Lulu group to explore export potential of agro products from Punjab to UAE

  • Concludes two-day visit by holding meetings with representatives of agro-based industry
  • Evinces keen interest to develop integrated project with a shopping mall, convention centre and hotel at Mohali over an area of 25 acres


A two-day follow up visit of UAE-India partnership summit at Dubai by Lulu Group International on Saturday concluded with the high-level delegation that accepted proposals for export of agro products and processed food to UAE and urged the representatives of agro and food processing industry to dispatch the product samples for exploring its export potential.

2 (2)The Group led by its Chief Executive Officer Saifee Rupawala, COO Saleem VI, Directors Salim and Ananth, Regional Director Rejith RK, Buying Manager Zulfiker K and Manager PDD Shamim S accompanied by the officials of Invest Punjab held marathon discussions with the key players of industry in both private and public sector.

During deliberations with the representatives of Lulu group, the MD Markfed Varun Roojam apprised them that the honey being produced by markfed has been processed after introducing bar coding technology at back end level ensuring traceability and won the gold medal for achieving that. The Group expressed its keen interest to get the Honey packed in their brand name from markfed.

Further, during meeting with MD PAIC Rahul Gupta, the delegation has asked PAIC for pricing of Certified Organic Brown Basmati, Atta and Kinnows.

1 (4)Meanwhile, the CEO Invest Punjab Rajat Aggarwal said that the visit of the Group would be instrumental in bringing huge investment in the state thereby propelling overall industrial growth besides providing remunerative prices for their crops, once the export takes off. He said that the Lulu Group had also shown considerable interest to come up with an integrated project including a mega shopping & convention centre and hotel, which would further supplement state’s efforts to attract huge investments in Punjab.

The CEO further pointed out that the Group was moreover satisfied after having visiting some prominent sites in Mohali for their proposed integrated project and desired a chunk of nearly 25 acres of land for setting up of integrated project. Besides this, the Lulu Group International having a network of 157 retail shopping centres in Gulf and other countries also showed enormous interest for making investment in a meat manufacturing facility in Punjab spread over nearly 50 acres of land.

3 (1)The Delegation held 15 one-to-one meetings with the representatives of various industries during its two-day visit to further explore the possibilities of export potential of their products besides developing synergy between the Group and local industry of the state.

ਕਿਸਾਨ ਅਤੇ ਸੰਦ ਬਣਾਉਣ ਵਾਲੇ ਨੇ ਮਿਲ ਕੇ ਪਰਾਲੀ ਵਾਲੇ ਖੇਤ ਵਿਚ ਕਣਕ ਬਿਜਾਈ ਲਈ ਨਵੀਂ ਮਸ਼ੀਨ ਦੀ ਕੱਢੀ ਕਾਢ

  •  ਮਸ਼ੀਨ ਰੋਟਾਵੇਟਰ ਅਤੇ ਹੈਪੀਸੀਡਰ ਦਾ ਸੁਧਰਿਆ ਰੂਪ-ਜਸਵਿੰਦਰ ਸਿੰਘ
  •  ਪਰਾਲੀ ਨੂੰ ਸਾੜਨ ਤੇ ਲੱਗੇਗੀ ਰੋਕ-ਸੰਤੋਖ ਸਿੰਘ
  •  ਤਜਰਬਿਆਂ ਦਾ ਕਰ ਰਹੇ ਹਾਂ ਅਧਿਐਨ -ਬਲਜਿੰਦਰ ਸਿੰਘ


This slideshow requires JavaScript.

ਲੋੜ ਕਾਢ ਦੀ ਮਾਂ ਹੁੰਦੀ ਹੈ ਅਤੇ ਇਸ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਸ੍ਰੀ ਮੁਕਤਸਰ ਜ਼ਿਲੇ ਦੇ ਪਿੰਡ ਮਹਿਰਾਜ ਦੇ ਕਿਸਾਨ ਜਸਵਿੰਦਰ ਸਿੰਘ ਅਤੇ ਜੈਤੋ ਦੇ ਸੰਦ ਬਣਾਉਣ ਵਾਲੇ ਸੰਤੋਖ ਸਿੰਘ ਨੇ। ਇੰਨਾਂ ਨੇ ਇਕ ਅਜਿਹੀ ਮਸ਼ੀਨ ਬਣਾਈ ਹੈ ਜੋ ਰੋਟਾਵੇਟਰ ਅਤੇ ਹੈਪੀ ਸੀਡਰ ਦਾ ਸੁਮੇਲ ਹੈ ਅਤੇ ਇੰਨਾਂ ਅਨੁਸਾਰ ਇਸਦੇ ਨਤੀਜੇ ਬਹੁਤ ਚੰਗੇ ਹਨ। ਇਸ ਮਸ਼ੀਨ ਨੂੰ ਬਣਾਉਣ ਤੇ ਇੰਨਾਂ ਨੂੰ ਤਿੰਨ ਸਾਲ ਲੱਗੇ ਹਨ ਅਤੇ ਅੱਜ ਖੇਤੀਬਾੜੀ ਅਧਿਕਾਰੀਆਂ ਅਤੇ ਕਿਸਾਨਾਂ ਸਾਹਮਣੇ ਇਸਦਾ ਪ੍ਰਦਰਸ਼ਨ ਕੀਤਾ ਗਿਆ।

_DSC6105ਜਸਵਿੰਦਰ ਸਿੰਘ ਜੋ ਕਿ ਪਿੱਛਲੇ 7 ਸਾਲ ਤੋਂ ਪਰਾਲੀ ਨੂੰ ਅੱਗ ਲਗਾਏ ਬਿਨਾਂ ਇਸਦਾ ਨਿਪਟਾਰਾ ਕਰ ਰਹੇ ਹਨ ਅਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਇਸ ਕਿਸਾਨ ਦੇ ਮਨ ਵਿਚ ਸੋਚ ਸੀ ਕਿ ਅਜਿਹੀ ਮਸ਼ੀਨ ਬਣਾਈ ਜਾਵੇ ਜੋ ਪਰਾਲੀ ਵਾਲੇ ਖੇਤ ਵਿਚ ਚੱਲ ਸਕੇ ਅਤੇ ਸਿੱਧੇ ਤੌਰ ਤੇ ਕਣਕ ਦੀ ਬਿਜਾਈ ਕਰ ਸਕੇ। ਲੰਬੇ ਤਜਰਬਿਆਂ ਤੋਂ ਬਾਅਦ ਉਨਾਂ ਨੇ ਇਹ ਮਸ਼ੀਨ ਬਣਾਈ ਹੈ ਜਿਸ ਵਿਚ ਇੰਨਾਂ ਨੇ ਘੁੰਮਣਵਾਲੇ ਬਲੇਡ ਲਗਾਏ ਹਨ ਜੋ 5 ਇੰਚ ਦੀ ਡੁੰਘਾਈ ਤੱਕ ਮਿੱਟੀ ਨੂੰ ਪੁੱਟ ਕੇ ਅਤੇ ਪਰਾਲੀ ਦੇ ਕਰਚਿਆਂ ਨੂੰ ਕੱਟ ਕੇ ਮਿਲਾ ਦਿੰਦੇ ਹਨ ਅਤੇ ਇਸਤੋਂ ਬਾਅਦ ਘੁਮਾਓਦਾਰ ਤਵੀਆਂ ਨਾਲ ਕਣਕ ਦੀ ਬਿਜਾਈ ਲਈ ਪਾੜਾ ਬਣਦਾ ਹੈ ਜਿਸ ਵਿਚ ਬੀਜ ਅਤੇ ਖਾਦ ਇਹ ਮਸ਼ੀਨ ਕੇਰ ਦਿੰਦੀ ਹੈ। 
ਜਸਵਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜਮੀਨ ਦੀ ਸਿਹਤ ਤੇ ਜਿੱਥੇ ਬੁਰਾ ਅਸਰ ਹੁੰਦਾ ਹੈ ਉਥੇ ਹੀ ਇਸ ਨਾਲ ਵਾਤਾਵਰਨ ਤੇ ਵੀ ਬਹੁਤ ਮਾੜਾ ਅਸਰ ਹੁੰਦਾ ਹੈ ਅਤੇ ਲੋਕਾਂ ਲਈ ਪ੍ਰਦੁਸ਼ਣ ਵੱਡੀ ਮੁਸਕਿਲ ਬਣਦਾ ਹੈ। ਇਸ ਲਈ ਉਹ ਕਈ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਸਾੜੇ ਹੀ ਸੰਭਾਲ ਰਹੇ ਹਨ। 
ਇਸ ਨੂੰ ਬਣਾਉਣ ਵਿਚ ਸਹਿਯੋਗੀ ਜੈਤੋ ਦੇ ਸੰਤੋਖ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਦੇ ਇਸ ਸਾਲ ਕੀਤੇ ਤਜਰਬਿਆਂ ਤਹਿਤ ਕਣਕ ਬਹੁਤ ਚੰਗੀ ਪੁੰਘਰੀ ਹੈ ਅਤੇ ਇਸਦੇ ਬਲੇਡ ਪਰਾਲੀ ਨੂੰ ਸਹੀ ਤਰੀਕੇ ਨਾਲ ਕੱਟ ਕੇ ਖੇਤ ਵਿਚ ਮਿਲਾ ਦਿੰਦੇ ਹਨ। ਉਨਾਂ ਕਿਹਾਕਿ ਇਸ ਮਸ਼ੀਨ ਨੂੰ 45 ਤੋਂ 50 ਹਾਰਸ ਪਾਵਰ ਦਾ ਟਰੈਕਟਰ ਅਸਾਨੀ ਨਾਲ ਖਿੱਚ ਸਕਦਾ ਹੈ ਅਤੇ ਇਹ ਮਸ਼ੀਨ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਬਹੁਤ ਕਾਰਗਾਰ ਸਿੱਧ ਹੋਵੇਗੀ। ਮੌਕੇ ਤੇ ਹਾਜਰ ਕਿਸਾਨਾਂ ਨੇ ਮਸ਼ੀਨ ਦੀ ਕਾਰਗੁਜਾਰੀ ਤੇ ਤਸੱਲੀ ਪ੍ਰਗਟਾਈ।
ਜ਼ਿਲਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਇਸ ਮਸ਼ੀਨ ਦੇ ਤਜਰਬਿਆਂ ਨੂੰ ਵੇਖ ਰਿਹਾ ਹੈ ਅਤੇ ਪਹਿਲਾਂ ਬੀਜੀ ਕਣਕ ਠੀਕ ਤਰਾਂ ਪੁੰਘਰੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਬਿਨਾਂ ਸਾੜੇ ਇਸ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਇਸ ਸਬੰਧੀ ਕਿਸਾਨ ਜਸਵਿੰਦਰ ਸਿੰਘ ਅਤੇ ਸੰਤੋਖ ਸਿੰਘ ਹੁਰਾਂ ਦੇ ਯਤਨ ਸਲਾਘਾਯੋਗ ਹਨ। ਇਸ ਮੌਕੇ ਉਨਾਂ ਨਾਲ ਆਤਮਾ ਪ੍ਰੋਜਕਟ ਡਾਇਰੈਕਟਰ ਕਰਨਜੀਤ ਸਿੰਘ, ਡਿਪਟੀ ਪੀਡੀ ਗਗਨਦੀਪ ਸਿੰਘ ਮਾਨ, ਜਗਤਾਰ ਸਿੰਘ ਆਦਿ ਵੀ ਹਾਜਰ ਸਨ।  

ਪ੍ਰਦੂਸ਼ਣ ਰਹਿਤ ਖੇਤੀ ਕਰਕੇ ਮਨੁੱਖਤਾ ਤੇ ਜੀਵ ਸੰਸਾਰ ਦੀ ਰੱਖਿਆ ਕਰ ਰਿਹੈ ਖਡਿਆਲ ਦਾ ਕਿਸਾਨ ਕਰਮਜੀਤ ਸਿੰਘ

ਸੰਗਰੂਰ ਜਿਲ੍ਹੇ ਦੇ ਪਿੰਡ ਖਡਿਆਲ ਦਾ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ, ਉਸ ਦਾ ਭਰਾ ਅਵਤਾਰ ਸਿੰਘ ਅਤੇ ਉਸ ਦਾ ਪੁੱਤਰ ਗੁਰਦੀਪ ਸਿੰਘ ਪਿੰਡ ਖਡਿਆਲ ਵਿੱਚ ਪਿਛਲੇ 5 ਸਾਲਾਂ ਤੋਂ ਤਕਰੀਬਨ 135 ਏਕੜ ਵਿੱਚ ਅਤਿ ਆਧੁਨਿਕ ਖੇਤੀ ਤਕਨੀਕਾਂ ਦੀ ਵਰਤੋਂ ਕਰਕੇ ਖੁਸ਼ਹਾਲੀ ਦੇ ਰਾਹ ‘ਤੇ ਤੁਰ ਰਿਹਾ ਹੈ। ਇਹ ਪਰਿਵਾਰ ਕਣਕ ਦੀ ਬਿਜਾਈ ਹੈਪੀ ਸੀਡਰ ਅਤੇ ਰੋਟਾਵੇਟਰ ਨਾਲ ਕਰ ਰਿਹਾ ਹੈ।

Photo Farmer Karamjit Singh_Village Khadial-1 dt 28-10-18ਕਰਮਜੀਤ ਸਿੰਘ ਨੇ ਦੱਸਿਆ ਕਿ 135 ਏਕੜ ਦੀ ਖੇਤੀ ਵਿੱਚੋਂ ਕੁੱਲ 30 ਏਕੜ ਦੀ ਖੇਤੀ ਵਿੱਚ ਉਹ ਖੁਦ ਖੇਤੀ ਕਰ ਰਹੇ ਹਨ ਅਤੇ ਕਣਕ ਦਾ ਔਸਤਨ ਝਾੜ 24-25 ਕੁਇੰਟਲ ਪ੍ਰਾਪਤ ਕਰ ਰਹੇ ਹਨ। ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਤੂੜੀ ਕਰਕੇ ਕਦੇ ਵੀ ਕਣਕ ਦੇ ਨਾੜ ਨੂੰ ਵੀ ਅੱਗ ਨਹੀ ਲਗਾਈ ਬਲਕਿ ਉਸ ਵੱਲੋਂ ਨਾੜ ਜਮੀਨ ਵਿੱਚ ਹੀ ਵਾਹ ਦਿੱਤੀ ਜਾਂਦੀ ਹੈ ਅਤੇ ਇਸੇ ਤਰਾਂ ਹੀ ਉਸ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ।ਇਸ ਨਾਲ ਉਸ ਦਾ ਝੋਨੇ ਦਾ ਝਾੜ ਵੀ ਔਸਤਨ 35-36 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਨਤੀਜਿਆਂ ਤੋਂ ਪ੍ਰਭਾਵਿਤ ਹੋ ਕੇ ਇਸ ਸਾਲ ਅਸੀ ਕੁੱਲ 400 ਏਕੜ ਜਮੀਨ ‘ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਿਸ ਵਿੱਚੋਂ 135 ਏਕੜ ਆਪਣੀ ਜਮੀਨ ਅਤੇ 265 ਏਕੜ ਜਮੀਨ ਠੇਕੇ ਤੇ ਲੈ ਕੇ ਕੀਤੀ।

ਸਫ਼ਲ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਅੰਨ ਉਤਪਾਦਨ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਫਿਟ ਕੰਬਾਇਨ ਨਾਲ ਕਰਵਾਕੇ ਉਹ ਕਣਕ ਦੀ ਬਿਜਾਈ ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਕਰਦੇ ਹਨ।

ਮੁੱਖ ਖੇਤੀਬਾੜੀ ਅਫ਼ਸਰ, ਸੰਗਰੂਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਖੇਤਾਂ ਵਿੱਚ ਅੱਗ ਲਗਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਲਾਭਕਾਰੀ ਜੀਵਾਣੂਆਂ ਦਾ ਨੁਕਸਾਨ ਹੁੰਦਾ ਹੈ ਉੱਥੇ ਵਾਤਾਵਰਣ ਪਲੀਤ ਹੁੰਦਾ ਹੈ ਅਤੇ ਮਨੁੱਖੀ ਅਤੇ ਪਸ਼ੂਆਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ। ਪਰਾਲੀ ਦੇ ਧੂੰਏ ਨਾਲ ਕਈ ਵਾਰ ਕੀਮਤੀ ਜਾਨਾਂ ਵੀ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹੈਪੀ ਸੀਡਰ ਨਾਲ ਜ਼ਮੀਨ ਦੀ ਬਣਤਰ ਵਿੱਚ ਸੁਧਾਰ ਕਰਕੇ ਚੰਗੀ ਪੈਦਾਵਾਰ ਕੀਤੀ ਜਾ ਸਕਦੀ ਹੈ ਅਤੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ।

ਧਰਤੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣ ਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਸਿਰਜਣ ‘ਚ ਯੋਗਦਾਨ ਪਾ ਰਿਹੈ ਕਨੋਈ ਦਾ ਕਿਸਾਨ ਗੁਰਿੰਦਰ ਸਿੰਘ

ਫ਼ਸਲ ਦੇ ਝਾੜ ‘ਚ ਹੋਇਆ ਵਾਧਾ ਤੇ ਖੇਤੀ ਖਰਚਿਆਂ ਵਿੱਚ ਆਈ ਕਮੀ



ਪੰਜਾਬ ਸਰਕਾਰ ਵੱਲੋਂ ‘ਤੰਦਰੁਸਤ ਪੰਜਾਬ ਮਿਸ਼ਨ’ ਦੇ ਤਹਿਤ ਕਿਸਾਨਾਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਸਿਰਜਣਾ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੇ ਇਸ ਉਦੇਸ਼ ਨੂੰ ਪੂਰਾ ਕਰਨ ‘ਚ ਸਹਿਯੋਗ ਦੇ ਰਿਹਾ ਹੈ ਪਿੰਡ ਕਨੌਈ ਦਾ ਅਗਾਂਹਵਧੂ ਕਿਸਾਨ ਗੁਰਿੰਦਰ ਸਿੰਘ। ਧਰਤੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣ ਅਤੇ ਆਪਣੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦੇ ਮੰਤਵ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਅਤੇ ਕਣਕ ਦੀ ਬਿਜਾਈ ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਬੀਜਣ ਦਾ ਮਾਣ ਪ੍ਰਾਪਤ ਹੈ, ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੌਈ ਦੇ ਰਹਿਣ ਵਾਲੇ ਕਿਸਾਨ ਗੁਰਿੰਦਰ ਸਿੰਘ ਨੂੰ। ਗੁਰਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਕਰਨ ਤੋਂ ਪਹਿਲਾਂ ਉਸਦੇ ਖੇਤ ਵਿੱਚ ਕੱਲਰ ਦੀ ਮਾਤਰਾ ਕਾਫੀ ਜ਼ਿਆਦਾ ਸੀ ਪਰੰਤੂ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਖੇਤਾਂ ਵਿੱਚ ਵਾਹਣ ਕਰਕੇ ਖੇਤਾਂ ਵਿੱਚ ਜੈਵਿਕ ਮਾਦੇ ਵਿੱਚ ਵਾਧਾ ਹੋਇਆ ਹੈ। ਉਹ ਦਸਦੇ ਹਨ ਕਿ ਇਸ ਨਾਲ ਫਸਲ ਦੇ ਝਾੜ ‘ਚ ਵਾਧਾ ਹੋਇਆ ਹੈ ਅਤੇ ਖੇਤੀ ਖਰਚਿਆਂ ਵਿੱਚ ਕਮੀ ਆਈ ਹੈ। ਸਫ਼ਲ ਕਿਸਾਨ ਗੁਰਿੰਦਰ ਸਿੰਘ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਅੰਨ ਉਤਪਾਦਨ ‘ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਕਿਸਾਨ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਫਿੱਟ ਕੰਬਾਇਨ ਨਾਾਲ ਕਰਵਾਕੇ ਕਣਕ ਦੀ ਸਿੱਧੀ ਬਿਜਾਈ ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਕਰਦਾ ਹੈ ਅਤੇ ਕਣਕ ਦਾ ਝਾੜ ਵੀ 26 ਕੁਇੰਟਲ ਪ੍ਰਤੀ ਏਕੜ ਆਉਂਦਾ ਹੈ। ਹੋਰਨਾਂ ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਗੁਰਿੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਖੇਤੀ ਸੰਸਥਾਵਾਂ ਦੁਆਰਾ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਦੇ ਵੱਖ-ਵੱਖ ਪ੍ਰਯੋਗ ਕੀਤੇ ਗਏ ਜਿਵੇਂ ਜ਼ਮੀਨ ਦੀ ਉਤਪਾਦਕਤਾ, ਪਾਣੀ ਦੀ ਉਚਿੱਤ ਮਾਤਰਾ, ਨਦੀਨਾਂ ਦੀ ਰੋਕਥਾਮ ਅਤੇ ਖਾਦਾਂ ਦੀ ਵਰਤੋਂ ਇਹ ਸਾਰੇ ਪ੍ਰਯੋਗਾਂ ਦੇ ਨਤੀਜੇ ਬਹੁਤ ਵਧੀਆ ਅਤੇ ਖੇਤੀ ਲਈ ਲਾਹੇਵੰਦ ਸਾਬਿਤ ਹੋਏ ਹਨ, ਇਸੇ ਲਈ ਹਰੇਕ ਕਿਸਾਨ ਵੀਰ ਨੂੰ ਨਾੜ ਨੂੰ ਅੱਗ ਨਾ ਲਗਾ ਕੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਤੋਂ ਸਿਖਲਾਈ ਲੈ ਕੇ ਹੈਪੀ ਸੀਡਰ ਅਤੇ ਹੋਰਨਾਂ ਆਧੁਨਿਕ ਖੇਤੀ ਸੰਦਾਂ ਨਾਲ ਬਿਜਾਈ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਅਗਾਂਹਵਧੂ ਕਿਸਾਨ ਪਿਛਲੇ 4 ਸਾਲਾਂ ਤੋਂ 16 ਏਕੜ ਜ਼ਮੀਨ ਅੰਦਰ ਹੈਪੀ ਸੀਡਰ ਨਾਲ ਖੇਤੀ ਕਰਦਾ ਆ ਰਿਹਾ ਹੈ। ਸੰਗਰੂਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਅੱਗ ਨਹੀਂ ਲਗਾਈ ਜਾਣੀ ਚਾਹੀਦੀ ਕਿਉਂਕਿ ਇਸ ਨਾਲ ਵਾਤਾਵਰਣ ਵੀ ਪਲੀਤ ਹੁੰਦਾ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਅਤੇ ਮਨੁੱਖੀ ਜੀਵਨ ‘ਤੇ ਖ਼ਤਰੇ ਦੀ ਸੰਭਾਵਨਾ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ੈਲਾ ਧੂੰਆ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਪ੍ਰੇਮੀ ਕਿਸਾਨ ਗੁਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਖੇਤੀ ਦਾ ਮੁੱਖ ਮੰਤਵ ਕੁਦਰਤੀ ਸੋਮਿਆਂ ਜਿਵੇਂ ਕਿ ਮਿੱਟੀ, ਪਾਣੀ ਅਤੇ ਹਵਾ ਦਾ ਉੱਚਿਤ ਤਰੀਕੇ ਨਾਲ ਇਸਤੇਮਾਲ ਕਰਕੇ ਖੇਤੀ ਨੂੰ ਲਾਹੇਵੰਦ ਬਣਾਉਣਾ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਅਜਿਹੇ ਅਗਾਂਹਵਧੂ ਕਿਸਾਨਾਂ ਦੀ ਸੋਚ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਤੇ ਰਾਜ ਪੱਧਰ ‘ਤੇ ਸਨਮਾਨਿਤ ਕਰਨ ਦੀ ਪਿਰਤ ਵੀ ਪਾਈ ਗਈ ਹੈ ਜਿਸ ਨੂੰ ਜ਼ਿਲ੍ਹਾ ਸੰਗਰੂਰ ‘ਚ ਲਗਾਤਾਰ ਜਾਰੀ ਰੱਖਿਆ ਜਾਵੇਗਾ।

 

ਕਨੌਲਾ ਸਰ੍ਹੋਂ ਨਾਲ ਆਪਣੀ ਆਰਥਿਕਤਾ ਮਜ਼ਬੂਤ ਕਰ ਰਿਹੈ ਭੱਦਲਵੱਡ ਦਾ ਕਿਸਾਨ ਹਰਵਿੰਦਰ ਸਿੰਘ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਕਨੀਕੀ ਮਾਹਿਰਾਂ ਤੋਂ ਕਨੌਲਾ ਸਰੋਂ ਦੀ ਖੇਤੀ ਬਾਰੇ ਜਾਣਕਾਰੀ ਲੈ ਕੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੱਦਲਵੱਡ ਦਾ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਕਿਸਾਨ ਹਰਵਿੰਦਰ ਸਿੰਘ ਦਾ ਕਹਿਣਾ ਕਿ 20 ਏਕੜ ਵਿੱਚ ਕਨੌਲਾ ਸਰੋਂ ਦੀ ਜੀ.ਐਸ.ਸੀ.-7 ਕਿਸਮ ਦੀ ਖੇਤੀ ਕੀਤੀ ਹੋਈ ਹੈ, ਜਿਸ ਨੂੰ ਪ੍ਰੋਸੈਸਿੰਗ ਕਰਨ ਤੋਂ ਬਾਅਦ ਲਗਭਗ ਸਾਰੇ ਖਰਚੇ ਕੱਢ ਕੇ 10 ਲੱਖ ਰੁਪਏ ਸਾਲਾਨਾ ਮੁਨਾਫ਼ਾ ਕਮਾ ਲੈਂਦਾ ਹੈ।

Photo Farmer Harvinder Singh of Village Bhadalwadd (Sangrur)ਸਫਲ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2011 ਵਿੱਚ ਕਨੌਲਾ ਸਰੋਂ ਦੀ ਖੇਤੀ 8 ਕਿੱਲਿਆਂ ਤੇ ਸ਼ੁਰੂ ਕੀਤੀ ਅਤੇ ਆਪਣੀ 23 ਕਿੱਲੇ ਜ਼ਮੀਨ ਹੈ ਤੇ ਇਹ 12 ਕਿੱਲੇ ਠੇਕੇ ‘ਤੇ ਹੋਰ ਲੈ ਕੇ ਖੇਤੀ ਕਰਦਾ ਹੈ, ਜਿਸ ਦੇ ਵਿੱਚੋਂ 20 ਏਕੜ ਵਿੱਚ ਕਨੌਲਾ ਸਰੋਂ ਬੀਜੀ ਹੋਈ ਹੈ। ਉਸ ਨੇ ਦੱਸਿਆ ਕਿ ਸਰ੍ਹੋਂ ਦੀ ਖੇਤੀ ਲਈ ਸਲਫ਼ਰ ਦੀ ਖਾਦ ਦੀ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਇਹ ਤੇਲ ਦੀ ਮਾਤਰਾ ਵਧਾਉਣ ਵਿੱਚ ਕੰਮ ਆਉਂਦੀ ਹੈ। ਉਹ ਆਪਣੇ ਖੇਤ ਵਿੱਚ 2 ਥੈਲੇ ਸਿੰਗਲ ਸੁਪਰ ਫਾਸ਼ਫੇਟ ਖਾਦ ਦੀ ਵਰਤੋਂ ਕਰਦਾ ਹੈ ਅਤੇ ਇੱਕ ਏਕੜ ਪਿੱਛੇ 10 ਕੁਇੰਟਲ ਝਾੜ ਪੈਦਾ ਕਰਦਾ ਹੈ ਜਿਸ ਦਾ ਬਾਜ਼ਾਰੀ ਮੁੱਲ ਲਗਭਗ 3500-4000 ਰੁਪਏ ਦੇ ਵਿੱਚ ਹੈ, ਸਾਰੇ ਖਰਚੇ ਜੋੜ ਕੇ ਪ੍ਰਤੀ ਏਕੜ ਖਰਚਾ 13600 ਰੁਪਏ ਬਣਦਾ ਹੈ ਜਿਸ ਵਿੱਚ ਬੀਜ ਦਾ ਮੁੱਲ, ਖੇਤ ਦੀ ਤਿਆਰ ਖਾਦਾਂ, ਸਿੰਚਾਈ, ਮਜ਼ਦੂਰ ਕਟਾਈ ਆਦਿ ਆਉਦਾ ਹੈ। ਉਸ ਦਾ ਕਹਿਣਾ ਹੈ ਕਿ ਇੱਕ ਏਕੜ ਪਿੱਛੇ ਕੁੱਲ ਮੁਨਾਫਾ ਲਗਭਗ 26000 ਰੁਪਏ ਹੁੰਦਾ ਹੈ।

ਹਰਵਿੰਦਰ ਸਿੰਘ ਨੇ ਦੱਸਿਆ ਕਿ 10 ਕੁਇੰਟਲ ਕਨੋਲਾ ਸਰ੍ਹੋਂ ਦੀ ਪ੍ਰੋਸੈਸਿੰਗ ਤੋਂ 333 ਲੀਟਰ ਤੇਲ ਨਿਕਲਦਾ ਹੈ। ਇੱਕ ਲੀਟਰ ਕਨੋਲਾ ਸਰ੍ਹੋਂ ਦੇ ਤੇਲ ਦੀ ਬਾਜ਼ਾਰੀ ਕੀਮਤ ਲਗਭਗ 130 ਰੁਪਏ ਹੈ ਜਿਸ ਵਿੱਚੋਂ ਉਹ ਖਲ ਨੂੰ ਪਸ਼ੂਆਂ ਦੀ ਖੁਰਾਕ ਤਿਆਰ ਕਰਨ ਵਜੋਂ 2500 ਰੁਪਏ ਕੁਇੰਟਲ ਦੀ ਕੀਮਤ ‘ਤੇ ਵੇਚ ਦਿੰਦਾ ਹੈ। ਉਹ ਦੱਸਦਾ ਹੈ ਕਿ 333 ਲੀਟਰ ਤੇਲ ਦੀ ਪੈਕਿੰਗ ਦਾ ਲਗਭਗ 4000 ਰੁਪਏ ਖਰਚਾ ਆਉਂਦਾ ਹੈ, ਜਿਸ ਵਿੱਚ ਬੋਤਲਾਂ, ਲੇਬਲਿੰਗ ਅਤੇ ਲੇਬਰ ਸ਼ਾਮਿਲ ਹੈ।

ਸੰਗਰੂਰ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਬਲਦੇਵ ਸਿੰਘ  ਮੁੱਖ ਖੇਤੀਬਾੜੀ ਅਫ਼ਸਰ, ਦੀ ਅਗਵਾਈ ਹੇਠ ਹਰਵਿੰਦਰ ਸਿੰਘ ਨੂੰ ਹਰ ਐਤਵਾਰ ਲੱਗਣ ਵਾਲੇ ਆਤਮਾ ਕਿਸਾਨ ਬਾਜ਼ਾਰ ‘ਚ ਵੀ ਕਨੋਲਾ ਸਰ੍ਹੋਂ ਦੇ ਤੇਲ ਦੀ ਵਿਕਰੀ ਲਈ ਮੰਡੀਕਰਨ ਦਾ ਮੌਕਾ ਮਿਲਿਆ ਹੈ ਅਤੇ ਉਸ ਦਾ ਉਤਪਾਦ ਤੇਜ਼ ਐਗਰੋ ਇੰਟਰਪ੍ਰਾਈਜ਼ਜ਼ ਦੇ ਨਾਂਅ ਹੇਠ ਆਤਮਾ ਅਧੀਨ ਰਜਿਸਟਰਡ ਹੈ। ਉਨ੍ਹਾਂ ਦੱਸਿਆ ਕਿ ਸਫ਼ਲ ਕਿਸਾਨ ਹਰਵਿੰਦਰ ਸਿੰਘ ਵਿਗਿਆਨ ਸਲਾਹਕਾਰ ਕੇਂਦਰ ਅਤੇ ਪੀ.ਏ.ਯੂ ਲੁਧਿਆਣਾ ਕੌਂਸਲ ਦਾ ਮੈਂਬਰ ਵੀ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਹਰਵਿੰਦਰ ਸਿੰਘ ਤੋਂ ਸੇਧ ਲੈ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰੇਰਿਤ ਕੀਤਾ।

ਦੋ ਦਹਾਕਿਆਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਣ ਦਾ ਚਿੰਤਕ ਬਣਿਆ ਹਰਵੰਤ ਹੋਰਨਾਂ ਨੂੰ ਵੀ ਕਰਦਾ ਹੈ ਪ੍ਰੇਰਿਤ

  • ਪਰਾਲੀ ਨੂੰ ਕਣਕ ਤੇ ਗੰਨੇ ਦੇ ਖੇਤ ’ਤੇ ‘ਮਲਚਿੰਗ’ ਲਈ ਵਰਤਦਾ ਹੈ 
  • ‘ਮਲਚਿੰਗ’ ਤਕਨੀਕ ਗੰਡੋਇਆਂ ਰਾਹੀਂ ਜ਼ਮੀਨ ਦੇ ਉਪਜਾਊਪਣ ’ਚ ਅਸਰਦਾਰ : ਹਰਵੰਤ ਸਿੰਘ ਸੰਘਾ 
  • ਮਿਸ਼ਨ ਤੰਦਰੁਸਤ ਪੰਜਾਬ ਰਾਹੀਂ ਪੰਜਾਬ ਨੂੰ ਧੂਆਂ ਰਹਿਤ ਬਣਾਉਣ ਦੇ ਯਤਨਾਂ ਦੀ ਸ਼ਲਾਘਾ


14.09.18 Harwant Singh Sangha 01ਪਿਛਲੇ ਦੋ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਣ ਦਾ ਚਿੰਤਕ ਬਣਿਆ ਨਵਾਂਸ਼ਹਿਰ ਦਾ ਅਗਾਂਹਵਧੂ ਹਰਵੰਤ ਸਿੰਘ ਸੰਘਾ ਆਪਣੇ ਤਜਰਬਿਆਂ ਰਾਹੀਂ ਹੋਰਨਾਂ ਲਈ ਵੀ ਮਾਰਗ ਦਰਸ਼ਕ ਬਣਿਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ 1994 ਤੋਂ ਉਸ ਨੇ ਪਰਾਲੀ ਨਾ ਜਲਾਉਣ ਦਾ ਫੈਸਲਾ ਲਿਆ ਸੀ ਤੇ ਅੱਜ ਤੱਕ ਉਸ ’ਤੇ ਕਾਇਮ ਹੈ।

ਬਲਾਚੌਰ ਦੇ ਸੜੋਆ ਇਲਾਕੇ ’ਚ ਆਪਣੀ ਜ਼ਮੀਨ ’ਤੇ ਖੇਤੀ ਕਰਦਾ ਇਹ ਕਿਸਾਨ ਆਪਣੇ ਤਜਰਬਿਆਂ ਬਾਰੇ ਸਾਂਝ ਪਾਉਂਦਾ ਦੱਸਦਾ ਹੈ ਕਿ ਉਹ ਪਰਾਲੀ ਅਤੇ ਗੰਨੇ ਦੀ ਖੋਰੀ ਦੀ ਵਰਤੋਂ ਕਣਕ ਤੇ ਗੰਨੇ ਦੀ ਬਿਜਾਈ ਬਾਅਦ ਇਨ੍ਹਾਂ ਖੇਤਾਂ ’ਤੇ ‘ਮਲਚਿੰਗ’ (ਜ਼ਮੀਨ ’ਤੇ ਵਿਛਾਉਣਾ) ਲਈ ਵਰਤਦਾ ਹੈ। ਉਸ ਦਾ ਕਹਿਣਾ ਹੈ ਕਿ ‘ਮਲਚਿੰਗ’ ਨਾਲ ਜਿੱਥੇ ਪਾਣੀ, ਬਿਜਲੀ, ਡੀਜ਼ਲ ਦੀ ਬੱਚਤ ਹੁੰਦੀ ਹੈ, ਉੱਥੇ ਨਦੀਨਾਂ ’ਤੇ ਵੀ 80 ਫ਼ੀਸਦੀ ਕੰਟਰੋਲ ਹੋਣ ਨਾਲ ਨਦੀਨਨਾਸ਼ਕਾਂ ਦੇ ਛਿੜਕਾਅ ’ਤੇ ਆਉਣ ਵਾਲੀ ਲਾਗਤ ਵੀ ਬਚਦੀ ਹੈ। ਇਸ ਤੋਂ ਵੀ ਵੱਡੀ ਗੱਲ ਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ। ਉਹ ਪਰਾਲੀ ਨਾ ਸਾੜ ਕੇ ‘ਮਲਚਿੰਗ’ ਦਾ ਇੱਕ ਹੋਰ ਵੱਡਾ ਫ਼ਾਇਦਾ ਧਰਤੀ ’ਚ ਜੈਵਿਕ ਮਾਦਾ ਗੰਡੋਇਆਂ ਦੀ ਆਪਣੇ ਆਪ ਹੁੰਦੀ ਉਤਪਤੀ ਰਾਹੀਂ ਜ਼ਮੀਨ ਨੂੰ ਮਿਲਦੀ ਕੁਦਰਤੀ ਖਾਦ ਤੇ ਉਪਜਾਊਪਣ ਹੈ। ਇਹ ਗੰਡੋਏ ਜ਼ਮੀਨ ’ਚ ਇੱਕ ਮੀਟਰ ਡੂੰਘੇ ਜਾਂਦੇ ਹਨ, ਜਿਸ ਨਾਲ ਪਾਣੀ ਨੂੰ ਰੀਚਾਰਜ ਹੋਣ ’ਚ ਮੱਦਦ ਮਿਲਦੀ ਹੈ। ਇਸ ਨਾਲ ਫ਼ਸਲ ਦੇ ‘ਰੂਟ ਜ਼ੋਨ’ ’ਚ ਵੀ ਵਾਧਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਕਲ੍ਹ ਪਰਾਲੀ ਦੇ ਨਿਪਟਾਰੇ ਲਈ ਰੋਟਾਵੇਟਰ, ਹੈਪੀ ਸੀਡਰ, ਜ਼ੀਰੋ ਟਿਲ ਡਿ੍ਰਲ, ਬੇਲਰ ਤੇ ਮੋਲਡ ਬੋਲਡ 14.09.18 Harwant Singh Sangha 02ਪਲਾਓ ਸਮੇਤ ਅਨੇਕਾਂ ਆਧੁਨਿਕ ਖੇਤੀ ਸੰਦ ਆ ਚੁੱਕੇ ਹਨ ਅਤੇ ਉਹ ਇਨ੍ਹਾਂ ਸਾਰਿਆਂ ਨੂੰ ਵਰਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਤਜਰਬੇ ਮੁਤਾਬਕ ਇਨ੍ਹਾਂ ’ਚੋਂ ਮੋਲਡ ਬੋਲਡ ਪੁਲਾਓ ਜੋ ਕਿ ਉਲਟਾਵਾਂ ਹਲ ਹੈ ਤੇ ਮਿੱਟੀ ਨੂੰ ਉਲੱਦ ਦਿੰਦਾ ਹੈ ਅਤੇ ਬੇਲਰ ਜ਼ਿਆਦਾ ਲਾਭਦਾਇਕ ਹਨ। ਉਨ੍ਹਾਂ ਕਿਹਾ ਕਿ ਬੇਲਰ ਨਾਲ ਅਸੀਂ ਪਰਾਲੀ ਦੀਆਂ ਗੰਢਾਂ ਬੰਨ੍ਹ ਕੇ ਉਸ ਨੂੰ ਪਾਸੇ ਰੱਖ ਸਕਦੇ ਹਾਂ ਤੇ ਬਿਜਾਈ ਬਾਅਦ ਉਸ ਪਰਾਲੀ ਨੂੰ ‘ਮਲਚਿੰਗ’ ਲਈ ਵਰਤ ਸਕਦੇ ਹਾਂ।

ਉਨ੍ਹਾਂ ਹਰਿਆਣਾ ਦੇ ਯਮੁਨਾ ਨਗਰ ਤੇ ਉਤਰਾਖੰਡ ਦੇ ਤਰਾਈ ਇਲਾਕੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਪਾਣੀ ਦੀ ਘਾਟ ਕਾਰਨ ਤੇ ਬਾਰਸ਼ਾਂ ਸਮੇਂ ਸਿਰ ਨਾ ਹੋਣ ਕਾਰਨ, ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ‘ਮਲਚਿੰਗ’ ਲਈ ਵਰਤਦੇ ਹਨ। ਇਸੇ ਤਰ੍ਹਾਂ ਮਹਾਂਰਾਸ਼ਟਰ ’ਚ ਬਿਜਾਈ ਤੋਂ ਬਾਅਦ ਖੇਤਾਂ ’ਚ ‘ਮਲਚਿੰਗ’ ਵਿਧੀ ਦੀ ਵਰਤੋਂ 80 ਫ਼ੀਸਦੀ ਤੱਕ ਹੈ।

ਸ੍ਰੀ ਸੰਘਾ ਜੋ ਕਿ ਬਾਗ਼ਬਾਨੀ-1990 ਦਾ ਸਟੇਟ ਐਵਾਰਡ ਵੀ ਹਾਸਲ ਕਰ ਚੁੱਕੇ ਹਨ ਤੇ ਭਾਰਤ ਸਰਕਾਰ ਦੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਦੀ ਗੰਨਾ ਨੀਤੀ ਦੇ ਸਾਲ 2002 ’ਚ ਤਿੰਨ ਸਾਲ ਲਈ ਮੈਂਬਰ ਵੀ ਰਹਿ ਚੁੱਕੇ ਹਨ, ਦਾ ਕਹਿਣਾ ਹੈ ਕਿ ਜੇਕਰ ਅਸੀਂ ਮਹਿੰਗੀਆਂ ਪਰਾਲੀ ਦਾ ਨਿਪਟਾਰਾ ਕਰਨ ਵਾਲੀਆਂ ਮਸ਼ੀਨਰੀਆਂ ਦੀ ਵਰਤੋਂ ਨਹੀਂ ਵੀ ਕਰਨੀ ਤਾਂ ਅਸੀਂ ਪਰਾਲੀ ਨੂੰ ਇਕੱਠੀ ਕਰਕੇ, ਇਸ ’ਤੇ ਦੋ ਤੋਂ ਤਿੰਨ ਫ਼ੀਸਦੀ ਯੂਰੀਏ ਦੇ ਘੋਲ ਦਾ ਛਿੜਕਾਅ ਕਰਕੇ ਜਾਂ ਪਸ਼ੂਆਂ ਦਾ ਪਿਸ਼ਾਬ ਸੁੱਟ ਕੇ, ਇਸ ਦਾ ਕੁਦਰਤੀ ਖਾਦ (ਢੇਰ) ਵੀ ਬਣਾ ਸਕਦੇ ਹਾਂ ਜੋ ਕਿ ਜ਼ਮੀਨ ਲਈ ਬਹੁਤ ਹੀ ਉਪਯੋਗੀ ਹੁੰਦਾ ਹੈ।

ਉਨ੍ਹਾਂ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਰਾਹੀਂ ਸਰਕਾਰ ਵੱਲੋਂ ਪੰਜਾਬ ਨੂੰ ਧੂਆਂ ਰਹਿਤ ਬਣਾਉਣ, ਲੋੜ ਤੋਂ ਵਧੇਰੇ ਖੇਤੀ ਜ਼ਹਿਰਾਂ ਤੇ ਖਾਦਾਂ ਦੀ ਵਰਤੋਂ ਪ੍ਰਤੀ ਸੁਚੇਤ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਤਕਨੀਕ ਦੇ ਨਾਲ-ਨਾਲ ਜਾਗਰੂਕਤਾ ਵੀ ਅਹਿਮ ਹੈ।