Captain Amarinder Singh announces development projects worth Rs. 965 Cr for Dera Baba Nanak & Gurdaspur district

IMG-20181126-WA0012


As part of the year-long celebrations of 550th Parkash Purb of Sri Guru Nanak Dev Ji, Punjab Chief Minister Captain Amarinder Singh on November 26 announced infrastructural works worth Rs. 965 crore to ensure holistic development of the historic town of Dera Baba Nanak and adjoining areas of Gurdaspur.

Divulging the details of the projects to be undertaken by the state government on the momentous occasion of Foundation Laying of Dera Baba Nanak-Kartarpur Sahib, Captain Amarinder Singh said that a Government Medical College and Super Specialty Hospital would be set up at village Kotli Nangal of Gurdaspur district at a cost of Rs. 400 crore. Sums of Rs. crore and Rs. 9 crore would be spent on the up-gradation of civic infrastructure in Municipal Council of Dera Baba Nanak and Batala respectively. A degree college would come up at Kalanaur in district Gurdaspur at a cost of Rs. 10 crore.

The Chief Minister also announced repair of link roads at a cost of Rs. 56.6 crore, besides up-gradations of bridges, culverts at a cost of Rs. 9 crore and up-gradation of mandis involving an expenditure of Rs. 10.7 crore in Dera Baba Nanak.

Rs. 203.9 crore would be spent on the repair of link roads, Rs. 20 crore on upgradation of bridges and culverts and Rs. 31.4 crore on upgradation of Mandis in the entire district of Gurdaspur except Dera Baba Nanak.

An amount of Rs. 61 crore has been earmarked for surface water project for providing potable water in 40 quality affected villages of blocks of Dera Baba Nanak and Fatehgarh Churian by tapping Upper Bari Doab Canal (UBDC). Similarly, Rs. 98 crore would be spent on surface water project for 58 quality affected village by tapping UBDC, Rs. 17 crore on water supply and sewerage project for village Ghuman in Sri Hargobindpur block, Rs. 9.2 crore for piped water supply to 34 villages presently with hand pump based water supply and Rs. 16 crore on augmentation of water supply in 103 villages by December 2019 in the Gurdaspur district.

The Chief Minister also announced that the Department of Rural Development and Panchayats had been entrusted to ensure overall development in the villages of Chahal Kalan (Achal Sahib), Pakhoke Dera Baba Nanak and Vadala Granthian, associated with the life of Sri Guru Nanak Dev Ji, at a cost of Rs. 3 crore each.

Advertisements

BUSINESS FIRST PORTAL ATTRACTS INVESTMENT PROPOSALS WORTH THOUSAND CRORES WITHIN FEW DAYS OF LAUNCH

Buoyed by the investor friendly initiatives of the state government, coupled with the incentives provided by the Industrial and Business Development Policy -2017, Invest Punjab has received 55 Common Application Forms (CAFs) with proposed investment amount worth Rs 21,536 crores and employment generation of 30,700 within just 10 days after the launch of the ‘Business First Portal’.
Out of the 55 applications, 29 have been received from Ludhiana and Mohali and the remaining from other districts across the state. As many as 44 CAFs are with an investment of more than one crore and 11 CAFs with investment of less than one crore.
On the directives of Chief Minister Captain Amarinder Singh, this unique initiative was taken by Invest Punjab to give further impetus to boost ease of doing business in the state. This pro-investor initiative will pave the way for further promoting industrial development in the state.
UntitledWith this initiative, the State Government will be able to ease the regulatory burden on the investors in the state. In the Business First Portal, approvals for applications of investors having more than 1 Crore Fixed Capital Investment (FCI) will be given by Punjab Bureau of Investment Promotion and for applications upto Rs. 1 Crores FCI will be given at the district level.
Portal launched by Captain Amarinder Singh on November 6, as a single-window clearance resource, will provide an independent interface to investors for their industrial grievance redressal, feedback and suggestions, the state-of-the-art online facility will further help in bringing fiscal incentives to investors in a time-bound manner under the Industrial and Development Policy-2017.
The portal will also be instrumental in creating enormous job opportunities through the establishment of new industrial ventures across the state, thus propelling the government’s ambitious ‘Ghar Ghar Rozgar’ scheme.
Notably, a slew of lucrative initiatives and incentives taken by the Captain Amarinder Singh’s government had already boosted business sentiment among industry, as reflected in the fact that investment of over Rs. 10,000 crores had been secured in the past 20 months, since the incumbent Government took over in March, 2017.

ਪ੍ਰਦੂਸ਼ਣ ਰਹਿਤ ਖੇਤੀ ਕਰਕੇ ਮਨੁੱਖਤਾ ਤੇ ਜੀਵ ਸੰਸਾਰ ਦੀ ਰੱਖਿਆ ਕਰ ਰਿਹੈ ਖਡਿਆਲ ਦਾ ਕਿਸਾਨ ਕਰਮਜੀਤ ਸਿੰਘ

ਸੰਗਰੂਰ ਜਿਲ੍ਹੇ ਦੇ ਪਿੰਡ ਖਡਿਆਲ ਦਾ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ, ਉਸ ਦਾ ਭਰਾ ਅਵਤਾਰ ਸਿੰਘ ਅਤੇ ਉਸ ਦਾ ਪੁੱਤਰ ਗੁਰਦੀਪ ਸਿੰਘ ਪਿੰਡ ਖਡਿਆਲ ਵਿੱਚ ਪਿਛਲੇ 5 ਸਾਲਾਂ ਤੋਂ ਤਕਰੀਬਨ 135 ਏਕੜ ਵਿੱਚ ਅਤਿ ਆਧੁਨਿਕ ਖੇਤੀ ਤਕਨੀਕਾਂ ਦੀ ਵਰਤੋਂ ਕਰਕੇ ਖੁਸ਼ਹਾਲੀ ਦੇ ਰਾਹ ‘ਤੇ ਤੁਰ ਰਿਹਾ ਹੈ। ਇਹ ਪਰਿਵਾਰ ਕਣਕ ਦੀ ਬਿਜਾਈ ਹੈਪੀ ਸੀਡਰ ਅਤੇ ਰੋਟਾਵੇਟਰ ਨਾਲ ਕਰ ਰਿਹਾ ਹੈ।

Photo Farmer Karamjit Singh_Village Khadial-1 dt 28-10-18ਕਰਮਜੀਤ ਸਿੰਘ ਨੇ ਦੱਸਿਆ ਕਿ 135 ਏਕੜ ਦੀ ਖੇਤੀ ਵਿੱਚੋਂ ਕੁੱਲ 30 ਏਕੜ ਦੀ ਖੇਤੀ ਵਿੱਚ ਉਹ ਖੁਦ ਖੇਤੀ ਕਰ ਰਹੇ ਹਨ ਅਤੇ ਕਣਕ ਦਾ ਔਸਤਨ ਝਾੜ 24-25 ਕੁਇੰਟਲ ਪ੍ਰਾਪਤ ਕਰ ਰਹੇ ਹਨ। ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਤੂੜੀ ਕਰਕੇ ਕਦੇ ਵੀ ਕਣਕ ਦੇ ਨਾੜ ਨੂੰ ਵੀ ਅੱਗ ਨਹੀ ਲਗਾਈ ਬਲਕਿ ਉਸ ਵੱਲੋਂ ਨਾੜ ਜਮੀਨ ਵਿੱਚ ਹੀ ਵਾਹ ਦਿੱਤੀ ਜਾਂਦੀ ਹੈ ਅਤੇ ਇਸੇ ਤਰਾਂ ਹੀ ਉਸ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ।ਇਸ ਨਾਲ ਉਸ ਦਾ ਝੋਨੇ ਦਾ ਝਾੜ ਵੀ ਔਸਤਨ 35-36 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਨਤੀਜਿਆਂ ਤੋਂ ਪ੍ਰਭਾਵਿਤ ਹੋ ਕੇ ਇਸ ਸਾਲ ਅਸੀ ਕੁੱਲ 400 ਏਕੜ ਜਮੀਨ ‘ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਿਸ ਵਿੱਚੋਂ 135 ਏਕੜ ਆਪਣੀ ਜਮੀਨ ਅਤੇ 265 ਏਕੜ ਜਮੀਨ ਠੇਕੇ ਤੇ ਲੈ ਕੇ ਕੀਤੀ।

ਸਫ਼ਲ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਅੰਨ ਉਤਪਾਦਨ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਫਿਟ ਕੰਬਾਇਨ ਨਾਲ ਕਰਵਾਕੇ ਉਹ ਕਣਕ ਦੀ ਬਿਜਾਈ ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਕਰਦੇ ਹਨ।

ਮੁੱਖ ਖੇਤੀਬਾੜੀ ਅਫ਼ਸਰ, ਸੰਗਰੂਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਖੇਤਾਂ ਵਿੱਚ ਅੱਗ ਲਗਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਲਾਭਕਾਰੀ ਜੀਵਾਣੂਆਂ ਦਾ ਨੁਕਸਾਨ ਹੁੰਦਾ ਹੈ ਉੱਥੇ ਵਾਤਾਵਰਣ ਪਲੀਤ ਹੁੰਦਾ ਹੈ ਅਤੇ ਮਨੁੱਖੀ ਅਤੇ ਪਸ਼ੂਆਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ। ਪਰਾਲੀ ਦੇ ਧੂੰਏ ਨਾਲ ਕਈ ਵਾਰ ਕੀਮਤੀ ਜਾਨਾਂ ਵੀ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹੈਪੀ ਸੀਡਰ ਨਾਲ ਜ਼ਮੀਨ ਦੀ ਬਣਤਰ ਵਿੱਚ ਸੁਧਾਰ ਕਰਕੇ ਚੰਗੀ ਪੈਦਾਵਾਰ ਕੀਤੀ ਜਾ ਸਕਦੀ ਹੈ ਅਤੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ।

‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ‘ਚ ‘ਉਨਤੀ’ ਨੇ ਲਿਆਂਦੀ ਨਵੀਂ ਕ੍ਰਾਂਤੀ

  • ਸਹਿਕਾਰੀ ਸਭਾ ਉਨਤੀ ਨੇ ਸਰਕਾਰੀ ਸਕੂਲਾਂ ਦੇ ਪਖਾਨੇ ਸਾਫ ਕਰਨ ਦਾ ਚੁੱਕਿਆ ਬੀੜਾ, ਹੁਣ ਤੱਕ 172 ਪਖਾਨਿਆਂ ਦੀ ਕਰਵਾ ਚੁੱਕੀ ਹੈ ਸਫ਼ਾਈ 
  • ਤਲਵਾੜਾ ਦੇ 87 ਸਰਕਾਰੀ ਸਕੂਲਾਂ ‘ਚ ਸਵੱਛਤਾ ਦਾ ਜਾਗ ਲਾਉਣ ਉਪਰੰਤ ਹੁਣ ਹਾਜੀਪੁਰ ਦੇ 85 ਸਕੂਲਾਂ ਦੇ ਪਖਾਨਿਆਂ ਨੂੰ ਬਣਾਇਆ ਜਾ ਰਿਹੈ ਸਵੱਛ


‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਹੁਣ ਤੱਕ ਦੀ ਸਭ ਤੋਂ ਸ਼ਾਨਦਾਰ ਪਹਿਲ ਕਰਦੇ ਹੋਏ ਹੁਸ਼ਿਆਰਪੁਰ ਦੀ ਉਨਤੀ ਸਹਿਕਾਰੀ ਸਭਾ ਨੇ ਉਹ ਕਰ ਦਿਖਾਇਆ, ਜੋ ਨਾ ਸਿਰਫ਼ ਜਿਲ੍ਹੇ ਲਈ ਬਲਕਿ ਪੂਰੇ ਸੂਬੇ ਦੀਆਂ ਸਹਿਕਾਰੀ ਸਭਾਵਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ। ਜਿਲ੍ਹੇ ਦੇ ਤਲਵਾੜਾ ਵਿੱਚ ਕੰਮ ਕਰ ਰਹੀ ਉਨਤੀ ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸਹਿਕਾਰੀ ਸਭਾ ਵਲੋਂ ਪੰਜਾਬ ਸਰਕਾਰ ਦੇ ਬੇਹਤਰੀਨ ਪ੍ਰੋਜੈਕਟ ‘ਮਿਸ਼ਨ ਤੰਦਰੁਸਤ ਪੰਜਾਬ’ ਵਿੱਚ ਆਪਣਾ ਹਿੱਸਾ ਪਾਉਂਦੇ ਹੋਏ ‘ਉਨਤੀ ਸਵੱਛ ਸਕੂਲ’ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ਦੇ ਪਖਾਨਿਆਂ ਨੂੰ ਸਾਫ਼ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਹੁਣ ਤੱਕ ਸਭਾ ਵਲੋਂ ਲਗਭਗ 172 ਦੇ ਕਰੀਬ ਸਰਕਾਰੀ ਸਕੂਲਾਂ ਦੇ ਪਖਾਨਿਆਂ ਦੀ ਸਫ਼ਾਈ ਕਰਵਾਈ ਜਾ ਚੁੱਕੀ ਹਨ।

123ਉਨਤੀ ਸਹਿਕਾਰੀ ਸਭਾ ਦੇ ਜਨਰਲ ਮੈਨੇਜਰ ਸ੍ਰੀ ਜਿਓਤੀ ਸਰੂਪ ਨੇ ਦੱਸਿਆ ਕਿ ਸਭਾ ਵਲੋਂ ਤਲਵਾੜਾ ਦੇ 97 ਸਕੂਲਾਂ ਵਿੱਚੋਂ 87 ਸਰਕਾਰੀ ਸਕੂਲਾਂ ਵਿੱਚ ਪਖਾਨਿਆਂ ਦੀ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ। ਸਭਾ ਵਲੋਂ ਨਿਯੁਕਤ ਕਰਮਚਾਰੀ ਸ੍ਰੀ ਅਮਰਜੀਤ ਸਿੰਘ ਵਲੋਂ ਰੋਜ਼ਾਨਾ 6 ਤੋਂ 7 ਸਕੂਲਾਂ ਦੀ ਸਫ਼ਾਈ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਸਾਡੇ ਇਸ ਯਤਨ ਵਿੱਚ ਜਾਗਰੂਕਤਾ ਸ਼ੁਰੂ ਹੋਈ, ਤਾਂ ਉਕਤ ਸਾਰੇ ਸਰਕਾਰੀ ਸਕੂਲਾਂ ਨੇ ਆਪਣੇ ਪੱਧਰ ‘ਤੇ ਪਖਾਨਿਆਂ ਦੀ ਸਫ਼ਾਈ ਕਰਵਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਹੁਣ ਹਾਜੀਪੁਰ ਬਲਾਕ ਵੱਲ ਕਦਮ ਵਧਾਉਂਦੇ ਹੋਏ 98 ਸਰਕਾਰੀ ਸਕੂਲਾਂ ਵਿੱਚ 85 ਸਰਕਾਰੀ ਸਕੂਲਾਂ ਵਿੱਚ ਉਨਤੀ ਸਵੱਛ ਮੁਹਿੰਮ ਤਹਿਤ ਪਖਾਨਿਆਂ ਦੀ ਰੋਜ਼ਾਨਾ ਸਫ਼ਾਈ ਕਰਵਾਈ ਜਾ ਰਹੀ ਹੈ, ਜਿਸ ‘ਤੇ ਪ੍ਰਤੀ ਮਹੀਨਾ 17-18 ਹਜ਼ਾਰ ਰੁਪਏ ਦਾ ਖਰਚ ਆ ਜਾਂਦਾ ਹੈ। ਇਸ ਮੁਹਿੰਮ ਤਹਿਤ ਸਭਾ ਦਾ ਕਰਮਚਾਰੀ ਨਾ ਸਿਰਫ਼ ਸਕੂਲ ਦੇ ਪਖਾਨੇ ਸਾਫ਼ ਕਰਦਾ ਹੈ, ਬਲਕਿ ਸਕੂਲ ਹੈਡ ਤੋਂ ਇਕ ਫਾਰਮ ਵੀ ਭਰਵਾਉਂਦਾ ਹੈ, ਜਿਸ ਵਿੱਚ ਸਕੂਲ ਦਾ ਨਾਮ, ਸਫ਼ਾਈ ਦੀ ਮਿਤੀ, ਸਫਾਈ ਕਰਮਚਾਰੀ ਦੇ ਸਕੂਲ ਆਉਣ ਤੇ ਜਾਣ ਦਾ ਸਮਾਂ, ਪਖਾਨੇ ਦੀ ਸਫ਼ਾਈ ਸਬੰਧੀ ਕਮੈਂਟਸ ਤੇ ਸੁਝਾਅ ਆਦਿ ਦਾ ਜ਼ਿਕਰ ਹੁੰਦਾ ਹੈ।

ਸ਼੍ਰੀ ਜਿਓਤੀ ਸਰੂਪ ਨੇ ਦੱਸਿਆ ਕਿ ਕੰਮ ਵਿੱਚ ਪਾਰਦਰਸ਼ਤਾ ਤੇ ਨਿਪੁੰਨਤਾ ਲਿਆਉਣ ਲਈ ਇਸ ਫਾਰਮ ਨੂੰ ਭਰਿਆ ਜਾਂਦਾ ਹੈ, ਤਾਂ ਕਿ ਕੋਈ ਕਮੀ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਉਨਤੀ ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸਹਿਕਾਰੀ ਸਭਾ ਲਿਮਟਿਡ ਤਲਵਾੜਾ ਵਲੋਂ ਕੰਢੀ ਖੇਤਰ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸਹਿਕਾਰੀ ਸਭਾ ਵਲੋਂ ਇਥੇ ਪੈਦਾ ਹੋਣ ਵਾਲਾ ਆਂਵਲਾ, ਹਰੜ, ਬਹੇੜਾ ਆਦਿ ਤੋਂ ਜੂਸ, ਮੁਰੱਬਾ, ਕੈਂਡੀ, ਸਿਰਕਾ ਆਦਿ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਭਾ ਵਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਕੱਢਣ ਲਈ ਲੈਮਨ ਗਰਾਸ ਅਤੇ ਹੋਰ ਬਦਲਵੀਆਂ ਫਸਲਾਂ ਬੀਜਣ ਲਈ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ।  ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਉਨਤੀ ਸਹਿਕਾਰੀ ਸਭਾ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਯਤਨ ਨੂੰ ਇਕ ਸਮਾਜਿਕ ਕ੍ਰਾਂਤੀਕਾਰੀ ਬਦਲਾਅ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕੀਤਾ ਗਿਆ ਇਹ ਇਕ ਅਨੋਖਾ ਕਾਰਜ ਹੈ ਅਤੇ ਸਹਿਕਾਰੀ ਸਭਾਵਾਂ ਦਾ ਇਸ ਤਰ੍ਹਾਂ ਦੀ ਸੇਵਾ ਭਾਵਨਾ ਵਾਲੇ ਕੰਮਾਂ ਵਿੱਚ ਅੱਗੇ ਆਉਣਾ ਇਕ ਚੰਗੀ ਪਹਿਲ ਹੈ। ਉਨ੍ਹਾਂ ਸਰਕਾਰੀ ਸਕੂਲ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਪੱਧਰ ‘ਤੇ ਵੀ ਇਸ ਤਰ੍ਹਾਂ ਦੇ ਯਤਨ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦਾਨੀ-ਸੱਜਣ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਸ਼ੁਰੂ ਕੀਤੀ ‘ਸਵੱਛ ਸਕੂਲ ਮੁਹਿੰਮ’ ਨੂੰ ਅੱਗੇ ਤੱਕ ਲਿਜਾਣ ਲਈ ਸਕੂਲਾਂ ਨੂੰ ਅਡਾਪਟ ਕਰ ਸਕਦੇ ਹਨ।

ਪਿੰਡ ਸੱਲੋਪੁਰ ਦਾ ਸਫਲ ਕਿਸਾਨ ਬੀਤੇ ਦੋ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਕਿਸਾਨਾਂ ਲਈ ਬਣਿਆ ਮਿਸਾਲ

  • ਪਰਾਲੀ ਤੇ ਨਾੜ ਨੂੰ ਖੇਤਾਂ ਵਿਚ ਵਹਾਉਣ ਨਾਲ ਫਸਲ ਦਾ ਝਾੜ ਵੱਧ ਨਿਕਲਦਾ ਹੈ- ਕਿਸਾਨ ਗੁਰਦਿਆਲ ਸਿੰਘ
  • ਪਿੰਡ ਵਿਚ ਖੁੱਲੇ ਮਸ਼ੀਨਰੀ ਸੰਦ ਬੈਂਕ ਵਿਚ ਨਵੀਂ ਤਕਨੀਕ ਦੇ ਖੇਤੀ ਸੰਦਾਂ ਦੀ ਸਹੂਲਤ


ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੱਲੋਪੁਰ ਦੇ ਸਫਲ ਕਿਸਾਨ ਗੁਰਦਿਆਲ ਸਿੰਘ ਨੇ ਪਿਛਲੇ ਦੋ ਸਾਲਾਂ ਤੋਂ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਖੇਤੀ ਕਰਕੇ ਆਪਣੇ ਨੇੜਲੇ ਪਿੰਡਾਂ ਦੇਕਾਸਨਾਂ ਲਈ ਮਿਸਾਲ ਬਣਿਆ ਹੈ ਤੇ ਉਸ ਦਾ ਕਹਿਣਾ ਹੈ ਕਿ ਜਦ ਤੋਂ ਉਸ ਨੇ ਨਾੜ ਨੂੰ ਅੱਗ ਨਹੀਂ ਲਗਾਈ ਉਸ ਦੀ ਫਸਲ ਦਾ ਝਾੜ ਅੱਗੇ ਨਾਲੋਂ ਵਧਿਆ ਹੈ ਤੇ ਖਰਚਾ ਵੀ ਘਟਿਆ ਹੈ।

ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਦੀ ਅਗਵਾਈ ਹੇਠ ਉਸ ਨੇ ਆਪਣੇ 11 ਏਕੜ ਖੇਤ ਵਿਚ ਪਿਛਲੇ ਦੋ ਸਾਲਾਂ ਤੋਂ ਨਾੜ ਨੂੰ ਅੱਗ ਨਹੀਂ ਲਗਾਈ ਹੈ, ਜਿਸ ਨਾਲ ਉਸ ਨੂੰ ਜਿਥੇ ਆਰਥਿਕ ਤੌਰ ‘ਤੇ ਫਾਇਦਾ ਹੋ ਰਿਹਾ ਹੈ ਉਥੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੀ ਯੋਗਦਾਨ ਪਾ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਪਹਿਲਾਂ ਜਦ ਉਹ ਨਾੜ ਨੂੰ ਅੱਗ ਲਗਾਉਦਾ ਸੀ ਤਾਂ ਪਾਣੀ, ਖਾਦ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵਧੇਰੇ ਕਰਨੀ ਪੈਂਦੀ ਸੀ। ਕਣਕ ਨੂੰ ਪਹਿਲੀ ਵਾਰ ਪਾਣੀ ਲਗਾਉਣ ਨਾਲ ਕਣਕ ਪੀਲੀ ਪੈ ਜਾਂਦੀ ਸੀ ਤੇ ਉਸ ਨੂੰ ਖਾਦ ਵੱਧ ਪਾਉਣੀ ਪੈਂਦੀ ਸੀ। ਫਸ਼ਲ ਤੇ ਤੇਲਾ ਨਾਮ ਦੀ ਬਿਮਾਰੀ ਪੈਣ ਕਾਰਨ ਕੀਟਨਾਸ਼ਕ ਸਪਰੇਅ ਕਰਨੀ ਪੈਂਦੀ ਸੀ।

ਉਸ ਨੇ ਅੱਗੇ ਦੱਸਿਆ ਕਿ ਜਦ ਤੋਂ ਉਸ ਨੇ ਨਾੜ ਨੂੰ ਅੱਗ ਨਹੀਂ ਲਗਾਈ ਉਸ ਨੂੰ ਫਾਇਦਾ ਹੋਇਆ ਤੇ ਝਾੜ ਵੀ ਵਧਿਆ ਹੈ। ਨਾੜ ਨੂੰ ਜ਼ਮੀਨ ਵਿਚ ਵਾਹ ਦੇਣ ਨਾਲ ਖਾਦ ਘੱਟ ਤੇ ਸਪਰੇਅ ਵੀ ਬਹੁਤ ਘੱਟ ਮਾਤਰਾ ਵਿਚ ਕਰਨ ਦੀ ਲੋੜ ਪੈਂਦੀ ਹੈ। ਜਦ ਫਸਲ ‘ਤੇ ਤੇਲਾ ਦੀ ਬਿਮਾਰੀ ਹੁੰਦੀ ਹੈ ਤਾਂ ਉਹ ਸਪਰੇਅ ਨਹੀਂ ਕਰਦਾ ਸਗੋਂ ਮਿੱਤਰ ਕੀੜੇ ਹੀ ਬਿਮਾਰੀ ਨੂੰ ਖਤਮ ਕਰ ਦਿੰਦੇ ਹਨ।

ਗੁਰਦਿਆਲ ਸਿੰਘ ਨੇ ਅੱਗੇ ਦੱਸਿਆ ਕਿ ਉਸ ਨੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਿੰਡ ਵਿਚ ਸਾਂਝਾ ਮਸ਼ੀਨਰੀ ਸੰਦ ਬੈਂਕ ਖੋਲ੍ਹਿਆ ਹੈ, ਜਿਸ ਵਿਚ ਹੈਪੀਸੀਡਰ, ਰੋਟਾਵੇਟਰ, ਮਲਚਰ, ਪਲੋਏ ਆਦਿ ਸੰਦ ਹਨ, ਜਿਨਾਂ ਨੂੰ ਕਿਰਾਏ ‘ਤੇ ਦਿੱਤਾ ਜਾਂਦਾ ਹੈ। ਉਸ ਨੇ ਦੱਸਿਆ ਕਿ ਖੇਤੀ ਸੰਦ ਬੈਂਕ ਖੋਲ੍ਹਣ ਤੇ 10 ਲੱਕ ਰੁਪਏ ਦੀ ਲਾਗਤ ਆਈ ਸੀ ਤੇ ਵਿਭਾਗ ਵਲੋਂ 80 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਗਈ ਸੀ। ਉਸ ਨੇ ਦੱਸਿਆ ਕਿ ਹੈਪੀਸੀਡਰ ਤੇ ਰੋਟਾਵੇਟਰ ਨਾਲ ਨਾੜ ਨੂੰ ਜ਼ਮੀਨ ਵਿਚ ਵਾਹ ਦਿੱਤਾ ਜਾਂਦਾ ਹੈ ਤੇ ਅਗਲੀ ਫਸਲ ਬੀਜਣ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ ਹੈ। ਉਸ ਨੇ ਕਿਹਾ ਕਿ ਕਿਸਾਨਾਂ ਨੂੰ ਆਪਣਾ ਮਨ ਬਣਾਉਣਾ ਪਵੇਗਾ ਕਿ ਉਹ ਨਾੜ ਨੂੰ ਅੱਗ ਨਹੀਂ ਲਗਾਉਣਗੇ ਤੇ ਨਵੀਂ ਤਕਨੀਕ ਰਾਹੀਂ ਖੇਤੀ ਕਰਨ ਨੂੰ ਤਰਜੀਹੀ ਦੇਣੀ ਸਮੇਂ ਦੀ ਲੋੜ ਹੈ। ਉਸ ਨੇ ਦੱਸਿਆ ਕਿ ਰੋਟਾਵੇਟਰ ਲਈ ਕਰੀਬ 1500 ਰੁਪਏ ਪ੍ਰਤੀ ਏਕੜ ਕਿਰਾਇਆ, ਰੋਟਾਵੇਟਰ ਲਈ 1000 ਰੁਪਏ ਤੇ ਮਲਚਰ ਲਈ 1200 ਰੁਪਏ ਕਿਰਾਇਆ ਹੈ।

ਕਿਸਾਨ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਕਿਸਾਨ ਘਬਰਾਉਂਦਾ ਹੈ ਕਿ ਇਸ ਤਰਾਂ ਕਰਨ ਨਾਲ ਖਰਚਾ ਵੀ ਵਧੇਗਾ ਤੇ ਸ਼ਾਇਦ ਝਾੜ ਵੀ ਘੱਟ ਨਿਕਲੇ। ਪਰ ਪਰਾਲੀ ਨੂੰ ਅੱਗ ਲਗਾਉਣ ਤੋਂ ਬਗੈਰ ਪਰਾਲੀ ਨੂੰ ਖੇਤਾਂ ਵਿਚ ਵਹਾਉਣ ਨਾਲ ਨਾ ਤਾਂ ਕੋਈ ਖਰਚਾ ਵੱਧ ਲੱਗਦਾ ਹੈ ਅਤੇ ਨਾ ਹੀ ਝਾੜ ਘੱਟ ਨਿਕਲਦਾ ਹੈ। ਸਗੋਂ ਫਸਲ ਦਾ ਝਾੜ ਵੱਧਦਾ ਹੈ। ਉਸ ਨੇ ਦੱਸਿਆ ਕਿ ਜਦ ਉਹ ਪਹਿਲਾਂ ਪਰਾਲੀ ਨੂੰ ਖੇਤਾਂ ਵਿਚ ਨਹੀਂ ਵਾਹਉਂਦਾ ਸੀ ਤਾਂ ਕੇਵਲ ਇਕ ਏਕੜ ਵਿਚੋਂ ਕਰੀਬ 19 ਕੁਇੰਟਲ ਝਾੜ ਨਿਕਲਦਾ ਸੀ ਪਰ ਹੁਣ ਜਦ ਤੋਂ ਉਹ ਪਰਾਲੀ ਨੂੰ ਖੇਤਾਂ ਵਿਚ ਵਹਾ ਕੇ ਖੇਤੀ ਕਰ ਰਿਹਾ ਹੈ ਤਾਂ ਫਸਲ ਦਾ ਝਾੜ ਵਧਿਆ ਹੈ। 18-19ਕੁਇੰਟਲ ਕੋਂ ਵੱਧ ਕੇ ਝਾੜ ਕਰੀਬ 23-24 ਕੁਇੰਟਲ ਤਕ ਅੱਪੜ ਗਿਆ ਹੈ।

ਉਸ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਉਨਾਂ ਨੂੰ ਆਧੁਨਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ ਤੇ ਦਿਨੋਂ ਦਿਨ ਹੋ ਰਹੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣ ਤੋ ਗੁਰੇਜ ਕਰਨਾ ਚਾਹੀਦਾ ਹੈ। ਨਾੜ ਨੂੰ ਅੱਗ ਨਾ ਲਗਾਉਣ ਤੇ ਜਿਥੇ ਮਿੱਤਰ ਕੀੜੇ ਫਸਲ ਲਈ ਸਹਾਈ ਹੁੰਦੇ ਹਨ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ।

 

CAPT AMARINDER LAUNCHES 3 MOBILE APPS TO COMBAT & CREATE AWARENESS ON STUBBLE BURNING

CALLS FOR COORDINATED EFFORTS BY CONCERNED DEPARTMENTS TO TACKLE MENACE



Intensifying his government’s efforts to combat stubble burning, Punjab Chief Minister Captain Amarinder Singh on Thursday launched three mobile apps aimed at checking crop residue burning and creating awareness about its ill-effects.

PHOTO-2018-10-11-Underlining the need to strengthen coordination among the various concerned agencies and departments, the Chief Minister called for strict monitoring of the situation at all levels, while stressing the need to create awareness among farmers, and to motivate them, against stubble burning.

Noting that such burning causes irreversible damage to the texture of soil, natural environment and human health, Captain Amarinder Singh directed the Agriculture department to work in tandem with the Science, Technology & Environment department to intensify the campaign to educate farmers about the menace.

The Chief Minister underscored the need for a holistic approach through synergistic efforts of all related departments, such as Agriculture, Revenue, Science, Technology & Environment, Food & Civil Supplies etc, to tackle the problem.

The Chief Minister also emphasized the need to motivate the farmers to make optimum use of subsidized agriculture equipment and machinery being provided to the cooperative societies and custom hiring centres for in-situ paddy residue management, which was the only scientific solution to dispose of the crop residue.

The three android mobile applications launched by the Chief Minister have been developed by Punjab Remote Sensing Centre (PRSC). They are i-Khet Machine for facilitating farmers to have access to the agriculture machinery/equipment for in-situ management of crop residue, e-PEHaL for monitoring tree plantation, and e-Prevent to have prompt and accurate information regarding incidents of crop residue burning. These applications would provide relevant information at district, block and village lebels, in English and Punjabi.

PHOTO-2018-10-11-15-55-51Captain Amarinder Singh appreciated the work being done by the nearly 8000 nodal officers appointed at village level, as well as the special campaign launched on social media and involving the school students, youth clubs and NSS volunteers. These initiatives, he said, would go a long way to persuade the farmers to shun the practice of stubble burning.

Additional Chief Secretary (Development) Viswajeet Khanna informed the Chief Minister that the paddy was grown over 65 lakh acres, of which 20 million tons of paddy straw was produced and just 5 million tons was being managed while nearly 15 million tons of paddy straw was being burnt for easy clearance of field. He also pointed out that burning of 1 ton of paddy straw leads to net loss of 5.5 kg of nitrogen, 2.3 kg of phosphorus, 25 kg of potassium, 1.2 kg sulphur, 400 kg organic matter, besides death of useful microbial population.

Apart from this, it also degrades the air quality thus posing a major environmental hazard affecting both life and soil health. Presently, about 4.30 million tons of paddy (21.82% of total paddy straw generation) was being utilized by various stake holders without burning the same in the fields, said Khanna.

Khanna further revealed that the Government of India had sanctioned Rs.665 crore for in-situ paddy straw management technical measures for 2018-19 and 2019-20. A sum of Rs. 269 crore had already been received on account of 50% subsidy to individual farmers and 80% subsidy to groups and cooperatives. Till date, 13,290 agriculture machines/equipments have been distributed amongst the customer hiring centres, cooperative societies and farmers, against the target of 24,000 machines/equipments.

Prominent amongst others who were present in the meeting were Chief Secretary Karan Avtar Singh, ACS-cum-FCR MP Singh, Principal Secretary Food & Civil Supplies KAP Sinha, Principal Secretary to CM Tejveer Singh, Special Principal Secretary to CM Gurkirat Kipal Singh, Principal Secretary Science, Technology & Environment Rakesh Verma, Director Food & Civil Supplies Anindita Mitra and Director Punjab Remote Sensing Centre Dr. Brijendra Pateriya.

ਸਹਿਕਾਰੀ ਸਭਾ ਬੇਗਮਪੁਰ ਬਣੀ ਪਰਾਲੀ ਦੇ ਨਿਪਟਾਰੇ ਲਈ ਮਾਰਗਦਰਸ਼ਕ

  • ਚਾਰ ਸਾਲਾਂ ਤੋਂ ਪਰਾਲੀ ਦਾ ਆਧੁਨਿਕ ਮਸ਼ੀਨਰੀ ਨਾਲ ਨਿਪਟਾਰਾ ਕਰਕੇ ਪੰਜ ਪਿੰਡਾਂ ਨੂੰ ਧੂੰਆਂ ਰਹਿਤ ਬਣਾਇਆ 
  • ਬੇਗਮਪੁਰ, ਜਾਫ਼ਰਪੁਰ, ਹੁਸੈਨ ਚੱਕ, ਸਲੋਹ ਤੇ ਹਿਆਲਾ ’ਚੋਂ ਪਰਾਲੀ ਨੂੰ ਅੱਗ ਲਾਉਣ ਦੀ ਰਵਾਇਤ ਖਤਮ
  • ਹਰ ਸਾਲ 12 ਤੋਂ 14 ਹਜ਼ਾਰ ਕੁਇੰਟਲ ਪਰਾਲੀ ਖੇਤਾਂ ’ਚ ਸੜਨ ਤੋਂ ਬਚਾਈ ਜਾਂਦੀ ਹੈ 


123ਪੰਜਾਬ ਸਰਕਾਰ ਵੱਲੋਂ ਵਿੱਢੇ ਪਰਾਲੀ ਦੇ ਨਿਪਟਾਰੇ ਦੇ ਯਤਨਾਂ ਨੂੰ ਨਵਾਂਸ਼ਹਿਰ ਦੀ ਸਹਿਕਾਰੀ ਖੇਤੀਬਾੜੀ ਸਭਾ ਬੇਗਮਪੁਰ ਨੇ ਆਪਣੀ ਪਹਿਲਕਦਮੀ ਨਾਲ ਇਸ ਢੰਗ ਨਾਲ ਅਪਣਾਇਆ ਹੈ ਕਿ ਅੱਜ ਸਭਾ ਦੀਆਂ ਕੋਸ਼ਿਸ਼ਾਂ ਨਾਲ ਆਲੇ ਦੁਆਲੇ ਦੇ ਪੰਜ ਪਿੰਡਾਂ ਬੇਗਮਪੁਰ, ਜਾਫ਼ਰਪੁਰ, ਹੁਸੈਨ ਚੱਕ, ਸਲੋਹ, ਹਿਆਲਾ ਤੇ ਕਰਿਆਮ ’ਚ ਪਰਾਲੀ ਨੂੰ ਅੱਗ ਲਾਉਣ ਦੀ ਰਵਾਇਤ ਲਗਪਗ ਖਤਮ ਹੋਣ ਦੇ ਕੰਢੇ ਪੁੱਜ ਗਈ ਹੈ। ਸਭਾ ਆਪਣੀ ਇਸ ਕਾਮਯਾਬੀ ਨਾਲ ਹੋਰਨਾਂ ਸਭਾਵਾਂ ਅਤੇ ਪਿੰਡਾਂ ਲਈ ਮਾਰਗਦਰਸ਼ਕ ਬਣ ਗਈ ਹੈ।

ਸਕੱਤਰ ਅਮਰੀਕ ਸਿੰਘ ਦੱਸਦੇ ਹਨ ਕਿ ਨਵੰਬਰ 2013 ’ਚ ਤਤਕਾਲੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਜ਼ਿਲ੍ਹੇ ’ਚ ਕਿਸੇ ਇੱਕ ਸਭਾ ਨੂੰ ਬੇਲਰ ਦੇ ਤਜਰਬੇ ਵਾਸਤੇ ਅੱਗੇ ਆਉਣ ਲਈ ਪੁੱਛਿਆ ਗਿਆ ਸੀ।  ਉਸ ਵਕਤ ਸਹਿਕਾਰੀ ਖੇਤੀਬਾੜੀ ਸਭਾ ਬੇਗਮਪੁਰ ਵੱਲੋਂ ਪਹਿਲ ਕਦਮੀ ਕਰਦਿਆਂ ਜ਼ਿਲ੍ਹੇ ਦਾ ਪਹਿਲਾ ਬੇਲਰ ਤੇ ਰੇਕਰ ਲੈਣ ਦੀ ਹਾਮੀ ਭਰੀ ਗਈ ਸੀ। ਉਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਤਤਕਾਲੀ ਡਿਪਟੀ ਕਮਿਸ਼ਨਰ ਦੀ ਮੌਜੂਦਗੀ ’ਚ 25 ਨਵੰਬਰ ਨੂੰ ਮਸ਼ੀਨ ਦਾ ਟ੍ਰਾਇਲ ਵੀ ਕੀਤਾ ਗਿਆ ਸੀ। ਉਸ ਤੋਂ ਬਾਅਦ ਲਗਾਤਾਰ ਬੇਲਰ ਮਸ਼ੀਨ ਆਲੇ ਦੁਆਲੇ ਦੇ ਪਿੰਡਾਂ ’ਚ ਪਰਾਲੀ ਨੂੰ ਸਾੜਨ ਤੋਂ ਰੋਕਣ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।

ਆਪਣੀ ਇਸ ਪਹਿਲ ਕਦਮੀ ਸਦਕਾ ਇਸ ਸੁਸਾਇਟੀ ਨੂੰ ਪੀ.ਏ.ਯੂ. ਵਿਖੇ ਹੋਏ ਸਹਿਕਾਰਤਾ ਸਪਤਾਹ ਸਮਾਗਮ ਦੌਰਾਨ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਪਾਸੋਂ ਰਾਜ ਪੱਧਰੀ ਪੁਰਸਕਾਰ ਹਾਸਲ ਹੋ ਚੁੱਕਾ ਹੈ।

18.09.18 Baler 02
ਸਹਿਕਾਰੀ ਖੇਤੀਬਾੜੀ ਸਭਾ ਬੇਗਮਪੁਰ ਦੀ ਬੇਲਰ ਮਸ਼ੀਨ ਜੋ ਕਿ ਆਲੇ-ਦੁਆਲੇ ਦੇ ਪੰਜ ਪਿੰਡਾਂ ’ਚ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ’ਚ ਝੰਡਾਬਰਦਾਰ ਬਣੀ ।

ਅਮਰੀਕ ਸਿੰਘ ਅਨੁਸਾਰ ਉਸ ਮੌਕੇ 13.10 ਲੱਖ ਰੁਪਏ ਮੁੱਲ ਦੀ ਇਸ ਮਸ਼ੀਨ ’ਤੇ ਪੰਜਾਬ ਕਿਸਾਨ ਕਮਿਸ਼ਨ ਪਾਸੋਂ 40 ਫ਼ੀਸਦੀ ਸਬਸਿਡੀ ਵੀ ਮਿਲੀ ਸੀ। ਉਸ ਦਾ ਕਹਿਣਾ ਹੈ ਕਿ ਮਸ਼ੀਨ ਤੋਂ ਆਉਣ ਵਾਲਾ ਮੁਨਾਫ਼ਾ ਪਹਿਲੇ ਸਾਲ ਢਾਈ ਲੱਖ ਤੋਂ ਸ਼ੁਰੂ ਹੋ ਕੇ ਚੌਥੇ ਸਾਲ ਸਾਢੇ ਤਿੰਨ ਲੱਖ ’ਤੇ ਪੁੱਜ ਚੁੱਕਾ ਹੈ। ਮਸ਼ੀਨ ’ਤੇ ਲਾਇਆ ਲਾਗਤ ਮੁੱਲ ਵੀ ਮੁੜ ਆਇਆ ਹੈ ਅਤੇ ਹਰ ਸਾਲ 12000 ਤੋਂ 14000 ਕੁਇੰਟਲ ਝੋਨੇ ਦੀ ਪਰਾਲੀ ਤੇ ਗੰਨੇ ਦੀ ਖੋਰੀ, ਮਸ਼ੀਨ ਰਾਹੀਂ ਇਕੱਠੀ ਕਰਕੇ ਬਾਇਓ ਮਾਸ ਪਲਾਂਟ ਬਿੰਜੋ (ਗੜ੍ਹਸ਼ੰਕਰ ਨੇੜੇ) ਭੇਜੀ ਜਾਂਦੀ ਹੈ। 

ਉਨ੍ਹਾਂ ਦੱਸਿਆ ਕਿ ਬੇਲਰ ਮਸ਼ੀਨ ਆਉਣ ਨਾਲ ਜਿੱਥੇ ਸਭਾ ਦੀ ਆਮਦਨੀ ਵਿੱਚ ਵਾਧਾ ਹੋਇਆ ਹੈ ਉੱਥੇ ਹਰ ਸਾਲ 22 ਵਿਅਕਤੀਆਂ ਨੂੰ ਰੋਜ਼ਗਾਰ ਵੀ ਦਿੱਤਾ ਜਾਂਦਾ ਹੈ ਜਿਸ ਵਿੱਚ ਬੇਲਰ ਅਪਰੇਟਰ ਤੇ ਪਰਾਲੀ ਦੀਆਂ ਗੱਠਾਂ ਬੰਨ੍ਹਣ ਵਾਲੇ ਸ਼ਾਮਿਲ ਹਨ। ਇਸ ਤੋਂ ਇਲਾਵਾ 5 ਟ੍ਰੈਕਟਰ-ਟ੍ਰਾਲੀ ਹਰ ਸਾਲ 35 ਰੁਪਏ ਪ੍ਰਤੀ ਕੁਇੰਟਲ ਦੇ ਢੋਆ-ਢੁਆਈ ਰੇਟ ’ਤੇ ਇਸ ਕਿੱਤੇ ਤੋਂ ਰੋਜ਼ਗਾਰ ਪ੍ਰਾਪਤ ਕਰਦੇ ਹਨ। ਹਰ ਸਾਲ 550 ਤੋਂ 630 ਏਕੜ ਝੋਨੇ ਦੀ ਪਰਾਲੀ ਤੇ 100 ਏਕੜ ਦੇ ਕਰੀਬ ਗੰਨੇ ਦੀ ਖੋਰੀ ਬਿੰਜੋ ਪਹੁੰਚਾਈ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਭਾ ਤੋਂ ਉਤਸ਼ਾਹਿਤ ਹੋ ਕੇ ਸੰਧਵਾਂ ਦੇ ਇੱਕ ਕਿਸਾਨ ਜਗਦੇਵ ਸਿੰਘ ਨੇ ਚਾਰ ਬੇਲਰ ਮਸ਼ੀਨਾਂ ਅਤੇ ਜਾਫ਼ਰਪੁਰ ਦੇ ਪ੍ਰਦੀਪ ਤੇ ਕੁਲਦੀਪ ਨੇ ਦੋ ਬੇਲਰ ਮਸ਼ੀਨਾਂ ਲੈ ਆਪਣਾ ਰੋਜ਼ਗਾਰ ਚਲਾਇਆ ਹੋਇਆ ਹੈ ਅਤੇ ਪਰਾਲੀ ਦਾ ਨਿਪਟਾਰਾ ਕਰਕੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ’ਚ ਸਹਿਯੋਗ ਦੇ ਰਹੇ ਹਨ।

ਸਹਿਕਾਰੀ ਸਭਾ ਬੇਗਮਪੁਰ ਵੱਲੋਂ ਪਰਾਲੀ ਸੜਨੋ ਬਚਾਉਣ ਦੇ ਆਪਣੇ ਪਹਿਲੇ ਉਪਰਾਲੇ ਨੂੰ ਮਿਲੀ ਸਫ਼ਲਤਾ ਤੋਂ ਬਾਅਦ ਪਰਾਲੀ ਦਾ ਖੇਤ ’ਚ ਨਿਪਟਾਰਾ ਕਰਨ ਵਾਲੇ 9 ਹੋਰ ਸੰਦ ਜਿਨ੍ਹਾਂ ’ਚ ਰੋਟਾਵੇਟਰ, ਐਮ. ਬੀ. ਪਲਾਓ (ਉਲਟਾਵਾਂ ਹਲ), ਮਲਚਰ, ਹੈਪੀ ਸੀਡਰ, ਕਟਰ ਆਦਿ ਸ਼ਾਮਿਲ ਹਨ, ਵੀ ਲਏ ਗਏ ਹਨ, ਜਿਨ੍ਹਾਂ ਦੇ ਲਾਗਤ ਮੁੱਲ 8 ਲੱਖ ਰੁਪਏ ’ਤੇ 80 ਫ਼ੀਸਦੀ ਦੀ ਸਬਸਿਡੀ ਸਰਕਾਰ ਪਾਸੋਂ ਮਿਲਣੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਰਾਲੀ ਦਾ ਸਾੜੇ ਬਿਨਾਂ ਮਸ਼ੀਨੀਕਰਣ ਰਾਹੀਂ ਨਿਪਟਾਰਾ ਬਹੁਤ ਹੀ ਵਧੀਆ ਯਤਨ ਹੈ ਜਿਸ ਨਾਲ ਜਿੱਥੇ ਵਾਤਾਵਰਣ ਪਲੀਤ ਹੋਣ ਤੋਂ ਬਚੇਗਾ ਉੱਥੇ ਜ਼ਮੀਨ ਦਾ ਉਪਜਾਊਪਣ ਵੀ ਵਧੇਗਾ।

ਅਮਰੀਕ ਸਿੰਘ ਵੱਲੋਂ ਪਰਾਲੀ ਨਾ ਸਾੜਨ ਦਾ ਸੁਨੇਹਾ ਦੇਣ ਲਈ ਪਿਛਲੇ ਸਾਲ ਗਾਇਕ ਵਿੱਕੀ ਮਹਿੰਦੀਪੁਰ ਦੀ ਅਵਾਜ਼ ’ਚ ਆਪਣਾ ਲਿਖਿਆ ਗੀਤ ‘ਸਾਰੇ ਰਲ ਕੇ ਕਸਮਾਂ ਖਾਈਏ, ਕਦੀ ਵੀ ਨਾੜ ਨਾ ਸਾੜਾਂਗੇ’ ਵੀ ਜਾਰੀ ਕਰ ਚੁੱਕੇ ਹਨ ਤਾਂ ਜੋ ਕਿਸਾਨਾਂ ਨੂੰ ਹਰ ਤਰ੍ਹਾਂ ਦੇ ਮਾਧਿਅਮ ਰਾਹੀਂ ਪਰਾਲੀ ਸਾੜਨ ਤੋਂ ਰੋਕਿਆ ਜਾ ਸਕੇ।