ ਹੋਰ ਆਨਲਾਈਨ ਪਲੇਟਫਾਰਮਾਂ ‘ਤੇ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਟੈਲੀਵੀਜ਼ਨ ਲੜੀਵਾਰ ਤੋਂ ਇਲਾਵਾ ਵਿਭਾਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਅਸਥਾਨਾਂ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ, ਪੰਜਾ ਸਾਹਿਬ, ਕੁਰੂਕਸ਼ੇਤਰ, ਦਿੱਲੀ, ਹਰਿਦੁਆਰ, ਉੜੀਸਾ, ਰਾਜਸਥਾਨ ਅਤੇ ਸ੍ਰੀਲੰਕਾ ਵਿਖੇ ਸਥਿਤ ਵੱਖ-ਵੱਖ ਗੁਰਦੁਆਰਿਆਂ ‘ਤੇ ਆਧਾਰਤ ਇੱਕ ਮਿੰਟ ਦੀਆਂ ਬਾਰ੍ਹਾਂ ਅਜਿਹੀਆਂ ਵੀਡੀਓ ਤਿਆਰ ਕੀਤੀਆਂ ਹਨ ਜੋ ਇਨ੍ਹਾਂ ਸਥਾਨਾਂ ਦੀ ਮਹੱਤਤਾ ਬਾਰੇ ਦੱਸਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਵਿਆਪਕ ਤੌਰ ‘ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇੰਨ੍ਹਾਂ ਨੂੰ ਰਾਸ਼ਟਰੀ ਅਤੇ ਖੇਤਰੀ ਚੈਨਲਾਂ ‘ਤੇ ਇਸ਼ਤਿਹਾਰ ਵਜੋਂ ਵੀ ਚਲਾਇਆ ਜਾਵੇਗਾ।

ਵਧੀਕ ਡਾਇਰੈਕਟਰ ਨੇ ਅੱਗੇ ਕਿਹਾ ਕਿ ਲੋਕ ਸੰਪਰਕ ਵਿਭਾਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਲਈ ਤਿਆਰ-ਬਰ-ਤਿਆਰ ਹੈ ਅਤੇ ਵਿਸ਼ਵ ਭਰ ਦੇ ਲੋਕਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣ ਦਾ ਸੱਦਾ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ।

ਲੋਕ ਸੰਪਰਕ ਵਿਭਾਗ ਨੇ ਸੰਗਤ ਨੂੰ ਇਸ ਸਾਲ ਨਵੰਬਰ ਵਿਚ ਹੋਣ ਵਾਲੇ ਇੰਨ੍ਹਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇਣ ਲਈ ਪੰਜਾਬ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਤੋਂ ਇਲਾਵਾ ਦਿੱਲੀ ਅਤੇ ਮੁੰਬਈ ਏਅਰਪੋਰਟ, ਦਿੱਲੀ ਵਿਚ ਮੈਟਰੋ ਸਟੇਸ਼ਨ ਅਤੇ ਮੈਟਰੋ ਡੈਕਟ ਪੈਨਲ ਸਮੇਤ ਦੇਸ਼ ਭਰ ਵਿੱਚ ਹਜ਼ਾਰ ਤੋਂ ਵੱਧ ਹੋਰਡਿੰਗਜ਼ ਲਗਵਾਏ ਹਨ।

IMG-20190915-WA0016
1 ਨਵੰਬਰ ਤੋਂ 12 ਨਵੰਬਰ ਤੱਕ ਸੁਲਤਾਨਪੁਰ ਲੋਧੀ ਵਿਖੇ 550 ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸੰਗਤ ਨੂੰ ਸੱਦਾ ਦੇਣ ਵਾਸਤੇ ਦਿੱਲੀ ਏਅਰਪੋਰਟ ਵਿਖੇ ਲਗਾਏ ਗਏ ਹੋਰਡਿੰਗਜ਼

ਸ੍ਰੀਮਤੀ ਦੁੱਗਲ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਹੈਰੀਟੇਜ ਸਟਰੀਟ ਅਤੇ ਵਾਹਗਾ ਬਾਰਡਰ, ਅਤੇ ਦਿੱਲੀ ਵਿਚ ਕਨਾਟ ਪਲੇਸ ਵਿਖੇ ਲਗਾਈਆਂ ਗਈਆਂ ਐਲ.ਈ.ਡੀ ਸਕ੍ਰੀਨਾਂ ‘ਤੇ ਵੀਡੀਓਜ਼ ਰਾਹੀਂ ਸੱਦੇ ਪ੍ਰਕਾਸ਼ਤ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਪਟਨਾ ਸਾਹਿਬ, ਪਾਊੰਟਾ ਸਾਹਿਬ, ਮਨੀਕਰਨ ਸਾਹਿਬ, ਹੇਮਕੁੰਟ ਸਾਹਿਬ ਆਦਿ ਸ਼ਹਿਰਾਂ ਵਿਚ ਐਫ.ਐਮ. ਰਾਹੀਂ ਇੰਨ੍ਹਾਂ ਸਮਾਗਮਾਂ ਲਈ ਸੱਦਾ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿਚ ਵੱਸਦੇ ਸਿੱਖਾਂ ਤੱਕ ਪਹੁੰਚ ਕਾਇਮ ਕਰਨ ਲਈ ਟਵਿੱਟਰ ਅਤੇ ਫੇਸਬੁੱਕ ਸਮੇਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਾਰੀਆਂ ਗਤੀਵਿਧੀਆਂ, ਵੀਡਿਓ ਅਤੇ ਸੱਦੇ ਸੁਨੇਹੇ ਪ੍ਰਸਾਰਿਤ ਕੀਤੇ ਜਾ ਰਹੇ ਹਨ।

550th Parkash Purb: Special TV Series to inculcate teachings of Sri Guru Nanak Dev Ji among younger generations

ਪੰਜਾਬੀ ਵਿਚ ਪੜ੍ਹਨ ਲਈ ਇਥੇ ਕਲਿਕ ਕਰੋ

Over 1k hoardings, LED screens inviting people across the World to attend Parkash Purb Celebrations at Sultanpur Lodhi from Nov 1-Nov 12

12 one-minute videos from different Gurdwaras— established on sites visited by Sri Guru Nanak Dev Ji are being widely shared on Facebook, Twitter, Youtube and Whatsapp


WhatsApp Image 2019-09-18 at 2.56.24 PM


With less than two months left for the 550th Birth Anniversary of Sri Guru Nanak Dev, being celebrated with great devotion and fervour from November 1 to November 12, the State Department of Information and Public Relations (DIPR) not leaving any stone unturned to make the gala event at Sultanpur Lodhi a huge success.

Divulging the details, Additional Director DIPR Senu Duggal said that to make the younger generation aware about the life and teachings of Guru Sahib besides educating them about the History, Biography and Four Udasis (Spiritual Tours) of the First Sikh Guru, the department has got prepared a special series of four episodes dedicated to Sri Guru Nanak Dev Ji, which will be broadcasted on Television Channels and other online platforms.
She said that apart from the television series, the department has also got recorded twelve one-minute videos from different Gurdwaras— established on sites visited by Sri Guru Nanak Dev Ji including Kartarpur Sahib, Nankana Sahib, Panja Sahib, Kurukshetra, Delhi, Haridwar, Pakistan, Orissa, Rajasthan and Sri Lanka— explains the importance of that place. She said that these videos are being widely shared on social media platforms and are also advertised on the National and Regional channels.
Additional Director further said that the Public Relations Department is fully geared up for the Gala Event dedicating to the Sri Guru Nanak Dev on his 550th Birth Anniversary and leaving no stone unturned to invite people across the World.
The Public Relations department has installed over thousand of hoardings across the country including every city, town and village of the Punjab state, Delhi and Mumbai Airports, Metro Station and Metro Duct Panels in Delhi to invite the Sangat to attend the gala event at Sultanpur Lodhi from November 1 to 12, this year.
IMG-20190915-WA0016
Hoardings at Delhi Airport inviting the people to attend the 550th Parkash Purb Celebrations at Sultanpur Lodhi from Nov 1-Nov 12

Duggal said that several invite videos are being publicised on LED screens installed at Heritage Street and Wagah Border in Amritsar and Connaught Place in Delhi besides audio invites on FMs are being broadcasted in cities like Patna Sahib, Paunta Sahib, Manikaran Sahib, Hemkunt Sahib Etc.  

She said that to reach the Sikh diaspora across the World all the activities, videos and invite messages are being circulated on all the social media platforms including Twitter and Facebook.

ਪਾਲੀਟੈਕਨਿਕ ਕਾਲਜ ਦੇ ਵਿਹੜੇ ‘ਚ ਵਿਦਿਆਰਥੀ ਉਗਾ ਰਹੇ ਨੇ ਜੰਗਲ

FOR ENGLISH VERSION CLICK HERE

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਕਨਾਲਾਂ ਤੋਂ ਵੱਧ ਰਕਬੇ ਵਿੱਚ 12 ਕਿਸਮਾਂ ਦੇ 650 ਪੌਦੇ ਲਗਾਏਬਟਾਲਾ

ਜੰਗਲ ਦੇਖਣ ਦੇ ਚਾਹਵਾਨਾਂ ਨੂੰ ਹੁਣ ਕਿਤੇ ਦੂਰ ਜਾਣ ਦੀ ਲੋੜ ਨਹੀਂ ਪਵੇਗੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਉਗਾਏ ਜਾ ਰਹੇ ਨੇ ਛੋਟੇ ਜੰਗਲ। ਬਟਾਲਾ ਸ਼ਹਿਰ ਵਾਸੀ ਆਉਂਦੇ ਕੁਝ ਸਾਲਾਂ ਤੱਕ ਆਪਣੇ ਸ਼ਹਿਰ ਵਿੱਚ ਹੀ ਜੰਗਲ ਦਾ ਖੂਬਸੂਰਤ ਅਨੁਭਵ ਮਾਣ ਸਕਣਗੇ। ਬਟਾਲਾ ਦੇ ਸਰਕਾਰੀ ਬਹੁ-ਤਕਨੀਕੀ ਕਾਲਜ ਵਿਖੇ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਲਜ ਦੇ ਵਿਸ਼ਾਲ ਵਿਹੜੇ ਦੀ ਇੱਕ ਨੁਕਰੇ 4 ਕਨਾਲਾਂ ਤੋਂ ਵੱਧ ਰਕਬੇ ਵਿੱਚ ਜੰਗਲ ਉਗਾਇਆ ਜਾ ਰਿਹਾ ਹੈ। ਇਸ ਜੰਗਲ ਵਿੱਚ 650 ਤੋਂ ਪੌਦੇ ਲਗਾਏ ਗਏ ਹਨ ਜਿਨ੍ਹਾਂ ਵਿੱਚ 100 ਪੌਦੇ ਤੁਣ (ਗੁਾਲਬੀ), 100 ਟਾਹਲੀਆਂ, 50 ਧਰੇਕਾਂ (ਬਰ੍ਹਮੀਂ), 50 ਧਰੇਕਾਂ (ਛੱਤਰੀ ਵਾਲੀਆਂ), 50 ਤੂਤ, 50 ਜਾਮਣ, 50 ਸਾਗਵਾਨ, 20 ਬਹੇੜਾ, 50 ਤਰਜੈਨ, 50 ਅਰਜਨ, 5 ਬੋਹੜ ਅਤੇ 75 ਸੁਖਚੈਨ ਦੇ ਪੌਦੇ ਲਗਾਏ ਗਏ ਹਨ।

ਸਰਕਾਰੀ ਬਹੁ-ਤਕਨੀਕੀ ਕਾਲਜ, ਬਟਾਲਾ ਦੇ ਪ੍ਰਿੰਸੀਪਲ ਇੰਜੀ: ਅਜੇ ਅਰੋੜਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਨ ਦੀ ਸੰਭਾਲ ਲਈ ਲਗਾਏ ਜਾ ਰਹੇ ਪੌੋਦਿਆਂ ਦੀ ਮੁਹਿੰਮ ਤਹਿਤ ਕਾਲਜ ਵਿੱਚ ਇਹ ਜੰਗਲ ਉਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਲਲ ਦੇ ਵਿਸ਼ਾਲ ਕੰਪਲੈਕਸ ਵਿੱਚ ਪਿਛਲੇ ਪਾਸੇ 4 ਕਨਾਲ ਤੋਂ ਵੱਧ ਜਗ੍ਹਾ ਖਾਲੀ ਪਈ ਸੀ, ਜਿਸਨੂੰ ਉਨ੍ਹਾਂ ਨੇ ਜੰਗਲ ਦਾ ਰੂਪ ਦੇਣ ਦੀ ਯੋਜਨਾ ਉਲੀਕੀ ਹੈ। ਉਨ੍ਹਾਂ ਕਿਹਾ ਕਿ ਜੰਗਲ ਵਿੱਚ ਸਾਰੇ ਪੌਦੇ ਵਿਦਿਆਰਥੀਆਂ ਨੇ ਖੁਦ ਲਗਾਏ ਹਨ ਅਤੇ ਇੱਕ-ਇੱਕ ਪੌਦਾ ਵਿਦਿਆਰਥੀਆਂ ਨੂੰ ਸਾਂਭ-ਸੰਭਾਲ ਲਈ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੌਦੇ ਨੂੰ ਸਾਂਭਣ ਵਾਲੇ ਵਿਦਿਆਰਥੀ ਦੀ ਨੇਮ ਪਲੇਟ ਉਸ ਪੌਦੇ ਨਾਲ ਲਗਾਈ ਗਈ ਹੈ।

ਪ੍ਰਿੰਸੀਪਲ ਅਜੇ ਅਰੋੜਾ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਰੋਜ਼ਾਨਾਂ ਹੀ ਇਸ ਜੰਗਲ ਵਿੱਚ ਜਾ ਕੇ ਆਪਣੇ ਪੌਦਿਆਂ ਨੂੰ ਪਾਣੀ ਪਾਇਆ ਜਾਂਦਾ ਹੈ ਅਤੇ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੌਦਿਆਂ ਦੀ ਸੰਭਾਲ ਲਈ ਇਸ ਜੰਗਲ ਦੇ ਦੁਆਲੇ ਕੰਢਿਆਲੀ ਤਾਰ ਦੀ ਵਲਗਣ ਕੀਤੀ ਗਈ ਹੈ ਤਾਂ ਜੋ ਪਸ਼ੂ ਆਦਿ ਪੌਦਿਆਂ ਨੂੰ ਨੁਕਸਾਨ ਨਾ ਪਹੁੰਚਾਅ ਸਕਣ। ਉਨ੍ਹਾਂ ਦੱਸਿਆ ਕਿ ਸਾਰੇ ਹੀ ਪੌਦੇ ਤੁਰ ਪਏ ਹਨ ਅਤੇ ਇਨ੍ਹਾਂ ਦੀਆਂ ਨਵੀਆਂ ਕਰੂੰਬਲਾਂ ਨਿਕਲ ਰਹੀਆਂ ਹਨ। ਪ੍ਰਿੰਸੀਪਲ ਅਜੇ ਅਰੋੜਾ ਨੇ ਉਮੀਦ ਜਾਜ਼ਰ ਕੀਤੀ ਕਿ ਅਗਲੇ ਤਿੰਨ ਸਾਲਾਂ ਤੱਕ ਇਹ ਪੌਦੇ ਵੱਡੇ ਹੋ ਕਿ ਜੰਗਲ ਦਾ ਨਜ਼ਾਰਾ ਪੇਸ਼ ਕਰਨ ਲੱਗ ਪੈਣਗੇ।

ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਵਿਭਾਗ ਦੇ ਵਿਦਿਆਰਥੀ ਅਨੰਤ ਕੁਮਾਰ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਲਜ ਵਿੱਚ ਉਗਾਏ ਜਾ ਰਹੇ ਜੰਗਲ ਵਿੱਚ ਉਸਨੇ ਵੀ ਇੱਕ ਪੌਦਾ ਲਗਾਇਆ ਹੈ ਅਤੇ ਉਸਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਉਸਦਾ ਪੌਦਾ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਉਸਨੇ ਕਿਹਾ ਕਿ ਉਹ ਹਰ ਰੋਜ਼ ਆਪਣੇ ਪੌਦੇ ਨੂੰ ਪਾਣੀ ਪਾ ਕੇ ਆਉਂਦਾ ਹੈ ਅਤੇ ਉਸਦੀ ਇਹ ਬੜੀ ਤੀਬਰ ਇੱਛਾ ਹੈ ਕਿ ਇਹ ਜੰਗਲ ਤੇਜ਼ੀ ਨਾਲ ਵਧੇ-ਫੁੱਲੇ ਤਾਂ ਜੋ ਅਸੀਂ ਇਥੇ ਆਪਣੇ ਹੱਥੀਂ ਲਗਾਏ ਪੌਦਿਆਂ ਦੀ ਛਾਂ ਅਤੇ ਫ਼ਲਾਂ ਨੂੰ ਮਾਣ ਸਕੀਏ।

ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਵਲੋਂ ਆਪਣੇ ਵਿਹੜੇ ਵਿੱਚ ਉਗਾਏ ਜਾ ਰਹੇ ਜੰਗਲ ਨੇ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਹੋਰ ਵੀ ਚੇਤੰਨ ਅਤੇ ਜਾਗਰੂਕ ਕੀਤਾ ਹੈ। ਕਾਲਜ ਦੇ ਇਸ ਉੱਦਮ ਦੀ ਬਟਾਲਾ ਵਾਸੀਆਂ ਨੇ ਸਰਾਹਨਾ ਕੀਤੀ ਹੈ।