ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 11,438 ਕਿਸਾਨਾਂ ਨੂੰ ਮਿਲੀ 96 ਕਰੋੜ 12 ਲੱਖ ਰੁਪਏ ਦੀ ਕਰਜ਼ਾ ਰਾਹਤ

  • ਸਹਿਕਾਰੀ ਬੈਂਕਾਂ ਤੋਂ 9657 ਕਿਸਾਨਾਂ ਨੂੰ ਮਿਲੀ 68 ਕਰੋੜ 45 ਲੱਖ ਰੁਪਏ ਦੀ ਕਰਜ਼ਾ ਰਾਹਤ
  • ਕਮਰਸ਼ੀਅਲ ਬੈਂਕਾਂ ਤੋਂ 1781 ਕਿਸਾਨਾਂ ਨੂੰ ਮਿਲੀ 27 ਕਰੋੜ 67 ਲੱਖ ਰੁਪਏ ਤੋਂ ਵੱਧ ਦੀ ਰਾਹਤ
  • ਛੋਟੇ ਕਿਸਾਨਾਂ ਨੂੰ ਵੀ ਕਰਜ਼ਾ ਰਾਹਤ ਦੇਣ ਸਬੰਧੀ ਪ੍ਰਕਿਰਿਆ ਜਾਰੀ


photo farmers
ਕਰਜ਼ਾ ਰਾਹਤ ਰਾਹਤ ਹਾਸਲ ਕਰਨ ਵਾਲੇ ਪਿੰਡ ਚਨਾਰਥਲ ਕਲਾਂ ਦੇ ਕਿਸਾਨ ਜਸਵੀਰ ਸਿੰਘ, ਸੁਖਦੀਪ ਸਿੰਘ ਅਤੇ ਸਵਰਨਦੀਪ ਸਿੰਘ।

‘ਪੰਜਾਬ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਸਦਕਾ ਸਾਨੂੰ ਵੱਡਾ ਲਾਭ ਮਿਲਿਆ ਹੈ ਤੇ ਸਾਡੀ ਜ਼ਿੰਦਗੀ ਇੱਕ ਨਵੇਂ ਰਾਹ ਪਈ ਹੈ, ਜਿਸ ਲਈ ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਦੇ ਕਿਸਾਨ ਜਸਵੀਰ ਸਿੰਘ, ਸੁਖਦੀਪ ਸਿੰਘ ਅਤੇ ਸਵਰਨਦੀਪ ਸਿੰਘ, ਜਿਨ੍ਹਾਂ ਨੂੰ ਸਹਿਕਾਰੀ ਤੇ ਕਮਰਸ਼ੀਅਲ ਬੈਂਕਾਂ ਤੋਂ ਲਏ ਕਰਜ਼ੇ ਸਬੰਧੀ ਰਾਹਤ ਮਿਲੀ ਹੈ, ਨੇ ਕੀਤਾ। ਉਨ੍ਹਾਂ ਕਿਹਾ ਕਿ ਕਰਜ਼ਾ ਰਾਹਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਜ਼ਾ ਰਾਹਤ ਦਿੱਤੇ ਜਾਣ ਸਦਕਾ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਹੋਈਆਂ ਹਨ।

ਜ਼ਿਕਰਯੋਗ ਹੈ ਕਿ ਕਿਸਾਨ ਜਸਵੀਰ ਸਿੰਘ ਨੂੰ ਕਮਰਸ਼ੀਅਲ ਬੈਂਕ ਸਬੰਧੀ ਕਰੀਬ 02 ਲੱਖ ਰੁਪਏ, ਸੁਖਦੀਪ ਸਿੰਘ ਨੂੰ ਕਮਰਸ਼ੀਅਲ ਬੈਂਕ ਸਬੰਧੀ 01 ਲੱਖ 33 ਹਜ਼ਾਰ ਰੁਪਏ ਅਤੇ ਸਵਰਨਦੀਪ ਸਿੰਘ ਨੂੰ ਸਹਿਕਾਰੀ ਬੈਂਕ ਸਬੰਧੀ 57 ਹਜ਼ਾਰ ਰੁਪਏ ਦੀ ਕਰਜ਼ਾ ਰਾਹਤ ਮਿਲੀ ਹੈ। ਇਸੇ ਤਰ੍ਹਾਂ ਕਰਜ਼ਾ ਰਾਹਤ ਸਕੀਮ ਦੇ ਲਾਭਪਾਤਰੀ ਪਿੰਡ ਤਲਾਣੀਆਂ ਦੇ ਕਿਸਾਨ ਗੁਰਦੀਪ ਸਿੰਘ ਨੇ ਹੋਰਨਾਂ ਕਿਸਾਨਾਂ ਸਮੇਤ ਸਰਕਾਰ ਦੀ ਸ਼ਲਾਘਾ ਕੀਤੀ।

ਕਰਜ਼ਾ ਰਾਹਤ ਸਬੰਧੀ ਗੱਲਬਾਤ ਦੌਰਾਨ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 9657 ਸੀਮਾਂਤ ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਤੋਂ ਲਏ ਕਰੀਬ 68 ਕਰੋੜ 45 ਲੱਖ ਰੁਪਏ ਦੇ ਕਰਜ਼ੇ ਅਤੇ 1781 ਸੀਮਾਂਤ ਕਿਸਾਨਾਂ ਨੂੰ ਕਮਰਸ਼ੀਅਲ ਬੈਂਕਾਂ ਤੋਂ ਲਏ 27 ਕਰੋੜ 67 ਲੱਖ ਰੁਪਏ ਤੋਂ ਵੱਧ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ। ਇਸ ਨਾਲ ਜ਼ਿਲ੍ਹੇ ਦੇ ਕਰਜ਼ਈ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਛੋਟੇ ਕਿਸਾਨਾਂ ਨੂੰ ਵੀ ਕਰਜ਼ਾ ਰਾਹਤ ਦੇਣ ਲਈ ਪ੍ਰਕਿਰਿਆ ਜਾਰੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਹਿਕਾਰੀ ਬੈਂਕਾਂ, ਕਮਰਸ਼ੀਅਲ ਬੈਂਕਾਂ ਦਾ 02 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਲਈ ਕਿਸਾਨਾਂ ਦੀ ਪੂਰੀ ਪਾਰਦਰਸ਼ਤਾ ਨਾਲ ਚੋਣ ਕੀਤੀ ਗਈ ਤਾਂ ਜੋ ਯੋਗ ਲਾਭਪਾਤਰੀ ਨੂੰ ਹੀ ਕਰਜ਼ਾ ਰਾਹਤ ਮਿਲੇ ਅਤੇ ਕੋਈ ਵੀ ਯੋਗ ਲਾਭਪਾਤਰੀ ਕਿਸਾਨ ਕਰਜ਼ਾ ਰਾਹਤ ਸਕੀਮ ਤੋਂ ਵਾਂਝਾ ਨਾ ਰਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਦੀ ਆਰਥਿਕਤਾ ਦੀ ਮਜ਼ਬੂਤੀ ਲਈ ਉਨ੍ਹਾਂ ਨੂੰ ਕਣਕ ਝੋਨੇ ਦੀ ਬਜਾਏ ਲਾਹੇਵੰਦ ਖੇਤੀ ਦੇ ਨਾਲ-ਨਾਲ ਫਲ਼, ਫੁਲ ਤੇ ਸਬਜ਼ੀਆਂ ਦੀ ਕਾਸ਼ਤ ਦੇ ਨਾਲ-ਨਾਲ ਸਹਾਇਕ ਧੰਦੇ ਸ਼ੁਰੂ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਤੋਂ ਕਿਸਾਨਾਂ ਨੂੰ ਚੌਖੀ ਆਮਦਨ ਹੋਵੇਗੀ।

ਕਿਸਾਨ ਅਤੇ ਸੰਦ ਬਣਾਉਣ ਵਾਲੇ ਨੇ ਮਿਲ ਕੇ ਪਰਾਲੀ ਵਾਲੇ ਖੇਤ ਵਿਚ ਕਣਕ ਬਿਜਾਈ ਲਈ ਨਵੀਂ ਮਸ਼ੀਨ ਦੀ ਕੱਢੀ ਕਾਢ

  •  ਮਸ਼ੀਨ ਰੋਟਾਵੇਟਰ ਅਤੇ ਹੈਪੀਸੀਡਰ ਦਾ ਸੁਧਰਿਆ ਰੂਪ-ਜਸਵਿੰਦਰ ਸਿੰਘ
  •  ਪਰਾਲੀ ਨੂੰ ਸਾੜਨ ਤੇ ਲੱਗੇਗੀ ਰੋਕ-ਸੰਤੋਖ ਸਿੰਘ
  •  ਤਜਰਬਿਆਂ ਦਾ ਕਰ ਰਹੇ ਹਾਂ ਅਧਿਐਨ -ਬਲਜਿੰਦਰ ਸਿੰਘ


This slideshow requires JavaScript.

ਲੋੜ ਕਾਢ ਦੀ ਮਾਂ ਹੁੰਦੀ ਹੈ ਅਤੇ ਇਸ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਸ੍ਰੀ ਮੁਕਤਸਰ ਜ਼ਿਲੇ ਦੇ ਪਿੰਡ ਮਹਿਰਾਜ ਦੇ ਕਿਸਾਨ ਜਸਵਿੰਦਰ ਸਿੰਘ ਅਤੇ ਜੈਤੋ ਦੇ ਸੰਦ ਬਣਾਉਣ ਵਾਲੇ ਸੰਤੋਖ ਸਿੰਘ ਨੇ। ਇੰਨਾਂ ਨੇ ਇਕ ਅਜਿਹੀ ਮਸ਼ੀਨ ਬਣਾਈ ਹੈ ਜੋ ਰੋਟਾਵੇਟਰ ਅਤੇ ਹੈਪੀ ਸੀਡਰ ਦਾ ਸੁਮੇਲ ਹੈ ਅਤੇ ਇੰਨਾਂ ਅਨੁਸਾਰ ਇਸਦੇ ਨਤੀਜੇ ਬਹੁਤ ਚੰਗੇ ਹਨ। ਇਸ ਮਸ਼ੀਨ ਨੂੰ ਬਣਾਉਣ ਤੇ ਇੰਨਾਂ ਨੂੰ ਤਿੰਨ ਸਾਲ ਲੱਗੇ ਹਨ ਅਤੇ ਅੱਜ ਖੇਤੀਬਾੜੀ ਅਧਿਕਾਰੀਆਂ ਅਤੇ ਕਿਸਾਨਾਂ ਸਾਹਮਣੇ ਇਸਦਾ ਪ੍ਰਦਰਸ਼ਨ ਕੀਤਾ ਗਿਆ।

_DSC6105ਜਸਵਿੰਦਰ ਸਿੰਘ ਜੋ ਕਿ ਪਿੱਛਲੇ 7 ਸਾਲ ਤੋਂ ਪਰਾਲੀ ਨੂੰ ਅੱਗ ਲਗਾਏ ਬਿਨਾਂ ਇਸਦਾ ਨਿਪਟਾਰਾ ਕਰ ਰਹੇ ਹਨ ਅਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਇਸ ਕਿਸਾਨ ਦੇ ਮਨ ਵਿਚ ਸੋਚ ਸੀ ਕਿ ਅਜਿਹੀ ਮਸ਼ੀਨ ਬਣਾਈ ਜਾਵੇ ਜੋ ਪਰਾਲੀ ਵਾਲੇ ਖੇਤ ਵਿਚ ਚੱਲ ਸਕੇ ਅਤੇ ਸਿੱਧੇ ਤੌਰ ਤੇ ਕਣਕ ਦੀ ਬਿਜਾਈ ਕਰ ਸਕੇ। ਲੰਬੇ ਤਜਰਬਿਆਂ ਤੋਂ ਬਾਅਦ ਉਨਾਂ ਨੇ ਇਹ ਮਸ਼ੀਨ ਬਣਾਈ ਹੈ ਜਿਸ ਵਿਚ ਇੰਨਾਂ ਨੇ ਘੁੰਮਣਵਾਲੇ ਬਲੇਡ ਲਗਾਏ ਹਨ ਜੋ 5 ਇੰਚ ਦੀ ਡੁੰਘਾਈ ਤੱਕ ਮਿੱਟੀ ਨੂੰ ਪੁੱਟ ਕੇ ਅਤੇ ਪਰਾਲੀ ਦੇ ਕਰਚਿਆਂ ਨੂੰ ਕੱਟ ਕੇ ਮਿਲਾ ਦਿੰਦੇ ਹਨ ਅਤੇ ਇਸਤੋਂ ਬਾਅਦ ਘੁਮਾਓਦਾਰ ਤਵੀਆਂ ਨਾਲ ਕਣਕ ਦੀ ਬਿਜਾਈ ਲਈ ਪਾੜਾ ਬਣਦਾ ਹੈ ਜਿਸ ਵਿਚ ਬੀਜ ਅਤੇ ਖਾਦ ਇਹ ਮਸ਼ੀਨ ਕੇਰ ਦਿੰਦੀ ਹੈ। 
ਜਸਵਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜਮੀਨ ਦੀ ਸਿਹਤ ਤੇ ਜਿੱਥੇ ਬੁਰਾ ਅਸਰ ਹੁੰਦਾ ਹੈ ਉਥੇ ਹੀ ਇਸ ਨਾਲ ਵਾਤਾਵਰਨ ਤੇ ਵੀ ਬਹੁਤ ਮਾੜਾ ਅਸਰ ਹੁੰਦਾ ਹੈ ਅਤੇ ਲੋਕਾਂ ਲਈ ਪ੍ਰਦੁਸ਼ਣ ਵੱਡੀ ਮੁਸਕਿਲ ਬਣਦਾ ਹੈ। ਇਸ ਲਈ ਉਹ ਕਈ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਸਾੜੇ ਹੀ ਸੰਭਾਲ ਰਹੇ ਹਨ। 
ਇਸ ਨੂੰ ਬਣਾਉਣ ਵਿਚ ਸਹਿਯੋਗੀ ਜੈਤੋ ਦੇ ਸੰਤੋਖ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਦੇ ਇਸ ਸਾਲ ਕੀਤੇ ਤਜਰਬਿਆਂ ਤਹਿਤ ਕਣਕ ਬਹੁਤ ਚੰਗੀ ਪੁੰਘਰੀ ਹੈ ਅਤੇ ਇਸਦੇ ਬਲੇਡ ਪਰਾਲੀ ਨੂੰ ਸਹੀ ਤਰੀਕੇ ਨਾਲ ਕੱਟ ਕੇ ਖੇਤ ਵਿਚ ਮਿਲਾ ਦਿੰਦੇ ਹਨ। ਉਨਾਂ ਕਿਹਾਕਿ ਇਸ ਮਸ਼ੀਨ ਨੂੰ 45 ਤੋਂ 50 ਹਾਰਸ ਪਾਵਰ ਦਾ ਟਰੈਕਟਰ ਅਸਾਨੀ ਨਾਲ ਖਿੱਚ ਸਕਦਾ ਹੈ ਅਤੇ ਇਹ ਮਸ਼ੀਨ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਬਹੁਤ ਕਾਰਗਾਰ ਸਿੱਧ ਹੋਵੇਗੀ। ਮੌਕੇ ਤੇ ਹਾਜਰ ਕਿਸਾਨਾਂ ਨੇ ਮਸ਼ੀਨ ਦੀ ਕਾਰਗੁਜਾਰੀ ਤੇ ਤਸੱਲੀ ਪ੍ਰਗਟਾਈ।
ਜ਼ਿਲਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਇਸ ਮਸ਼ੀਨ ਦੇ ਤਜਰਬਿਆਂ ਨੂੰ ਵੇਖ ਰਿਹਾ ਹੈ ਅਤੇ ਪਹਿਲਾਂ ਬੀਜੀ ਕਣਕ ਠੀਕ ਤਰਾਂ ਪੁੰਘਰੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਬਿਨਾਂ ਸਾੜੇ ਇਸ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਇਸ ਸਬੰਧੀ ਕਿਸਾਨ ਜਸਵਿੰਦਰ ਸਿੰਘ ਅਤੇ ਸੰਤੋਖ ਸਿੰਘ ਹੁਰਾਂ ਦੇ ਯਤਨ ਸਲਾਘਾਯੋਗ ਹਨ। ਇਸ ਮੌਕੇ ਉਨਾਂ ਨਾਲ ਆਤਮਾ ਪ੍ਰੋਜਕਟ ਡਾਇਰੈਕਟਰ ਕਰਨਜੀਤ ਸਿੰਘ, ਡਿਪਟੀ ਪੀਡੀ ਗਗਨਦੀਪ ਸਿੰਘ ਮਾਨ, ਜਗਤਾਰ ਸਿੰਘ ਆਦਿ ਵੀ ਹਾਜਰ ਸਨ।  

ਮਿਸ਼ਨ ਤੰਦਰੁਸਤ ਪੰਜਾਬ; ਜਾਅਲੀ ਖੇਤੀ ਦਵਾਈਆਂ ਨੂੰ ਨੱਥ ਪਾਉਣ ਸਦਕਾ ਨਹੀਂ ਲੱਗੀ ਫਸਲਾਂ ਨੂੰ ਕੋਈ ਵੱਡੀ ਬਿਮਾਰੀ ਜਾਂ ਕੀੜਾ

Govt Tandrustਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਨਕਲੀ ਜਾਂ ਸਬ-ਸਟੈਂਡਰਡ ਦਵਾਈਆਂ ਕਿਸਾਨਾਂ ਨੂੰ ਵੇਚਣ ਵਾਲੇ ਖੇਤੀਬਾੜੀ ਦਵਾਈਆਂ ਦੇ ਡੀਲਰਾਂ ਵਿਰੁੱਧ ਇਸ ਸਾਲ ਸਾਉਣੀ ਦੌਰਾਨ ਦੋ-ਪੱਖੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਜਿੱਥੇ ਇਹ ਲਾਜ਼ਮੀ ਬਣਾਇਆ ਗਿਆ ਕਿ ਕੋਈ ਵੀ ਖੇਤੀ ਦਵਾਈਆਂ ਦਾ ਡੀਲਰ ਕਿਸਾਨ ਨੂੰ ਬਿਨਾਂ ਪੱਕੇ ਬਿੱਲ ਤੋਂ ਖੇਤੀ ਸਬੰਧੀ ਦਵਾਈ  ਨਹੀਂ ਵੇਚੇਗਾ। ਇਸ ਦੌਰਾਨ ਫੀਲਡ ਵਿੱਚ ਕੰਮ ਕਰਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਪੱਧਰ ਅਤੇ ਡੀਲਰਾਂ ਦੇ ਪੱਧਰ ‘ਤੇ ਜਾ ਕੇ ਦਵਾਈਆਂ ਦੇ ਬਿੱਲ ਚੈਕ ਕੀਤੇ ਗਏ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਪੰਜਾਬ ਵਿੱਚ ਕੋਈ ਵੀ ਦਵਾਈ ਜਾਂ ਬੀਜ ਬਿਨਾਂ ਬਿੱਲ ਤੋਂ ਨਾ ਵਿਕੇ । ਇਸ ਕਾਰਨ ਪ੍ਰਮਾਣਿਤ ਅਤੇ ਮਿਆਰੀ ਬੀਜ ਅਤੇ ਦਵਾਈਆਂ ਦੀ ਵਿਕਰੀ ਹੀ ਇਸ ਸਾਲ ਪੰਜਾਬ ਵਿੱਚ ਸੁਨਿਸ਼ਚਿਤ ਕਰਵਾਈ ਗਈ।

ਦੂਜੇ ਪਾਸੇ ਵਿਭਾਗ ਵੱਲੋਂ ਲਗਾਤਾਰ ਖੇਤੀ ਦਵਾਈਆਂ ਦੇ ਡੀਲਰਾਂ ਦੀ ਚੈਕਿੰਗ ਕਰਦੇ ਹੋਏ 8000 ਰਜਿਸਟਰਡ ਡੀਲਰਾਂ ਵਿੱਚੋਂ ਲਗਭਗ 5000 ਡੀਲਰਾਂ ਦੀ ਚੈਕਿੰਗ ਕੀਤੀ ਗਈ ਅਤੇ 1798 ਨਮੂਨੇ ਭਰੇ ਗਏ, ਜਿਨ੍ਹਾਂ ਵਿਚੋਂ 80 ਨਮੂਨੇ ਫੇਲ ਹੋਏ ਅਤੇ ਫੇਲ ਹੋਏ ਨਮੂਨਿਆਂ ਵਾਲੀਆਂ ਦਵਾਈਆਂ ਵੇਚਣ ਵਾਲੇ ਡੀਲਰਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਖੇਤੀ ਦਵਾਈਆਂ ਦੇ ਵੱਡੇ ਸਟੋਰਾਂ ਦੀ ਕੁਆਲਿਟੀ ‘ਤੇ ਖੇਤੀਬਾੜੀ ਵਿਭਾਗ ਦੇ ਮੁੱਖ ਦਫਤਰ ਵਲੋਂ ਸਿੱਧੀ ਨਿਗਰਾਨੀ ਰੱਖੀ ਗਈ। ਸੀਨੀਅਰ ਅਧਿਕਾਰੀਆਂ ਦੁਆਰਾ ਇਨ੍ਹਾਂ ਵੱਡੇ ਸਟੋਰਾਂ ਦੀ ਲਗਾਤਾਰ ਜਾਂਚ ਕੀਤੀ ਗਈ ਅਤੇ ਸਮੇਂ-ਸਮੇਂ ਤੇ ਦਵਾਈਆਂ ਦੇ ਨਮੂਨੇ ਵੀ ਭਰੇ ਗਏ ।

ਇਸ ਮੁਹਿੰਮ ਦੌਰਾਨ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਨੂੰ ਵੀ ਜਾਅਲੀ ਜਾਂ ਗੈਰਮਿਆਰੀ ਦਵਾਈਆਂ ਦੀ ਵਰਤੋਂ ਜਾਂ ਫਿਰ ਜ਼ਰੂਰਤ ਤੋਂ ਵੱਧ ਦਵਾਈਆਂ ਦੀ ਵਰਤੋਂ ਕਾਰਨ ਹੋਣ ਵਾਲੇ ਨੁਕਸਾਨਾਂ ਤੋਂ ਜਾਣੂੰ ਕਰਵਾਇਆ ਗਿਆ। ਇਸ ਨਾਲ ਉਨ੍ਹਾਂ ਨੂੰ ਬਾਸਮਤੀ ਵਰਗੀਆਂ ਚਾਵਲ ਦੀਆਂ ਕਿਸਮਾਂ ਦੀ ਪੈਦਾਵਾਰ ਦੌਰਾਨ ਜਿਆਦਾ ਕੀਟਨਾਸ਼ਕ ਜਾਂ ਜੜ੍ਹੀ-ਬੂਟੀ ਨਾਸ਼ਕ ਦਵਾਈਆਂ ਦੀ ਵਰਤੋਂ ਕਾਰਨ ਇਸ ਚਾਵਲ ਨੂੰ ਅੰਤਰਰਾਸ਼ਟਰੀ ਬਾਜਾਰ ਵਿੱਚ ਵੇਚਣ ਮੌਕੇ ਆਉਣ ਵਾਲੀਆਂ ਔਕੜਾਂ ਬਾਰੇ ਜਾਣਕਾਰੀ ਦਿੱਤੀ ਗਈ। ਇੰਨ੍ਹਾਂ ਕੈਂਪਾਂ ਰਾਹੀਂ ਦਿੱਤੀ ਗਈ ਜਾਣਕਾਰੀ ਕਾਰਨ ਪੰਜਾਬ ਦੇ ਕਿਸਾਨ ਵੀ ਇਹ ਭਲੀਭਾਂਤ ਸਮਝਣ ਲੱਗੇ ਹਨ ਕਿ ਉਨ੍ਹਾਂ ਦੀਆਂ ਫਸਲਾਂ ਦਾ ਵਧੀਆ ਮੁੱਲ ਫਿਰ ਹੀ ਮਿਲੇਗਾ ਜੇਕਰ ਇਹ ਸਿਹਤਮੰਦ ਹੋਣਗੀਆਂ।

ਇਸ ਦੇ ਸਿੱਟੇ ਵਜੋਂ ਇਸ ਸਾਲ ਦਵਾਈਆਂ ਦੀ ਸੇਲ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਹੋਈ ਅਤੇ ਪੰਜਾਬ ਵਿੱਚ ਕਿਸੇ ਵੀ ਥਾਂ ਤੇ ਫਸਲਾਂ ਨੂੰ ਕੋਈ ਵੱਡੀ ਬਿਮਾਰੀ ਜਾਂ ਕੀੜਾ ਨਹੀਂ ਲੱਗਾ। ਜਿਸ ਕਾਰਨ ਇਸ ਸਾਲ ਪੰਜਾਬ ਵਿੱਚ ਸਾਉਣੀ ਦੀ ਫਸਲ ਦੇ ਰਿਕਾਰਡ ਤੋੜ ਉਤਪਾਦਨ ਦੀ ਉਮੀਦ ਹੈ।

This slideshow requires JavaScript.

Organic Wheat Farming in Punjab – A Wholesome Farming Opportunity

As an agrarian state, Punjab has set many records in its favour for its abundant farming opportunities. The state, with its largest productivity of crops like wheat and rice is fondly addressed as the ‘Granary of India’. All these sobriquets not just bring great glory to the state, but also add on to a great responsibility to upkeep the farming sector’s productivity & improve it with the changing times too.

Organic Farming PunjabThe state is committed to bring the innovative changes in the cultivation of wheat and rice. And one such change is implementation of organic wheat farming in Punjab. This type of farming is catching great attention of the state’s farmers. This novel process is a sustainable way of preserving the fertility of our land resources in the natural way. It teaches farmers to take proactive steps and preserve the quality of land with the least use of pesticides and chemicals. The idea is to maintain the wholesome quality and nourishment of the wheat grains without industrial processing.

This kind of farming is on the rise in Punjab. After a lot of organic farming awareness drives, many farmers are now expressing their interest in it. They have realized that going ‘the organic way is the future of farming’. This wholesome farming opportunity is attracting many wheat farmers across the state. In fact, around 517 farmers in Punjab have already successfully secured fully organic certification status for cultivating 1,144 Acres of land.

The certification process wasn’t easy either. The farmers spread over different districts of Punjab were subjected to three years of gruelling process to qualify and get their produce certified as organic. SGS Limited, an authorized agency of Agriculture Produce Export and Development Agency (APEDA) played an instrumental role in helping the farmers of Punjab secure this organic farming certification. Also, Punjab Agro supported the cause for the tenure through consecutive annual external audits interspersed by internal audits of practicing, adherence and monitoring of organic standards of the selected farmers.

Through this organized movement, the farmers are now ready to undertake ‘Organic Farming’ for wheat grains on a regular basis.

Even Punjab Agro is setting up a marketing chain to promote this organic wheat produce on a global scale. This process will help these registered farmers to sell their product of sheer labour – organic wheat to the users.

The certified organic wheat cultivated on the state’s fields is marketed by Punjab Agro Industries Limited (PAIC). After cleaning and grading procedures, this nourishing staple grain is packaged in 25 kg jute bags for the convenience of the consumers.

The state is doing its best to support, project and promote organic farming of wheat on a continuous basis. The fertile land once changed its destiny through ‘Green Revolution’. With organic farming, the state and its hard working farmers are all set to embrace this wholesome opportunity for the better and reap its great benefits and returns as well.