ਟੋਲ ਪਲਾਜ਼ਾ ‘ਤੇ ਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਹੋਵੇਗਾ ਖਾਤਮਾ

 • ਪੰਜਾਬ ਸਰਕਾਰ ਵੱਲੋਂ ਨਿਗਰਾਨੀ ਲਈ ਡ੍ਰੋਨ ਦੀ ਵਰਤੋਂ ‘ਤੇ ਵਿਚਾਰ : ਵਿਜੈ ਇੰਦਰ ਸਿੰਗਲਾ
 • ਟੋਲ ਪਲਾਜ਼ਾ ਆਪਰੇਟਰਾਂ ਨੂੰ 30 ਦਿਨਾਂ ਵਿੱਚ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਕਿਹਾ

ਟੋਲ ਪਲਾਜ਼ਿਆਂ ‘ਤੇ ਲੋਕਾਂ ਨੂੰ ਪੇਸ਼ ਆਉਂਦਿਆਂ ਟਰੈਫਿਕ ਸਬੰਧੀ ਮੁਸ਼ਕਿਲਾਂ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਵੀਡੀਓ ਨਿਗਰਾਨੀ ਕਰਨ ਲਈ ਡ੍ਰੋਨ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਵੱਡੇ ਟੋਲ ਪਲਾਜ਼ਿਆਂ ‘ਤੇ ਵਾਹਨਾਂ ਦੇ ਭੀੜ-ਭੜੱਕੇ ਨੂੰ ਨਿਯੰਤਰਿਤ ਕਰਨ ਲਈ ਮੈਪਿੰਗ ਤਕਨੀਕ ਦਾ ਸਹਾਰਾ ਵੀ ਲਿਆ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਅੱਜ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਸਿੰਗਲਾ ਨੇ ਕਿਹਾ ਕਿ ਤਕਨੀਕੀ ਰੂਪ ਵਿੱਚ ਕਿਸੇ ਵੀ ਟੋਲ ਪਲਾਜ਼ਾ ਦੀ ਸਮਰੱਥਾ ਦਾ ਅਨੁਮਾਨ ਉੱਥੇ ਲੱਗਣ ਵਾਲੀ ਕਤਾਰ ਅਤੇ ਇੰਤਜ਼ਾਰ ਕਰਨ ਦੇ ਸਮੇਂ ਤੋਂ ਲਾਇਆ ਜਾਂਦਾ ਹੈ । ਕਈ ਵਾਰ ਜਦੋਂ ਵਾਹਨਾਂ ਦੀ ਗਿਣਤੀ  ਬਹੁਤ ਵੱਧ ਜਾਂਦੀ ਹੈ ਤਾਂ ਇਸਦੇ  ਕਾਰਨ ਵਧੀਆ ਸੜਕਾਂ ਹੋਣ ਦੇ ਬਾਵਜੂਦ ਵੀ ਟੋਲ ਪਲਾਜ਼ਿਆਂ ‘ਤੇ ਆਵਾਜਾਈ ਦੀ ਗਤੀ ਮੱਧਮ ਹੋ ਜਾਂਦੀ ਹੈ।
ਇਸ ਕਾਰਨ ਡ੍ਰੋਨ ਤਕਨੀਕ ਦੀ ਵਰਤੋਂ ਨਾਲ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੀ ਕੋਸ਼ਿਸ਼ ਕਰਨ ‘ਤੇ ਗੰਭੀਰ ਵਿਚਾਰ ਕੀਤਾ ਜਾ ਰਿਹਾ ਹੈ। ਇਸਦਾ ਮਕਸਦ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਕਰਨਾ ਅਤੇ ਰਾਜ ਮਾਰਗਾਂ ‘ਤੇ ਆਵਾਜਾਈ ਵਿਵਸਥਾ ਨੂੰ ਸੁਚਾਰੂ ਕਰਨਾ ਹੈ।
ਟੋਲ ਪਲਾਜ਼ਿਆਂ ‘ਤੇ ਲੰਬੀਆਂ ਕਤਾਰਾਂ ਅਤੇ ਟੋਲ ਪਲਾਜ਼ਿਆਂ ਦੇ ਕਰਮਚਾਰੀਆਂ ਵੱਲੋਂ ਦੁਰ-ਵਿਹਾਰ ਸਬੰਧੀ ਸ਼ਿਕਾਇਤਾਂ ਦੇ ਸੁਝਾਅ ਲਈ ਸੂਬੇ ਦੇ ਟੋਲ ਪਲਾਜ਼ਾ ਆਪਰੇਟਰਾਂ ਅਤੇ ਕੌਮੀ ਰਾਜ ਮਾਰਗ ਅਥਾਰਟੀ ਦੇ ਅਧਿਕਾਰੀਆਂ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ ਸੀ । ਇਸ ਵਿੱਚ ਹਿੱਸਾ ਲੈਣ ਵਾਲੇ ਟੋਲ ਪਲਾਜ਼ਾ ਆਪਰੇਟਰ ਕੌਮੀ ਰਾਜ ਮਾਰਗਾਂ ‘ਤੇ 15 ਅਤੇ ਸੂਬੇ ਦੀਆਂ ਸੜਕਾਂ ‘ਤੇ 23 ਟੋਲ ਪਲਾਜ਼ਿਆਂ ਦਾ ਸੰਚਾਲਨ ਕਰਦੇ ਹਨ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਲੰਬੀਆਂ ਕਤਾਰਾਂ ਅਤੇ ਭੀੜ-ਭੜੱਕੇ ਦੇ ਕਾਰਨ ਟੋਲ ਪਲਾਜ਼ਿਆਂ ‘ਤੇ ਲੋਕਾਂ ਨੂੰ ਹੋਣ ਵਾਲੀ ਦੇਰੀ ਅਤੇ ਉਨ੍ਹਾਂ ਦੇ ਕੀਮਤੀ ਸਮੇਂ ਦੀ ਬਰਬਾਦੀ ‘ਤੇ ਚਿੰਤਾ ਜ਼ਾਹਿਰ ਕਰਦਿਆਂ ਸੂਬੇ ਦੇ ਟੋਲ ਪਲਾਜ਼ਾ ਆਪਰੇਟਰਾਂ ਨੂੰ 30 ਦਿਨਾਂ ਵਿੱਚ ਆਪਣੀਆਂ ਸੇਵਾਵਾਂ ਵਿੱਚ ਵਿਆਪਕ ਸੁਧਾਰ ਕਰਨ ਅਤੇ ਆਪਣੇ ਸਮਝੌਤੇ ਦੀਆਂ ਸ਼ਰਤਾਂ ਦੇ ਅਨੁਸਾਰ ਟੋਲ ਪਲਾਜ਼ਿਆਂ ‘ਤੇ ਸਮੁੱਚੀ ਜਨ-ਹਿਤਕਾਰੀ ਸਹੂਲਤਾਂ ਦੇਣ ਦਾ ਆਦੇਸ਼ ਦਿੱਤਾ ਜਿਸ ਵਿੱਚ ਸਾਰੀਆਂ ਸਹੂਲਤਾਵਾਂ ਨਾਲ ਲੈਸ ਐਂਬੂਲੈਂਸ, ਰਿਕਵਰੀ ਵੈਨ, ਪੀਣ ਦਾ ਪਾਣੀ, ਰੌਸ਼ਨੀ ਦੀ ਵਿਵਸਥਾ, ਦਿਸ਼ਾ ਸੂਚਕ ਬੋਰਡ ਅਤੇ ਪਖਾਨੇ ਦੀਆਂ ਸੁਵਿਧਾਵਾਂ ਸ਼ਾਮਿਲ ਹਨ।
ਇਸ ਦੌਰਾਨ ਟੋਲ ਪਲਾਜ਼ਾ ਕਰਮਚਾਰੀਆਂ ਦੇ ਨਿਮਰਤਾਪੂਰਵਕ ਵਿਵਹਾਰ, ਯਾਤਰੀਆਂ ਲਈ ਵਧੀਆ ਸਹੂਲਤਾਵਾਂ, ਜਿੱਥੋਂ ਤੱਕ ਸੰਭਵ ਹੋਵੇ ਹੋਰ ਲੇਨਾਂ ਦਾ ਨਿਰਮਾਣ, ਬੀ.ਓ.ਟੀਂ ਸੜਕਾਂ ਦਾ ਨਿਰੰਤਰ ਨਿਰਮਾਣ, ਪੌਦੇ ਲਗਾਉਣ ਤੋਂ ਇਲਾਵਾ ਕਈ ਹੋਰ ਮੁੱਦਿਆਂ ‘ਤੇ ਚਰਚਾ ਕੀਤੀ ਗਈ।
ਲੁਧਿਆਣਾ ਦੇ ਨੇੜੇ ਐਨ.ਐੱਚ -1 ਲਾਡੋਵਾਲ ਟੋਲ ਪਲਾਜ਼ਾ ਦੇ ਸੰਚਾਲਨ ਲਈ ਉੱਤਰਦਾਈ ਮੈਸਰਜ਼ ਸੋਨਾ ਇੰਟਰਪ੍ਰਾਈਜਿਜ਼ ਦੇ ਨੁਮਾਇੰਦੇ ਦੀ ਮੀਟਿੰਗ ਵਿਚ  ਗੈਰ-ਹਾਜ਼ਰੀ ਅਤੇ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਦੀਆਂ ਸ਼ਿਕਾਇਤਾਂ ‘ਤੇ ਵਿਭਾਗ ਨੇ ਟੋਲ ਪਲਾਜ਼ਾ ਆਪਰੇਟਰ ਦੇ ਖਿਲਾਫ਼ ਐਨ.ਐੱਚ.ਆਈ.ਏ. ਨੂੰ ਜ਼ਰੂਰੀ ਕਾਰਵਾਈ ਲਈ ਲਿਖਿਆ ਅਤੇ ਜਦੋਂ ਤੱਕ ਆਪਰੇਟਰ ਆਪਣੇ ਤਰੀਕਿਆਂ ਵਿੱਚ ਸੋਧ ਅਤੇ ਸੁਧਾਰਾਤਮਕ ਉਪਾਅ ਨਹੀਂ ਕਰਦਾ ਉਦੋਂ ਤੱਕ ਆਰਜ਼ੀ ਤੌਰ ਤੇ ਟੋਲ ਪਲਾਜ਼ਾ ਤੋਂ ਆਵਾਜਾਈ ਨੂੰ ਮੁਫ਼ਤ ਆਉਣ-ਜਾਣ ਦੀ ਮੰਗ ਕੀਤੀ।

Punjab pioneer state to successfully implement ‘Vahan 4.0’ & ‘Saarthi 4.0’ software

 • Functioning of transport department goes online
 • 11 R.T.A., 79 SDMs & 32 automated driving test centre brought under ambit of e-governance

12345

In a major leap towards providing citizen centric services to the people of Punjab, the Transport Department has completed second phase of the project regarding the computerization of the departmental work. Besides this, Punjab has achieved the distinction of being the pioneer state to successfully implement the 2 softwares ‘SAARTHI 4.0’ and ‘VAHAN 4.0’ which were prepared for the facilitation of vehicle owners and vehicle drivers.

Transport Minister, Punjab, Mrs. Aruna Chaudhary said that in accordance with the directions of the Chief Minister Captain Amarinder Singh the Transport Department had taken the initiative under e-Governance project to provide services to the people in easy and hassle free manner. This project has come to fruition now with implementation across the length and breadth of the state. Now, all the 11 Regional Transport Authority (R.T.A.) offices, 79 SDM offices and 32 Automated Driving Test Tracks have been brought under the ambit of e-Governance.

Detailing further, the Transport Minister said that the ‘VAHAN 4.0’ and ‘SAARTHI 4.0’ web based softwares have started to exhibit fruitful results. The Minister added that the services provided to the vehicle owners under ‘VAHAN 4.0’ include new registration of vehicles, renewal of old regsistration, filing tax online of the vehicles and permit of the vehicles.

As regarding the ‘SAARTHI 4.0’ software, it includes learning driving licences of vehicle drivers, preparing new driving licences and renewal of old ones and commercial driving licences. The software would provide every bit of information to the people of the state through SMS and internet.

ਦੇਵੀਦਾਸਪੁਰਾ ਸਕੂਲ ਦੇ ਵਿਦਿਆਰਥੀ ਕਿਊਂ ਲੈ ਰਹੇ ਹਨ ਹਿਸਾਬ ਦੇ ਵਿਸ਼ੇ ਵਿੱਚ ਇੰਨੀ ਰੁਚੀ !

ਸਕੂਲਾਂ ਵਿੱਚ ਫੁੱਲ-ਬੂਟਿਆਂ ਦੀਆਂ ਸੋਹਣੀਆਂ-ਸੋਹਣੀਆਂ ਪਾਰਕਾਂ ਤਾਂ ਤੁਸੀਂ ਆਮ ਹੀ ਦੇਖੀਆਂ ਹੋਣਗੀਆਂ। ਕੀ ਹੋਵੇ ਜੇਕਰ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜਨ ਵਾਲੀਆਂ ਇੰਨਾ ਪਾਰਕਾਂ ਦੇ ਨਾਲ-ਨਾਲ ਅਜਿਹੀਆਂ ਪਾਰਕਾਂ ਵੀ ਵਿਕਸਤ ਹੋਣ ਜੋ ਪੜਾਈ ਨੂੰ ਨਾ ਸਿਰਫ ਆਸਾਨ ਬਲਕਿ ਦਿਲਚਸਪ ਬਣਾ ਦੇਣ।

ਮੁਕਾਬਲੇ ਦੇ ਇਸ ਯੁੱਗ ਵਿੱਚ ਵਿਦਿਆਰਥੀਆਂ ਨੂੰ ਤਰ੍ਹਾਂ-ਤਰ੍ਹਾਂ ਦੀ ਤਕਨੀਕ ਨਾਲ ਸਿੱਖਿਆ ਮੁਹੱਇਆ ਕਰਵਾਉਣੀ ਜਰੂਰੀ ਹੋ ਗਈ ਹੈ। ਸਰਕਾਰੀ ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਅਤੇ ਸਿੱਖਿਆ ਨੂੰ ਦਿਲਚਸਪ ਬਨਾਓੁਣ ਲਈ ਲਗਾਤਾਰ ਕੰਮ ਹੋ ਰਿਹਾ ਹੈ। ਪੜ੍ਹੋ ਪੰਜਾਬ ਅਤੇ ਸਰਬ ਸਿੱਖਿਆ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਮਨਰੇਗਾ ਅਧੀਨ ਗ੍ਰਾਮ ਪੰਚਾਇਤ ਦੇਵੀਦਾਸਪੁਰਾ ਬਲਾਕ ਜੰਡਿਆਲਾ ਗੁਰੁ ਦੇ ਸਰਕਾਰੀ ਹਾਈ ਸਕੂਲ ਵਿਖੇ ਸਟਾਫ ਵੱਲੋਂ ਮੈਥਿਮੈਟਿਕਲ ਪਾਰਕ ਦੀ ਓਸਾਰੀ ਕਰਵਾਈ ਗਈ ਹੈ।

ਇਸ ਪਾਰਕ ਵਿੱਚ ਵਿਦਿਆਰਥੀਆ ਨੂੰ ਉਨਾਂ ਦੇ ਪਾਠਕ੍ਰਮ ਅਨੁਸਾਰ ਹਿਸਾਬ ਦੇ ਵਿਸ਼ੇ ਵਿੱਚ ਵਰਤੀ ਜਾਂਦੀ ਹਰ ਡਾਈਗ੍ਰਾਮ (ਚਿੱਤਰ) ਜਿਵੇਂ ਤ੍ਰਿਭੁਜ, ਘਣ , ਘਣਾਵ, ਸਿਲੰਡਰ, ਸ਼ੰਕੂ, ਅਰਧ ਵਿਆਸੀ ਖੰਡ, ਚੱਕਰ ਖੰਡ, ਕੌਣ ਆਦਿ ਨੂੰ ਤਿੰਨ ਅਕਾਰ (ਥ੍ਰੀ ਡਾਈਮੈਨਸ਼ਨ) ਵਿਚ ਓੁਨ੍ਹਾਂ ਨਾਲ ਸਬੰਧਤ ਫਾਰਮੂਲਿਆ ਸਮੇਤ ਬਣਾਇਆ ਗਿਆ ਹੈ। ਇਸ ਪਾਰਕ ਦੇ ਆਲੇ ਦੁਆਲੇ ਪੈਨਸਿਲ ਰੂਪ ਵਿੱਚ ਪਿੱਲਰ ਬਣਾਏ ਗਏ ਹਨ ਅਤੇ ਉਨਾਂ ‘ਤੇ 26 ਤੱਕ ਪਹਾੜੇ ਲਿਖਵਾਏ ਗਏ ਹਨ।

ਸ਼੍ਰੀ ਬਲਬੀਰ ਸਿੰਘ ਪ੍ਰਿੰਸੀਪਲ ਸਰਕਾਰੀ ਹਾਈ ਸਕੂਲ, ਦੇਵੀਦਾਸਪੁਰਾ ਅਨੁਸਾਰ ਹਰ ਕਲਾਸ ਦਾ ਇਕ ਪੀਰਿਅਡ ਮੈਥ ਟੀਚਰ ਵੱਲੋ ਮੈਥ ਪਾਰਕ ਵਿੱਚ ਲਗਾਇਆ ਜਾਂਦਾ ਹੈ ਅਤੇ ਜਿਹੜੀਆਂ ਡਾਈਗ੍ਰਾਮ ਵਿਦਿਆਰਥੀਆ ਨੂੰ  ਪਹਿਲਾਂ ਕਿਤਾਬ ਤੋਂ ਸਮਝਣੀਆਂ ਮੁਸ਼ਕਿਲ ਸੀ ਉਹ ਹੁਣ ਉਨਾਂ ਨੂੰ ਵਧੇਰੇ ਸਮਝ ਆ ਰਹੀਆਂ ਹਨ ਅਤੇ ਬੱਚਿਆਂ ਦੀ ਹਿਸਾਬ ਪੜਣ ਦੀ ਰੁਚੀ ਵੀ ਵਧਾ ਰਹੀਆਂ ਹਨ।

ਦਿਲਸਚਸਪ ਗੱਲ ਇਹ ਹੈ ਕਿ ਅੱਧੀ ਛੁੱਟੀ ਵੇਲੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਖੇਡ-ਖੇਡ ਕੇ ਪਹਾੜੇ ਪੜਦੇ ਅਤੇ ਯਾਦ ਕਰਦੇ ਵੇਖੇ ਜਾ ਸਕਦੇ ਹਨ। ਵਿਦਿਆਰਥੀਆਂ ਦੀ ਹਿਸਾਬ ਦੇ ਵਿਸ਼ੇ ਪ੍ਰਤੀ ਵੱਧਦੀ ਰੂਚੀ ਤੋਂ ਮਨਰੇਗਾ ਅਧੀਨ ਬਣਾਈ ਮੈਥ ਪਾਰਕ ਆਪਣਾ ਮਕਸਦ ਪੂਰਾ ਕਰਦੀ ਨਜ਼ਰ ਆ ਰਹੀ ਹੈ।

ਅਧਿਆਪਕਾਂ ਨੂੰ ਸਿਰਫ਼ ਇਕ ਕਲਿੱਕ ਉਤੇ ਮਿਲੇਗੀ ਹਰ ਤਰ੍ਹਾਂ ਦੀ ਛੁੱਟੀ

ਸਿੱਖਿਆ ਵਿਭਾਗ ਨੇ ਛੁੱਟੀਆਂ ਦਾ ਕੰਮ ਕੀਤਾ ਆਨਲਾਈਨ


ਪੰਜਾਬ ਦੇ ਅਧਿਆਪਕਾਂ ਨੂੰ ਹੁਣ ਸਿਰਫ਼ ਇਕ ਕਲਿੱਕ ਉਤੇ ਛੁੱਟੀ ਮਿਲੇਗੀ। ਸਿੱਖਿਆ ਵਿਭਾਗ ਨੇ ਛੁੱਟੀਆਂ ਦੇ ਕੰਮ ਨੂੰ ਪਾਰਦਰਸ਼ੀ ਤੇ ਸੁਖਾਲਾ ਬਣਾਉਣ ਲਈ ਆਨਲਾਈਨ ਕਰ ਦਿੱਤਾ ਹੈ। ਇਸ ਤਹਿਤ ਚਾਈਲਡ ਕੇਅਰ, ਮੈਟਰਨਿਟੀ ਲੀਵ, ਐਕਸ ਇੰਡੀਆ ਲੀਵ, ਵਿਦਆਊਟ ਪੇਅ ਲੀਵ ਅਤੇ ਹਾਫ ਪੇਅ ਲੀਵ ਲਈ ਹੁਣ ਘਰ ਬੈਠੇ ਹੀ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਸਿੱਖਿਆ ਵਿਭਾਗ ਨੇ ਇਸ ਮੰਤਵ ਲਈ epunjabschool.gov.in  ਨਾਂ ਦੀ ਵੈੱਬਸਾਈਟ ਉਤੇ ਇਹ ਸਹੂਲਤ ਮੁਹੱਈਆ ਕਰਵਾਈ ਹੈ। ਅਧਿਆਪਕਾਂ ਨੂੰ ਛੁੱਟੀ ਲਈ ਬਿਨੈ ਕਰਨ ਵਾਸਤੇ ਇਕ ਆਈਡੀ ਤੇ ਪਾਸਵਰਡ ਦਿੱਤਾ ਜਾਂਦਾ ਹੈ। ਅਧਿਆਪਕਾਂ ਨੂੰ ਸਿਰਫ਼ ਛੁੱਟੀ ਦਾ ਵੇਰਵਾ, ਦਿਨ, ਮੰਤਵ ਅਤੇ ਨਾਲ ਲਾਏ ਦਸਤਾਵੇਜ਼ਾਂ ਦਾ ਵੇਰਵਾ ਦੱਸਣਾ ਹੁੰਦਾ ਹੈ। ਦਸਤਾਵੇਜ਼ ਪੀਡੀਐਫ ਫਾਈਲ ਬਣਾ ਕੇ ਅਰਜ਼ੀ ਨਾਲ ਨੱਥੀ ਕੀਤੇ ਜਾਂਦੇ ਹਨ।

ਬਿਨੈ ਕਰਨ ਮਗਰੋਂ ਅਰਜ਼ੀ ਪਹਿਲਾਂ ਸਕੂਲ ਮੁਖੀ ਕੋਲ ਜਾਂਦੀ ਹੈ। ਜੇ ਸਕੂਲ ਮੁਖੀ ਕੋਲ ਛੁੱਟੀ ਦੇਣ ਦੀ ਤਾਕਤ ਹੁੰਦੀ ਹੈ ਤਾਂ ਉਹ ਆਪਣੇ ਪੱਧਰ ਉਤੇ ਛੁੱਟੀ ਮਨਜ਼ੂਰ ਕਰ ਦਿੰਦਾ ਹੈ। ਨਹੀਂ ਤਾਂ ਅਰਜ਼ੀ ਅੱਗੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਨੂੰ ਭੇਜ ਦਿੱਤੀ ਜਾਂਦੀ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਪੱਧਰ ਉਤੇ ਮਨਜ਼ੂਰੀ ਵਾਲੀਆਂ ਅਰਜ਼ੀਆਂ ਨੂੰ ਉਥੇ ਹੀ ਤੁਰੰਤ ਮਨਜ਼ੂਰੀ ਮਿਲ ਜਾਂਦੀ ਹੈ ਅਤੇ ਅੱਗੇ ਜਾਣ ਵਾਲੀਆਂ ਅਰਜ਼ੀਆਂ ਨੂੰ ਡੀਈਓ ਸਕੱਤਰ ਨੂੰ ਭੇਜ ਦਿੰਦਾ ਹੈ। ਇਸੇ ਤਰ੍ਹਾਂ ਸਕੱਤਰ ਪੱਧਰ ਤੋਂ ਅਰਜ਼ੀਆਂ ਉਪਰ ਮੰਤਰੀ ਪੱਧਰ ਤੱਕ ਪੁੱਜਦੀਆਂ ਹਨ।

ਇਸ ਨਵੀਂ ਪ੍ਰਣਾਲੀ ਨੇ ਜਿੱਥੇ ਕੰਮ ਨੂੰ ਸੁਖਾਲਾ ਬਣਾਇਆ ਹੈ, ਉਥੇ ਅਧਿਆਪਕਾਂ ਦੀ ਖੱਜਲ-ਖੁਆਰੀ ਵੀ ਘਟੀ ਹੈ। ਅਧਿਆਪਕਾਂ ਨੂੰ ਆਪਣੇ ਆਈਡੀ ਤੇ ਪਾਸਵਰਡ ਨਾਲ ਸਿਰਫ਼ ਲਾਗਇਨ ਕਰਨ ਤੇ ਆਪਣੇ ਵੇਰਵੇ ਦੇਣ ਦੀ ਲੋੜ ਹੈ। ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਕਰੀਬ 1.25 ਲੱਖ ਮੁਲਾਜ਼ਮ ਹਨ, ਜਿਨ੍ਹਾਂ ਵਿੱਚ ਬਹੁਗਿਣਤੀ ਮਹਿਲਾਵਾਂ ਦੀ ਹੈ। ਛੁੱਟੀਆਂ ਦੇ ਮਾਮਲੇ ਵਿੱਚ ਵੀ ਚਾਈਲਡ ਕੇਅਰ ਤੇ ਮੈਟਰਨਿਟੀ ਲੀਵ ਹੀ ਸਭ ਤੋਂ ਵੱਧ ਲਈ ਜਾਂਦੀ ਹੈ। ਇਹ ਕੰਮ ਆਨਲਾਈਨ ਹੋਣ ਨਾਲ ਮਹਿਲਾ ਅਧਿਆਪਕਾਂ ਨੂੰ ਵੱਡੀ ਪੱਧਰ ਉਤੇ ਫਾਇਦਾ ਪੁੱਜੇਗਾ ਅਤੇ ਉਨ੍ਹਾਂ ਦੀ ਖੱਜਲ ਖੁਆਰੀ ਘੱਟ ਹੋਵੇਗੀ।

ਇਸ ਬਾਰੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਇਹ ਸਿੱਖਿਆ ਵਿਭਾਗ ਦਾ ਵਧੀਆ ਉਪਰਾਲਾ ਹੈ, ਜਿਸ ਨਾਲ ਜਿੱਥੇ ਅਧਿਆਪਕਾਂ ਦੀ ਖੱਜਲ ਖੁਆਰੀ ਘਟੇਗੀ, ਉਥੇ ਵਿਭਾਗੀ ਕੰਮਕਾਜ ਵੀ ਸੁਖਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਸਮੇਂ ਮੁਤਾਬਕ ਬਦਲ ਰਿਹਾ ਹੈ ਅਤੇ ਇਹ ਤਬਦੀਲੀ ਉਸਾਰੂ ਹੈ।

Punjab Govt launches comprehensive `Tandarust Punjab’ mission to create healthiest state

Capt Amarinder to be Chairman of Mission, to be implemented by multiple departments


Going a step ahead of the Central Government’s `Fit India’ movement, the Punjab Government on Wednesday announced the launch of a `Tandarust Punjab’ mission to make Punjab the healthiest state in the country, with healthy people.

In sharp contrast to `Fit India’, which is limited to Yoga as a means to boost the health of the people, `Tandarust Punjab’ is a comprehensive mission, which has been envisaged by Chief Minister Captain Amarinder Singh as a holistic initiative to take care of the state’s air quality, water quality, and safe food, thus ensuring a good living environment for the citizens of Punjab.

 The Mission has been evolved, as a focused and integrated approach towards creating a healthy Punjab, in consultation with all the stakeholders to work. Interestingly, the Mission title/name and content were suggested by the farming community, according to an official spokesperson.

The Mission would have the Chief Minister as its Chairman and the Environment Minister as Vice Chairman. Other members would include all concerned Ministers, Chief Secretary and Principal Secretary Environment, Principal Secretary to CM. Secretary Agriculture and PPCB chairman KS Pannu has been designated Mission Director.

A Mission Task Force at the State Level would be constituted to oversee the programme implementation and its review on a monthly basis. It shall have the Chief Secretary as Chairperson, Principal Secretary Environment as Vice-Chairman, besides Principal Secretaries of the various departments involved in the implementation of the Mission. Special Principal Secretary to CM, Secretary PWD B&R, Secretary Sports, and Secretary Information & Public Relations will be other members, with Secretary Agriculture as Mission Director

According to the notification issued by the Punjab Government’s Department of Science, Technology & Environment, “the main goal of the Mission will be to provide clean drinking water, improve air quality, ensure growing and consuming unadulterated food and food products, and to improve the physical and mental health of the people of Punjab.”

The Mission “envisages to build a healthy Punjab for achieving human excellence in a sustainable manner,” as per the notification, which lays down a multi-pronged strategy to achieve this goal.

The Mission will be focused on building awareness among the principal stakeholders, especially the residents of Punjab through comprehensive IEC planning and activities. It will improve the working of regulatory mechanisms within the Government for achieving desired standards of living, besides ensuring proper implementation of development programmes of government. It will also work towards obtaining baseline data and set clear, achievable targets in a time-bound manner.

Specific roles and responsibilities have been allocated to the various departments involving in the implementation process.

Given the criticality of Health to the Mission’s objective, the Department for Health has been entrusted with the task of making people aware about the food safety concerns and effective implementation of Food Safety Act, especially ensuring the prescribed quality of Milk and Milk Products. Preventing sale of spurious and unauthorized medicines as well as sale by unlicensed chemists, is also high on the Department’s agenda, which will also work towards creating awareness about Communicable and Non-Communicable diseases and stressing upon preventive health aspects. Free health screening of all citizens above the age of 30 years will be undertaken by the Department, which will also ensure effective implementation of the government’s School Health Programme.

The Chief Minister has also stressed on the need to ensure adequate safe potable drinking water availability in rural areas by the Department of Water Supply & Sanitation, which will test water quality from time to time to ensure that physical, biological and chemical parameters are within prescribed limits. The Department has also been taked with eliminating open defecation to reduce disease burden on individual households.

Regular drives for vehicular pollution check by the Department of Transport, and laying protocols for safe water in rural and urban areas by the Department of Environment is another priority agenda.

The Department of Environment will also undertake regular monitoring to ensure ambient air quality, besides creating awareness against crop residue burning and implementing NGT order in this regard. It will check industrial pollution and ensuring effluents/emissions within laid down norms, and also ensure safe disposal of Plastic/e-Waste and Bio-medical waste as per the prescribed rules.

Other departments involved in the Mission implementation are Department of Local Government, Departments of Agriculture and Horticulture, Department of Cooperation, Department of Forests (Ghar Ghar Hariyali), Department of Sports, Department of Public Works, Department of Water Resources, and Department of Rural Development and Panchayats.

Each department will designate one Nodal Officer to oversee the programme implementation and coordinate with the Mission Director.

 

ਆਰਗੈਨਿਕ ਖੇਤੀ ਸਦਕਾ ਬਾਗ਼ੋ-ਬਾਗ਼ ਹੋਇਆ ਪਿੰਡ ਸਤਾਬਗੜ੍ਹ ਦਾ ਕਿਸਾਨ ਦੀਦਾਰ ਸਿੰਘ

 • 2 ਕਨਾਲ ਦੇ ਪੌਲੀਹਾਊਸ ਜ਼ਰੀਏ ਖਰਚਾ ਕੱਢ ਕੇ ਬਚਾਅ ਰਿਹਾ ਹੈ 1 ਲੱਖ ਰੁਪਏ ਸਾਲਾਨਾ
 • ਕਿਸਾਨ ਦੇ ਘਰ ਆ ਕੇ ਆਰਗੈਨਿਕ ਉਤਪਾਤ ਖ਼ਰੀਦ ਰਹੇ ਨੇ ਗਾਹਕ

ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਪਿੰਡ ਸਤਾਬਗੜ੍ਹ (ਬਲਾਕ ਡੇਰਾਬੱਸੀ) ਦਾ ਕਿਸਾਨ ਦੀਦਾਰ ਸਿੰਘ ਲੀਹਾਂ ਤੋਂ ਹੱਟ ਕੇ ਆਰਗੈਨਿਕ ਖੇਤੀ, ਆਧੁਨਿਕ ਖੇਤੀ ਤਕਨੀਕਾਂ ਦੀ ਵਰਤੋਂ ਅਤੇ ਖ਼ੁਦ ਮੰਡੀਕਰਨ ਕਰਨ ਸਦਕਾ ਇਲਾਕੇ ਦਾ ਸਿਰਕੱਢ ਕਿਸਾਨ ਬਣਿਆ ਹੈ। ਪੌਲੀਹਾਊਸ ਅਤੇ ਝੋਨੇ ਦੀ ਸਿੱਧੀ ਲਵਾਈ ਕਰਨ ਕਰ ਕੇ ਉਹ ਹੋਰਨਾਂ ਕਿਸਾਨਾਂ ਲਈ ਰਾਹਦਸੇਰੇ ਦੀ ਭੂਮਿਕਾ ਵੀ ਨਿਭਾਅ ਰਿਹਾ ਹੈ।

ਰਿਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਉਹ ਆਪਣੇ ਪੌਲੀਹਾਊਸ ਵਿੱਚ ਵੱਖ-ਵੱਖ ਸਬਜ਼ੀਆਂ ਜਿਵੇਂਕਿ ਬੈਂਗਣ, ਖੀਰੇ, ਟਮਾਟਰ, ਸ਼ਿਮਲਾ ਮਿਰਚਾਂ ਆਦਿ ਦੀ ਕਾਸ਼ਤ ਕਰਦਾ ਹੈ। ਰਾਜਮਾਹ, ਮਾਹ, ਮਸਰ ਆਦਿ ਉਗਾਉਣ ਦੇ ਨਾਲ-ਨਾਲ ਉਹ ਆਲੂ, ਮੱਕੀ ਅਤੇ ਰਿਵਾਇਤੀ ਫ਼ਸਲਾਂ ਦੀ ਕਾਸ਼ਤ ਵੀ ਕਰ ਰਿਹਾ ਹੈ। ਉਸ ਨੇ ਦੋ ਕਨਾਲ ਵਿੱਚ ਪੌਲੀਹਾਊਸ ਬਣਵਾਇਆ ਹੈ, ਜਿਸ ਜ਼ਰੀਏ ਸਾਰੇ ਖ਼ਰਚੇ ਕੱਢਣ ਉਪਰੰਤ ਉਸ ਨੂੰ 1 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਪੌਲੀਹਾਊਸ ਲਗਵਾਉਣ ‘ਤੇ ਉਸ ਦੇ 8 ਲੱਖ 90 ਹਜ਼ਾਰ ਰੁਪਏ ਖ਼ਰਚ ਹੋਏ ਸਨ, ਜਿਸ ਉੱਤੇ ਉਸ ਨੂੰ 4 ਲੱਖ 67 ਹਜ਼ਾਰ ਰੁਪਏ ਸਬਸਿਡੀ ਮਿਲੀ ਸੀ।

ਇਸ ਦੇ ਨਾਲ ਨਾਲ ਉਹ ਦੋ ਏਕੜ ਵਿੱਚ ਆਰਗੈਨਿਕ ਖੇਤੀ ਕਰ ਰਿਹਾ ਹੈ। ਆਰਗੈਨਿਕ ਖੇਤੀ ਵਾਲੀਆਂ ਫਸਲਾਂ ਤੇ ਹੋਰਨਾਂ ਉਤਪਾਦਾਂ ਦੀ ਉਹ ਆਪਣੇ ਘਰ ਵਿੱਚ ਵੀ ਵਰਤੋਂ ਕਰ ਰਿਹਾ ਹੈ ਤੇ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਤੋਂ ਲੋਕ ਉਸ ਦੇ ਘਰ ਆ ਕੇ ਆਰਗੈਨਿਕ ਸਬਜ਼ੀਆਂ, ਦਾਲਾਂ ਅਤੇ ਹੋਰ ਉਤਪਾਦ ਖ਼ਰੀਦ ਕੇ ਲੈ ਜਾਂਦੇ ਹਨ। ਦੀਦਾਰ ਸਿੰਘ ਦਾ ਕਹਿਣਾ ਹੈ ਕਿ ਹੌਲੀ ਹੌਲੀ ਲੋਕ ਖ਼ਾਸ ਕਰ ਕੇ ਸ਼ਹਿਰਾਂ ਵਿੱਚ ਰਹਿੰਦੇ ਲੋਕ ਸਿਹਤ ਸੰਭਾਲ ਸਬੰਧੀ ਜਾਗਰੂਕ ਹੋ ਰਹੇ ਹਨ ਤੇ ਉਹ ਚੰਗੇ ਆਰਗੈਨਿਕ ਉਤਪਾਦ ਲਈ ਵੱਧ ਤੋਂ ਵੱਧ ਪੈਸੇ ਖਰਚਣ ਲਈ ਵੀ ਤਿਆਰ ਹੁੰਦੇ ਹਨ। ਆਰਗੈਨਿਕ ਖੇਤੀ ਇੱਕ ਅਜਿਹਾ ਖੇਤਰ ਹੈ ਜਿਹੜਾ ਕਿਸਾਨ ਤੇ ਖ਼ਪਤਕਾਰ ਦੋਵਾਂ ਲਈ ਲਾਹੇਵੰਦ ਹੈ।

ਪੌਲੀਹਾਊਸ ਅਤੇ ਝੋਨੇ ਦੀ ਸਿੱਧੀ ਲਵਾਈ ਵਰਗੀਆਂ ਤਕਨੀਕਾਂ ਅਪਨਾਉਣ ਤੋਂ ਪਹਿਲਾਂ ਉਹ ਸਬਜ਼ੀਆਂ ਵਿੱਚੋਂ ਸਿਰਫ਼ ਆਲੂਆਂ ਦੀ ਹੀ ਕਾਸ਼ਤ ਕਰਦਾ ਸੀ ਪਰ ਪੌਲੀਹਾਊਸ ਤਿਆਰ ਕਰਵਾਉਣ ਤੋਂ ਬਾਅਦ ਉਸ ਨੇ ਖੀਰੇ, ਟਮਾਟਰ ਅਤੇ ਸ਼ਿਮਲਾ ਮਿਰਚਾਂ ਦੀ ਕਾਸ਼ਤ ਸ਼ੁਰੂ ਕੀਤੀ, ਜਿਸ ਨਾਲ ਉਸ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਪ੍ਰਤੀ ਦਿਨ ਤਿੰਨ ਤੋਂ ਚਾਰ ਘੰਟਿਆਂ ਦਾ ਕੰਮ ਵੀ ਘਟਿਆ ਹੈ। ਪਿਛਲੇ ਸਾਲ ਉਸ ਨੇ ਆਪਣੀ ਝੋਨੇ ਦੀ ਫ਼ਸਲ ਕੰਬਾਈਨ ਨਾਲ ਵੱਢੀ ਅਤੇ ਪਰਾਲ਼ੀ ਨੂੰ ਸਾੜਨ ਦੀ ਥਾਂ ਬੇਲਰ ਦੀ ਮਦਦ ਨਾਲ ਫ਼ਸਲ ਦੀ ਰਹਿੰਦ ਨੂੰ ਸੰਭਾਲਿਆ।

ਦੀਦਾਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਚਾਹੇ ਖੇਤੀ ਘੱਟ ਕਰ ਲਵੇ ਪਰ ਮੰਡੀਕਰਨ ਖ਼ੁਦ ਕਰੇ ਤੇ ਮਿਹਨਤ ਕਰ ਕੇ ਗਾਹਕਾਂ ਨੂੰ ਆਪਣੇ ਨਾਲ ਜੋੜੇ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਹ ਲਾਜ਼ਮੀ ਹੋ ਗਿਆ ਹੈ ਕਿ ਕਿਸਾਨ ਖ਼ੁਦ ਹੀ ਵਪਾਰੀ ਬਣੇ, ਅਜਿਹਾ ਕਰਨ ਨਾਲ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ। ਉਸ ਦਾ ਦਾਅਵਾ ਹੈ ਕਿ ਪਰਾਲ਼ੀ ਦੀ ਠੀਕ ਢੰਗ ਨਾਲ ਸੰਭਾਲ ਸਦਕਾ ਉਸ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਇਆ ਹੈ। ਇਸ ਕਿਸਾਨ ਨੇ ਸੰਨ 1994 ਵਿੱਚ ਖੇਤੀ ਸ਼ੁਰੂ ਕੀਤੀ ਸੀ ਅਤੇ ਮੁੱਖ ਤੌਰ ‘ਤੇ ਉਸ ਨੇ ਕਣਕ, ਝੋਨਾ, ਮੱਕੀ ਤੇ ਆਲੂਆਂ ਦੀ ਕਾਸ਼ਤ ਕੀਤੀ। ਸੰਨ 2013 ਵਿੱਚ ਉਸ ਨੇ ਪੌਲੀਹਾਊਸ ਤਿਆਰ ਕਰਵਾਇਆ। ਪੌਲੀਹਾਊਸ ਵਿੱਚ ਉਹ ਵੱਖ-ਵੱਖ ਕਿਸਮ ਦੀ ਪਨੀਰੀ ਵੀ ਤਿਆਰ ਕਰਦਾ ਹੈ।

ਝੋਨੇ ਦੀ ਪਰਾਲ਼ੀ ਨਾ ਫੂਕਣ ‘ਤੇ ਪਿਛਲੇ ਸਾਲ ਉਸ ਨੂੰ ਖੇਤੀਬਾੜੀ ਵਿਭਾਗ ਵੱਲੋਂ ਲਾਏ ਗਏ ਜ਼ਿਲ੍ਹਾ ਪੱਧਰੀ ਕੈਂਪ ਵਿੱਚ ਉਸ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਆ ਗਿਆ। ਦੀਦਾਰ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਕਲੱਬ ਦਾ ਮੈਂਬਰ ਹੈ ਤੇ ਉਹ ਪੀਏਯੂ ਤੋਂ ‘ਨੌਜਵਾਨ ਕਿਸਾਨ ਟਰੇਨਿੰਗ’ ਵੀ ਹਾਸਲ ਕਰ ਚੁੱਕਿਆ ਹੈ। ਪੀਏਯੂ ਤੋਂ ਇੱਕ ਹਫ਼ਤੇ ਦੀ ਖੂੰਭਾਂ ਸਬੰਧੀ ਸਿਖਲਾਈ   ਲੈਣ ਤੋਂ ਇਲਾਵਾ ਉਸ ਨੇ ਸੰਨ 1996 ਵਿੱਚ ਸ਼ਹਿਦ ਦੀ ਮੱਖੀਆਂ ਰੱਖਣ ਸਬੰਧੀ ਇੱਕ ਹਫ਼ਤੇ ਦਾ ਕੋਰਸ ਵੀ ਕੀਤਾ ਸੀ।

ਸਿਵਲ ਹਸਪਤਾਲ ਬਟਾਲਾ ਨੇ ਡਾਇਲਸਸ ਦੀ ਮੁਫ਼ਤ ਸਹੂਲਤ ਦੇ ਕੇ ਮਰੀਜਾਂ ਨੂੰ ਬਖਸ਼ੀ ਨਵੀਂ ਜ਼ਿੰਦਗੀ

 • ਹਰ ਮਹੀਨੇ 60 ਤੋਂ ਵੱਧ ਮਰੀਜਾਂ ਦਾ ਕੀਤਾ ਜਾਂਦਾ ਹੈ ਮੁਫ਼ਤ ਡਾਇਲਸਸ

ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਸੂਬੇ ਦਾ ਪਹਿਲਾ ਸਬ ਡਵੀਜ਼ਨਲ ਹਸਪਤਾਲ ਹੈ, ਜਿਥੇ ਮਰੀਜਾਂ ਲਈ ਡਾਇਲਸਸ ਦੀ ਸਹੂਲਤ ਬਿਲਕੁਲ ਮੁਫ਼ਤ ਉਪਲੱਬਧ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐੱਸ.ਪੀ. ਸਿੰਘ ਉਬਰਾਏ ਵੱਲੋਂ 25 ਲੱਖ ਰੁਪਏ ਖਰਚ ਕੇ ਤਿੰਨ ਡਾਇਲਸਸ ਯੂਨਿਟ ਸਿਵਲ ਹਸਪਤਾਲ ਬਟਾਲਾ ਨੂੰ ਦਾਨ ਕੀਤੇ ਹਨ ਜੋ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੇ ਹਨ।

ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੀਵ ਭੱਲਾ ਨੇ ਡਾਇਲਸਸ ਯੂਨਿਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿੱਚ ਇਹ ਯੂਨਿਟ ਪੂਰੀ ਸਫਲਤਾ ਨਾਲ ਚੱਲ ਰਿਹਾ ਹੈ ਅਤੇ ਮਰੀਜਾਂ ਨੂੰ ਬਿਲਕੁਲ ਮੁਫ਼ਤ ਡਾਇਲਸਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਡਾ. ਭੱਲਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਇਕ ਮਹੀਨੇ ਦੌਰਾਨ 60 ਤੋਂ ਵੱਧ ਮਰੀਜ ਆਪਣਾ ਡਾਇਸਸ ਕਰਾ ਰਹੇ ਹਨ। ਉਨ੍ਹਾਂ ਦੱਸਿਆ ਕਿ ਡਾਇਲਸਸ ਯੂਨਿਟ ਨੂੰ ਡਾ. ਲਲਿਤ ਮੋਹਨ ਦੀ ਦੇਖ-ਰੇਖ ਹੇਠ ਚਲਾਇਆ ਜਾ ਰਿਹਾ ਹੈ, ਜਿਥੇ ਮੈਡੀਕਲ ਸਟਾਫ ਵਿੱਚ ਸਤਵੰਤ ਸਿੰਘ ਐੱਮ.ਐੱਲ.ਟੀ., ਸਟਾਫ਼ ਨਰਸ ਰਾਜਵਿੰਦਰ ਕੌਰ ਅਤੇ ਸਟਾਫ਼ ਨਰਸ ਰੇਖਾ ਤਾਇਨਾਤ ਹਨ।

ਡਾਇਲਸਸ ਯੂਨਿਟ ਦੇ ਇੰਚਾਰਜ ਡਾ. ਲਲਿਤ ਮੋਹਨ ਨੇ ਦੱਸਿਆ ਕਿ ਮਰੀਜ ਦੀ ਲੋੜ ਅਨੁਸਾਰ ਉਸਦਾ ਡਾਇਲਸਸ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜਾਂ ਦੇ ਗੁਰਦੇ ਜਿਆਦਾ ਖਰਾਬ ਹੋ ਚੁੱਕੇ ਹਨ ਉਨ੍ਹਾਂ ਦਾ ਹਰ ਦੂਸਰੇ-ਤੀਸਰੇ ਦਿਨ ਡਾਇਲਸਸ ਕੀਤਾ ਜਾਂਦਾ ਹੈ ਅਤੇ ਕਈ ਮਰੀਜਾਂ ਦਾ ਹਫ਼ਤੇ ਵਿਚ ਇੱਕ ਦਿਨ ਡਾਇਲਸਸ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਬਟਾਲਾ ਤੋਂ ਰੈਗੂਲਰ ਡਾਇਲਸਸ ਕਰਵਾਉਣ ਤੋਂ ਬਾਅਦ ਮਰੀਜ ਪੂਰੀ ਤਰਾਂ ਤੰਦਰੁਸਤ ਹਨ ਅਤੇ ਆਮ ਵਾਂਗ ਜੀਵਨ ਬਤੀਤ ਕਰ ਰਹੇ ਹਨ। ਡਾ. ਲਲਿਤ ਨੇ ਦੱਸਿਆ ਕਿ ਮਰੀਜ ਦਾ ਬਹਰੋਂ ਨਿੱਜੀ ਹਸਪਤਾਲ ਵਿਚੋਂ ਇੱਕ ਵਾਰ ਡਾਇਲਸਸ ਕਰਵਾਉਣ ਲਈ 5 ਹਜ਼ਾਰ ਤੋਂ ਵੱਧ ਦਾ ਖਰਚਾ ਲੱਗ ਜਾਂਦਾ ਹੈ, ਜਦਕਿ ਸਿਵਲ ਹਸਪਤਾਲ ਬਟਾਲਾ ਵਿੱਚ ਮਰੀਜ ਨੂੰ ਡਾਇਲਸਸ ਦੀ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ।

ਸਿਵਲ ਹਸਪਤਾਲ ਬਟਾਲਾ ਵਿਚੋਂ ਆਪਣਾ ਡਾਇਲਸਸ ਕਰਾ ਰਹੇ ਮਰੀਜਾਂ ਜੋਗਿੰਦਰ ਸਿੰਘ ਵਾਸੀ ਬਟਾਲਾ, ਸੰਜੀਵ ਕੁਮਾਰ ਵਾਸੀ ਬਟਾਲਾ, ਰਛਪਾਲ ਕੌਰ ਵਾਸੀ ਪਿੰਡ ਜੌੜਾ ਸਿੰਘਾ ਅਤੇ ਪਲਵਿੰਦਰ ਕੌਰ ਵਾਸੀ ਬੋਦੇ ਦੀ ਖੂਹੀ ਨੇ ਦੱਸਿਆ ਕਿ ਬਟਾਲਾ ਸਿਵਲ ਹਸਪਤਾਲ ਵਿੱਚ ਡਾਇਲਸਸ ਮੁਫ਼ਤ ਹੋਣ ਨਾਲ ਉਨ੍ਹਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ। ਪਲਵਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਚ ਡਾਇਲਸਸ ਕਰਾਉਣ ਲਈ ਜਾਣਾ ਪੈਂਦਾ ਸੀ ਜਿਥੇ ਉਸਦਾ ਇੱਕ ਵਾਰ ਡਾਇਲਸਸ ਦਾ 6 ਹਜ਼ਾਰ ਰੁਪਏ ਤੋਂ ਵੱਧ ਦਾ ਖਰਚਾ ਆਉਂਦਾ ਸੀ। ਉਸਨੇ ਕਿਹਾ ਕਿ ਬਟਾਲਾ ਸਿਵਲ ਹਸਪਤਾਲ ਵਿੱਚ ਮੁਫ਼ਤ ਡਾਇਲਸਸ ਹੋਣ ਨਾਲ ਜਿਥੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲ ਰਹੀ ਹੈ ਉਥੇ ਉਨ੍ਹਾਂ ‘ਤੇ ਆਰਿਥਕ ਤੌਰ ‘ਤੇ ਕੋਈ ਬੋਝ ਨਹੀਂ ਪਿਆ ਹੈ। ਮਰੀਜ ਬਟਾਲਾ ਹਸਪਤਾਲ ਦੀ ਇਸ ਸਹੂਲਤ ਤੋਂ ਪੂਰੀ ਤਰਾਂ ਸੰਤੁਸ਼ਟ ਹਨ।

ਸਫਲ ਪਸ਼ੂ ਪਾਲਕ ਗਾਮਦੀਨ ਛੋਟੇ ਕਿਸਾਨਾਂ ਤੇ ਖੇਤ ਮਜਦੂਰਾਂ ਲਈ ਬਣਿਆਂ ਰਾਹ ਦਸੇਰਾ

 • 10 ਬੱਕਰੀਆਂ ਤੇ 5 ਭੇਡਾਂ ਨਾਲ ਧੰਦਾ ਸ਼ੁਰੂ ਕਰਕੇ ਹੁਣ 41 ਬੱਕਰੀਆਂ, 4 ਬੱਕਰੇ ਅਤੇ 20 ਮੇਮਣੇ 35 ਭੇਡਾਂ, 2 ਭੇਡੂ ਅਤੇ ਕਰੀਬ 30 ਲੇਲੇ ਪਾਲ ਰਿਹੈ ਗਾਮਦੀਨ
 • ਸਫਲ ਪਸ਼ੂ ਪਾਲਕ ਗਾਮਦੀਨ ਨੂੰ ਮਿਲ ਚੁੱਕਾ ਹੈ ਮੁੱਖ ਮੰਤਰੀ ਪੁਰਸਕਾਰ
 • ਪਟਿਆਲਾ ਵਿਖੇ ਸਾਲ 2017 ਵਿੱਚ ਹੋਏ ਕੌਮੀ ਪੱਧਰ ਦੇ ਪਸ਼ੂ ਮੇਲੇ ਵਿੱਚ ਗਾਮਦੀਨ ਨੇ ਜਿੱਤੇ 13 ਇਨਾਮ
 • ਸਫਲ ਪਸ਼ੂ ਪਾਲਕ ਭੇਡਾਂ ਤੇ ਬੱਕਰੀਆਂ ਪਾਲਕੇ ਹਰੇਕ ਮਹੀਨੇ ਕਮਾ ਰਿਹੈ 30 ਤੋਂ 35 ਹਜਾਰ ਰੁਪਏ

ਪਸ਼ੂ ਪਾਲਣ ਵਿਭਾਗ ਵੱਲੋਂ ਲੋਕਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਇੱਕ ਛੋਟਾ ਕਿਸਾਨ ਗਾਮਦੀਨ ਪੁੱਤਰ ਜਮਾਲਦੀਨ ਪਿੰਡ ਭੁੱਟਾ ਤਹਿਸੀਲ ਖਮਾਣੋਂ ਭੇਡ ਤੇ ਬੱਕਰੀਆਂ ਪਾਲਣ ਦਾ ਧੰਦਾ ਅਪਣਾ ਕੇ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰ ਰਿਹਾ ਹੈ। ਭੇਡਾਂ ਤੇ ਬੱਕਰੀਆਂ ਪਾਲਣ ਦਾ ਧੰਦਾ ਇਸ ਦਾ ਪਿਤਾ ਪੁਰਖੀ ਧੰਦਾ ਹੈ ਅਤੇ ਉਸ ਨੇ ਇਸ ਧੰਦੇ ਨੂੰ ਪਸ਼ੂ ਮੇਲਿਆਂ ਵਿੱਚ ਭਾਗ ਲੈਕੇ ਅਤੇ ਮਾਹਰਾਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਧੰਦੇ ਨੂੰ ਵਧੀਆ ਤਰੀਕੇ ਨਾਲ ਚਲਾਉਣਾ ਸ਼ੁਰੂ ਕੀਤਾ ਜਿਸ ਨਾਲ ਜਿਥੇ ਉਸ ਨੂੰ ਆਰਥਿਕ ਪੱਖੋਂ ਹੁੰਗਾਰਾ ਮਿਲਿਆ ਉਥੇ ਹੀ ਉਸ ਨੂੰ ਬੱਕਰੀ ਪਾਲਣ ਦੇ ਧੰਦੇ ਲਈ 15 ਮਾਰਚ, 2013 ਵਿੱਚ ਮੁੱਖ ਮੰਤਰੀ ਪੁਰਸਕਾਰ ਨਾਲ ਵੀ ਸਨਮਾਨਿਆਂ ਗਿਆ। ਜਿਸ ਨਾਲ ਉਸ ਵਿੱਚ ਇੱਕ ਨਵਾਂ ਜੋਸ਼ ਤੇ ਜਜ਼ਬਾ ਪੈਦਾ ਹੋਇਆ ਅਤੇ ਉਸ ਨੇ ਬੱਕਰੀ ਪਾਲਣ ਦਾ ਧੰਦਾ ਹੋਰ ਵੱਡੇ ਪੱਧਰ ‘ਤੇ ਕਰਨਾ ਸ਼ੁਰੂ ਕਰ ਦਿੱਤਾ।

ਗਾਮਦੀਨ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਧੰਦੇ ਨੂੰ ਸ਼ੁਰੂ ਕੀਤਾ ਸੀ ਤਾਂ ਉਸ ਕੋਲ ਸਿਰਫ 10 ਬੱਕਰੀਆਂ ਤੇ 5 ਭੇਡਾਂ ਸਨ ਪਰ ਹੁਣ ਉਨ੍ਹਾਂ ਕੋਲ ਬੀਟਲ ਤੇ ਹੋਰ ਦੇਸੀ ਨਸਲ ਦੀਆਂ 41 ਬੱਕਰੀਆਂ, 4 ਬੱਕਰੇ ਅਤੇ 20 ਮੇਮਣੇ ਹਨ ਇਸ ਤੋਂ ਇਲਾਵਾ ਗਾਮਦੀਨ ਕੋਲ 35 ਭੇਡਾਂ, 2 ਭੇਡੂ ਅਤੇ ਕਰੀਬ 30 ਲੇਲੇ ਹਨ। ਗਾਮਦੀਨ ਦਾ ਕਹਿਣਾ ਹੈ ਕਿ ਅੱਜ ਜਦੋਂ ਕਿ ਖੇਤੀ ਲਾਗਤਾਂ ਵੱਧਣ ਕਾਰਨ ਛੋਟਾ ਕਿਸਾਨ ਆਰਥਿਕ ਤੰਗੀ ਦਾ ਵਧੇਰੇ ਸਾਹਮਣਾ ਕਰ ਰਿਹਾ ਹੈ ਅਤੇ ਆਰਥਿਕ ਤੰਗੀ ਕਾਰਨ ਛੋਟੇ ਕਿਸਾਨ ਨਵੇਂ ਧੰਦੇ ਅਪਣਾਉਣ ‘ਤੇ ਆਉਂਦੀ ਲਾਗਤ ਨੂੰ ਸਹਾਰਨ ਤੋਂ ਵੀ ਅਸਮਰੱਥ ਹਨ। ਅਜਿਹੇ ਹਾਲਾਤ ਵਿੱਚ ਭੇਡਾਂ ਤੇ ਬੱਕਰੀਆਂ ਪਾਲਣ ਦਾ ਧੰਦਾ ਇੱਕ ਅਜਿਹਾ ਧੰਦਾ ਹੈ ਜੋ ਕਿ ਬਹੁਤ ਹੀ ਘੱਟ ਲਾਗਤ ਨਾਲ ਸ਼ੁਰੂ ਕਰਕੇ ਇਸ ਤੋਂ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ। ਛੋਟੇ ਕਿਸਾਨ ਜੇਕਰ ਆਰਥਿਕ ਪੱਖੋਂ ਅਚਨਚੇਤ ਮਜਬੂਰ ਹੋ ਜਾਣ ਤਾਂ ਉਹ ਬੱਕਰੀਆਂ ਨੂੰ ਵੇਚ ਕੇ ਆਪਣੀ ਮਜਬੂਰੀ ਨੂੰ ਹੱਲ ਵੀ ਕਰ ਸਕਦੇ ਹਨ।

ਗਾਮਦੀਨ ਨੇ ਇਹ ਵੀ ਦੱਸਿਆ ਕਿ ਉਹ ਹਰ ਸਾਲ ਲਗਾਏ ਜਾਂਦੇ ਪਸ਼ੂ ਮੇਲਿਆਂ ਵਿੱਚੋਂ ਭੇਡ ਤੇ ਬੱਕਰੀਆਂ ਦੀ ਕੈਟਾਗਿਰੀ ‘ਚ ਕਰੀਬ ਇੱਕ ਲੱਖ ਰੁਪਏ ਦੇ ਇਨਾਮ ਜਿੱਤ ਚੁੱਕਿਆ ਹੈ। ਸਾਲ 2017 ਵਿੱਚ ਪਟਿਆਲਾ ਵਿਖੇ ਹੋਇਆ ਨੈਸ਼ਨਲ ਪੱਧਰ ਦਾ ਪਸ਼ੂ ਮੇਲੇ ਵਿੱਚ ਵੀ ਗਾਮਦੀਨ ਨੇ ਕੁੱਲ 13 ਇਨਾਮ ਜਿੱਤੇ ਹਨ। ਗਾਮਦੀਨ ਨੇ ਇਹ ਵੀ ਦੱਸਿਆ ਕਿ ਭੇਡ ਤੇ ਬੱਕਰੀਆਂ ਪਾਲਣ ਦੇ ਧੰਦੇ ਵਿੱਚੋਂ ਉਸ ਨੂੰ ਹਰੇਕ ਮਹੀਨੇ 30 ਤੋਂ 35 ਹਜਾਰ ਰੁਪਏ ਦੀ ਆਮਦਨ ਹੋ ਜਾਂਦੀ ਹੈ ਜਿਸ ਸਦਕਾ ਉਸ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਨਹੀਂ ਕਰਨਾ ਪਿਆ। ਗਾਮਦੀਨ ਆਪਣੀ ਸਫਲਤਾ ਲਈ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਉਸ ਨੂੰ ਇਸ ਧੰਦੇ ਲਈ ਆਧੁਨਿਕ ਤਕਨੀਕਾਂ ਤੇ ਹੋਰ ਮਹੱਤਵਪੂਰਨ ਜਾਣਕਾਰੀ ਦਿੱਤੀ। ਗਾਮਦੀਨ ਅੱਜ ਇੱਕ ਸਫਲ ਭੇਡ ਤੇ ਬੱਕਰੀ ਪਾਲਕ ਵਜੋਂ ਛੋਟੇ ਕਿਸਾਨਾਂ ਤੇ ਖੇਤ ਮਜਦੂਰਾਂ ਲਈ ਇੱਕ ਉਦਾਹਰਣ ਦੇ ਤੌਰ ‘ਤੇ ਸਾਹਮਣੇ ਆਇਆ ਹੈ।

ਡਾ. ਅੰਮ੍ਰਿਤਪਾਲ ਸਿੰਘ ਸੇਖੋਂ ਵੈਟਰਨਰੀ ਅਫਸਰ ਨੇ ਛੋਟੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਖੇਤ ਮਜਦੂਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਗਾਮਦੀਨ ਵਾਂਗ ਭੇਡ ਤੇ ਬੱਕਰੀਆਂ ਪਾਲਣ ਦਾ ਧੰਦਾ ਆਪਣਾਉਣ ਤਾਂ ਜੋ ਉਹ ਵੀ ਗਾਮਦੀਨ ਵਾਂਗ ਇੱਕ ਜਾਗਰੂਕ ਤੇ ਸਫਲ ਪਸ਼ੂ ਪਾਲਕ ਵਜੋਂ ਉਭਰ ਸਕਣ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਭੇਡ ਤੇ ਬੱਕਰੀਆਂ ਪਾਲਣ ਦੀ ਮੁਫਤ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਬੱਕਰੀ ਪਾਲਣ ‘ਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਲਈ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਕਾਫੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਦੇ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਨੌਜਵਾਨ ਕਿਸਾਨਾਂ ਨੇ ਖੇਤੀ ਵਪਾਰ ਵੱਲ ਵਧਾਏ ਕਦਮ

ਖੁਦ ਹੀ ਕਰਦੇ ਹਨ ਪ੍ਰੋਸੈਸਿੰਗ, ਐਫ.ਪੀ.ਓ. ਕੰਪਨੀ ਬਣਾ ਕੇ ਖੇਤੀ ਉਤਪਾਦਾਂ ਦਾ ਕਰ ਰਹੇ ਹਨ ਮੰਡੀਕਰਨ


ਨਵੀਂਆਂ ਰਾਹਾਂ ਤੇ ਚੱਲਣਾ ਬੇਸ਼ੱਕ ਮੁਸਕਿਲ ਹੁੰਦਾ ਹੈ ਪਰ ਜਿੰਦਗੀ ਵਿਚ ਕੁਝ ਨਿਵੇਕਲਾ ਵੀ ਉਹੀ ਕਰ ਪਾਉਂਦੇ ਹਨ ਜੋ ਨਵੀਂਆਂ ਤੇ ਅਣਜਾਣ ਰਾਹਾਂ ਦੇ ਪਾਂਧੀ ਬਣਨ ਦਾ ਹੌਂਸਲਾ ਵਿਖਾਉਂਦੇ ਹਨ। ਅਜਿਹਾ ਹੀ ਉੱਧਮ ਕੀਤਾ ਹੈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਕੁਝ ਨੌਜਵਾਨ ਕਿਸਾਨਾਂ ਨੇ। ਇੰਨਾਂ ਕਿਸਾਨਾਂ ਨੇ ਪਹਿਲਾਂ ਕਿਸਾਨ ਕਲੱਬ ਬਣਾ ਕੇ ਆਪਣੇ ਖੇਤੀ ਉਤਪਾਦਾਂ ਦੀ ਛੋਟੇ ਪੱਧਰ ਤੇ ਪ੍ਰੋਸੈਸਿੰਗ ਅਤੇ ਮੰਡੀਕਰਨ ਸ਼ੁਰੂ ਕੀਤਾ। ਫਿਰ ਨਾਬਾਰਡ ਬੈਂਕ ਦੇ ਸਹਿਯੋਗ ਨਾਲ ਆਪਣੇ ਵੱਧਦੇ ਕਦਮਾ ਨੂੰ ਹੋਰ ਰਵਾਨਗੀ ਦਿੰਦਿਆਂ ਇੰਨਾਂ ਨੇ ਸਾਂਝ ਫਾਰਮਰ ਪ੍ਰੋਡੁਸਰ ਕੰਪਨੀ ਲਿਮ. ਬਣਾਈ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਕੋਟਕਪੂਰਾ ਰੋਡ ਤੇ ਜੋਸੀ ਹਸਪਤਾਲ ਦੇ ਸਾਹਮਣੇ ਆਪਣਾ ਸਾਂਝ ਫਾਰਮ ਗਰੋਸਰੀ ਸਟੋਰ ਖੋਲਿਆ ਜਿੱਥੇ ਇੰਨਾਂ ਕਿਸਾਨ ਕਲੱਬਾਂ ਵੱਲੋਂ ਪ੍ਰੋਸੈਸ ਕੀਤੇ ਖੇਤੀ ਉਤਪਾਦ ਵਿਕਰੀ ਲਈ ਉਪਲਬੱਧ ਕਰਵਾਏ ਗਏ ਹਨ।

ਆਪਣੀ ਇਸ ਯਾਤਰਾ ਦੀ ਕਹਾਣੀ ਦੱਸਦਿਆਂ ਮੈਂਬਰ ਕਿਸਾਨ ਜਗਮੀਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਪਹਿਲਾਂ ਉਨਾਂ ਨੇ ਪਿੰਡ ਪੱਧਰ ਤੇ ਕਿਸਾਨ ਕਲੱਬ ਬਣਾ ਕੇ ਕੰਮ ਸ਼ੁਰੂ ਕੀਤਾ ਪਰ ਮੰਡੀਕਰਨ ਵੱਡੀ ਮੁਸਕਿਲ ਸੀ। ਉਹ ਕਿਸਾਨ ਮੇਲਿਆਂ ਤੇ ਆਪਣੇ ਉਤਪਾਦਾਂ ਦਾ ਸਟਾਲ ਲਗਾਉਂਦੇ ਸਨ। ਫਿਰ ਨਾਬਾਰਡ ਦੇ ਡੀਡੀਐਮ ਬਲਜੀਤ ਸਿੰਘ ਦੇ ਸਹਿਯੋਗ ਨਾਲ ਵੈਜੀਟੇਬਲ ਗ੍ਰੋਅਰ ਐਸੋਸੀਏਸ਼ਨ ਆਫ ਇੰਡੀਆਂ ਦੀ ਪ੍ਰੇਰਣਾ ਨਾਲ ਉਨਾਂ ਨੇ ਜ਼ਿਲੇ ਦੇ ਹੋਰ ਕਿਸਾਨ ਕਲੱਬਾਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਤਾਲਮੇਲ ਕੀਤਾ ਅਤੇ ਕੰਪਨੀ ਐਕਟ ਦੇ ਤਹਿਤ ਆਪਣੀ ਕੰਪਨੀ ਰਜਿਸਟਰਡ ਕਰਵਾ ਕੇ ਇਹ ਸਟੋਰ ਖੋਲਿਆ ਹੈ।

ਪਿੰਡ ਭੰਗਚੜੀ ਦੇ ਕਿਸਾਨ ਕੁਲਵਿੰਦਰ ਸਿੰਘ ਆਖਦਾ ਹੈ ਕਿ ਕਿਸਾਨ ਪੈਦਾ ਤਾਂ ਸਭ ਕੁਝ ਕਰ ਸਕਦਾ ਹੈ ਪਰ ਉਸਨੂੰ ਮੰਡੀਕਰਨ ਤੇ ਆ ਕੇ ਨੁਕਸਾਨ ਹੋ ਜਾਂਦਾ ਹੈ। ਇਸੇ ਮੁਸਕਿਲ ਨੂੰ ਪਾਰ ਪਾਉਣ ਲਈ ਅਸੀਂ ਕਿਸਾਨ ਖੁਦ ਮੰਡੀਕਰਨ ਵਿਚ ਆ ਗਏ ਹਾਂ। ਇਸ ਤਰਾਂ ਸਾਨੂੰ ਵੀ ਸਾਡੀ ਉਪਜ ਦਾ ਪੂਰਾ ਮੁੱਲ ਮਿਲਦਾ ਹੈ ਅਤੇ ਗ੍ਰਾਹਕ ਨੂੰ ਵੀ ਮਿਆਰੀ ਸਮੱਗਰੀ ਘੱਟ ਕੀਮਤ ‘ਤੇ ਮਿਲਦੀ ਹੈ। ਉਨਾਂ ਅਨੁਸਾਰ ਇਹ ਸਟੋਰ ਖੁੱਲਣ ਨਾਲ ਹੁਣ ਕਿਸਾਨ ਅਤੇ ਗ੍ਰਾਹਕ ਵਿਚਕਾਰ ਕੋਈ ਵਿਚੋਲਾ ਨਹੀਂ ਰਿਹਾ ਹੈ।

ਜਗਮੀਤ ਸਿੰਘ ਭਲਾਈਆਣਾ, ਰੁਪਾਣਾ ਦੇ ਹਰਜਿੰਦਰ ਸਿੰਘ ਅਤੇ ਗੁਰੂਸਰ ਯੋਧਾ ਦੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਮੈਂਬਰ ਕਿਸਾਨ ਅਤੇ ਕਿਸਾਨ ਕਲੱਬ ਆਪਣੇ ਸਮਾਨ ਵਿਕਰੀ ਲਈ ਰੱਖਦੇ ਹਨ ਅਤੇ ਸਟੋਰ ਦੇ ਖਰਚੇ ਜ਼ਿਨਾਂ ਲਾਭ ਲੈ ਕੇ ਬਾਕੀ ਵੱਟਤ ਸਬੰਧਤ ਕਿਸਾਨ ਕਲੱਬ ਨੂੰ ਦੇ ਦਿੱਤੀ ਜਾਂਦੀ ਹੈ। ਇਸ ਸਟੋਰ ਤੇ ਸਾਰੇ ਪ੍ਰਕਾਰ ਦੀਆਂ ਦਾਲਾਂ, ਮੱਕੀ ਦਾ ਆਟਾ, ਵੇਸਣ, ਗੁੜ ਸੱਕਰ, ਅਚਾਰ, ਮੁਰੱਬੇ, ਸ਼ਰਬਤ, ਸ਼ਹਿਦ, ਸਰਟੀਫਾਇਡ ਆਰਗੈਨਿਕ ਪ੍ਰੋਡਕਟ, ਦੁੱਧ, ਦਹੀ, ਪਨੀਰ ਆਦਿ ਸਮੇਤ ਘਰ ਦੀ ਵਰਤੋਂ ਦਾ ਖਾਣ ਪੀਣ ਦਾ ਸਾਰਾ ਸਮਾਨ ਮਿਲਦਾ ਹੈ। ਉਨਾਂ ਦੇ ਇਸ ਸਟੋਰ ਨੂੰ ਨਾਬਾਰਡ ਵੱਲੋਂ ਪੰਜਾਬ ਵਿਚੋਂ ਦੂਜੇ ਸਥਾਨ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ। ਇਨਾਂ ਕਿਸਾਨਾਂ ਵੱਲੋਂ ਹੁਣ ਸ਼ਹਿਰ ਵਿਚ ਸਬਜੀਆਂ ਦੀ ਹੋਮ ਡਲੀਵਰੀ ਸ਼ੁਰੂ ਕੀਤੀ ਜਾਵੇਗੀ।

ਨਾਬਾਰਡ ਦੇ ਡੀਡੀਐਮ ਸ: ਬਲਜੀਤ ਸਿੰਘ ਇਸ ਬਾਰੇ ਆਖਦੇ ਹਨ ਕਿ ਨਾਬਾਰਡ ਹਮੇਸਾ ਹੀ ਅਜਿਹੇ ਉਧਮੀ ਕਿਸਾਨਾਂ ਦੀ ਮਦਦ ਕਰਦਾ ਹੈ। ਉਨਾਂ ਅਨੁਸਾਰ ਜੇਕਰ ਕਿਸਾਨ ਮੰਡੀਕਰਨ ਦੇ ਗੁਰ ਸਿੱਖ ਲੈਣ ਤਾਂ ਕਿਸਾਨੀ ਸੰਕਟ ਦਾ ਹੱਲ ਹੋ ਸਕਦਾ ਹੈ। ਉਨਾਂ ਅਨੁਸਾਰੇ ਕਿਸਾਨ ਸਮੂਹ ਵਿਚ ਜੁੜ ਕੇ ਆਪਣੇ ਉਤਪਾਦਾਂ ਦੀ ਪ੍ਰੋਸੈਸਿੰਗ ਕਰਕੇ ਇੰਨਾਂ ਦਾ ਮੁੱਲ ਵਾਧਾ ਕਰ ਸਕਦੇ ਹਨ ਅਤੇ ਫਿਰ ਮੰਡੀਕਰਨ ਕਰਕੇ ਵਧੇਰੇ ਲਾਭ ਕਮਾ ਸਕਦੇ ਹਨ। ਉਨਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਇੰਨਾਂ ਨੌਜਵਾਨ ਕਿਸਾਨਾਂ ਵੱਲੋਂ ਕੀਤੀ ਇਹ ਨਵੀਂ ਪਹਿਲ ਹੋਰ ਕਿਸਾਨਾਂ ਲਈ ਮਾਰਗ ਦਰਸ਼ਕ ਉਪਰਾਲਾ ਬਣੇਗੀ।

Sidhu reaches out for revival of world famous Brass-copper utensils of Jandiala Guru

 • Announces a Corpus Fund of Rs. 10 Lakh for revival and existence of this art which is on UNESCO list
 • Says their will be no dearth of funds, Capt. Amarinder’s government committed to support Thatheras
 • Visits shops where these hand-made utensils are made, says won’t let this art die

Out to be a helping hand for the dying art of hand-made brass and copper made utensils, which are also recognized by the UNESCO at World Level, Punjab Minister for Local Bodies, Tourism and Culture, S. Navjot Singh Sidhu personally visited the Thatheras (craftsmen at Jandiala Guru) and also announced a corpus fund of Rs. 10 Lakh for the revival and existence of this art while adding that money will never be a dearth for these craftsmen at Jandiala Guru.

The Punjab Minister, who was accompanied by Amritsar Deputy Commissioner, Mr. Kamaldeep Singh Sangha, Director Punjab Tourim Mr. Shiv Dular Singh and students of ENACTUS Sree Ram College of Commerce, went through the narrow streets of traditional bazaars where the Thatheras carve these impressive utensils, assured whole hearted support to the craftsmen.

Minister Navjot Singh Sidhu, who was touched by the effort and glory this art has brought to the place, said, “It is a matter of pride this is the only Indian craft form to find place in the UNESCO list of Intangible Cultural Heritage. These people are our pride and today I promise them that this government of Chief Minister Capt. Amarinder Singh stands rock solid with them and will never let this art fade away”

Sidhu, who sat with the Thatheras and understood that how these utensils are made said, “I have announced a Corpus Fund of Rs. 10 Lakh for them and also we will give a shop to them in the city where they can showcase  their utensils. Money will never be a dearth for them and as soon as more funds are required, we will release.”

The Minister also applauded the effort of Deputy Commissioner Kamaldeep Sangha and Enactus who worked hard to support this art. The Minister promised that this art will be show cased at the world level and in the coming time more efforts will be done to further strengthen their situation.

Sidhu said that now these products have already been showcased at various exhibitions in a much smarter and modified way. They are under a brand named P-Tal and the effort is to further take this glory to each and every place of the world.

Notably, both Amritsar Deputy Commissioner and Enactus had played a very good role in project named ‘project virasat’, which is a joint initiative taken by the District Administration of Amritsar and Enactus Shri Ram College of Commerce. Enactus SRCC works towards uplifting the lives of underprivileged communities through different social entrepreneurship projects.

‘Project Virasat’ was taken up with an aim to uplift the ‘Thathera’ community of Jandiala Guru in the district of Amritsar, who hammer brass, copper and kansa into beautiful utensils. This is the only Indian Craft form to be listed in UNESCO List of Intangible Cultural Heritage since independence.

Amritsar Deputy Commissioner Kamaldeep Singh Sangha said that this craft form flourished during the reign of Maharaja Ranjit Singh. However, due to low income resulting from competition from aluminium products as well as low cost factory made utensils, it has become an increasingly difficult task for Thatheras to earn good income from this craft. Over the decades, the count of the families involved in this traditional craft/profession came down in big number.

The District Administration of Amritsar, in collaboration with Enactus Shri Ram College of Commerce, conducted extensive surveys and comprehensive research to find out the problems faced by the community.

The three major reasons leading to their current situation have been the lack of design modifications meeting contemporary market needs, very little exposure to the niche market which should be their target clientele, and prevalent internal competition among Thatheras, hinting towards the need of revitalizing their craft by providing them product designs so as to make their products fetch handsome prices in the niche market. This required bringing them under the umbrella of a Self Help group/cooperative, told the DC.

After assessing the problems faced by the Thatheras, the Administration along with the Enactus and designers look aggressive marketing, new designs in the utensils, modifications and various other elements.

Initially few Thatheras came on board but soon the number increased and  under the chairmanship of the Deputy Commissioner of Amritsar, Punjab Thathera Art Legacy was formed under the Societies Act, 1860.

DC, who accompanied the Minister assured that with Punjab Minister announcing the money and also assuring us that money won’t be a problem for this art, this craft of Jandiala Guru will see a new era.