ਪੰਜਾਬ ਦੀਆਂ ਮੰਡੀਆਂ ‘ਕੈਲਸ਼ੀਅਮ ਕਾਰਬਾਈਡ’ ਮੁਕਤ ਹੋਣ ਦੀ ਰਾਹ ‘ਤੇ

  • 68 ਫ਼ਲ ਅਤੇ ਸਬਜ਼ੀ ਮੰਡੀਆਂ ‘ਚ ਕੀਤੀ ਗਈ ਅਚਨਚੇਤ ਛਾਪੇਮਾਰੀ 
  • ਡਿਫ਼ਾਲਟਰਾਂ ਦੀ ਗਿਣਤੀ ਵਿੱਚ ਆਈ ਅਸਰਦਾਰ ਗਿਰਾਵਟ

715 ਦਿਨਾਂ ਬਾਅਦ ਇੱਕ ਵਾਰ ਫਿਰ ਪੰਜਾਬ ਮੰਡੀ ਅਫ਼ਸਰਾਂ ਦੀਆਂ ਟੀਮਾਂ ਵੱਲੋਂ 68 ਫਲ ਅਤੇ ਸਬਜ਼ੀ ਮੰਡੀਆਂ ਵਿੱਚ ਸਵੇਰ ਸਾਰ ਅਚਨਚੇਤ ਛਾਪੇਮਾਰੀ ਕੀਤੀ ਗਈ। ਵੱਧ ਪੱਕੇ ਫਲਾਂ ਅਤੇ ਗਲੀਆਂ ਸੜੀਆਂ ਸਬਜ਼ੀਆਂ ਨੂੰ ਮੌਕੇ ‘ਤੇ ਹੀ ਨਸ਼ਟ ਕੀਤਾ ਗਿਆ ਅਤੇ ਦੋਸ਼ੀ ਵਪਾਰੀਆਂ/ਫਰਮਾਂ ਨੂੰ ਸਬੰਧਤ ਦੋਸ਼ ਦੇ ਤਹਿਤ 1000 ਤੋਂ 10,000 ਰੁਪਏ ਤੱਕ ਦੇ ਜੁਰਮਾਨੇ ਵੀ ਕੀਤੇ ਗਏ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ. ਕੇ.ਐਸ. ਪੰਨੂ ਨੇ ਦੱਸਿਆ ਕਿ ਮੰਗਲਵਾਰ ਦੀ  ਸਵੇਰ ਨੂੰ ਪੰਜਾਬ ਮੰਡੀ ਬੋਰਡ ਦੇ ਜਨਰਲ ਮੈਨੇਜਰ ਦੀ ਅਗਵਾਈ ਵਾਲੀ ਟੀਮ ਸਮੇਤ ਅਫ਼ਸਰਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸੂਬੇ ਭਰ ਦੀਆਂ ਸਬਜ਼ੀ ਤੇ ਫਲ ਮੰਡੀਆਂ ਦਾ ਨਿਰੀਖਣ ਕੀਤਾ ਗਿਆ। ਇੱਥੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਗੈਰ ਕੁਦਰਤੀ ਤਰੀਕੇ ਨਾਲ ਪਕਾਇਆ ਗਿਆ ਕੋਈ ਵੀ ਫਲ ਮੌਕੇ ‘ਤੇ ਨਹੀਂ ਪਾਇਆ ਗਿਆ ਜਦ ਕਿ ਵੱਧ ਪੱਕੇ ਜਾਂ ਉੱਲੀ ਲੱਗੇ ਫਲ ਜ਼ਰੂਰ ਵੇਖੇ ਗਏ। ਇਸ ਦੌਰਾਨ ਸਿਹਤ ਲਈ ਹਾਨੀਕਾਰਕ 67.7 ਕੁਇੰਟਲ ਫਲ ਅਤੇ ਸਬਜ਼ੀਆਂ ਨੂੰ ਨਸ਼ਟ ਕੀਤਾ ਗਿਆ। 

ਸ. ਪੰਨੂ ਨੇ ਕਿਹਾ ਕਿ ਇਹ ਬੜੀ ਸ਼ਲਾਘਾਯੋਗ ਗੱਲ ਹੈ ਕਿ ਇੱਕ ਮਹੀਨੇ ਤੋਂ ਚਲ ਰਹੀ ਇਸ ਮੁਹਿੰਮ ਨੂੰ ਬੂਰ ਪੈਣਾ ਸ਼ੁਰੂ ਹੋ ਚੁੱਕਾ ਹੈ ਕਿਉਂ ਜੋ ਮੰਡੀਆਂ ਵਿੱਚ ਗੈਰ ਕੁਦਰਤੀ ਤਰੀਕੇ ਨਾਲ ਫਲਾਂ ਨੂੰ ਪਕਾਏ ਜਾਣ ਦੀ ਰੀਤ ਹੁਣ ਘਟ ਗਈ ਹੈ। ਇਹ ਸਾਰੀ ਮੁਹਿੰਮ ਸਬਜ਼ੀ ਤੇ ਫਲ ਮੰਡੀਆਂ ਵਿੱਚ ਅਚਨਚੇਤ ਛਾਪੇਮਾਰੀ ਨਾਲ ਸ਼ੁਰੂ ਕੀਤੀ ਗਈ ਤਾਂ ਜੋ ਫਲ ਤੇ ਸਬਜ਼ੀ ਵਪਾਰੀਆਂ ਨੂੰ ਕੰਨ ਕੀਤੇ ਜਾ ਸਕਣ ਅਤੇ ਉਨ੍ਹਾਂ ਨੂੰ ਚੰਗੀ ਗੁਣਵੱਤਾ ਦੇ ਫਲ ਸਬਜ਼ੀਆਂ ਨੂੰ ਵੇਚਣ ਸਬੰਧੀ  ਜਾਗਰੂਕ ਕੀਤਾ ਜਾ ਸਕੇ। ਮੰਗਵਾਰ ਸਵੇਰ ਵੇਲੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਇਸ ਛਾਪੇਮਾਰੀ ਦਾ ਮੁੱਖ ਉਦੇਸ਼ ਪਿਛਲੇ 5 ਹਫ਼ਤਿਆਂ ਵਿੱਚ ਕੀਤੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣਾ ਸੀ। ਸ੍ਰੀ ਪੰਨੂ ਨੇ ਕਿਹਾ, ” ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਦੀਆਂ ਫਲ ਮੰਡੀਆਂ ਹੁਣ ਕੈਲਸ਼ੀਅਮ ਕਾਰਬਾਈਡ ਮੁਕਤ ਹੋਣ ਦੀ ਰਾਹ ‘ਤੇ ਹਨ। ” 6 

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਆਪਣੇ ਆਪ ਵਿੱਚ ਇਸ ਪਹਿਲੀ ਤੇ ਨਿਵੇਕਲੀ ਮੁਹਿੰਮ ਦੌਰਾਨ 26 ਜੂਨ ਨੂੰ ਸਮੁੱਚੇ ਸੂਬੇ ਦੀਆਂ ਸਬਜ਼ੀ ਮੰਡੀਆਂ ਵਿੱਚ ਕਰੀਬ 200 ਅਧਿਕਾਰੀਆਂ ਦੀਆਂ 35 ਟੀਮਾਂ ਵੱਲੋਂ ਇੱਕੋ ਸਮੇਂ ਸੂਬੇ ਦੀਆਂ 35 ਮੁੱਖ ਮੰਡੀਆਂ ਵਿੱਚ ਅਚਨਚੇਤ ਛਾਪੇਮਾਰੀ ਕਰਕੇ ਹਜ਼ਾਰਾਂ ਟਨ ਫਲ ਤੇ ਸਬਜ਼ੀਆਂ ਦੀ ਗੁਣਵੱਤਾ ਸਬੰਧੀ ਜਾਂਚ ਕੀਤੀ ਗਈ ਸੀ। 

ਪੰਜਾਬ ਮੰਡੀ ਬੋਰਡ ਦੇ ਅਫ਼ਸਰਾਂ ਅਤੇ ਪੋਸਟ ਹਾਰਵੈਸਟ ਤਕਨਾਲੌਜੀ ਕੇਂਦਰ ਦੇ ਮਾਹਿਰਾਂ ਵੱਲੋਂ ਮੰਡੀ ਪੱਧਰ ‘ਤੇ ਕੁਦਰਤੀ ਤਰੀਕੇ ਨਾਲ ਫਲਾਂ ਨੂੰ ਪਕਾਉਣ ਦੀ ਸਿਖਲਾਈ ਦੇਣ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਦੀਆਂ 13 ਮੰਡੀਆਂ ਵਿੱਚ 10 ਟਨ ਸਮਰੱਥਾ ਦੇ 56 ਫਲ ਪਕਾਉਣ ਵਾਲੇ ਚੈਂਬਰ ਵੀ ਸਥਾਪਿਤ ਕੀਤੇ ਗਏ ਹਨ ਜੋ ਕਿ ਸਫ਼ਲਤਾਪੂਰਵਕ ਚੱਲ ਰਹੇ ਹਨ। ਇਨ੍ਹਾਂ ਫਲ ਪਕਾਉਣ ਵਾਲੇ ਚੈਂਬਰਾਂ ਦੀ ਸਫ਼ਲਤਾ ਨੂੰ ਦੇਖਦੇ ਹੋਏ ਨਿੱਜੀ ਖੇਤਰ ਦੇ ਕਈ ਵੱਡੇ ਕਾਰੋਬਾਰੀ ਵੀ ਇਨ੍ਹਾਂ ਵਿੱਚ ਦਿਲਚਸਪੀ ਵਿਖਾ ਰਹੇ ਹਨ। 

Advertisements

Punjab Veterinary Vaccine Institute Develops Vaccine to Protect Pigs from Swine Fever

Minister for animal husbandry, dairy development and labour department Balbir Singh Sidhu launches the vaccine

Minister urges vet scientists to develop a vaccine to protect cows from Mastitis


vet-3Minister for Animal Husbandry, Dairy Development, and Labour department Balbir Singh Sidhu on Tuesday launched Swine Fever Vaccine developed by Punjab Veterinary Vaccine Institute (PVVI) to protect the pigs from the deadly disease. He distributed the vaccine among the pig farm owners.

Appreciating the vet scientists of the institute, the minister said that it is a matter of pride for Punjab as the vaccine has been developed here. He said that to develop this vaccine, a Memorandum of Understanding (MOU) was signed between PVVI and Indian Veterinary Research Institute (IVRI).

Two vet doctors of PVVI visited IVRI for the training and now PVVI has started preparing this vaccine here.

He said that after Karnataka, Punjab is second state in the country, first in North India where this vaccine is being prepared. Further, he revealed that earlier the rabbits were to be killed during the trial of old procedure for manufacturing the vaccine but now only the pig’s cell culture-based technology is being used to make the vaccine.vet-1

The minister also urged the scientists to develop the vaccine to protect the cow from mastitis which will benefit the livestock farmers. Moreover, he also congratulated the vet scientists of PVVI for the vaccine of Haemorrhagic septicemia and announced to honour them with appreciation certificates.

Sidhu appealed the management committee of the PVVI to start a mass awareness drive about the vaccine developed here so that every livestock farmer can take advantage.

On the occasion, Animal Husbandry director Dr. Amarjeet Singh, deputy directors Pritpal Singh and GS Toor, vet scientist Simrat Kaur Gill and others were present.

 

ਚੰਗੀ ਖੁਰਾਕ, ਬੇਰੋਜਗਾਰਾਂ ਲਈ ਰੁਜ਼ਗਾਰ ਤੇ ਖੇਤੀਬਾੜੀ ਵਿਭਿੰਨਤਾ ਲਿਆਉਣ ਦਾ ਸਾਧਨ ਹੈ ਮੱਛੀ ਪਾਲਣ

ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਪੰਜ ਦਿਨਾਂ ਦੀ ਮੁਫਤ ਸਿਖਲਾਈ, ਸਬਸਿਡੀ ਅਤੇ ਸੀਡ


WhatsApp Image 2018-07-08 at 6.35.35 PM

ਮੱਛੀ ਪਾਲਣ ਦਾ ਧੰਦਾ ਚੰਗੀ ਖੁਰਾਕ , ਬੇਰੋਜਗਾਰਾਂ ਲਈ ਰੁਜਗਾਰ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਂਣ ਦਾ ਸਾਧਨ ਹੈ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਨਾਲ ਬਹੁਤ ਸਾਰੇ ਕਿਸਾਨ ਮੱਛੀ ਪਾਲਣ ਦਾ ਧੰਦਾ ਅਪਣਾ ਕੇ ਵਧੇਰੇ ਮੁਨਾਫਾ ਕਮਾ ਰਹੇ ਹਨ।

ਸਰਕਾਰ ਵੱਲੋਂ ਹਯਾਤ ਨਗਰ ਵਿੱਚ ਬਣਾਇਆ ਗਿਆ ਹੈ ਟ੍ਰੇਨਿੰਗ ਸੈਂਟਰ

ਪੰਜਾਬ ਸਰਕਾਰ ਵੱਲੋਂ ਪਿੰਡ ਹਯਾਤ ਨਗਰ ਜਿਲ੍ਹਾ ਗੁਰਦਾਸਪੁਰ ਵਿਖੇ ਨਵੇਂ ਕਿਸਾਨ ਅਤੇ ਬੇਰੋਜਗਾਰ ਨੋਜਵਾਨ ਜਿਨ੍ਹਾਂ ਨੇ ਮੱਛੀ ਪਾਲਣ ਧੰਦਾ ਸ਼ੁਰੂ ਕੀਤਾ ਹੈ ਜਾ ਕਰਨਾ ਹੈ ਉਨ੍ਹਾਂ ਨੂੰ ਇਸ ਧੰਦੇ ਵਿੱਚ ਵਧੇਰੇ ਮੁਨਾਫਾ ਕਮਾਉਂਣ ਲਈ ਅਤੇ ਸਹੀ ਢੰਗ ਨਾਲ ਮੱਛੀ ਪਾਲਣ ਧੰਦੇ ਨੂੰ ਅੱਗੇ ਵਧਾਉਣ ਲਈ 5 ਦਿਨਾਂ ਦੀ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹਯਾਤਨਗਰ ਵਿਖੇ ਹੀ 16 ਏਕੜ ਰਕਬੇ ਵਿੱਚ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਗਿਆ ਹੈ, ਜਿਸ ਤੋਂ ਪਾਲਣ ਯੋਗ ਮੱਛੀਆਂ ਕਤਲਾ, ਰੋਹੂ , ਮਿਰਗਲ, ਗਰਾਸ ਕਾਰਪ ਦਾ ਮੱਛੀ ਪੁੰਗ ਕਿਸਾਨਾਂ ਨੂੰ ਸਬਸਿਡੀ ‘ਤੇ ਮੁਹੱਈਆ ਕੀਤਾ ਜਾਂਦਾ ਹੈ। 

ਪੰਜਾਬ ਸਰਕਾਰ ਵੱਲੋਂ ਮੱਛੀ ਪਾਲਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ

ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਧੰਦੇ ਨੂੰ ਉਤਸਾਹਿਤ ਕਰਨ ਲਈ ਇਕ ਹੈਕਟਰ ਰਕਬੇ ‘ਤੇ ਕਰੀਬ 4 ਲੱਖ ਰੁਪਏ ਕਰਜਾ ਦਿੱਤਾ ਜਾਂਦਾ ਹੈ ਅਤੇ ਇਕ ਰਕਬੇ ‘ਤੇ 2 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ 1 ਕਿੱਲੇ ਅੰਦਰ ਨਵਾਂ ਮੱਛੀ ਪਾਲਨ ਪੋਂਡ ਲਗਾਉਂਦਾ ਹੈ ਤਾਂ ਉਪਰੋਕਤ ਸਬਸਿਡੀ ਦੇ ਅਧਾਰ ‘ਤੇ ਕਰੀਬ 80 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।  ਪੰਜਾਬ ਸਰਕਾਰ ਵੱਲੋਂ ਮੱਛੀ ਪਾਲਕ ਨੂੰ ਏਰੀਏਟਰ ਦੋ ਪੈਡਲ ‘ਤੇ 18,000 ਰੁਪਏ ਸਬਸਿਡੀ ਅਤੇ ਚਾਰ ਪੈਡਲ ਵਾਲੇ ਏਰੀਏਟਰ ‘ਤੇ 20,000 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਏਰੀਏਟਰ ਲਗਾਉਂਣ ਨਾਲ ਮੱਛੀ ਦੀ ਪੈਦਾਵਾਰ ਵਿੱਚ ਕਰੀਬ 20 ਫ੍ਰੀਸਦੀ ਇਜਾਫਾ ਹੁੰਦਾ ਹੈ। 

ਪੰਚਾਇਤੀ ਜਮੀਨ 10 ਸਾਲ ਲਈ ਠੇਕੇ ਤੇ ਲੈ ਕੇ ਵੀ ਕੀਤਾ ਜਾ ਸਕਦਾ ਹੈ ਮੱਛੀ ਪਾਲਣ ਧੰਦਾ ਸ਼ੁਰੂ

ਨਵਾਂ ਮੱਛੀ ਪਾਲਣ ਧੰਦਾ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਬਣਾਈਆਂ ਗਈਆਂ ਯੋਜਨਾਵਾਂ ਵਿੱਚੋਂ ਇਕ ਯੋਜਨਾ ਇਹ ਵੀ ਹੈ ਕਿ ਕੋਈ ਵੀ ਵਿਅਕਤੀ ਪੰਚਾਇਤੀ ਬੇਕਾਰ ਪਈ ਜਮੀਨ ਨੂੰ 10 ਸਾਲ ਲਈ ਠੇਕੇ ‘ਤੇ ਲੈ ਕੇ ਮੱਛੀ ਪਾਲਣ ਦਾ ਕੰਮ ਸ਼ੁਰੂ ਕਰ ਸਕਦਾ ਹੈ ਅਤੇ ਇਸ ‘ਤੇ ਵੀ ਪੰਜਾਬ ਸਰਕਾਰ ਵੱਲੋਂ 50 ਪ੍ਰਤੀਸ਼ਤ ਸਬਸਿਡੀ ਦਿੱਤੇ ਜਾਣ ਦੀ ਸਹੂਲਤ ਹੈ। ਪੰਜਾਬ ਸਰਕਾਰ ਵੱਲੋਂ ਘੱਟੋ ਘੱਟ ਇਕ ਏਕੜ ਵਿੱਚ ਬਣਾਏ ਹੋਏ ਪੋਂਡ ਦੇ ਲਈ ਪਾਣੀ ਦੀ ਸੁਵਿਧਾ ਦੇਣ ਦੇ ਲਈ ਪਹਿਲ ਦੇ ਆਧਾਰ ਤੇ ਏ.ਪੀ. ਕੁਨੈਕਸਨ ਮੱਛੀ ਪਾਲਣ ਵਿਭਾਗ ਵੱਲੋਂ ਦਵਾਇਆ ਜਾਂਦਾ ਹੈ। 

ਮੱਛੀ ਪਾਲਣ ਨਾਲ ਹੋਰ ਵੀ ਅਪਣਾਏ ਜਾ ਸਕਦੇ ਹਨ ਸਹਾਇਕ ਧੰਦੇ

ਮੱਛੀ ਪਾਲਣ ਮਾਹਿਰਾ ਦਾ ਕਹਿਣਾ ਹੈ ਕਿ ਮੱਛੀ ਪਾਲਣ ਦੇ ਨਾਲ ਕਿਸਾਨ ਹੋਰ ਵੀ ਸਹਾਇਕ ਧੰਦੇ ਕਰ ਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸੰਯੁਕਤ ਮੱਛੀ ਪਾਲਣ ਲਈ ਇਕ ਹੈਕਟਰ ਮੱਛੀ ਤਲਾਬ ਦੇ ਨਾਲ ਪਸੂ ਪਾਲਣ ਦਾ ਧੰਦਾ ਵੀ ਕੀਤਾ ਜਾ ਸਕਦਾ ਹੈ। ਪਸ਼ੁਆਂ ਦੇ ਮਲ ਆਦਿ ਨੂੰ ਪਾਇਪ ਦੇ ਰਾਹੀ ਤਲਾਬ ਵਿੱਚ ਪਾਇਆ ਜਾ ਸਕਦਾ ਹੈ ਇਸ ਨਾਲ ਮੱਛੀ ਪਾਲਕ ਮੱਛੀ ਦੀ ਖੁਰਾਕ ਦੀ 70 ਪ੍ਰਤੀਸਤ ਬੱਚਤ ਕਰ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਮੱਛੀ ਦੇ ਨਾਲ ਨਾਲ ਦੁੱਧ ਦੀ ਪੈਦਾਵਾਰ ਤੋਂ ਵੀ ਲਾਭ ਪ੍ਰਾਪਤ ਕਰ ਸਕਦਾ ਹੈ। 

ਮੰਡੀਕਰਨ ਦੀ ਸਮੱਸਿਆ ਨਹੀਂ ਰਹਿੰਦੀ

ਮੱਛੀ ਪਾਲਕਾ ਨੂੰ ਮੱਛੀ ਵੇਚਣ ਲਈ ਕਿਸੇ ਵਿਸ਼ੇਸ ਮੰਡੀਕਰਨ ਦੀ ਲੋੜ ਨਹੀਂ ਹੁੰਦੀ ਅਤੇ ਮੱਛੀ ਪਾਲਣ ਧੰਦਾ ਕਰ ਰਹੇ ਕਿਸਾਨਾਂ ਨੂੰ ਮੱਛੀ ਦੀ ਵੇਚ ‘ਤੇ ਕੋਈ ਵਾਧਾ ਖਰਚ ਨਹੀਂ ਆਉਂਦਾ ਕਿਉਕਿ ਠੇਕੇਦਾਰ ਵੱਲੋਂ ਆਪਣੇ ਫਿਸ਼ਰਮੈਨ ਲਿਆ ਕਿ ਮੱਛੀ ਫੜ੍ਹਨ ਉਪਰੰਤ ਮੱਛੀ ਤੋਲ ਕੇ ਬਣਦੀ ਰਾਸ਼ੀ  ਮੱਛੀ ਪਾਲਕ ਨੂੰ ਮੌਕੇ ‘ਤੇ ਹੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜਦ ਵੀ ਫਾਰਮਰ ਨੂੰ ਪੈਸੇ ਦੀ ਲੋੜ ਪਵੇ ਉਹ ਮੱਛੀ ਵੇਚ ਸਕਦਾ ਹੈ ਅਤੇ ਅਪਣੀ ਲੋੜ ਦੇ ਅਨੁਸਾਰ ਆਪਣੇ ਤਲਾਬ ਵਿੱਚ ਮੱਛੀ ਦੀ ਪੁੰਗ ਪਾ ਸਕਦਾ ਹੈ। 

ਕਈ ਕਿਸਾਨ ਕਮਾ ਰਹੇ ਹਨ ਵਧੇਰਾ ਮੁਨਾਫਾ

ਜਿਲ੍ਹਾ ਪਠਾਨਕੋਟ ਦੇ ਪਿੰਡ ਚੱਕ ਚਿਮਨਾ ਦੇ ਮੱਛੀ ਪਾਲਕ ਤਰਸੇਮ ਅਤੇ ਹਨੇੜ ਪਿੰਡ ਦੇ ਕਰਣ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਸਬਸਿਡੀ ਨਾਲ ਉਨ੍ਹਾਂ ਮੱਛੀ ਪਾਲਣ ਧੰਦਾ ਸੁਰੂ ਕੀਤਾ ਸੀ ਅਤੇ ਅੱਜ ਸਲਾਨਾਂ ਵਧੇਰੇ ਮੁਨਾਫਾ ਕਮਾ ਰਹੇ ਹਨ। ਤਰਸੇਮ ਦਾ ਕਹਿਣਾ ਹੈ ਕਿ ਪਹਿਲਾ ਉਸ ਨੇ 12 ਕਨਾਲ ਵਿੱਚ ਪਹਿਲਾ ਪੋਂਡ ਸੁਰੂ ਕੀਤਾ ਸੀ ਉਸ ਤੋਂ ਬਾਅਦ ਇਕ ਕਿੱਲੇ ਵਿੱਚ ਦੂਸਰਾ ਪੋਂਡ ਅਤੇ ਹੁਣ ਅੱਗੇ ਇਕ ਹੋਰ ਕਿੱਲੇ ਵਿੱਚ ਤੀਸਰਾ ਪੋਂਡ ਬਣਾਉਂਣ ਦੀ ਯੋਜਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਯੋਜਨਾਵਾਂ ਤੋਂ ਲਾਭ ਲੈਂਦਿਆ ਅੱਜ ਉਨ੍ਹਾਂ ਅਪਣਾ ਖੁਦ ਦਾ ਰੋਜਗਾਰ ਸਥਾਪਤ ਕਰ ਲਿਆ ਹੈ। 

ਇਹ ਜਾਣਕਾਰੀ ਦਿੰਦਿਆਂ ਸ. ਗੁਰਿੰਦਰ ਸਿੰਘ ਰੰਧਾਵਾ ਸੀਨੀਅਰ ਮੱਛੀ ਪਾਲਣ ਅਫਸਰ  ਪਠਾਨਕੋਟ ਨੇ ਦੱਸਿਆ ਕਿ ਕਿਸਾਨ ਮੱਛੀ ਪਾਲਣ ਧੰਦੇ ਨੂੰ ਅਪਣਾ ਕੇ ਵਧੇਰੇ ਮੁਨਾਫੇ ਦੇ ਨਾਲ-ਨਾਲ ਪਾਣੀ ਦੇ ਹੇਠਾ ਜਾ ਰਹੇ ਪੱਧਰ ਨੂੰ ਵੀ ਬਚਾ ਸਕਦੇ ਹਨ। 

 

ਉੱਦਮੀ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋ ਰਿਹੈ ‘ਆਤਮਾ ਕਿਸਾਨ ਬਾਜ਼ਾਰ’

  • ਅਗਾਂਹਵਧੂ ਕਿਸਾਨਾਂ ਅਤੇ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਉਤਪਾਦਾਂ ਦੀ ਹੁੰਦੀ ਹੈ ਖਰੀਦ-ਵੇਚ
  • ਮੁਨਾਫੇ ਵਿੱਚ 11 ਫੀਸਦੀ ਤੋਂ 451 ਫੀਸਦੀ ਹੋ ਰਿਹੈ ਇਜ਼ਾਫ਼ਾ 

Bazaar-1-FILE PHOTOਕਿਸਾਨਾਂ ਵੱਲੋਂ ਬਣਾਏ ਸਵੈ-ਸਹਾਇਤਾ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਨੂੰ ਮੁਫ਼ਤ ਵਿੱਚ ਮਾਰਕੀਟਿੰਗ (ਬਜ਼ਾਰੀਕਰਨ) ਮੁਹੱਈਆ ਕਰਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੁਧਿਆਣਾ ਵਿਖੇ ਹਰੇਕ ਐਤਵਾਰ ਲਗਾਏ ਜਾ ਰਹੇ ‘ਆਤਮਾ ਕਿਸਾਨ ਬਾਜ਼ਾਰ’ ਨੂੰ ਭਾਰੀ ਉਤਸ਼ਾਹ ਮਿਲ ਰਿਹਾ ਹੈ। ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਸਜਾਏ ਜਾਂਦੇ ਇਸ ਬਾਜ਼ਾਰ ਦੀ ਸ਼ੁਰੂਆਤ ਅਪ੍ਰੈਲ 2018 ਤੋਂ ਕੀਤੀ ਗਈ ਸੀ।

‘ਆਤਮਾ ਕਿਸਾਨ ਬਾਜ਼ਾਰ’ ਦਾ ਮੁੱਖ ਮੰਤਵ ਆਤਮਾ ਸਕੀਮ ਅਧੀਨ ਰਜਿਸਟਰਡ ਸਵੈ-ਸਹਾਇਤਾ ਗਰੁੱਪਾਂ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਬੜੀ ਮਿਹਨਤ ਨਾਲ ਆਪਣੇ ਹੱਥੀਂ ਤਿਆਰ ਕੀਤੀਆਂ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨਾਲ ਸੰਬੰਧਤ ਵਸਤਾਂ ਨੂੰ ਬਿਨ੍ਹਾਂ ਕਿਸੇ ਵਿਚੋਲੇ ਦੀ ਸਹਾਇਤਾ ਦੇ ਖਪਤਕਾਰਾਂ ਤੱਕ ਸਿੱਧਾ ਪਹੁੰਚਾਉਣਾ ਹੈ, ਤਾਂ ਕਿ ਉਨ੍ਹਾਂ ਵੱਲੋਂ ਕੀਤੀ ਜਾਂਦੀ ਮਿਹਨਤ ਦਾ ਸਹੀ ਮੁੱਲ ਮਿਲ ਸਕੇ। ਹੁਣ ਤੱਕ ਲਗਾਏ ਜਾ ਚੁੱਕੇ 11 ਕਿਸਾਨ ਬਾਜ਼ਾਰਾਂ ਵਿੱਚ ਕਿਸਾਨਾਂ ਵੱਲੋਂ ਤਿਆਰ ਉਤਪਾਦਾਂ ਦੀ ਵਿਕਰੀ ਲਗਾਤਾਰ ਵੱਧ ਰਹੀ ਹੈ। ਕਿਸਾਨਾਂ ਵੱਲੋਂ ਇਸ ਮੇਲੇ ਵਿੱਚ 5 ਰੁਪਏ ਤੋਂ 2000 ਰੁਪਏ ਤੱਕ ਦੇ ਉਤਪਾਦ ਵੇਚੇ ਜਾ ਰਹੇ ਹਨ। ਪਹਿਲੇ ਮੇਲੇ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦਾ 11 ਫੀਸਦੀ ਤੋਂ ਲੈ ਕੇ 451 ਫੀਸਦੀ ਤੱਕ ਦਾ ਮੁਨਾਫ਼ਾ ਦਰਜ ਕੀਤਾ ਜਾ ਚੁੱਕਾ ਹੈ। 

ਆਤਮਾ ਸਕੀਮ ਦੇ ਪ੍ਰੋਜੈਕਟ ਡਾਇਰੈਕਟਰ ਸ੍ਰ. ਜਸਪ੍ਰੀਤ ਸਿੰਘ ਖੇੜਾ ਨੇ ਦੱਸਿਆ ਕਿ ਇਸ ਬਾਜ਼ਾਰ ਵਿੱਚ ਕਿਸਾਨ ਆਪਣੇ ਹੱਥੀਂ ਤਿਆਰ ਕੀਤੀਆਂ ਵਸਤਾਂ, ਜਿਵੇਂ ਕਿ ਜਿਣਸਾਂ, ਚੱਟਣੀ, ਸ਼ਰਬਤ, ਜੈਮ, ਕੈਂਡੀ, ਹਲਦੀ, ਦੇਸੀ ਗੁੜ, ਤਰ੍ਹਾਂ-ਤਰ੍ਹਾਂ ਦੇ ਮਸਾਲੇ, ਬੇਕਰੀ ਉਤਪਾਦ, ਸਬਜ਼ੀਆਂ, ਆਚਾਰ, ਸ਼ਹਿਦ, ਆਟਾ, ਦਾਲਾਂ, ਦੁੱਧ ਉਤਪਾਦ, ਤਰ੍ਹਾਂ-ਤਰ੍ਹਾਂ ਦੇ ਬੈਗ ਅਤੇ ਹੋਰ ਉਤਪਾਦ ਲਿਆ ਕੇ ਵੇਚਦੇ ਹਨ। ਕਿਸਾਨਾਂ ਅਤੇ ਸਵੈ-ਸਹਾਇਤਾ ਗਰੁੱਪਾਂ ਨੂੰ ਆਪਣੀ ਸਟਾਲ ਲਗਾਉਣ ਦਾ ਕਿਸੇ ਵੀ ਕਿਸਮ ਦਾ ਕੋਈ ਕਿਰਾਇਆ ਨਹੀਂ ਦੇਣਾ ਪੈਂਦਾ। ਖ਼ਪਤਕਾਰ ਇਸ ਬਾਜ਼ਾਰ ਵਿੱਚੋਂ ਆਪਣੀ ਲੋੜ ਦਾ ਸਮਾਨ ਸਸਤਾ ਅਤੇ ਵਧੀਆ ਖਰੀਦ ਸਕਦੇ ਹਨ। ਬਾਜ਼ਾਰ ਵਿੱਚ ਵਿਕਣ ਵਾਲਾ ਸਮਾਨ ਆਰਗੈਨਿਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਦੀ ਸਿਹਤ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ। 

ਇਸ ਬਾਜ਼ਾਰ ਨੂੰ ਸ਼ੁਰੂ ਕਰਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਇਹ ਉੱਦਮੀਆਂ ਨੂੰ ਬਜ਼ਾਰੀਕਰਨ ਦੀ ਸਹੂਲਤ ਮੁਹੱਈਆ ਕਰਾਉਣ ਦਾ ਉਪਰਾਲਾ ਹੈ। ਉਨ੍ਹਾਂ ਕਿਸਾਨਾਂ, ਸਵੈ-ਸਹਾਇਤਾ ਗਰੁੱਪਾਂ ਦੇ ਮੈਂਬਰਾਂ ਅਤੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਐਤਵਾਰ ਇਸ ਬਾਜ਼ਾਰ ਨੂੰ ਸਜਾਉਣ ਅਤੇ ਇਸਦਾ ਲਾਭ ਲੈਣ ਤਾਂ ਜੋ ਹਰੇਕ ਧਿਰ ਨੂੰ ਇਸ ਦਾ ਫਾਇਦਾ ਹੋਵੇ। ਉਨ੍ਹਾਂ ਉਮੀਦ ਜਤਾਈ ਕਿ ਇਸ ਉਪਰਾਲੇ ਨਾਲ ਕਿਸਾਨਾਂ ਅਤੇ ਉੱਦਮੀਆਂ ਨੂੰ ਆਪਣੇ ਉਤਪਾਦਾਂ ਨੂੰ ਵੇਚਣ ਲਈ ਮੁਹੱਈਆ ਕਰਵਾਈ ਮਾਰਕੀਟ ਨਾਲ ਉਨ੍ਹਾਂ ਨੂੰ ਬਹੁਤ ਉਤਸ਼ਾਹ ਮਿਲੇਗਾ।  

PRTC once again marching ahead on the road to economic success

  • 7 Volvo buses from various cities of Punjab plying to & from New Delhi International Airport
  • 250 buses added to fleet in past 6 months, 100 more to join
  • PRTC to run 7 more new air conditioned HVAC buses in Punjab

prtcThe Pepsu Road Transport Corporation (PRTC) under the leadership and guidance of the Chief Minister, Captain Amarinder Singh is once again marching ahead on the road to economic success while on the other hand is also proving to be a boon for the state residents with the addition of new buses to the fleet and the operating of new roots.

Not only this but keeping in view the facilitation of the Punjabi diaspora abroad, 7 new Volvo buses from 5 big cities of Punjab are plying to and from the Indira Gandhi International Airport, New Delhi and the initiative has evoked a massive response from the people.

Aruna Chaudhary Smt. (1)Transport Minister Mrs. Aruna Chaudhary said that a large number of NRIs from Punjab travel to the international airport at New Delhi to catch flights to different countries. Earlier, the PRTC Volvo bus just used to drop the passengers at the airport and turned back, it didn’t had the permission to pick up the passengers. But, now the PRTC has started operating 7 volvo buses which ply from the cities of Patiala, Jalandhar, Amritsar, Ludhiana and Hoshiarpur to the international airport and pick up passengers from there and turn back.

This service began from 1st of July and has got an overwhelming response. The minister said that this has resulted in ease to the Punjabis travelling to the airport thereby reducing the expenditure of travelling in private vehicles. Those interested in travelling on these Volvo buses can book the tickets online.

The Transport Minister further said that under the guidance of the Chief Minister the PRTC is making strenuous and whole hearted efforts to uplift the public transport system. The minister said that during the past 6 months 250 buses have been added to the fleet out of which 50 are under kilometre scheme and the rest of the 100 are under PRTC.

Elaborating more, Mrs. Chaudhary said that there are plans to include 100 more buses into the fleet of PRTC in future. Apart from this, 7 air conditioned HVAC buses would be plied towards the various cities of the state. The minister added that adding new routes is also very much in the scheme of things so as to not leave any village, town, or city unconnected from the transport network.

 

STATE RUN MAHILPUR FOOTBALL ACADEMY PROVING TO BE NURSERY OF BUDDING FOOTBALL STARS

PUNJAB PRODUCES 60 FOOTBALLERS EVERY YEAR; TILL DATE 200 MADE THEIR MARK AT INTERNATIONAL LEVEL

PUNJAB GOVERNMENT SPENDING Rs. 43 LAKH ANNUALLY ON PROVIDING NUTRICIOUS DIET TO PLAYERS


3 (1)The Punjab Government run football academy at Mahilpur in Hoshiarpur District is proving to be a nursery of the buding football stars as well as playing a prominent role in advancing ‘Mission Tandarust Punjab’. The catchline of the mission i.e. ‘Changi Sehat Changi Soch’ fits the academy perfectly as it has been instrumental in producing many players of repute with 200 making their mark at the international level apart from State & National level.

7The Deputy Commissioner Mr. Vipul Ujwal has said that the academy is providing top class coaching under the tutelage of the football coach Mr. Harjit Singh courtesy the sports department of the district. He further said that the players are trained in the 3 age groups namely- U-14, U-7 & U-19. The selected players have their schooling at Sardar Baldev Singh Government Senior Secondary School, Mahilpur.

Disclosing more, Mr. Vipul Ujwal said that 60 talented players are provided training annually absolutely free of cost and Rs. 43 lakh are being spent by the State Government on providing free hostel, medical, sports kits, nutritious diet besides other facilities to the players. He said that every player is being given nutritious diet worth Rs. 200 each day.

6Football Coach Mr. Harjit Singh said that this academy being one of the prestigious ones, the players are basically given chance to play at the state level primarily whereas the U-17 team participates in the Governor’s Cup also in which tournament the academy has performed well. He also divulged that the academy trained players have carved out a niche in the All India Clubs too and have also managed to bag jobs in the sports quota. He termed it as a matter of great pride for Punjab in general and Hoshiarpur in particular that many players are achieving success at the State, National and the International level.

Detailing more, Mr. Harjit Singh said that the academy has produced players of the likes of Amarinder Singh, Harmanjot Singh Khabra, Balwant Singh, Karanjit Singh Parmar, Baljit Sahni, Munish Kumar Bhargav, Sukhdev Singh, Gagandeep Bali ‘Ghati’, Amanpreet, Anwar Ali, Rishi Rajput and Saurav Kumar. He elaborated that he has trained 120 players during the 2 years he has been giving coaching and now is the 3rd batch undergoing training. He also said that every year 60 budding players are trained which represent State in various tourneys.

ਰੰਗੀਲਪੁਰ ਦੇ ਕਿਸਾਨ ਭਰਾਵਾਂ ਨੇ ਕੁਦਰਤੀ ਖੇਤੀ ਨੂੰ ਅਪਣਾਅ ਕੇ ਨਵੀਂ ਪਿਰਤ ਪਾਈ

ਕੁਦਰਤੀ ਖੇਤੀ ਰਾਹੀਂ ਪੈਦਾ ਕੀਤੀ ਉੱਪਜ ਦਾ ਮਿਲ ਰਿਹਾ ਦੁਗਣਾ ਭਾਅ


IMG_20180703_155256812_HDRਬਟਾਲਾ ਨੇੜਲੇ ਪਿੰਡ ਰੰਗੀਲਪੁਰ ਦੇ ਦੋ ਕਿਸਾਨ ਭਰਾਵਾਂ ਨੇ ਕੁਦਰਤੀ ਖੇਤੀ ਨੂੰ ਅਪਣਾਅ ਕੇ ਇੱਕ ਨਵੀਂ ਪਿਰਤ ਪਾਈ ਹੈ। ਕਿਸਾਨ ਗੁਰਮੁੱਖ ਸਿੰਘ ਅਤੇ ਉਸ ਦਾ ਛੋਟਾ ਭਰਾ ਹਰਵਿੰਦਰ ਸਿੰਘ ਦੋਵੇਂ ਮਿਲ ਕੇ ਸਾਂਝੀ ਖੇਤੀ ਕਰ ਰਹੇ ਹਨ ਅਤੇ ਉਨ੍ਹਾਂ ਨੇ 22 ਏਕੜ ਦੀ ਆਪਣੀ ਖੇਤੀ ਵਿਚੋਂ ਅੱਧੀ ਤੋਂ ਵੱਧ 12 ਏਕੜ ਖੇਤੀ ਨੂੰ ਕੁਦਰਤੀ ਖੇਤੀ ਦੇ ਅਧੀਨ ਲੈ ਆਂਦਾ ਹੈ।

ਕੁਦਰਤੀ ਖੇਤੀ ਦੇ ਢੰਗ ਤਰੀਕਿਆਂ ਨੂੰ ਅਪਣਾਅ ਕੇ ਇਨ੍ਹਾਂ ਕਿਸਾਨਾਂ ਭਰਾਵਾਂ ਵਲੋਂ ਆਪਣੀਆਂ ਫਸਲਾਂ ਤੋਂ ਚੰਗਾ ਝਾੜ ਪ੍ਰਾਪਤ ਕੀਤਾ ਜਾ ਰਿਹਾ ਹੈ ਅਤੇ ਕੁਦਰਤੀ ਖੇਤੀ ਰਾਹੀਂ ਪੈਦਾ ਹੋਈ ਉਪਜ ਦਾ ਇਹ ਬਜ਼ਾਰ ਨਾਲੋਂ ਦੁਗਣਾ ਭਾਅ ਲੈ ਰਹੇ ਹਨ। ਕਿਸਾਨ ਗੁਰਮੁੱਖ ਸਿੰਘ ਜਿਥੇ ਕੁਦਰਤੀ ਖੇਤੀ ਤੋਂ ਆਪ ਮੁਨਾਫ਼ਾ ਕਮਾ ਰਹੇ ਹਨ ਉਥੇ ਉਹ ਖੇਤੀ ਵਿਰਾਸਤ ਮਿਸ਼ਨ (ਸੰਸਥਾ) ਨਾਲ ਜੁੜ ਕੇ ਹੋਰ ਕਿਸਾਨਾਂ ਨੂੰ ਵੀ ਕੁਦਰਤੀ ਖੇਤੀ ਨਾਲ ਜੋੜ ਰਹੇ ਹਨ।

ਗੁਰਮੁੱਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 5 ਸਾਲ ਪਹਿਲਾਂ 1 ਏਕੜ ਤੋਂ ਕੁਦਰਤੀ ਖੇਤੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ 12 ਏਕੜ ਵਿੱਚ ਕੁਦਰਤੀ ਖੇਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਵਾਲੇ ਖੇਤਾਂ ਵਿੱਚ ਉਹ ਕੋਈ ਖਾਦ ਜਾਂ ਰਸਾਇਣ ਨਹੀਂ ਪਾਉਂਦੇ ਅਤੇ ਨਾ ਹੀ ਕਿਸੇ ਕੀੜ੍ਹੇ ਮਾਰ ਦਵਾਈ ਅਤੇ ਨਦੀਨ ਨਾਸ਼ਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਰਾਹੀਂ ਕਣਕ, ਝੋਨਾ, ਮੱਕੀ, ਮਸਰ, ਮਾਂਹ, ਮੂੰਗੀ, ਸਰੋਂ, ਤਿੱਲ, ਕਮਾਦ, ਹਲਦੀ, ਮੱਡਲ, ਪਿਆਜ ਦੀ ਪੈਦਾਵਾਰ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਉਹ ਘਰੇਲੂ ਵਰਤੋਂ ਲਈ ਸਬਜ਼ੀਆਂ ਦੀ ਪੈਦਾਵਾਰ ਵੀ ਜ਼ਹਿਰਾਂ ਤੋਂ ਬਗੈਰ ਕਰ ਰਹੇ ਹਨ।

IMG_20180703_155725168_HDRਗੁਰਮੁੱਖ ਸਿੰਘ ਨੇ ਦੱਸਿਆ ਕਿ ਕੁਦਰਤੀ ਖੇਤੀ ਰਾਹੀਂ ਭਾਂਵੇ ਫਸਲ ਦਾ ਝਾੜ ਕੁਝ ਘੱਟ ਨਿਕਲਦਾ ਹੈ ਪਰ ਬਜ਼ਾਰ ਵਿੱਚ ਜ਼ਹਿਰਾਂ ਤੇ ਖਾਦਾਂ ਤੋਂ ਬਿਨਾਂ ਪੈਦਾ ਕੀਤੀਆਂ ਫਸਲਾਂ ਦੀ ਮੰਗ ਬਹੁਤ ਜਿਆਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਫਸਲ ਦਾ ਦੁਗਣਾ ਭਾਅ ਮਿਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੁਦਰਤੀ ਖੇਤੀ ਨਾਲ ਜਿਥੇ ਪਾਣੀ ਦੀ ਬਚਤ ਹੁੰਦੀ ਹੈ ਉਥੇ ਇਸ ਉਪਜ ਦੇ ਅਨਾਜ ਅਤੇ ਹੋਰ ਖਾਣ ਵਾਲੀਆਂ ਫਸਲਾਂ, ਦਾਲਾਂ ਦਾ ਮਨੁੱਖੀ ਸਰੀਰ ਉੱਪਰ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਕਦੀ ਵੀ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ, ਜਿਸ ਕਾਰਨ ਉਨ੍ਹਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ ਅਤੇ ਮਿੱਤਰ ਕੀੜੇ ਬਚੇ ਰਹਿੰਦੇ ਹਨ। ਇਸ ਤੋਂ ਇਲਾਵਾ ਵਾਤਾਵਰਨ ਪਲੀਤ ਹੋਣਾ ਬੱਚਦਾ ਹੈ ਅਤੇ ਖੇਤਾਂ ਦੇ ਕਿਨਾਰੇ ਦਰੱਖਤਾਂ ਨੂੰ ਵੀ ਨੁਕਸਾਨ ਨਹੀਂ ਹੁੰਦਾ।

ਗੁਰਮੁੱਖ ਸਿੰਘ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਸ਼ੁਰੂਆਤ ਆਪਣੇ ਘਰ ਦੇ ਖਾਣ ਵਾਲੇ ਅਨਾਜ਼ ਨੂੰ ਜ਼ਹਿਰਾਂ ਤੋਂ ਮੁਕਤ ਕਰਨ ਤੋਂ ਕਰਨ ਅਤੇ ਦੇਸੀ ਬੀਜ਼ਾਂ ਨੂੰ ਆਪਣੀ ਕੁਦਰਤੀ ਖੇਤੀ ਵਿੱਚ ਸ਼ਾਮਲ ਕਰਨ ਕਿਉਂਕਿ ਦੇਸੀ ਬੀਜ਼ਾਂ ਵਿੱਚ ਖੁਰਾਕੀ ਤੱਤ ਜਿਆਦਾ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਕੁਦਰਤੀ ਖੇਤੀ ਦੇ ਖੇਤਾਂ ਵਿੱਚ ਸਾਲ ਵਿੱਚ ਇੱਕ ਵਾਰ ਹਰੀ ਖਾਦ ਜਰੂਰ ਖੇਤ ਵਿੱਚ ਵਾਹੀ ਜਾਵੇ ਅਤੇ ਇਸਦੇ ਨਾਲ ਹੀ ਖੇਤਾਂ ਵਿੱਚ ਦੇਸੀ ਰੂੜੀ ਦੀ ਵਰਤੋਂ ਕੀਤੀ ਜਾਵੇ। ਗੁਰਮੁੱਖ ਸਿੰਘ ਨੇ ਕਿਹਾ ਕਿ ਜ਼ਹਿਰਾਂ, ਰਸਾਇਣਾਂ ਤੋਂ ਬਿਨਾਂ ਖੇਤੀ ਉਪਜ ਪੈਦਾ ਕਰਕੇ ਉਨ੍ਹਾਂ ਨੂੰ ਦਿਲੀ ਸਕੂਨ ਮਿਲਦਾ ਹੈ ਅਤੇ ਉਹ ਹੋਰ ਕਿਸਾਨਾਂ ਨੂੰ ਵੀ ਕੁਦਰਤੀ ਖੇਤੀ ਨੂੰ ਅਪਨਾਉਣ ਦਾ ਸੱਦਾ ਦਿੰਦੇ ਹਨ।