ਕਨੌਲਾ ਸਰ੍ਹੋਂ ਨਾਲ ਆਪਣੀ ਆਰਥਿਕਤਾ ਮਜ਼ਬੂਤ ਕਰ ਰਿਹੈ ਭੱਦਲਵੱਡ ਦਾ ਕਿਸਾਨ ਹਰਵਿੰਦਰ ਸਿੰਘ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਕਨੀਕੀ ਮਾਹਿਰਾਂ ਤੋਂ ਕਨੌਲਾ ਸਰੋਂ ਦੀ ਖੇਤੀ ਬਾਰੇ ਜਾਣਕਾਰੀ ਲੈ ਕੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੱਦਲਵੱਡ ਦਾ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਕਿਸਾਨ ਹਰਵਿੰਦਰ ਸਿੰਘ ਦਾ ਕਹਿਣਾ ਕਿ 20 ਏਕੜ ਵਿੱਚ ਕਨੌਲਾ ਸਰੋਂ ਦੀ ਜੀ.ਐਸ.ਸੀ.-7 ਕਿਸਮ ਦੀ ਖੇਤੀ ਕੀਤੀ ਹੋਈ ਹੈ, ਜਿਸ ਨੂੰ ਪ੍ਰੋਸੈਸਿੰਗ ਕਰਨ ਤੋਂ ਬਾਅਦ ਲਗਭਗ ਸਾਰੇ ਖਰਚੇ ਕੱਢ ਕੇ 10 ਲੱਖ ਰੁਪਏ ਸਾਲਾਨਾ ਮੁਨਾਫ਼ਾ ਕਮਾ ਲੈਂਦਾ ਹੈ।

Photo Farmer Harvinder Singh of Village Bhadalwadd (Sangrur)ਸਫਲ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2011 ਵਿੱਚ ਕਨੌਲਾ ਸਰੋਂ ਦੀ ਖੇਤੀ 8 ਕਿੱਲਿਆਂ ਤੇ ਸ਼ੁਰੂ ਕੀਤੀ ਅਤੇ ਆਪਣੀ 23 ਕਿੱਲੇ ਜ਼ਮੀਨ ਹੈ ਤੇ ਇਹ 12 ਕਿੱਲੇ ਠੇਕੇ ‘ਤੇ ਹੋਰ ਲੈ ਕੇ ਖੇਤੀ ਕਰਦਾ ਹੈ, ਜਿਸ ਦੇ ਵਿੱਚੋਂ 20 ਏਕੜ ਵਿੱਚ ਕਨੌਲਾ ਸਰੋਂ ਬੀਜੀ ਹੋਈ ਹੈ। ਉਸ ਨੇ ਦੱਸਿਆ ਕਿ ਸਰ੍ਹੋਂ ਦੀ ਖੇਤੀ ਲਈ ਸਲਫ਼ਰ ਦੀ ਖਾਦ ਦੀ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਇਹ ਤੇਲ ਦੀ ਮਾਤਰਾ ਵਧਾਉਣ ਵਿੱਚ ਕੰਮ ਆਉਂਦੀ ਹੈ। ਉਹ ਆਪਣੇ ਖੇਤ ਵਿੱਚ 2 ਥੈਲੇ ਸਿੰਗਲ ਸੁਪਰ ਫਾਸ਼ਫੇਟ ਖਾਦ ਦੀ ਵਰਤੋਂ ਕਰਦਾ ਹੈ ਅਤੇ ਇੱਕ ਏਕੜ ਪਿੱਛੇ 10 ਕੁਇੰਟਲ ਝਾੜ ਪੈਦਾ ਕਰਦਾ ਹੈ ਜਿਸ ਦਾ ਬਾਜ਼ਾਰੀ ਮੁੱਲ ਲਗਭਗ 3500-4000 ਰੁਪਏ ਦੇ ਵਿੱਚ ਹੈ, ਸਾਰੇ ਖਰਚੇ ਜੋੜ ਕੇ ਪ੍ਰਤੀ ਏਕੜ ਖਰਚਾ 13600 ਰੁਪਏ ਬਣਦਾ ਹੈ ਜਿਸ ਵਿੱਚ ਬੀਜ ਦਾ ਮੁੱਲ, ਖੇਤ ਦੀ ਤਿਆਰ ਖਾਦਾਂ, ਸਿੰਚਾਈ, ਮਜ਼ਦੂਰ ਕਟਾਈ ਆਦਿ ਆਉਦਾ ਹੈ। ਉਸ ਦਾ ਕਹਿਣਾ ਹੈ ਕਿ ਇੱਕ ਏਕੜ ਪਿੱਛੇ ਕੁੱਲ ਮੁਨਾਫਾ ਲਗਭਗ 26000 ਰੁਪਏ ਹੁੰਦਾ ਹੈ।

ਹਰਵਿੰਦਰ ਸਿੰਘ ਨੇ ਦੱਸਿਆ ਕਿ 10 ਕੁਇੰਟਲ ਕਨੋਲਾ ਸਰ੍ਹੋਂ ਦੀ ਪ੍ਰੋਸੈਸਿੰਗ ਤੋਂ 333 ਲੀਟਰ ਤੇਲ ਨਿਕਲਦਾ ਹੈ। ਇੱਕ ਲੀਟਰ ਕਨੋਲਾ ਸਰ੍ਹੋਂ ਦੇ ਤੇਲ ਦੀ ਬਾਜ਼ਾਰੀ ਕੀਮਤ ਲਗਭਗ 130 ਰੁਪਏ ਹੈ ਜਿਸ ਵਿੱਚੋਂ ਉਹ ਖਲ ਨੂੰ ਪਸ਼ੂਆਂ ਦੀ ਖੁਰਾਕ ਤਿਆਰ ਕਰਨ ਵਜੋਂ 2500 ਰੁਪਏ ਕੁਇੰਟਲ ਦੀ ਕੀਮਤ ‘ਤੇ ਵੇਚ ਦਿੰਦਾ ਹੈ। ਉਹ ਦੱਸਦਾ ਹੈ ਕਿ 333 ਲੀਟਰ ਤੇਲ ਦੀ ਪੈਕਿੰਗ ਦਾ ਲਗਭਗ 4000 ਰੁਪਏ ਖਰਚਾ ਆਉਂਦਾ ਹੈ, ਜਿਸ ਵਿੱਚ ਬੋਤਲਾਂ, ਲੇਬਲਿੰਗ ਅਤੇ ਲੇਬਰ ਸ਼ਾਮਿਲ ਹੈ।

ਸੰਗਰੂਰ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਬਲਦੇਵ ਸਿੰਘ  ਮੁੱਖ ਖੇਤੀਬਾੜੀ ਅਫ਼ਸਰ, ਦੀ ਅਗਵਾਈ ਹੇਠ ਹਰਵਿੰਦਰ ਸਿੰਘ ਨੂੰ ਹਰ ਐਤਵਾਰ ਲੱਗਣ ਵਾਲੇ ਆਤਮਾ ਕਿਸਾਨ ਬਾਜ਼ਾਰ ‘ਚ ਵੀ ਕਨੋਲਾ ਸਰ੍ਹੋਂ ਦੇ ਤੇਲ ਦੀ ਵਿਕਰੀ ਲਈ ਮੰਡੀਕਰਨ ਦਾ ਮੌਕਾ ਮਿਲਿਆ ਹੈ ਅਤੇ ਉਸ ਦਾ ਉਤਪਾਦ ਤੇਜ਼ ਐਗਰੋ ਇੰਟਰਪ੍ਰਾਈਜ਼ਜ਼ ਦੇ ਨਾਂਅ ਹੇਠ ਆਤਮਾ ਅਧੀਨ ਰਜਿਸਟਰਡ ਹੈ। ਉਨ੍ਹਾਂ ਦੱਸਿਆ ਕਿ ਸਫ਼ਲ ਕਿਸਾਨ ਹਰਵਿੰਦਰ ਸਿੰਘ ਵਿਗਿਆਨ ਸਲਾਹਕਾਰ ਕੇਂਦਰ ਅਤੇ ਪੀ.ਏ.ਯੂ ਲੁਧਿਆਣਾ ਕੌਂਸਲ ਦਾ ਮੈਂਬਰ ਵੀ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਹਰਵਿੰਦਰ ਸਿੰਘ ਤੋਂ ਸੇਧ ਲੈ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰੇਰਿਤ ਕੀਤਾ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s