ਮਿਸ਼ਨ ਤੰਦਰੁਸਤ ਪੰਜਾਬ; ਜਾਗਰੂਕ ਕਿਸਾਨਾਂ ਨੇ ਡੀ.ਏ.ਪੀ. ਖਾਦ ਦੀ ਵਰਤੋਂ 29 ਫ਼ੀਸਦੀ ਘਟਾਈ

  • ਹੁਣ ਅਗਲਾ ਹੰਭਲਾ ਯੂਰੀਆ ਖਾਦ ਦੀ ਬੇਲੋੜੀ ਵਰਤੋਂ ਰੋਕਣ ਵੱਲ
  • ਕਿਸਾਨ ਝੋਨੇ ਵਿੱਚ 3.15 ਲੱਖ ਟਨ ਬੇਲੋੜੀ ਯੂਰੀਆ ਖਾਦ ਪਾ ਕੇ 200 ਕਰੋੜ ਰੁਪਏ ਅਜਾਈਂ ਖ਼ਰਚ ਰਹੇ ਹਨ

ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਲੁਆਈ ਦੌਰਾਨ ਲੋੜ ਅਨੁਸਾਰ ਡੀ.ਏ.ਪੀ. ਖਾਦ ਦੀ ਵਰਤੋਂ ਕਰਨ ਦਾ ਸੁਨੇਹਾ ਕਾਰਗਰ ਸਿੱਧ ਹੋਇਆ ਹੈ। ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਨੇ ਪਿਛਲੇ ਵਰ੍ਹੇ ਦੇ ਮੁਕਾਬਲਤਨ ਡੀ.ਏ.ਪੀ. ਖਾਦ 29 ਫ਼ੀਸਦੀ ਘੱਟ ਵਰਤੀ ਹੈ। ਮਿਸ਼ਨ ਤੰਦੁਰਸਤ ਪੰਜਾਬ ਤਹਿਤ ਹੁਣ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਖ਼ਰਚੇ ਘਟਾਉਣ ਅਤੇ ਵੱਧ ਝਾੜ ਲੈਣ ਲਈ ਝੋਨੇ ਵਿੱਚ ਸਮੇਂ ਸਿਰ ਅਤੇ ਸਿਫ਼ਾਰਿਸ਼ ਮਿਕਦਾਰ ਅਨੁਸਾਰ ਹੀ ਯੂਰੀਆ ਖਾਦ ਪਾਉਣ ਦੀ ਅਪੀਲ ਕੀਤੀ ਹੈ।

TPਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਹਰ ਵਰ੍ਹੇ 85,000 ਟਨ ਡੀ.ਏ.ਪੀ. ਖਾਦ ਦੀ ਵਰਤੋਂ ਕਰਦੇ ਸਨ ਪਰ ਤੰਦਰੁਸਤ ਮਿਸ਼ਨ ਤਹਿਤ ਕੈਂਪਾਂ, ਪਿੰਡਾਂ ਦੇ ਦੌਰਿਆਂ ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਜਾਗਰੂਕ ਹੋਏ ਕਿਸਾਨਾਂ ਨੇ ਇਸ ਵਾਰ ਡੀ.ਏ.ਪੀ. ਖਾਦ 29 ਫ਼ੀਸਦੀ ਘੱਟ ਵਰਤੀ ਹੈ, ਜੋ ਸਲਾਹੁਣਯੋਗ ਕਦਮ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀ ਫ਼ਸਲ ਲਈ ਕੇਵਲ ਦੋ ਥੈਲੇ ਨੀਮ ਕੋਟਿਡ ਯੂਰੀਆ ਖਾਦ ਦੀ ਸਿਫ਼ਾਰਿਸ਼ ਕੀਤੀ ਹੈ। ਜੇ ਝੋਨੇ ਦੀ ਲੁਆਈ ਤੋਂ ਪਹਿਲਾਂ ਜੰਤਰ/ਮੂੰਗੀ ਦੀ ਫ਼ਸਲ ਬਤੌਰ ਹਰੀ ਖਾਦ ਖੇਤ ਵਿੱਚ ਉਗਾਈ ਹੋਵੇ ਤਾਂ ਯੂਰੀਆ ਖਾਦ ਦੇ ਕੇਵਲ ਇੱਕ ਤੋਂ ਡੇਢ ਥੈਲੇ ਹੀ ਲੋੜੀਂਦੇ ਹਨ।

ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਨੀਰੀ ਲਾਉਣ ਤੋਂ ਕੇਵਲ 45 ਦਿਨਾਂ ਦੇ ਅੰਦਰ ਹੀ ਯੂਰੀਆ ਖਾਦ ਪਾਉਣ ਕਿਉਂ ਜੋ ਇਸ ਤੋਂ ਬਾਅਦ ਯੂਰੀਆ ਪਾਉਣ ਦਾ ਕੋਈ ਲਾਭ ਨਹੀਂ। ਜੇ ਸਿਫ਼ਾਰਿਸ਼ ਤੋਂ ਜ਼ਿਆਦਾ ਅਤੇ 45 ਦਿਨਾਂ ਬਾਅਦ ਯੂਰੀਆ ਖਾਦ ਪਾਈ ਜਾਂਦੀ ਹੈ ਤਾਂ ਹਾਨੀਕਾਰਕ ਕੀੜਿਆਂ ਖ਼ਾਸਕਰ ਤੇਲਾ ਅਤੇ ਹੋਰ ਬੀਮਾਰੀਆ ਫੈਲਦੀਆਂ ਹਨ ਅਤੇ ਕਿਸਾਨਾਂ ਦਾ ਨਾ ਕੇਵਲ ਖ਼ਰਚਾ ਵਧਦਾ ਹੈ, ਸਗੋਂ ਫ਼ਸਲ ਦਾ ਝਾੜ ਵੀ ਘਟਦਾ ਹੈ। ਇਥੇ ਹੀ ਬੱਸ ਨਹੀਂ ਇਸ ਨਾਲ ਧਰਤੀ ਅਤੇ ਵਾਤਾਵਰਣ ਵਿੱਚ ਜ਼ਹਿਰਾਂ ਦੀ ਮਿਕਦਾਰ ਵੀ ਵਧਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਯੂਰੀਆ ਪਾਉਣ ਵੇਲੇ ਖੇਤ ਵਿੱਚ ਪਾਣੀ ਬਿਲਕੁਲ ਘਟਾ ਦਿਉ ਅਤੇ ਯੂਰੀਆ ਪਾਉਣ ਤੋਂ ਤੀਜੇ ਦਿਨ ਪਾਣੀ ਲਾਉ।

ਸ. ਪੰਨੂੰ ਨੇ ਦੱਸਿਆ ਕਿ ਨਵੀਆਂ ਤਕਨੀਕਾਂ ਅਤੇ ਵੱਧ ਫ਼ਸਲੀ ਘਣਤਾ ਕਰਕੇ ਇੱਕ ਫ਼ਸਲ ਤੋਂ ਵੱਧ ਤੋਂ ਵੱਧ ਝਾੜ ਲੈਣ ਦੀ ਮਨਸ਼ਾ ਤਹਿਤ ਕਿਸਾਨਾਂ ਵੱਲੋਂ ਵੱਖ-ਵੱਖ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕਿਸਾਨ ਉਤਪਾਦਨ ਵਧਾਉਣ ਤੇ ਇੱਕ-ਦੂਜੇ ਦੀ ਦੇਖਾ-ਦੇਖੀ ਖਾਦਾਂ ਦੀ ਬੇਲੋੜੀ ਵਰਤੋਂ ਕਰ ਰਹੇ ਹਨ। ਰਾਜ ਵਿੱਚ ਸਾਉਣੀ ਦੌਰਾਨ ਦੌਰਾਨ 30.65 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਜਿਸ ਵਿੱਚੋਂ 25.19 ਲੱਖ ਹੈਕਟੇਅਰ ਰਕਬੇ ਹੇਠ ਪਰਮਲ ਝੋਨਾ ਅਤੇ 5.46 ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ।

ਸਾਉਣੀ ਦੌਰਾਨ 12.5 ਲੱਖ ਟਨ ਯੂਰੀਆ ਖਾਦ ਦੀ ਖਪਤ ਹੁੰਦੀ ਹੈ ਜਿਸ ਵਿੱਚੋਂ 10 ਲੱਖ ਟਨ ਝੋਨੇ ਦੀ ਫ਼ਸਲ ਵਿੱਚ ਵਰਤੀ ਜਾਂਦੀ ਹੈ। ਜੇ ਕਿਸਾਨ ਵੱਧ ਝਾੜ ਲੈਣ ਦੇ ਚੱਕਰ ਵਿੱਚ ਸਿਫ਼ਾਰਿਸ਼ ਤੋਂ ਉਲਟ, 3 ਤੋਂ 5 ਥੈਲੇ ਯੂਰੀਆ ਪ੍ਰਤੀ ਏਕੜ ਵਰਤਦੇ ਹਨ ਤਾਂ ਇਸ ਦਾ ਸਿੱਧਾ-ਸਿੱਧਾ ਭਾਵ ਹੈ ਕਿ ਕਿਸਾਨ ਝੋਨੇ ਦੀ ਫ਼ਸਲ ਵਿੱਚ 3.15 ਲੱਖ ਟਨ ਯੂਰੀਆ ਖਾਦ ਬੇਲੋੜੀ ਪਾ ਰਹੇ ਹਨ, ਜਿਸ ਨਾਲ 200 ਕਰੋੜ ਰੁਪਏ ਬਿਨਾਂ ਲੋੜ ਤੋਂ ਕਿਸਾਨਾਂ ਦੀ ਜੇਬ ਵਿੱਚੋਂ ਖ਼ਰਚ ਹੋ ਰਹੇ ਹਨ। 

ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਝੋਨੇ ਦੀ ਫ਼ਸਲ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਲਈ ਖੇਤੀਬਾੜੀ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਖਾਦਾਂ ਦੀ ਸੁਚੱਜੀ ਵਰਤੋਂ ਵਾਸਤੇ ਕਿਸਾਨਾਂ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਹਿੱਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਕਿਸਾਨ ਸਿਖਲਾਈ ਕੈਂਪ, ਕਿਸਾਨ ਗੋਸ਼ਟੀਆਂ, ਮਾਹਰਾਂ ਵੱਲੋਂ ਪਿੰਡਾਂ ਦੇ ਦੌਰੇ, ਯੂਰੀਆ ਖਾਦ ਦੀ ਵਰਤੋਂ ਸਬੰਧੀ ਪੈਂਫ਼ਲੇਟ, ਪੋਸਟਰ ਤੇ ਫ਼ਲੈਕਸ ਬੋਰਡ ਅਤੇ ਅਖ਼ਬਾਰਾਂ, ਟੀ. ਵੀ. ਤੇ ਰੇਡੀਉ ਰਾਹੀਂ ਪ੍ਰਚਾਰ ਆਦਿ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਝੋਨੇ ਵਿੱਚ ਸਿਫਾਰਿਸ਼ ਕੀਤੀ ਯੂਰੀਆ ਖਾਦ ਵਰਤ ਕੇ ਘੱਟ ਖ਼ਰਚੇ ਨਾਲ ਵੱਧ ਮੁਨਾਫ਼ਾ ਲੈ ਸਕਣ।

Advertisements

ਮੁੱਖ ਮੰਤਰੀ ਵੱਲੋਂ ਹੇਠਲੇ ਰੈਂਕ ਦੇ ਪੁਲਿਸ ਮੁਲਾਜ਼ਮਾਂ ਵਾਸਤੇ ਨਵੀਂ ਤਬਾਦਲਾ ਨੀਤੀ ਜਾਰੀ ਕਰਨ ਦੇ ਨਿਰਦੇਸ਼

  • ਇਕ ਥਾਣੇ ’ਚ ਐਸ.ਐਚ.ਓ. ਅਤੇ ਮੁਨਸ਼ੀ ਦੀ ਤਾਇਨਾਤੀ ਦੀ ਮਿਆਦ ਤਿੰਨ ਸਾਲ ਅਤੇ ਕਾਂਸਟੇਬਲ/ਹੈਡ ਕਾਂਸਟੇਬਲ ਦੀ ਮਿਆਦ ਪੰਜ ਸਾਲ ਰੱਖਣ ਲਈ ਆਖਿਆ
  • ਵਧੇਰੇ ਪਾਰਦਰਸ਼ਤਾ ਲਿਆਉਣਾ ਅਤੇ ਹੇਠਲੇ ਪੱਧਰ ’ਤੇ ਕਥਿਤ ਗਠਜੋੜ ਨੂੰ ਤੋੜਨਾ ਨਵੀਂ ਨੀਤੀ ਦਾ ਉਦੇਸ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਹੇਠਲੇ ਰੈਂਕ ਦੇ ਕਰਮਚਾਰੀਆਂ ਦੀ ਕਥਿਤ ਗੰਢਤੁੱਪ ਤੋੜਨ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ’ਤੇ ਇਕ ਪੁਲਿਸ ਥਾਣੇ ਵਿੱਚ ਐਸ.ਐਚ.ਓ. ਅਤੇ ਮੁਨਸ਼ੀ ਦੀ ਤਾਇਨਾਤੀ ਦੀ ਮਿਆਦ ਤਿੰਨ ਸਾਲ ਅਤੇ ਕਾਂਸਟੇਬਲ ਅਤੇ ਹੈਡ ਕਾਂਸਟੇਬਲ ਦੇ ਸੇਵਾ ਕਾਲ ਦੀ ਮਿਆਦ ਪੰਜ ਸਾਲ ਕਰਨ ਦਾ ਫੈਸਲਾ ਕੀਤਾ ਹੈ।

downloadਨਵੀਂ ਤਬਾਦਲਾ ਨੀਤੀ ਦੇ ਹੇਠ ਇਹ ਫੈਸਲਾ ਕੀਤਾ ਗਿਆ ਹੈ ਕਿ ਕਿਸੇ ਪੁਲਿਸ ਥਾਣੇ ਦਾ ਐਸ.ਐਚ.ਓ. ਇੰਚਾਰਜ ਆਪਣੇ ਗ੍ਰਹਿ ਵਾਲੀ ਸਬ-ਡਵੀਜ਼ਨ ਵਿੱਚ ਤਾਇਨਾਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਅਪਰਾਧੀਆਂ ਅਤੇ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀਆਂ ਵਿੱਚਕਾਰ ਗਠਜੋੜ ਦੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਤਬਾਦਲੇ ਸਬੰਧੀ ਨਵੀਂ ਨੀਤੀ ਤਿਆਰ ਕਰਨ ਲਈ ਆਖਿਆ ਹੈ ਤਾਂ ਜੋ ਪੁਲਿਸ ਮੁਲਾਜ਼ਮਾਂ ਦੇ ਇਕ ਥਾਂ ’ਤੇ ਲੰਮਾ ਸਮਾਂ ਤਾਇਨਾਤ ਰਹਿਣ ਨੂੰ ਰੋਕਿਆ ਜਾ ਸਕੇ।

ਨਵੀਂ ਤਬਾਦਲਾ ਨੀਤੀ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਅਪਰਾਧਿਕ ਮਾਮਲਾ ਦਰਜ ਹੋਣ ਤੋਂ ਬਾਅਦ ਉਪਰਲੇ ਜਾਂ ਹੇਠਲੇ ਪੱਧਰ ਦਾ ਕੋਈ ਵੀ ਪੁਲਿਸ ਮੁਲਾਜ਼ਮ ਉਸ ਜ਼ਿਲੇ ਵਿੱਚ ਤਾਇਨਾਤ ਨਹੀਂ ਰਹੇਗਾ। ਰੇਂਜ ਦੇ ਆਈ.ਜੀ./ਡੀ.ਆਈ.ਜੀ. ਤੁਰੰਤ ਇਸ ਨੂੰ ਰੇਂਜ ਦੇ ਕਿਸੇ ਹੋਰ ਜ਼ਿਲੇ ਵਿੱਚ ਤਾਇਨਾਤ ਕਰਨਗੇ।

ਨਵੀਂ ਨੀਤੀ ਦੇ ਹੇਠ ਕਿਸੇ ਪੁਲਿਸ ਥਾਣੇ ਦੇ ਐਸ.ਐਚ.ਓ. ਇੰਚਾਰਜ ਦੀ ਘੱਟ ਤੋਂ ਘੱਟ ਮਿਆਦ ਇੱਕ ਸਾਲ ਹੋਵੇਗੀ ਜੋ ਕਿ ਲਿਖਤੀ ਰਿਕਾਰਡ (ਪੰਜਾਬ ਪੁਲਿਸ ਐਕਟ 2007 ਦੀ ਧਾਰਾ 15.1) ਵਿੱਚ ਕਾਰਨ ਦੱਸਣ ’ਤੇ ਸਬੰਧਤ ਐਸ.ਐਸ.ਪੀ./ਸੀ.ਪੀ. ਵੱਲੋਂ ਤਿੰਨ ਸਾਲ ਤੱਕ ਵਧਾਈ ਜਾ ਸਕਦੀ ਹੈ।  ਇਸ ਨੀਤੀ ਵਿੱਚ ਇਹ ਵਿਵਸਥਾ ਵੀ ਕੀਤੀ ਗਈ ਹੈ ਜਿੱਥੇ ਐਸ.ਐਚ.ਓ. ਵਾਸਤੇ ਸਬ-ਇੰਸਪੈਕਟਰ ਦੀ ਅਸਾਮੀ ਦੀ ਤਾਇਨਾਤੀ ਦੀ ਪ੍ਰਵਾਨਗੀ ਦਿੱਤੀ ਗਈ ਹੈ, ਓਥੇ ਰੈਗੂਲਰ ਸਬ-ਇੰਸਪੈਕਟਰ ਤੋਂ ਘੱਟ ਰੈਂਕ ਦਾ ਅਧਿਕਾਰੀ ਐਸ.ਐਚ.ਓ. ਵਜੋਂ ਤਾਇਨਾਤ ਨਹੀਂ ਕੀਤਾ ਜਾਵੇਗਾ। ਜਿੱਥੇ ਐਸ.ਐਚ.ਓ. ਵਾਸਤੇ ਇੰਸਪੈਕਟਰ ਦੀ ਅਸਾਮੀ ਪ੍ਰਵਾਨ ਕੀਤੀ ਹੋਈ ਹੈ, ਓਥੇ ਰੈਗੂਲਰ ਇੰਸਪੈਕਟਰ ਦੇ ਰੈਂਕ ਤੋਂ ਹੇਠਾਂ ਦੇ ਅਧਿਕਾਰੀ ਨੂੰ ਐਸ.ਐਚ.ਓ. ਵਜੋਂ ਤਾਇਨਾਤ ਕੀਤਾ ਜਾਵੇਗਾ।

ਨਵੀਂ ਨੀਤੀ ਦੇ ਅਨੁਸਾਰ ਐਮ.ਐਚ.ਸੀ./ਏ.ਐਮ.ਐਚ.ਸੀ. (ਮੁਨਸ਼ੀ/ਵਧੀਕ ਮੁਨਸ਼ੀ) ਦੀ ਤਾਇਨਾਤੀ ਦੀ ਮਿਆਦ ਇੱਕ ਪੁਲਿਸ ਥਾਣੇ ਵਿੱਚ ਤਿੰਨ ਸਾਲ ਹੋਵੇਗੀ। ਉਸ ਤੋਂ ਬਾਅਦ ਹੋਰ ਅਸਾਮੀ ਲਈ ਉਸ ਦਾ ਤਬਾਦਲਾ ਕੀਤਾ ਜਾਵੇਗਾ। ਇਸ ਦਾ ਕੁੱਲ ਸਮਾਂ ਛੁੱਟੀ ਵਗੈਰਾ ਨੂੰ ਕੱਢ ਕੇ ਗਿਣਿਆ ਜਾਵੇਗਾ। ਸੀ.ਆਈ.ਏ. ਇੰਚਾਰਜ ਅਤੇ ਸਪੈਸ਼ਲ ਸਟਾਫ ਦੇ ਇੰਚਾਰਜ ਦੀ ਮਿਆਦ ਆਮ ਤੌਰ ’ਤੇ ਇੱਕ ਸਾਲ ਹੋਵੇਗੀ ਜਿਸ ਵਿੱਚ ਸਬੰਧਤ ਪੀ.ਪੀ./ਐਸ.ਐਸ.ਪੀ. ਵੱਲੋਂ ਵੱਧ ਤੋਂ ਵੱਧ ਤਿੰਨ ਸਾਲ ਤੱਕ ਵਾਧਾ ਕੀਤਾ ਜਾ ਸਕਦਾ ਹੈ।

ਇਸ ਨੀਤੀ ਦੇ ਅਨੁਸਾਰ ਇਕ ਪੁਲਿਸ ਥਾਣੇ ਵਿੱਚ ਤਾਇਨਾਤ ਉਪਰਲੇ ਰੈਂਕ (ਅੱਪਰ ਸਬਾਰਡੀਨੇਟ) ਦੀ ਮਿਆਦ ਆਮ ਤੌਰ ’ਤੇ ਤਿੰਨ ਸਾਲ ਹੋਵੇਗੀ ਜੋ ਸਬੰਧਤ ਐਸ.ਐਸ.ਪੀ./ਕਮਿਸ਼ਨਰ ਆਫ ਪੁਲਿਸ ਵੱਲੋਂ ਪੰਜ ਸਾਲ ਤੱਕ (ਪੰਜਾਬ ਪੁਲਿਸ ਨਿਯਮ 14.15(3)) ਤੱਕ ਵਧਾਈ ਜਾ ਸਕਦੀ ਹੈ। ਹੇਠਲੇ ਰੈਂਕ ਦੇ (ਕਾਂਸਟੇਬਲ ਅਤੇ ਹੈਡ ਕਾਂਸਟੇਬਲ) ਦੀ ਤਾਇਨਾਤੀ ਦੀ ਇਕ ਪੁਲਿਸ ਥਾਣੇ ਵਿੱਚ ਆਮ ਮਿਆਦ ਤਿੰਨ ਸਾਲ ਹੋਵੇਗੀ (ਪੰਜਾਬ ਪੁਲਿਸ ਨਿਯਮ 14.16)।

ਜਿਨਾਂ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਸਹਾਇਕ ਸਬ-ਇੰਸਪੈਕਟਰਾਂ (ਅੱਪਰ ਸੁਬਾਰਡੀਨੇਟਸ) ਨੇ ਇੱਕ ਜ਼ਿਲੇ ਵਿੱਚ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਏ.ਐਸ.ਆਈ. ਵਜੋਂ ਅੱਠ ਸਾਲ ਮੁਕੰਮਲ ਕਰ ਲਏ ਹਨ, ਉਨਾਂ ਦਾ ਰੇਂਜ ਦੇ ਵਿੱਚ ਹੋਰ ਜ਼ਿਲੇ ’ਚ ਰੇਂਜ ਦੇ ਆਈ.ਜੀ./ਡੀ.ਆਈ.ਜੀ. ਵੱਲੋਂ ਤਬਾਦਲਾ ਕੀਤਾ ਜਾਵੇਗਾ।

ਜਿਨਾਂ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਏ.ਐਸ.ਆਈ.( ਅੱਪਰ ਸਬਾਰਡੀਨੇਟਸ) ਨੇ ਇਕ ਰੇਂਜ ਵਿੱਚ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਏ.ਐਸ.ਆਈ. ਵਜੋਂ 12 ਸਾਲ ਮੁਕੰਮਲ ਕਰ ਲਏ ਹਨ, ਉਨਾਂ ਨੂੰ ਰੇਂਜ ਦੇ ਆਈ.ਜੀ./ਡੀ.ਆਈ.ਜੀ. ਦੀ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਸੀ.ਪੀ.ਓ. ਦੁਆਰਾ ਹੋਰ ਰੇਂਜ ਵਿੱਚ ਤਬਦੀਲ ਕੀਤਾ ਜਾਵੇਗਾ।

ਨਵੀਂ ਨੀਤੀ ਵਿੱਚ ਜ਼ਰੂਰੀ ਤਬਦੀਲੀਆਂ 25 ਜੁਲਾਈ, 2018 ਤੱਕ ਮੁਕੰਮਲ ਕਰਨੀਆਂ ਜ਼ਰੂਰੀ ਹਨ। ਵਿਸ਼ੇਸ਼ ਮਾਮਲਿਆਂ ਵਿੱਚ ਉਪਰੋਕਤ ਨੀਤੀ ’ਚ ਛੋਟ ਦੇਣ ਦੇ ਲਈ ਡੀ.ਜੀ.ਪੀ. ਕੋਲ ਸ਼ਕਤੀ ਹੋਵੇਗੀ ਜੋ ਕਿ ਸਬੰਧਤ ਕਮਿਸ਼ਨਰ ਆਫ ਪੁਲਿਸ/ਐਸ.ਐਸ.ਪੀ. ਦੀ ਲਿਖਤੀ ਬੇਨਤੀ ’ਤੇ ਆਧਾਰਿਤ ਦਿੱਤੀ ਜਾ ਸਕੇਗੀ।

Two years old child gets new lease of life; born with congenital heart defect, Jagmeet operated and treated free of cost

Village Pakka Kalan, Bathinda resident two years old Jagmeet Singh suffering from congenital hole in heart, has been given a new lease of life by the Punjab government. 

2aBorn in March 2016 to Pakka Kalan resident Manpreet Singh, the child had birth defect hole in heart. Due to the defect, Jagmeet often used to turn blue and had frail health. His uncle Balkaran Singh says that during health check up at village Anganwari Ayurvedic Medical officer Dr. Navpreet singh detected the ailment and referred the child under Rashtriya Bal Swasthya Karyakram to the Civil Hospital Bathinda. 

Additional Deputy Commissioner Mrs Sakshi Sawhney and Civil Surgeon Bathinda Dr Hari Narain Singh stated that after the entire case was prepared,  Jagmeet’s parents were told that they can get their son operated and treated free either at PGIMER Chandigarh or at Fortis Hospital Mohali. 

On March 4, 2018 the child’s parents admitted him to Fortis Hospital Mohali where a team of doctors operates the child using latest techniques. Child’s father Manpreet Singh said that his son was operated free of cost and not even a single penny was charged.

Thanking Punjab government for this timely help, Manpreet said that his family earned bread by farming on land taken on contract. With a meager income family would not have been able to get little Jagmeet operated for hole on heart. But timely intervention of the Punjab government saved the little life giving big relief to his parents.

ਬਾਗਬਾਨੀ ਲਈ ਵਰਦਾਨ ਸਾਬਤ ਹੋ ਰਿਹਾ ‘ਸੈਂਟਰ ਆਫ਼ ਐੇਕਸੀਲੈਂਸ ਫਾਰ ਫਰੂਟਸ’

  • ਇਜ਼ਰਾਇਲੀ ਤਕਨੀਕ ਨਾਲ ਲਗਾਈਆਂ ਜਾ ਰਹੀਆਂ ਨੇ ਨਿੰਬੂ ਜਾਤੀ ਦੀਆਂ ਕਰੀਬ 20 ਵਿਦੇਸ਼ੀ ਕਿਸਮਾਂ
  • ਜੜ੍ਹ-ਮੁੱਢਾਂ ਦੀ ਨਰਸਰੀ ਲਈ ਇਕ ਹਾਈਟੈਕ ਪੋਲੀਹਾਊਸ ਅਤੇ ਪਿਊਦ ਕੀਤੇ ਬੂਟਿਆਂ ਲਈ 3 ਨੈਟ ਹਾਊਸ ਸਥਾਪਤ 
  • ਹਰ ਸਾਲ ਕਿਸਾਨਾਂ ਨੂੰ ਦਿੱਤੇ ਜਾਣਗੇ 50 ਹਜ਼ਾਰ ਬੂਟੇ, ਹੁਣ ਤੱਕ ਦਿੱਤੇ 70 ਹਜ਼ਾਰ

(1)ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਖਨੌੜਾ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ ਸੈਂਟਰ ਆਫ਼ ਐੇਕਸੀਲੈਂਸ ਫਾਰ ਫਰੂਟਸ ਤੋਂ ਸਪਲਾਈ ਕੀਤੇ ਜਾ ਰਹੇ ਉਚ ਕੁਆਲਿਟੀ ਦੇ ਨਿੰਬੂ ਜਾਤੀ ਦੇ ਬੂਟਿਆਂ ਦੀ ਕਾਸ਼ਤ ਨਾਲ ਕਿਸਾਨਾਂ ਨੂੰ ਚੋਖਾ ਮੁਨਾਫਾ ਹੋ ਰਿਹਾ ਹੈ, ਇਸ ਦੇ ਨਾਲ ਇਨ੍ਹਾਂ ਬੂਟਿਆਂ ਤੋਂ ਪੈਦਾ ਹੋ ਰਹੇ ਰੋਗ ਮੁਕਤ ਪੌਸ਼ਟਿਕ ਫਲ ਮਨੁੱਖੀ ਸਿਹਤ ਨੂੰ ਤੰਦਰੁਸਤੀ ਪ੍ਰਦਾਨ ਕਰਨ ਵਿਚ ਸਫਲ ਹੋ ਰਹੇ ਹਨ।

(4)ਸਰਕਾਰ ਵਲੋਂ ਇੰਡੋ-ਇਜ਼ਰਾਇਲ ਵਰਕ ਪਲਾਨ ਤਹਿਤ 10.40 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੈਂਟਰ ਆਫ ਐੇਕਸੀਲੈਂਸ ਫਾਰ ਫਰੂਟਸ (ਨਿੰਬੂ ਜਾਤੀ) ਸਥਾਪਤ ਕੀਤਾ ਗਿਆ ਹੈ। ਇਸ ਪ੍ਰੋਜੈਕਟ ਵਿੱਚ ਇਜ਼ਰਾਇਲ ਵਲੋਂ ਮੈਂਡਰਿਨ ਗਰੁੱਪ ਦੀਆਂ 8 ਕਿਸਮਾਂ ਅਤੇ ਅਮਰੀਕਾ ਵਲੋਂ ਸਵੀਟ ਆਰੇਂਜ ਦੀਆਂ 10 ਕਿਸਮਾਂ ਲਗਾਈਆਂ ਗਈਆਂ ਹਨ, ਜਦਕਿ ਗਰੇਪ ਫਰੂਟ ਦੀ ਕਿਸਮ ਸਵੀਟੀ ਵੀ ਇਜ਼ਰਾਇਲ ਤੋਂ ਲਿਆ ਕੇ ਸਕਰੀਨ ਹਾਊਸ ਵਿਚ ਲਗਾਈ ਗਈ ਹੈ। ਪੰਜਾਬ ਸਮੇਤ ਦੂਜੇ ਰਾਜਾਂ ਵਿਚੋਂ ਵੀ ਨਿੰਬੂ ਜਾਤੀ ਦੀਆਂ ਪ੍ਰਚੱਲਤ ਕਿਸਮਾਂ ਨੂੰ ਇਜ਼ਰਾਇਲੀ ਤਕਨੀਕ ਨਾਲ ਲਗਾਇਆ ਗਿਆ ਹੈ।

ਇਨ੍ਹਾਂ ਕਿਸਮਾਂ ਨੂੰ ਵੱਖ-ਵੱਖ ਜੜ੍ਹ-ਮੁੱਢਾਂ (ਜੱਟੀ ਖੱਟੀ,  ਕੈਰਿਜੋ,  ਰੰਗਪੁਰ ਲਾਇਮ, ਏਕਸ-639 ਅਤੇ ਵੋਲਕੈਮਰਲੈਮਨ) ਉਤੇ ਪਿਊਦ ਬੂਟਿਆਂ ਨੂੰ ਇਜ਼ਰਾਇਲੀ ਤਕਨੀਕ ਨਾਲ ਬੈਡਾਂ ਉਤੇ ਲਗਾਇਆ ਗਿਆ ਹੈ। ਸੈਂਟਰ ਵਲੋਂ ਅਗੇਤੇ ਤੌਰ ‘ਤੇ ਪੱਕਣ ਵਾਲੀ ਕਿਸਮ ਡੇਜ਼ੀ ਦੇ ਬੂਟੇ ਅਮਰੀਕਾ ਤੋਂ ਲਿਆਏ ਗਏ ਜੜ੍ਹ ਪੌਦੇ ਉਤੇ ਤਿਆਰ ਕਰਕੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪਮ ਕਲੇਰ ਨੇ ਦੱਸਿਆ ਕਿ ਡੇਜ਼ੀ ਕਿਸਮ ਦਾ ਫਲ ਨਵੰਬਰ ਮਹੀਨੇ ਵਿਚ ਪੱਕ ਕੇ ਤਿਆਰ ਹੋਣ ਕਾਰਨ ਨਿੰਬੂ ਜਾਤੀ ਦੇ ਫਲ ਦੀ ਉਪਲੱਬਧਤਾ ਦਾ ਸਮਾਂ ਲੰਮਾ ਹੋ ਗਿਆ ਹੈ। ਇਸ ਦੇ ਇਲਾਵਾ ਪੀ.ਏ.ਯੂ ਲੁਧਿਆਣਾ ਵਲੋਂ ਤਿਆਰ ਕੀਤੀ ਲੋਅ ਸੀਡਿਡ (ਪੀ.ਏ.ਯੂ ਕਿੰਨੂ-1) ਕਿਸਮ ਦੇ ਬੂਟੇ ਵੀ ਤਿਆਰ ਕਰਕੇ ਇਸ ਸਾਲ ਕਿਸਾਨਾਂ ਨੂੰ ਦਿੱਤੇ ਜਾਣਗੇ।(2)

ਸ੍ਰੀਮਤੀ ਅਨੁਪਮ ਕਲੇਰ ਨੇ ਦੱਸਿਆ ਕਿ ਇਸ ਸੈਂਟਰ ਵਲੋਂ ਹੁਣ ਤੱਕ ਲਗਭਗ 70 ਹਜ਼ਾਰ ਨਿੰਬੂ ਜਾਤੀ ਦੇ ਬੂਟੇ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ, ਜਦਕਿ ਹਰ ਸਾਲ ਕਿਸਾਨਾਂ ਨੂੰ 50 ਹਜ਼ਾਰ ਬੂਟੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਵਿਚ ਜੜ੍ਹ ਮੁੱਡਾਂ ਦੀ ਨਰਸਰੀ ਤਿਆਰ ਕਰਨ ਲਈ ਇਕ ਹਾਈਟੈਕ ਪੋਲੀਹਾਊਸ ਅਤੇ ਪਿਊਦ ਕੀਤੇ ਹੋਏ ਬੂਟਿਆਂ ਨੂੰ ਰੱਖਣ ਲਈ ਤਿੰਨ ਨੈਟ ਹਾਊਸ ਸਥਾਪਤ ਕੀਤੇ ਗਏ ਹਨ। ਖੁੱਲ੍ਹੇ ਖੇਤਾਂ ਵਿਚ ਬੈਡਾਂ ਉਤੇ ਲੱਗੀਆਂ ਵੱਖ-ਵੱਖ ਕਿਸਮਾਂ ਨੂੰ ਸਿੰਚਾਈ ਅਤੇ ਖਾਦਾਂ ਆਦਿ ਲਈ ਆਧੁਨਿਕ ਤਕਨੀਕ ‘ਆਟੋਮੇਸ਼ਨ ਸਿਸਟਮ’ ਦੀ ਵਰਤੋਂ ਕੀਤੀ ਜਾਂਦੀ ਹੈ। 

ਬਾਗਬਾਨੀ ਵਿਭਾਗ ਹੁਸ਼ਿਆਰਪੁਰ ਦੇ ਡਿਪਟੀ ਡਾਇਰੈਕਟਰ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਵਿਚ ਇਸ ਸਮੇਂ ਫਲਾਂ ਦੇ ਕੁੱਲ ਰਕਬੇ ਵਿੱਚ ਲਗਭਗ 66 ਫ਼ੀਸਦੀ ਰਕਬਾ ਨਿੰਬੂ ਜਾਤੀ ਫਲਾਂ ਹੇਠ ਹੈ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਬਣਨ ਦੇ ਬਾਅਦ ਬਾਗਬਾਨਾਂ ਦੇ ਖੇਤਾਂ ਵਿੱਚ ਨਿੰਬੂ ਜਾਤੀ  ਦੇ ਫਲਾਂ ਦੀ ਕੁਆਲਿਟੀ ਅਤੇ ਫਸਲ ਵਿਚ ਸੁਧਾਰ ਆਇਆ ਹੈ ਅਤੇ ਉਨ੍ਹਾਂ ਦੇ ਪ੍ਰਤੀ ਯੂਨਿਟ ਮੁਨਾਫੇ ਵਿਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਕਿੰਨੂ ਫਸਲ ਦੇ ਮੋਨੋਕਲਚਰ ਨੂੰ ਤੋੜ ਕੇ ਨਿੰਬੂ ਜਾਤੀ ਦੀਆਂ ਫਸਲਾਂ ਵਿਚ ਵਿਭਿੰਨਤਾ ਲਿਆਉਣ ਲਈ ਬਹੁਤ ਫਾਇਦੇਮੰਦ ਸਾਬਤ ਹੋਇਆ ਹੈ।

(3)

ਇਸ ਸੈਂਟਰ ਵਲੋਂ ਹੁਣ ਤੱਕ ਲਗਭਗ 400 ਤੋਂ ਜ਼ਿਆਦਾ ਕਿਸਾਨਾਂ ਨੂੰ ਨਵੇਂ ਬਾਗ ਲਗਾਉਣ ਸਬੰਧੀ, ਖਾਦਾਂ ਅਤੇ ਪਾਣੀ ਡਰਿੱਪ ਦੇ ਜ਼ਰੀਏ ਦੇਣਾ, ਬੂਟਿਆਂ ਦੀ ਕਾਂਟ-ਛਾਂਟ ਕਰਨਾ, ਕੀੜੇ-ਮਕੌੜੇ ਅਤੇ ਬੀਮਾਰੀ ਦੀ ਰੋਕਥਾਮ ਕਰਨਾ ਅਤੇ ਫਲਾਂ ਨੂੰ ਤੋੜਣ ਦੇ ਬਾਅਦ ਸੰਭਾਲ ਕਰਨ ਆਦਿ ਵਿਸ਼ਿਆਂ ਸਬੰਧੀ ਸਿਖਲਾਈ ਦੇ ਕੇ ਉਨ੍ਹਾਂ ਦੇ ਬਾਗਾਂ ਵਿਚ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਵਿਚ ਨਿੰਬੂ ਜਾਤੀ ਦੇ ਫਲਾਂ ਦੀ ਗਰੇਡਿੰਗ ਅਤੇ ਵੈਕਸਿੰਗ ਲਈ ਪੈਕ ਹਾਊਸ ਦੀ ਉਸਾਰੀ ਕੀਤੀ ਗਈ ਹੈ ਅਤੇ ਗਰੇਡਿੰਗ ਵੈਕਸਿੰਗ ਲਾਇਨ ਲੱਗਣ ਦੇ ਬਾਅਦ ਕਿਸਾਨਾਂ ਨੂੰ ਗਰੇਡਿੰਗ ਅਤੇ ਵੈਕਸਿੰਗ ਸਬੰਧੀ ਸਿਖਲਾਈ ਵੀ ਦਿੱਤੀ ਜਾਵੇਗੀ।

ਬੈਂਕ ਦੀ ਨੌਕਰੀ ਛੱਡ ਅਮਿਤ ਠਾਕੁਰ ਸਫ਼ਲਤਾ ਪੂਰਵਕ ਚਲਾ ਰਿਹਾ ਹੈ 80 ਗਾਵਾਂ ਦਾ ਡੇਅਰੀ ਫਾਰਮ

  • ਐਮ.ਬੀ.ਏ ਦੀ ਪੜ੍ਹਾਈ ਅਤੇ ਬੈਂਕਿੰਗ ਦੇ ਤਜ਼ਰਬੇ ਤੋਂ ਵੀ ਲਿਆ ਲਾਭ
  • ਫਰਾਂਸ ਵਿੱਚ ਹੋਏ ਕੌਮਾਂਤਰੀ ਡੇਅਰੀ ਫਾਰਮਿੰਗ ਮੇਲੇ ਵਿੱਚ ਵੀ ਲੈ ਚੁੱਕਿਆ ਹੈ ਹਿੱਸਾ

IMG_2962
ਸਫਲ ਡੇਅਰੀ ਫਾਰਮਿੰਗ ਦਾ ਧੰਦਾ ਕਰਨ ਵਾਲਾ ਅਮਿਤ ਠਾਕੁਰ ਆਪਣੇ ਫਾਰਮ ਵਿਚ ਗਾਵਾਂ ਦੀ ਦੇਖਭਾਲ ਕਰਦਾ ਹੋਇਆ। 

ਪੜ੍ਹਾਈ-ਲਿਖਾਈ ਕਰ ਕੇ ਬੇਰੁਜ਼ਗਾਰੀ ਕਾਰਨ ਨਿਰਾਸ਼ ਹੋ ਕੇ ਨਸ਼ਿਆਂ ਜਾਂ ਹੋਰ ਮਾੜੇ ਰਾਹ ‘ਤੇ ਪੈਣ ਵਾਲੇ ਨੌਜਵਾਨਾਂ ਲਈ ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਪਿੰਡ ਗਿੱਦੜਪੁਰ ਵਿੱਚ ਡੇਅਰੀ ਫਾਰਮਿੰਗ ਕਰ ਰਿਹਾ ਨੌਜਵਾਨ ਅਮਿਤ ਠਾਕੁਰ ਰਾਹ ਦਸੇਰਾ ਬਣ ਕੇ ਉਭਰਿਆ ਹੈ। ਐਮ.ਬੀ.ਏ ਫਾਇਨਾਂਸ/ਮਾਰਕਿਟਿੰਗ ਕਰਨ ਉਪਰੰਤ ਕਰੀਬ 10 ਸਾਲ ਉਸ ਨੇ ਬੈਕਿੰਗ ਖੇਤਰ ਵਿੱਚ ਨੌਕਰੀ ਕੀਤੀ ਪਰ ਬਾਅਦ ਵਿੱਚ ਸਾਰੀਆਂ ਜੱਕਾਂ-ਤੱਕਾਂ ਤੋਂ ਉੱਪਰ ਉਠਦਿਆਂ ਉਸ ਨੇ ਪਸ਼ੂ ਪਾਲਣ ਦੇ ਆਪਣੇ ਸ਼ੌਂਕ ਨੂੰ ਆਪਣਾ ਕਾਰੋਬਾਰ ਬਣਾਉਣ ਦਾ ਫੈਸਲਾ ਕੀਤਾ।

ਅਮਿਤ ਨੇ ਡੇਅਰੀ ਵਿਕਾਸ ਵਿਭਾਗ ਤੋਂ ਡੇਅਰੀ ਫਾਰਮਿੰਗ ਦੀ 15 ਰੋਜ਼ਾ ਸਿਖਲਾਈ ਵੀ ਲਈ ਸੀ ਤੇ ਹੁਣ ਵਿਭਾਗ ਉਸ ਨੂੰ ਸਬਸਿਡੀ ਉਤੇ ਬਲਕ ਮਿਲਕ ਕੂਲਰ(ਬੀ.ਐਮ.ਸੀ) ਅਤੇ ਦੁੱਧ ਪੈਕ ਕਰਨ ਵਾਲੀ ਮਸ਼ੀਨ ਵੀ ਮੁਹੱਈਆ ਕਰਵਾਏਗਾ। ਉਹ ਫਰਾਂਸ ਵਿਖੇ ਹੋਏ ਡੇਅਰੀ ਫਾਰਮਿੰਗ ਸਬੰਧੀ ਕੌਮਾਂਤਰੀ ਮੇਲੇ ਵਿੱਚ ਵੀ ਹਿੱਸਾ ਲੈ ਚੁੱਕਿਆ ਹੈ। ਅਮਿਤ ਠਾਕੁਰ ਦਾ ਕਹਿਣਾ ਹੈ ਕਿ ਚੰਗੀ ਨਸਲ ਦੀਆਂ ਗਾਵਾਂ ਦਾ ਹੋਣਾ ਵੀ ਡੇਅਰੀ ਫਾਰਮਿੰਗ ਵਿੱਚ ਕਾਮਯਾਬੀ ਲਈ ਜ਼ਰੂਰੀ ਹੈ। ਡੇਅਰੀ ਫਾਰਮਰ ਨੂੰ ਪਸ਼ੂਆਂ ਦੀਆਂ ਨਸਲਾਂ ਅਤੇ ਅੱਗੇ ਚੰਗੀਆਂ ਨਸਲਾਂ ਤਿਆਰ ਕਰਨ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਙ ਖੁਦ ਆਪਣੇ ਫਾਰਮ ‘ਤੇ ਪਸ਼ੂਆਂ ਦੀਆਂ ਚੰਗੀਆਂ ਨਸਲਾਂ ਤਿਆਰ ਕਰਨ ਵੱਲ ਧਿਆਨ ਦਿੰਦਾ ਹੈ। ਉਸ ਦੇ ਪਸ਼ੂ ਕਈ ਸੂਬਾ ਪੱਧਰੀ ਅਤੇ ਹੋਰ ਪਸ਼ੂ ਮੇਲਿਆਂ ਵਿੱਚ ਇਨਾਮ ਜਿੱਤ ਚੁੱਕੇ ਹਨ।

ਚੰਡੀਗੜ੍ਹ ਵਿੱਚ ਰਹਿੰਦੇ ਇਸ 38 ਸਾਲਾ ਨੌਜਵਾਨ ਨੇ ਡੇਅਰੀ ਖੇਤਰ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਤੋਂ ਸਰਕਾਰ ਦੀਆਂ ਸਕੀਮਾਂ ਅਤੇ ਇਹਨਾਂ ਧੰਦਿਆਂ ਵਿਚਲੀਆਂ ਸੰਭਾਵਨਾਵਾਂ ਦੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਸ ਨੇ ਖੁਦ ਕਈ ਡੇਅਰੀ ਫਾਰਮਾਂ ਦਾ ਦੌਰਾ ਕਰਕੇ ਵੀ ਜਾਣਕਾਰੀ ਇਕੱਤਰ ਕੀਤੀ। ਸੰਨ 2014 ਵਿੱਚ ਅਮਿਤ ਨੇ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਪਿੰਡ ਟੋਡਰ ਮਾਜਰਾ ਵਿੱਚ ਜ਼ਮੀਨ ਠੇਕੇ ਉਤੇ ਲੈ ਕੇ 30 ਗਾਵਾਂ ਨਾਲ ਡੇਅਰੀ ਫਾਰਮਿੰਗ ਦੀ ਸ਼ੁਰੂਆਤ ਕੀਤੀ ਅਤੇ ਦਿਨ ਰਾਤ ਇਕ ਕਰ ਕੇ ਇਸ ਧੰਦੇ ਵਿੱਚ ਸਫ਼ਲ ਹੋਣ ਦੇ ਇਰਾਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣਾ ਫਾਰਮਾ ਦਾ ਸਾਰਾ ਦੁੱਧ ਵੇਰਕਾ ਨੂੰ ਹੀ ਸਪਲਾਈ ਕਰਦਾ ਰਿਹਾ ਤੇ ਉਸ ਦਾ ਕਾਰੋਬਾਰ ਵੱਧਦਾ ਰਿਹਾ।

dairy
ਅਮਿਤ ਠਾਕੁਰ ਆਪਣੇ ਡੇਅਰੀ ਫਾਰਮ ਵਿਚ ਗਾਵਾਂ ਦੇ ਦੁੱਧ ਦੀ ਮਸ਼ੀਨ ਰਾਂਹੀ ਚੁਆਈ ਕਰਦਾ ਹੋਇਆ।

ਅਮਿਤ ਠਾਕੁਰ ਦਾ ਕਹਿਣਾ ਹੈ ਕਿ ਡੇਅਰੀ ਫਾਰਮਿੰਗ ਦਾ ਧੰਦਾ ਅਜਿਹਾ ਹੈ, ਜਿਸ ਨੂੰ ਹੋਰਨਾਂ ਦੇ ਸਿਰ ‘ਤੇ ਨਹੀਂ ਛੱਡਿਆ ਜਾ ਸਕਦਾ । ਡੇਅਰੀ ਫਾਰਮਰਾਂ ਦਾ ਇਸ ਵਿੱਚ ਸ਼ਾਮਲ ਹੋ ਕੇ ਖੁਦ ਕੰਮ ਕਰਨਾ ਲਾਜ਼ਮੀ ਹੈ ਨਹੀਂ ਤਾਂ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਧੰਦਾ ਫੇਲ ਹੋਣ ਦੀ ਵੀ ਨੌਬਤ ਆ ਜਾਂਦੀ ਹੈ।
ਅਮਿਤ ਨੇ ਲਗਾਤਾਰ ਮਿਹਨਤ ਜਾਰੀ ਰੱਖੀ ਅਤੇ ਅੱਜ ਉਸ ਨੇ ਪਿੰਡ ਗਿੱਦੜਪੁਰ ਵਿਚਲੀ ਆਪਣੀ 01 ਏਕੜ ਜ਼ਮੀਨ ‘ਤੇ 80 ਗਾਵਾਂ ਦਾ  ਡੇਅਰੀ ਫਾਰਮ ਬਣਾ ਲਿਆ ਹੈ ਅਤੇ  ਔਸਤਨ 1600 ਲੀਟਰ ਦੁੱਧ ਦੀ ਪੈਦਾਵਾਰ ਰੋਜ਼ਾਨਾ ਦੀ ਹੈ। ਆਮਦਨ ਵਿੱਚ ਵਾਧੇ ਦੇ ਮਨਸ਼ੇ ਨਾਲ ਹੁਣ ਉਸ ਨੇ ਪ੍ਰਚੂਨ ਖੇਤਰ ਵਿੱਚ ਪੈਰ ਧਰਨ ਦਾ ਵੀ ਫੈਸਲਾ ਕੀਤਾ ਹੈ। ਇਸ ਤਹਿਤ ਉਹ ਸ਼ੁਰੂਆਤੀ ਤੌਰ ‘ਤੇ  ਆਪਣੇ ਜਾਣਕਾਰਾਂ ਨੂੰ ਘਰ-ਘਰ ਜਾ ਕੇ ਦੁੱਧ ਸਪਲਾਈ ਕਰੇਗਾ, ਜਿਸ ਨਾਲ ਉਸ ਨੂੰ 45 ਤੋਂ 50 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਟਤ ਹੋਵੇਗੀ। ਉਸ ਦਾ ਕਹਿਣਾ ਹੈ ਕਿ ਸ਼ਹਿਰਾਂ ਵਿੱਚ ਸ਼ੁੱਧ ਦੁੱਧ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਲੋਕ ਸ਼ੁੱਧ ਦੁੱਧ ਲਈ ਵੱਧ ਤੋਂ ਵੱਧ ਪੈਸੇ ਦੇਣ ਲਈ ਵੀ ਤਿਆਰ ਰਹਿੰਦੇ ਹਨ।

ਉਸ ਨੇ ਮਾਰਕਿਟਿੰਗ ਲਈ ‘ਰੈਫਰਲ ਬਿਜ਼ਨਸ ਮਾਡਲ’ ਅਪਨਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਉਹ ਆਪਣੇ ਜਾਣਕਾਰਾਂ ਨੂੰ ਦੁੱਧ ਵੇਚੇਗਾ। ਦੁੱਧ ਮਿਆਰੀ ਹੋਣ ਕਾਰਨ ਉਸ ਦੇ ਜਾਣਕਾਰ ਅੱਗੇ ਆਪਣੇ ਹੋਰ ਜਾਣਕਾਰਾਂ ਨੂੰ ਅਮਿਤ ਦੇ ਫਾਰਮ ਦਾ ਦੁੱਧ ਲੈਣ ਲਈ ਪ੍ਰੇਰਿਤ ਕਰਨਗੇ। ਇਸ ਤਰ੍ਹਾਂ ਉਸ ਦਾ ਕਾਰੋਬਾਰ ਵਧਦਾ ਜਾਵੇਗਾ। ਇਸ ਸਾਰੀ ਪ੍ਰਕਿਰਿਆ ਦੌਰਾਨ ਉਹ ਮੁੱਖ ਤੌਰ ‘ਤੇ ਦੁੱਧ ਦੇ ਮਿਆਰ ਉਤੇ ਹੀ ਧਿਆਨ ਕੇਂਦਰਤ ਕਰੇਗਾ।

ਉਹ ਲਗਾਤਾਰ ਡੇਅਰੀ ਵਿਕਾਸ ਵਿਭਾਗ ਦੇ ਸੰਪਰਕ ਵਿੱਚ ਰਹਿੰਦਾ ਹੈ ਤੇ ਡੇਅਰੀ ਫਾਰਮਿੰਗ ਸਬੰਧੀ ਆਪਣੀ ਜਾਣਕਾਰੀ ਵਿੱਚ ਵਾਧਾ ਕਰਦਾ ਰਹਿੰਦਾ ਹੈ। ਉਸ ਦਾ ਕਹਿਣਾ ਹੈ ਕਿ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਨਿਰਾਸ਼ ਹੋ ਕੇ ਕੁਰਾਹੇ ਨਾ ਪੈਣ ਸਗੋਂ  ਆਪਣੀ ਪੜ੍ਹਾਈ-ਲਿਖਾਈ ਦੀ ਸੁਚੱਜੀ ਵਰਤੋਂ ਕਰਦਿਆਂ ਡੇਅਰੀ ਵਿਕਾਸ ਵਿਭਾਗ ਦੀ ਮਦਦ ਨਾਲ ਡੇਅਰੀ ਫਾਰਮਿੰਗ ਸ਼ੁਰੂ ਕਰ ਕੇ ਆਪਣੀ ਜ਼ਿੰਦਗੀ ਅਤੇ ਪੰਜਾਬ ਨੂੰ ਤੰਦਰੁਸਤ ਤੇ ਖੁਸ਼ਹਾਲ ਬਣਾਉਣ।

Village Bhokhra’s sprawling six parks reflect the vista of Chandigarh

Village’s cow dung dumping places, garbage dumps converted into parksIMG-20180710-WA0012Village Bhokhra’s six parks are perfect example of the concerted efforts of villagers that has converted village’s cow-dung dumping places and garbage dumps into beautiful and lush green parks. The campaign to turn vacant panchayat land into parks has not only given new and clean look to the village albeit has also increased the green cover.

IMG-20180710-WA0014Every park in this village of Bathinda district covers around 2 to 4 kanals of land. Of the total 3000 acres of land covered by village, around 2.5 acres is under the parks. Village panchayat has spent money from its own funds to bring up these parks and constructed boundary wall, installed interlocking tiles, fixed benches for sitting, planted saplings etc. Village’s youngsters have come forward together to design these parks on the lines of parks of Chandigarh. Presently there are around 6 parks in the village, while 3 more are on anvil.

The village Sarpanch Ms. Mahinder Kaur’s son Mr. Jagmeet Singh Brar said that the people from other villages visit their village Bhokhra to see these parks. Panchayats from other villages frequently ask questions on developing similar parks in their villages. he added that a village can be transformed only when all panchayat member and villagers work unanimously.

IMG-20180710-WA0015Appreciating the efforts of villagers, Deputy Commissioner Bathinda Mr Diprava Lakra stated that more villages should adopt this strategy and gift their village clean and green environment. The Bhokhra is an example for others to follow wherein villagers have themselves taken the initiative and have come out with excellent results.

District Development and Panchayat Officer Mr Rajinder Singh Jassal and BDPO Miss Kavita Garg stated that the village sarpanch Mahinder Kaur’s son Jagmeet Singh Brar, nambardar Baljinder Singh, panchayat secretary Arvind Garg  and other villagers have worked hard in bringing up these parks. The garbage and cow dung dumping yards of village have been replaced with green parks.

 

ਨਸ਼ਿਆਂ ਕਾਰਨ ਬਦਨਾਮ ਪਿੰਡ ਦੇ ਨੌਜਵਾਨਾਂ ਵੱਲੋਂ ਨਸ਼ੇ ਦੇ ਦਾਗ ਮਿਟਾਉਣ ਲਈ ਮੁਹਿੰਮ

ਸੀਡ ਫਾਰਮ ਨੂੰ ਨਸ਼ਾ ਮੁਕਤ ਕਰਨ ਹਿਤ ਜੁੱਟੇ ਨੌਜਵਾਨ


WhatsApp Image 2018-07-10 at 1.54.05 PM
ਸ਼ੇਰੇ ਪੰਜਾਬ ਯੂਥ ਕਲੱਬ ਸੀਡ ਫਾਰਮ ਦੇ ਅਹੁੱਦੇਦਾਰ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ।

ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਮੁਕਤ ਮੁਹਿੰਮ ਵਿੱਚ ਜਿੱਥੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਅਬੋਹਰ ਨੇੜਲੇ ਪਿੰਡ ਸੀਡ ਫਾਰਮ ਦੇ ਸ਼ੇਰੇ ਪੰਜਾਬ ਯੂਥ ਕਲੱਬ ਦੇ ਨੌਜਵਾਨਾਂ ਵੱਲੋਂ ਵੀ ਨਸ਼ਿਆਂ ਨੂੰ ਜੜੋਂ ਖਤਮ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਵਿਲਖਣ ਤੇ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। 

ਕਿਸੇ ਸਮੇਂ ਨਸ਼ਿਆਂ ਕਰਕੇ ਬਦਨਾਮ ਰਹੇ ਇਸ ਪਿੰਡ ਦੇ ਨੌਜਵਾਨਾਂ ਵੱਲੋਂ ਇਕੱਤਰ ਹੋ ਕੇ  ਪਿੰਡ ਨੂੰ ਨਸ਼ੇ ਦੇ ਲੱਗੇ ਦਾਗ ਨੂੰ ਮਿਟਾਉਣ ਲਈ ਸ਼ੇਰੇ ਪੰਜਾਬ ਯੂਥ ਕਲੱਬ ਦਾ ਗਠਨ ਕੀਤਾ ਗਿਆ ਹੈ। ਇਸ 16 ਮੈਂਬਰੀ ਕਲੱਬ ਦੇ ਨੌਜਵਾਨਾਂ ਵੱਲੋਂ ਘਰ-ਘਰ ਜਾ ਕੇ ਨਸ਼ਿਆਂ ਖਿਲਾਫ ਜਾਗਰੂਕ ਕਰਨ ਹਿੱਤ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸ੍ਰੀ ਜੋਗਿੰਦਰ ਸਿੰਘ ਜੋ ਕਿ ਬੀ.ਐਡ. ਪਾਸ ਹਨ ਤੇ ਐਲ.ਐਲ.ਬੀ. ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਤੋਂ ਕਰ ਰਿਹਾ ਹੈ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਕਲੱਬ ਦਾ ਗਠਨ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਅਤੇ ਸਥਾਨਕ ਪੁਲਿਸ ਚੌਂਕੀ ਵਿਖੇ ਤੈਨਾਤ ਹੈੱਡ ਕਾਂਸਟੇਬਲ ਆਤਮਾ ਰਾਮ ਤੋਂ ਪ੍ਰੇਰਿਤ ਹੋ ਕੇ ਕੀਤਾ ਗਿਆ ਹੈ। ਪ੍ਰਧਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਨੂੰ ਜਿੰਨ੍ਹਾਂ ਨਸ਼ਿਆਂ ਕਰਕੇ ਬਦਨਾਮ ਕੀਤਾ ਗਿਆ ਹੈ ਉਹ ਹੁਣ ਇਸ ਪਿੰਡ ਨੂੰ ਲੱਗੇ ਦਾਗ ਨੂੰ ਹਟਾ ਕੇ ਹੀ ਦਮ ਲੈਣਗੇ। 

ਪ੍ਰਧਾਨ ਦਾ ਕਹਿਣਾ ਹੈ ਕਿ ਇਸ ਕਲੱਬ ਦਾ ਮੁੱਖ ਉਦੇਸ਼ ਨੌਜਵਾਨਾ ਨੂੰ ਨਸ਼ਿਆਂ ਵੱਲ ਨਾ ਜਾ ਕੇ ਖੇਡਾਂ ਨਾਲ ਜੋੜਨਾ ਹੈ, ਤਾਂ ਜੋ ਨੌਜਵਾਨ ਨਿਰੋਈ ਸਿਹਤ ਦੇ ਨਾਲ-ਨਾਲ ਆਪਣਾ ਭਵਿੱਖ ਉਜਾਗਰ ਕਰ ਸਕਣ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੇ ਨਾਲ-ਨਾਲ ਮਾਪਿਆਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਕਿ ਉਹ ਕਿਹੜੀ ਸੋਸਾਇਟੀ ਵਿੱਚ ਰਹਿੰਦਾ ਹੈ ਤੇ ਕੀ ਖਾਂਦਾ-ਪੀਂਦਾ ਹੈ। 

ਪ੍ਰਧਾਨ ਸ. ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਾਨੂੰ ਚੰਗੀ ਸਿਹਤ ਤੇ ਚੰਗੀ ਸੋਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਕਰਨਾ ਹੈ ਤਾਂ ਉਹ ਪੜ੍ਹਾਈ ਦਾ, ਖੇਡਾਂ ਦਾ, ਦੇਸ਼ ਦੀ ਖਾਤਰ ਕੁਝ ਕਰਨ ਅਤੇ ਆਪਣੇ ਸਮਾਜ ਵਿੱਚ ਇਕ ਚੰਗਾ ਇਨਸਾਨ ਬਣ ਕੇ ਹੋਰਨਾਂ ਲੋਕਾਂ ਲਈ ਮਿਸਾਲ ਪੈਦਾ ਕਰਨ ਦਾ ਕੀਤਾ ਜਾਵੇ।

ਪ੍ਰਧਾਨ ਨੇ ਕਿਹਾ ਕਿ ਕਲੱਬ ਦੇ ਮੈਬਰਾਂ ਵੱਲੋਂ ਘਰ-ਘਰ ਜਾ ਕੇ ਜਾਗਰੂਕ ਕਰਨ ਦੇ ਨਾਲ-ਨਾਲ ਆਪਣੇ ਫੋਟੋਗ੍ਰਾਫਰ ਤੇ ਕਰਿਆਣੇ ਦੀ ਦੁਕਾਨ ਰੂਪੀ ਬਣਾਏ ਗਏ ਦਫਤਰ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਨਸ਼ਿਆਂ ਖਿਲਾਫ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਜਾਗਰੂਕਤਾ ਕੈਂਪਾ ਦਾ ਵੀ ਆਯੋਜਨ ਕੀਤਾ ਜਾਵੇਗਾ।