ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਡੇਰਾ ਬਾਬਾ ਨਾਨਕ ਆਨਲਾਈਨ ਯੁਵਾ ਉਤਸਵ ਦੇ ਮੁਕਾਬਲਿਆਂ ਦਾ ਰਸਮੀ ਆਗਾਜ਼

FOR ENGLISH VERSION CLICK HERE


 • 13 ਵੰਨਗੀਆਂ ਦੇ ਮੁਕਾਬਲਿਆਂ ਵਿੱਚ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਵਿਦਿਆਰਥੀ ਹਿੱਸਾ ਲੈ ਸਕੇਗਾ

 • 25 ਅਕਤੂਬਰ ਤੱਕ ਆਨਲਾਈਨ ਐਂਟਰੀ ਜਮਾਂ ਕਰਵਾਉਣ ਤੱਕ ਦਾ ਸਮਾਂ ਦਿੱਤਾ, 5 ਨਵੰਬਰ ਨੂੰ ਹੋਵੇਗਾ ਨਤੀਜਿਆਂ ਦਾ ਐਲਾਨ
 • ਸ਼ਬਦ, ਢਾਡੀ, ਕਵੀਸ਼ਰੀ, ਭਾਸ਼ਣ, ਕਵਿਤਾ ਗਾਇਨ, ਲੇਖਣੀ, ਚਿੱਤਰਕਾਰੀ, ਪੇਂਟਿੰਗ, ਅੱਖਰਕਾਰੀ, ਫੋਟੋਗ੍ਰਾਫੀ, ਡਿਜੀਟਲ ਪੋਸਟਰ ਦੇ ਜੇਤੂਆਂ ਨੂੰ ਕੁੱਲ 15.90 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ
 • ਹਰ ਵੰਨਗੀ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਰੱਖਿਆ
 • ਗਰੁੱਪ ਵਰਗ ’ਚ ਪਹਿਲੇ ਤਿੰਨ ਸਥਾਨਾਂ ਨੂੰ 71000, 51000 ਤੇ 31000 ਰੁਪਏ ਦਾ ਇਨਾਮ ਮਿਲੇਗਾ
 • ਸੋਲੋ ਵਰਗ ਵਿੱਚ ਪਹਿਲੇ ਤਿੰਨ ਸਥਾਨਾਂ ਨੂੰ 51000, 31000 ਤੇ 21000
 • ਓਵਰ ਆਲ ਜੇਤੂ ਬਣਨ ਵਾਲੀ ਇਕ ਵਿਦਿਅਕ ਸੰਸਥਾ ਨੂੰ 1.01 ਲੱਖ ਰੁਪਏ ਦੇ ਨਾਲ ਬਾਬਾ ਨਾਨਕ 550 ਸਰਵੋਤਮ ਟਰਾਫੀ ਦਿੱਤੀ ਜਾਵੇਗੀ
 • ਜੇਤੂ ਟੀਮਾਂ ਅਤੇ ਵਿਦਿਆਰਥੀਆਂ ਦੀ 8 ਤੋਂ 11 ਨਵੰਬਰ ਤੱਕ ਡੇਰਾ ਬਾਬਾ ਨਾਨਕ ਉਤਸਵ ਦੌਰਾਨ ਹੋਵੇਗੀ ਪੇਸ਼ਕਾਰੀ

1


ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦੇ ਸਬੰਧ ਵਿੱਚ ਕਰਵਾਏ ਜਾਣ ਵਾਲੇ ਡੇਰਾ ਬਾਬਾ ਨਾਨਕ ਆਨਲਾਈਨ ਯੁਵਾ ਉਤਸਵ ਮੁਕਾਬਲਿਆਂ ਦੀ ਅੱਜ ਸ਼ੁਰੂਆਤ ਹੋ ਗਈ ਜਿਸ ਦਾ ਰਸਮੀ ਆਗਾਜ਼ ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅਧਿਕਾਰਤ ਵੈਬਸਾਈਟ ਦਾ ਬਟਨ ਦਬਾ ਕੇ ਕੀਤਾ ਗਿਆ।

ਅੱਜ ਪੰਜਾਬ ਸਿਵਲ ਸਕੱਤੇਰਤ ਸਥਿਤ ਆਪਣੇ ਦਫਤਰ ਵਿਖੇ ਆਨਲਾਈਨ ਮੁਕਾਬਲਿਆਂ ਦਾ ਆਗਾਜ਼ ਕਰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਸੋਲੋ ਤੇ ਗਰੁੱਪ ਵਰਗ ਵਿੱਚ 13 ਵੰਨਗੀਆਂ ਦੇ ਆਨਲਾਈਨ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨਾਂ ਵਿੱਚ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਵਿਦਿਆਰਥੀ ਜਿਸ ਦੀ ਉਮਰ 25 ਸਾਲ ਤੋਂ ਘੱਟ ਹੈ, ਵਿੱਚ ਹਿੱਸਾ ਲੈ ਸਕਦਾ ਹੈ। ਉਨਾਂ ਦੱਸਿਆ ਕਿ ਗਰੁੱਪ ਵਰਗ ਵਿੱਚ ਤਿੰਨ ਵੰਨਗੀਆਂ ਸ਼ਬਦ ਗਰੁੱਪ, ਢਾਡੀ ਕਲਾ ਤੇ ਕਵੀਸ਼ਰੀ ਅਤੇ ਸੋਲੋ ਵਰਗ ਵਿੱਚ ਸ਼ਬਦ ਸੋਲੋ, ਕਵਿਤਾ ਉਚਾਰਨ, ਕਵਿਤਾ ਗਾਇਨ, ਭਾਸ਼ਣ, ਲੇਖਣੀ, ਪੇਂਟਿੰਗ, ਅੱਖਰਕਾਰੀ, ਫੋਟੋਗ੍ਰਾਫੀ, ਡਿਜੀਟਲ ਪੋਸਟਰ ਅਤੇ ਸਕੈਚ (ਲਾਈਨ ਆਰਟ) ਦੇ ਮੁਕਾਬਲੇ ਹੋਣਗੇ। ਸਾਰੇ ਵੰਨਗੀਆਂ ਦੇ ਜੇਤੂਆਂ ਨੂੰ ਮਿਲਾ ਕੇ ਕੁੱਲ 15 ਲੱਖ 90 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਨਾਂ ਮੁਕਾਬਲਿਆਂ ਦੀ ਵਿਲੱਖਣਤਾ ਇਹ ਹੈ ਕਿ ਸਾਰੇ ਹਿੱਸਾ ਲੈਣ ਵਾਲੇ ਵਿਦਿਆਰਥੀ ਤੇ ਟੀਮਾਂ ਆਪਣੀਆਂ ਪੇਸ਼ਕਾਰੀਆਂ ਡੇਰਾ ਬਾਬਾ ਨਾਨਕ ਉਤਸਵ ਦੀ ਵੈਬਸਾਈਟ .. ਉਤੇ ਆਨਲਾਈਨ ਅਪਲੋਡ ਕਰਨਗੇ ਅਤੇ ਜੱਜਾਂ ਵੱਲੋਂ ਨਤੀਜਾ ਐਲਾਨਣ ਸਮੇਂ ਹਰ ਪੇਸ਼ਕਾਰੀ ਨੂੰ ਸੋਸ਼ਲ ਮੀਡੀਆ ਉਪਰ ਮਿਲਣ ਵਾਲੇ ਹੁੰਗਾਰੇ ਨੂੰ ਵੀ ਆਧਾਰ ਬਣਾਇਆ ਜਾਵੇਗਾ।
ਸ. ਰੰਧਾਵਾ ਨੇ ਦੱਸਿਆ ਕਿ ਹਰ ਵੰਨਗੀ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਅੱਜ ਤੋਂ ਲੈ ਕੇ 25 ਅਕਤੂਬਰ ਦੇ ਸ਼ਾਮ ਪੰਜ ਵਜੇ ਤੱਕ ਕੋਈ ਵੀ ਵਿਦਿਆਰਥੀ ਜਾਂ ਟੀਮ ਆਨਲਾਈਨ ਆਪਣੀ ਐਂਟਰੀ ਜਮਾਂ ਕਰਵਾ ਕੇ ਮੁਕਾਬਲੇ ਦਾ ਹਿੱਸਾ ਬਣ ਸਕਦੀ ਹੈ। ਇਸ ਉਪਰੰਤ ਹਰ ਵੰਨਗੀ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਕੱਢੀਆਂ ਜਾਣਗੀਆਂ।
ਨਤੀਜੇ ਦਾ ਐਲਾਨ 5 ਨਵੰਬਰ ਨੂੰ ਹੋਵੇਗਾ। ਗਰੁੱਪ ਵਰਗ ’ਚ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 71000, 51000 ਤੇ 31000 ਰੁਪਏ ਅਤੇ ਸੋਲੋ ਵਰਗ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 51000, 31000 ਤੇ 21000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਓਵਰ ਆਲ ਜੇਤੂ ਬਣਨ ਵਾਲੀ ਵਿਦਿਅਕ ਸੰਸਥਾ ਨੂੰ 1 ਲੱਖ ਇਕ ਹਜ਼ਾਰ ਰੁਪਏ ਦੇ ਨਗਦ ਇਨਾਮ ਦੇ ਨਾਲ ‘ਬਾਬਾ ਨਾਨਕ 550 ਸਰਵੋਤਮ ਟਰਾਫੀ’ ਦਿੱਤੀ ਜਾਵੇਗੀ। ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਟੀਮਾਂ ਅਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਡੇਰਾ ਬਾਬਾ ਨਾਨਕ ਉਤਸਵ ਦੌਰਾਨ ਕਰਵਾਈ ਜਾਵੇਗੀ।
ਇਸ ਮੌਕੇ ਵਿਧਾਇਕ ਸ੍ਰੀ ਦਵਿੰਦਰ ਸਿੰਘ ਘੁਬਾਇਆ, ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ, ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਸ੍ਰੀ ਚਰਨਦੇਵ ਸਿੰਘ ਮਾਨ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਡਾ.ਐਸ.ਕੇ.ਬਾਤਿਸ਼, ਡੇਰਾ ਬਾਬਾ ਨਾਨਕ ਉਤਸਵ ਦੇ ਕੋਆਰਡੀਨੇਟਰ ਸ੍ਰੀ ਅਮਰਜੀਤ ਸਿੰਘ ਗਰੇਵਾਲ, ਡਾ. ਨਿਰਮਲ ਜੌੜਾ, ਸ੍ਰੀ ਕੰਵਲਜੀਤ ਸਿੰਘ ਰਾਣਾ ਹਾਜ਼ਰ ਸਨ।
Advertisements

Sukhjinder Singh Randhawa formally initiates Dera Baba Online Yuva Utsav competition

ਪੰਜਾਬੀ ਵਿਚ ਪੜ੍ਹਨ ਲਈ ਇਥੇ ਕਲਿਕ ਕਰੋ


 • Student of any college/university eligible to participate in 13 categories

 • Last Date for online entry submission is 25th October
 • Winners of Shabad, Dhadhi, Kaveeshri, Declamation, Poetry Recitation, Writing, Painting, Calligraphy, Photography, Digital Poster Making to get prizes worth Rs. 15.90 lakh
 • Subject of each category related to Sri Guru Nanak Dev Ji
 • First 3 position holders to get Rs. 71000, Rs. 51000 & Rs. 31000
 • Winner of first 3 positions in Solo category to get Rs. 51000, Rs. 31000 7 Rs. 21000
 • Education institution bagging Overall Winning position to get Rs. 1.01 lakh & Baba Nanak Best 550 Trophy
 • Winning teams & students to perform during Dera Baba Nanak Utsav from 8th-11th November

1


The Dera Baba Nanak Online Yuva Utsav competitions to be held by the State Government in commemoration of the 550th Prakash Purb of Sahib Sri Guru Nanak Dev Ji, formally commenced today with the Cooperation and Jails Minister S. Sukhjinder Singh Randhawa launching the official website in his office at the Punjab Civil Secretariat. The minister said that competitions would be held in 13 categories in which any student of college/university of the country would be eligible to participate provided that he/she is under 25 years of age.

He also said that in the Group Category- 3 competitions pertaining to Shabad Group, Dhadhi, Kaveeshri, In Solo Category-Shabad Solo, Poetry Recitation, Poetry Singing, Declamation, Writing, Painting, Calligraphy, Photography, Digital Poster and Sketch (Line Art), would be held.

The winners in all the categories would get prizes worth Rs. 15.90 lakh. The unique part is that all the students would showcase their talent on the website www.derababanamakutsav.com by uploading their performances. At the time of declaration of the results by judges, the reactions received on social media would also be taken into account. 

Randhawa further said that the subject of each category would be associated with Sahib Sri Guru Nanak Dev Ji. He also said that any of the students or team can submit their entry online and be a part of the competitions. The results would be announced on the 5th November. The teams bagging first three positions in the group category would get Rs. 71000, Rs. 51000 and Rs. 31000 prize money whereas those winning first three positions in the solo category would be richer by Rs. 51000, Rs. 31000 and Rs. 21000. The educational institution arriving at the number one spot would get a cash prize of Rs. 1.01 lakh and ‘Baba Nanak 550th Best Trophy’. The teams and students bagging first 3 positions would get a chance to perform during Dera Baba Nanak Utsav. 

Among others present on the occasion included MLA Mr. Davinder Singh Ghubaya, Registrar Cooperative Societies Mr. Vikas Garg, MD Punjab State Agricultural Development Bank Mr. Charandev Singh Mann, MD Punjab State Cooperative Bank Dr. S. K. Batish, Coordinator of Dera Baba Nanak Utsav Mr. Amarjit Singh Grewal, Dr. Nirmal Jaura and Mr. Kanwaljit Singh Rana. 

ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਟੀਮ ਨਾਲ ਕਰਤਾਰਪੁਰ ਲਾਂਘੇ ਦੀ ਪ੍ਰਗਤੀ ਦਾ ਜਾਇਜ਼ਾ, ਆਨਲਾਈਨ ਅਪਲਾਈ ਕਰਨ ਲਈ ਮਿੱਥਿਆ 30 ਦਿਨ ਦਾ ਸਮਾਂ ਘਟਾਉਣ ਦੀ ਮੰਗ

FOR ENGLISH VERSION CLICK HERE

 • ਈ-ਪਰਮਿਟ ਅਤੇ ਵਿਸ਼ੇਸ਼ ਪਾਸਪੋਰਟ ਸੇਵਾ ਕੇਂਦਰ ਸਥਾਪਤ ਕਰਨ ਦਾ ਸੁਝਾਅ
 • ਸ਼ਰਧਾਲੂਆਂ ਨੂੰ ਘੱਟੋ-ਘੱਟ 10,000 ਰੁਪਏ ਦੀ ਭਾਰਤੀ ਕਰੰਸੀ ਦੀ ਇਜਾਜ਼ਤ ਦੇਣ ਦੀ ਵੀ ਮੰਗ ਕੀਤੀ

aviary-image-1569926524175ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਵਾਸਤੇ ਆਨਲਾਈਨ ਅਪਲਾਈ ਕਰਨ ਲਈ ਮਿੱਥੇ ਗਏ 30 ਦਿਨ ਦੇ ਸਮੇਂ ਨੂੰ ਘਟਾਉਣ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਨੇ ਅੱਜ ਇੱਥੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਟੀਮ ਨੂੰ ਸ਼ਰਧਾਲੂਆਂ ਲਈ ਈ-ਪਰਮਿਟ ਜਾਰੀ ਕਰਨ ਦੀ ਸੰਭਾਵਨਾ ਤਲਾਸ਼ਣ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਖੇ ਪਾਸਪੋਰਟ ਸੇਵਾ ਕੇਂਦਰ ਸਥਾਪਤ ਕਰਨ ਲਈ ਵੀ ਆਖਿਆ ਤਾਂ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਅਪਲਾਈ ਕਰਨ ਵਾਲੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੂੰ ਸਹੂਲਤ ਹਾਸਲ ਹੋ ਸਕੇ। ਉਨਾਂ ਕਿਹਾ ਕਿ ਅਜਿਹਾ ਸੇਵਾ ਕੇਂਦਰ ਦੂਰ-ਦਰਾਡੇ ਅਤੇ ਪੇਂਡੂ ਇਲਾਕਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਸਹਾਈ ਸਿੱਧ ਹੋਵੇਗਾ। ਇਸ ਦੇ ਨਾਲ ਹੀ ਉਨਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ’ਤੇ ਦਬਾਅ ਬਣਾ ਕੇ ਸ਼ਰਧਾਲੂਆਂ ਲਈ ਮਿੱਥੀ 20 ਡਾਲਰ ਫੀਸ ਨੂੰ ਹਟਾਉਣ ਦੀ ਮੁੜ ਅਪੀਲ ਕੀਤੀ।

ਇਸੇ ਦੌਰਾਨ ਮੁੱਖ ਮੰਤਰੀ ਨੇ ਚੰਡੀਗੜ ਦੇ ਰੀਜਨਲ ਪਾਸਪੋਰਟ ਅਫ਼ਸਰ ਨੂੰ ਆਖਿਆ ਕਿ ਸ਼ਰਧਾਲੂਆਂ ਨੂੰ ਪਹਿਲ ਦੇ ਆਧਾਰ ’ਤੇ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਲਈ ਫਾਸਟ ਟਰੈਕ ਅਤੇ ਪਹੁੰਚਯੋਗ ਢੰਗ-ਤਰੀਕਾ ਯਕੀਨੀ ਬਣਾਉਣ ਲਈ ਆਖਿਆ। ਉਨਾਂ ਨੇ ਵਿਭਾਗ ਨੂੰ ਇਹ ਵੀ ਆਖਿਆ ਕਿ ਆਨਲਾਈਨ ਅਪਲਾਈ ਕਰਨ ਲਈ ਸ਼ਰਧਾਲੂਆਂ ਦੀ ਮਦਦ ਵਾਸਤੇ ਸੂਬਾ ਭਰ ਵਿੱਚ ਪਾਸਪੋਰਟ ਕੈਂਪ ਲਾਉਣੇ ਤੁਰੰਤ ਸ਼ੁਰੂ ਕੀਤੇ ਜਾਣ।

ਸ਼ਰਧਾਲੂਆਂ ਦੀ ਸਹੂਲਤ ਲਈ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪ੍ਰਤੀ ਵਿਅਕਤੀ 10 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਏ ਕਿ ਲਾਂਘੇ ਵਾਲੀ ਥਾਂ ’ਤੇ ਪਾਕਿਸਤਾਨ ਵੱਲੋਂ ਕਰੰਸੀ ਵਟਾਉਣ ਲਈ ਲੋੜੀਂਦੇ ਬੂਥ ਸਥਾਪਤ ਕੀਤੇ ਜਾਣ।

ਭਾਰਤ ਵਾਲੇ ਪਾਸੇ ਉਸਾਰੇ ਜਾ ਰਹੇ ਪੁਲ ਅਤੇ ਚਾਰ-ਮਾਰਗੀ ਹਾਈਵੇਅ ਦੇ ਨਾਲ-ਨਾਲ ਦਰਸ਼ਨ ਸਥਲ ਦੇ ਡਿਜ਼ਾਈਨ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕੇਂਦਰੀ ਟੀਮ ਨੂੰ ਇਨਾਂ ਦਾ ਕੰਮ ਛੇਤੀ ਤੋਂ ਛੇਤੀ ਨਿਬੇੜਣ ਲਈ ਆਖਿਆ। 177.50 ਕਰੋੜ ਦੀ ਲਾਗਤ ਨਾਲ ਉਸਾਰੀ ਜਾ ਰਹੇ ਆਲਾ ਦਰਜੇ ਦੀ ਪੈਸੰਜਰ ਟਰਮੀਨਲ ਦੀ ਇਮਾਰਤ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਕੇਂਦਰੀ ਟੀਮ ਵੱਲੋਂ ਇਸ ਦੀ ਪ੍ਰਗਤੀ ਦੀ ਨੇੜਿਓਂ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਇਹ ਪ੍ਰੋਜੈਕਟ 31 ਅਕਤੂਬਰ, 2019 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਨੇ ਮੌਜੂਦਾ ਸਾਲ ਦੌਰਾਨ ਅੰਤਰਰਾਸ਼ਟਰੀ ਸਰਹੱਦ ਨਾਲ ਜੁੜਨ ਲਈ ਆਰਜ਼ੀ ਤੌਰ ’ਤੇ ਉਸਾਰੀ ਜਾ ਰਹੀ ਸਰਵਿਸ ਰੋਡ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਹ ਪ੍ਰੋਜੈਕਟ 15 ਅਕਤੂਬਰ, 2019 ਤੱਕ ਮੁਕੰਮਲ ਹੋ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਟੀਮ ਨੂੰ ਆਖਿਆ ਕਿ ਸ਼ਹਿਰੀ ਹਵਾਬਾਜ਼ੀ ਵਿਭਾਗ ਅਤੇ ਰੇਲਵੇ ਵੱਲੋਂ ਕ੍ਰਮਵਾਰ ਅੰਮਿ੍ਰਤਸਰ ਹਵਾਈ ਅੱਡੇ ਅਤੇ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਦਿੱਖ ਸੰਵਾਰਨ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਜ਼ਾਨਾ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐਸ.ਸੀ.ਐਲ. ਦਾਸ ਨੇ ਦੱਸਿਆ ਕਿ ਕੇਂਦਰੀ ਟੀਮ ਨੇ ਆਪਣੇ ਪਾਕਿਸਤਾਨੀ ਹਮਰੁਤਬਿਆਂ ਕੋਲ ਇਸ ਮਸਲੇ ਨੂੰ ਉਠਾਇਆ ਹੋਇਆ ਹੈ। ਪਾਕਿਸਤਾਨ ਹੁਣ ਤੱਕ ਰੋਜ਼ਾਨਾ ਵੱਧ ਤੋਂ ਵੱਧ 5000 ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦੇਣ ਲਈ ਸਹਿਮਤ ਹੋਇਆ ਹੈ ਅਤੇ ਵਿਸ਼ੇਸ਼ ਦਿਨਾਂ ਦੌਰਾਨ ਇਸ ਦੀ ਹੱਦ ਵਧਾਉਂਦਿਆਂ 10,000 ਜਾਂ ਇਸ ਤੋਂ ਵੱਧ ਹੋਵੇਗੀ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਜਾਂਚ ਬਿਊਰੋ ਦੇ ਕਮਿਸ਼ਨਰ ਰਾਜੀਵ ਰੰਜਨ ਵਰਮਾ ਨੇ ਆਪਣੀ ਪੇਸ਼ਕਾਰੀ ਦਿੰਦਿਆਂ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਅਪਲਾਈ ਕਰਨ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ ਛੇਤੀ ਹੀ ਕੀਤੀ ਜਾਵੇਗੀ ਅਤੇ ਇਹ ਪੋਰਟਲ ਗੁਰਮੁਖੀ ਅਤੇ ਅੰਗਰੇਜ਼ੀ, ਦੋਵੇਂ ਭਾਸ਼ਾਵਾਂ ਵਿੱਚ ਹੋਵੇਗਾ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਭਾਰਤ ਸਰਕਾਰ ਨੇ ਡੇਰਾ ਬਾਬਾ ਨਾਨਕ ਵਿਖੇ ਪੁਲਿਸ ਅਤੇ ਸੁਰੱਖਿਆ ਦੇ ਮਜ਼ਬੂਤ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 15,78,09,000 ਦੀ ਰਕਮ ਪ੍ਰਵਾਨ ਕੀਤੀ ਹੈ। ਇਸ ਬੁਨਿਆਦੀ ਢਾਂਚੇ ਵਿੱਚ ‘ਐਚ’ ਟਾਈਪ ਬਿਲਡਿੰਗ ਵਾਲਾ ਪੁਲੀਸ ਥਾਣਾ, ਪੁਲੀਸ ਲਈ ਦਫ਼ਤਰ ਦੀ ਜਗਾ ਤੋਂ ਇਲਾਵਾ 50 ਰਿਹਾਇਸ਼ੀ ਫਲੈਟ ਅਤੇ 150 ਪੁਲੀਸ ਮੁਲਾਜ਼ਮਾਂ ਲਈ ਹੋਸਟਲ ਦੀ ਰਿਹਾਇਸ਼ ਸ਼ਾਮਲ ਹੈ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਜੇ ਇੰਦਰ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸੰਤ ਸਮਾਜ ਦੀ ਉੱਘੀ ਸਖਸ਼ੀਅਤ ਬਾਬਾ ਸਰਬਜੋਤ ਸਿੰਘ ਬੇਦੀ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰਾ, ਵਧੀਕ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਆ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਜਲ ਸਰੋਤ ਸਰਬਜੀਤ ਸਿੰਘ, ਡੀ.ਜੀ.ਪੀ ਦਿਨਕਰ ਗੁਪਤਾ, ਡੀ.ਜੀ.ਪੀ. ਇੰਟੈਲੀਜੈਂਸ ਵੀ.ਕੇ. ਭਾਵਰਾ ਸ਼ਾਮਲ ਸਨ।

ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐਸ.ਸੀ.ਐਲ. ਦਾਸ ਤੋਂ ਇਲਾਵਾ ਜਾਂਚ ਬਿੳੂਰੋ ਦੇ ਕਮਿਸ਼ਨਰ ਰਾਜੀਵ ਰੰਜਨ ਵਰਮਾ, ਖੇਤਰੀ ਪਾਸਪੋਰਟ ਅਧਿਕਾਰੀ ਚੰਡੀਗੜ ਸ਼ੀਬਾਸ਼ ਕਬੀਰਾਜ, ਆਰ.ਪੀ.ਓ ਜਲੰਧਰ ਹਰਮਨਬੀਰ ਸਿੰਘ ਗਿੱਲ ਅਤੇ ਆਰ.ਪੀ.ਓ ਅੰਮਿ੍ਰਤਸਰ ਮੁਨੀਸ਼ ਕੁਮਾਰ ਸ਼ਾਮਲ ਸਨ।

Capt Amarinder Singh reviews Kartarpur Corridor progress with central team, seeks reduction in 30-day notice period for online application

ਪੰਜਾਬੀ ਵਿਚ ਪੜ੍ਹਨ ਲਈ ਇਥੇ ਕਲਿਕ ਕਰੋ

Suggests e-permits & dedicated passport Sewa Kendra, wants a minimum of ₹10,000  permission for pilgrims


aviary-image-1569926524175Punjab Chief Minister Captain Amarinder Singh has asked the Central Government to cut down on the 30-day notice period for pilgrims to apply online for visiting the historic Sri Kartarpur Sahib Gurdwara during the 550th Prakash Purb celebrations.

He was chairing a high-level review meeting to assess the progress of the Corridor project with a team of officers from the Centre.

Captain Amarinder also asked the central team to examine the feasibility of issuing e-permits to devotees and setting up a dedicated Passport Sewa Kendra at Dera Baba Nanak to facilitate the lakhs of pilgrims expected to apply for Kartarpur darshan. Such a Kendra would facilitate the lakhs of devotees likely to come from far-flung and rural areas, he said, while reiterating his request to the Centre to prevail upon Pakistan to remove the US $20 visiting fee on the pilgrims.

Meanwhile, the Chief Minister asked the RPO Chandigarh to ensure a fast-track and accessible mechanism to deliver passport services to pilgrims on top priority. He also asked the department to immediately start organising passport camps across the state to help the devotees in filing online.

To further facilitate the pilgrims, the Chief Minister asked the Centre to allow a minimum of Rs. 10,000 in Indian currency per person. The Centre should ensure that enough money exchange booths are set up by Pakistan at the site.

Reviewing the construction of bridge over Budhi Raavi Channel and the four-lane highway, as well as the design of Darshan Sthal, the Chief Minister asked the Central team to get these executed at the earliest. On the state-of-the-art Passenger Terminal Building being constructed at a cost of Rs. 177.50 Crores, the Chief Minister was apprised that the central team was closely monitoring its progress and the project was likely to be completed by October 31, 2019.

The Chief Minister also reviewed the progress of the dedicated service road being temporarily constructed to connect with the international boundary during the current year. The project would be completed by October 15, 2019, the meeting was informed.

Captain Amarinder further urged the Central team to ensure that the Civil Aviation department and Railways complete the facelift of the Amritsar airport and the city railway station, respectively, at the earliest.

Responding to Captain Amarinder Singh’s query on the number of pilgrims to be allowed daily, Joint Secretary, Ministry of Home Affairs, SCL Das disclosed that the Central team had raised the issue with their Pakistan counterparts. Pakistan was so far willing to allow maximum of 5000 devotees daily, with the limit to be increased to 10,000 and more on special days.

Earlier, in his presentation, Commissioner, Bureau of Investigation, GoI, Rajeev Ranjan Verma said the online portal for pilgrims to apply for the visit would be launched soon, both in Gurmukhi and English. The meeting was also informed that the Government of India had sanctioned Rs. 15,78,09,000/- for erecting robust policing and security infrastructure at Dera Baba Nanak. The infrastructure would include a Police Station Type ‘H’ building, office space for police, beside dormitory accommodation for 150 police personnel, in addition to 50 Residential Flats.

Those present during the meeting included Cabinet Ministers Sukhjinder Singh Randhawa, Tript Rajinder Singh Bajwa, Charanjit Singh Channi, Vijay Inder Singla, Media Advisor to CM Raveen Thukral, Eminent personality of Sant Samaj Baba Sarbjot Singh Bedi, Chief Principal Secretary to CM Suresh Kumar, Chief Secretary Karan Avtar Singh, ACS Home Satish Chandra, ACS Cooperation Kalpana Mitra Barua, Principal Secretary to CM Tejveer Singh, Principal Secretary Water Resources Sarvjit Singh, DGP Dinkar Gupta, DGP Intelligence VK Bhawra.

Besides the Joint Secretary Ministry of Home Affairs SCL Das, Commissioner Bureau of Investigation Rajeev Ranjan Verma and RPO Chandigarh Shibash Kabiraj, the central team included Deputy Secretary Srinivas Kumar, RPO Jalandhar Harmanbir Singh Gill and RPO Amritsar Munish Kumar.

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਤੋਂ 15 ਨਵੰਬਰ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਨਗੀ

FOR ENGLISH VERSION CLICK HERE


pix 2


ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣ ਵਾਲੇ ਸਮਾਗਮਾਂ ਨੂੰ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਉਣ ਲਈ ਪੰਜਾਬ ਨੇ ਤਿਆਰੀਆਂ ਖਿੱਚ ਲਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ 1 ਨਵੰਬਰ ਤੋਂ 15 ਨਵੰਬਰ ਤੱਕ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਤੇ ਹੋਰ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਗੁਰਪੁਰਬ ਮਨਾਏ ਜਾਣ ਵਾਲੇ ਸਮੇਂ ਦੌਰਾਨ ਸੂਬਾ ਸਰਕਾਰ ਦੀ ਸਾਰੀ ਸਟੇਸ਼ਨਰੀ ’ਤੇ 550 ਸਾਲਾ ਪ੍ਰਕਾਸ਼ ਪੁਰਬ ਦਾ ਸਰਕਾਰੀ ਲੋਗੋ ਲਾਉਣ ਲਈ ਸਮੂਹ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ।

ਉੱਚ ਪੱਧਰੀ ਜਾਇਜ਼ਾ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ 4 ਅਕਤੂਬਰ ਨੂੰ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਪਹਿਲੀ ਵਾਰ ਪਹੁੰਚਣ ਵਾਲੀ ਸਪੈਸ਼ਲ ਇੰਟਰਸਿਟੀ ਐਕਸਪ੍ਰੈਸ ਰੇਲ ਦਾ ਮੰਤਰੀਆਂ ਦੇ ਸਮੂਹ, ਸੰਸਦ ਮੈਂਬਰ ਅਤੇ ਦੋਆਬਾ ਇਲਾਕੇ ਦੇ ਵਿਧਾਇਕਾਂ ਵੱਲੋਂ ਸਾਂਝੇ ਤੌਰ ’ਤੇ ਸਵਾਗਤ ਕੀਤਾ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਮੁੱਖ ਸਮਾਗਮ ਪਵਿੱਤਰ ਨਗਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਅੰਮਿ੍ਰਤਸਰ ਵਿਖੇ ਹੋਣਗੇ। ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਚੰਡੀਗੜ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਖੁਸ਼ਹਾਲੀ ਦੇ ਫਲਸਫ਼ੇ ’ਤੇ ਕੌਮਾਂਤਰੀ ਕਾਨਫਰੰਸ ਹੋਵੇਗੀ।

ਮੁੱਖ ਮੰਤਰੀ ਨੇ ਸੰਗਤ ਦੀ ਸਹੂਲਤ ਲਈ ਇਕ ਵਿਸਤਿ੍ਰਤ ਯੋਜਨਾ ਉਲੀਕਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਸ਼ਰਧਾਲੂਆਂ ਨੂੰ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਸਮਾਗਮ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਅਤੇ ਮੁੱਖ ਪੰਡਾਲ ਨੇੜੇ ਹੋਣ ਵਾਲੇ ਮਲਟੀਮੀਡੀਆ ਅਤੇ ਸਾਊਂਡ ਸ਼ੋਅ 15 ਨਵੰਬਰ ਤੱਕ ਚਲਦੇ ਰਹਿਣਗੇ।

ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ 1 ਤੋਂ 3 ਨਵੰਬਰ ਨੂੰ ਡਿਜੀਟਲ ਮਿਊਜ਼ਿਅਮ ਖਿੱਚ ਦਾ ਕੇਂਦਰ ਹੋਵੇਗਾ ਅਤੇ ਇਸ ਦੇ ਨਾਲ ਸੁਲਤਾਨਪੁਰ ਲੋਧੀ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਵੀ ਕਰਵਾਏ ਜਾਣਗੇ। 4 ਨਵੰਬਰ ਦੀ ਸ਼ਾਮ ਨੂੰ ਸੁਲਤਾਨਪੁਰ ਲੋਧੀ ਵਿਖੇ ਮਲਟੀ ਮੀਡੀਆ, ਲਾਈਟ ਐਂਡ ਸਾਊਂਡ ਸ਼ੋਅ ਦਾ ਉਦਘਾਟਨ ਹੋਵੇਗਾ ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪ੍ਰਦਰਸ਼ਨੀਆਂ ਤੋਂ ਇਲਾਵਾ ਦਸਤਕਾਰੀ ਨੁਮਾਇਸ਼ਾਂ ਦਾ ਉਦਘਾਟਨ 5 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਮੁੱਖ ਪੰਡਾਲ ਦੇ ਨੇੜੇ ਹੋਵੇਗਾ।

ਇਸੇ ਤਰਾਂ 7 ਨਵੰਬਰ ਨੂੰ ਚੰਡੀਗੜ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਖੁਸ਼ਹਾਲੀ ਦੇ ਫਲਸਫ਼ੇ ’ਤੇ ਕੌਮਾਂਤਰੀ ਕਾਨਫਰੰਸ ਹੋਵੇਗੀ ਜਦਕਿ ਇਸੇ ਦਿਨ ਹੀ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ। 8 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੈਸ਼ਨਲ ਇੰਸਟੀਚਿਊਟ ਆਫ ਇੰਟਰ-ਫੇਥ ਸਟਡੀਜ਼ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ ਇਸੇ ਯੂਨੀਵਰਸਿਟੀ ਵਿੱਚ ਏਕ-ਨੂਰ ਅੰਤਰ ਧਰਮ ਸੰਮੇਲਨ ਵੀ ਕਰਵਾਇਆ ਜਾਵੇਗਾ।

ਇਸੇ ਦਿਨ ਹੀ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਦੇਵ ਜੀ ਉਤਸਵ ਦਾ ਉਦਘਾਟਨ ਹੋਵੇਗਾ ਜਿਸ ਤੋਂ ਬਾਅਦ ਲਾਈਟ ਐਂਡ ਸਾਊਂਡ ਸ਼ੋਅ, ਗੁਰੂ ਨਾਨਕ ਸਾਹਿਤ ਉਤਸਵ, ਗੁਰੂ ਨਾਨਕ ਕਲਾ ਉਤਸਵ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਗੁਰੂ ਨਾਨਕ ਕਵੀ ਦਰਬਾਰ, ਗੁਰੂ ਨਾਨਕ ਰੰਗਮੰਚ ਉਤਸਵ ਅਤੇ ਗੁਰੂ ਨਾਨਕ ਫਿਲਮ ਉਤਸਵ ਹੋਣਗੇ।

9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਖੁੱਲਣ ਤੋਂ ਬਾਅਦ ਮੁੱਖ ਮੰਤਰੀ ਕਪੂਰਥਲਾ ਵਿੱਚ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ 550 ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨਗੇ। ਇਸੇ ਤਰਾਂ 10 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਸਾਹਿਤ ਉਤਸਵ ਅਤੇ ਹੋਰ ਵੱਡੇ ਸਮਾਗਮ ਕਰਵਾਏ ਜਾਣਗੇ।

ਮੁੱਖ ਮੰਤਰੀ ਨੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ-ਸਪਾਟਾ ਦੇ ਪ੍ਰਮੁੱਖ ਸਕੱਤਰ ਨੂੰ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਸਥਾਪਤ ਕੀਤੇ ਜਾ ਰਹੇ ਵੱਖ-ਵੱਖ ਪੰਡਾਲਾਂ ਦੇ ਨਾਵਾਂ ਨੂੰ ਵੀ ਅੰਤਿਮ ਰੂਪ ਦੇਣ ਦੀ ਹਦਾਇਤ ਕੀਤੀ।

ਮੀਟਿੰਗ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉੱਚ ਸਿੱਖਿਆ ਮੰਤਰੀ ਓ.ਪੀ ਸੋਨੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰਾ, ਡੀਜੀਪੀ ਦਿਨਕਰ ਗੁਪਤਾ, ਡੀਜੀਪੀ ਇੰਟੈਲੀਜੈਂਸ ਵੀ.ਕੇ. ਭਾਵਰਾ, ਪ੍ਰਮੁੱਖ ਸਕੱਤਰ ਸੈਰ ਸਪਾਟਾ ਵਿਕਾਸ ਪ੍ਰਤਾਪ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਡਾਇਰੈਕਟਰ ਸੈਰ ਸਪਾਟਾ ਐਮ.ਐੱਸ. ਜੱਗੀ. ਹਾਜ਼ਰ ਸਨ।

Capt Amarinder Singh approves schedule of activities from Nov 1 to 15 to mark 550th birth anniversary of Sri Guru Nanak Dev Ji

ਪੰਜਾਬੀ ਵਿਚ ਪੜ੍ਹਨ ਲਈ ਇਥੇ ਕਲਿਕ ਕਰੋ


pix 2


Punjab gears up for the mega celebration of the 550th birth anniversary of Sri Guru Nanak Dev ji. Chief Minister Captain Amarinder Singh today approved the schedule of activities from Nov 1 to 15 to mark 550th birth anniversary of Sri Guru Nanak Dev Ji. While reviewing the schedule of the activities, Chief Minister has asked the Chief Secretary to issue necessary directions to all the departments for carrying the official logo of the 550th Prakash Purb on all stationery of the State Government during the celebration period.

The high-level review meeting decided that a Group of Ministers, Members of Parliament and MLAs of Doaba region would jointly welcome the maiden special Intercity Express train arriving from New Delhi at Sultanpur Lodhi on October 4. It was also decided that the main events would be held in the historic cities of Sultanpur Lodhi, Dera Baba Nanak and Amritsar. An international conference on Guru Nanak’s philosophy of Peace, Harmony and Human Happiness would be organised at Chandigarh in the first week of November.

The Chief Minister emphasised the need to chalk out an elaborate plan for the facilitation of the Sangat so that they could attend the mega celebrations without hindrance. The main event would be organised at Sultanpur Lodhi on November 12, with the Multi Media and Sound Show near the main Pandal to continue till November 15.

It was also decided in the meeting that the Digital Museum will be the centre of attraction on November 1 to 3, along with the light and sound shows at Sultanpur Lodhi. On November 4, a multimedia light and sound show would be inaugurated at Sultanpur Lodhi in the evening. On November 5, exhibitions on Guru Nanak Dev Ji and a handicrafts exhibition would be inaugurated near the main pandal.

The international conference on Guru Nanak’s Philosophy of peace, harmony and human happiness would be organised on November 7 at Chandigarh. The foundation stone of the National Institute of Inter-Faith Studies at GNDU would be laid on November 8, with an Ik-Noor Inter Faith conclave in GNDU.

The Guru Nanak Dev Ji Utsav at Dera Baba Nanak would also be inaugurated on the same day, followed by a light and sound show, the Guru Nanak Literature Festival, the Guru Nanak Art Festival, the Guru Nanak Kavi Darbar in all Indian Languages, the Guru Nanak Theatre Festival and Guru Nanak Film Festival.

After the proposed opening of Kartarpur Corridor on November 9, the Chief Minister would felicitate 550 prominent personalities of all walks of life at Guru Nanak Dev Auditorium in Kapurthala, according to an official spokesperson. The Guru Nanak Literature Festival and other major events would be held at Dera Baba Nanak on November 10.

The Chief Minister also directed the Principal Secretary Tourism and Cultural Affairs to get the names of the various pandals, being set up at Sultanpur Lodhi and Dera Baba Nanak, finalized at the earliest.

The meeting was attended by Rural Development and Panchayats Minister Tript Rajinder Singh Bajwa, Cooperation and Jails Minister Sukhjinder Singh Randhawa, Higher Education Minister OP Soni, CM’s Media Advisor Raveen Thukral, Chief Principal  Secretary to CM Suresh Kumar, Chief Secretary Karan Avtar Singh, Additional Chief Secretary Home Satish Chandra, DGP Dinkar Gupta, DGP Intelligence V.K. Bhawra, Principal Secretary Tourism Vikas Pratap, Principal Secretary to CM Tejveer Singh and Director Tourism M.S. Jaggi.

Punjab leads to successfully implement the industry-friendly policy

 • Attracts investment of ₹50000 Crore owing to Punjab Government’s efforts
 • Permissions pertaining to 23 departments under a single roof as per single window system
 • Novel facilities through the business first portal
 • Power consumption in the industrial sector up by 22 percent in two years as a result of ₹5 per unit & other facilities

WhatsApp Image 2019-09-20 at 10.39.42 AM


Punjab successfully leads in implementing Industry friendly policy-2017 and provided scores of facilities for the new as well as the existing industries.

The efforts of the Punjab Government have led to the investment of ₹50000 Cr in the two years of the present government. The permissions to be sought from 23 departments are being accorded under one roof as per the single window system.

The consumption of power during the last two years has increased 22 percent owing to facilities like power at ₹5 per unit. The industry-friendly policies have resulted in huge benefits to the industrial sector.

The business first portal has come as a big relief to the industrial sector. The business first portal has come as a big relief to the industrial sector. The interactive portal https://pbindustries.gov.in/static/ has a window to state’s profile, advantage Punjab, Department of Industries and Commerce and related organisations, District Industries Centre, and latest government notifications. The portal also define the strength areas and thrust sectors of Punjab and fiscal incentives being offered to the investors besides the services being offered to the investors.

Additional incentives are being provided to specific sectors. Agricultural and Food Processing sector has been 100% exempted of all taxes & fees being paid for the purchase of raw material for up to 10 years. Textile including Apparel & Made-ups, Technical Textiles is being given 5% interest subsidy for MSMEs for 3 years up to Rs. 10 lakh per annum.

For Electronics 50% top-up of Capex support is provided by MEITY, GOI to first 10 Anchor units that is up to Rs. 10 Cr/unit. Tourism & Hospitality sector has been exempted 100% from entertainment tax. IT & ITES have 50% of FCI subject to ceiling of Rs. 2.5 Cr/unit.

Projecting the successful outcome of ‘Invest Punjab’ recently grounded projects include Rs. 21,992 Cr for Petrochemical & Plastic Derivatives by HMEL in Bathinda, Rs. 550 Cr for Forging & Machining in Ludhiana, Rs. 538 Cr for an UltraTech Cement project in Patiala.

Rs. 521 Cr by the first time Spanish investor Congelados de Navaara in India for Frozen Foods at Ludhiana, Rs. 237 Cr also in Ludhiana towards Special Steel for automobiles by Vardhman Special Steels Ltd and Rs. 800 Cr for beverages by Pepsico in Pathankot.