ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲਿਆਂ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਵਧੀਆ ਨਸਲੀ ਪਸ਼ੂਆਂ ਦੀ ਪਹਿਚਾਣ ਤੇ ਦੁਧਾਰੂ ਪਸ਼ੂਆਂ ਵਿੱਚ ਹੋਰ ਸੁਧਾਰ ਲਿਆਉਣ ਲਈ ਸ਼ੁਰੂ ਕੀਤੇ ਗਏ ਹਨ ਇਹ ਮੁਕਾਬਲੇ- ਬਲਬੀਰ ਸਿੰਘ ਸਿੱਧੂਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਉੱਤਮ ਪਸ਼ੂਧੰਨ ਦੀ ਪਹਿਚਾਣ ਤੇ ਦੁੱਧ ਦੀ ਪੈਦਾਵਾਰ ਵਧਾਉਣ ਦੇ ਮੰਤਵ ਨਾਲ ਮਹੀਨਾਵਾਰ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ ਸ਼ੁਰੂ ਕੀਤੇ ਗਏ ਹਨ। ਦਸੰਬਰ ਮਹੀਨੇ ਦੇ ਦੇਸ਼ੀ ਨਸਲ ਦੀ ਗਾਂ ਐਚ.ਐਫ. ਦੇ ਦੁੱਧ ਚੁਆਈ ਮੁਕਾਬਲਿਆਂ ਵਿਚ ਮੋਗਾ ਦੇ ਪਿੰਡ ਨੂਰਪੁਰ ਹਕੀਮਾ ਦੇ ਹਰਪ੍ਰੀਤ ਸਿੰਘ ਦੀ ਗਾਂ 68.14 ਕਿਲੋ ਦੁੱਧ ਦੇ ਕੇ ਜੇਤੂ ਰਹੀ ਜਦੋਂਕਿ ਅੱਗੇ ਨਵੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਨਵਾਂ ਸ਼ਹਿਰ ਦੇ ਬਲਾਕ ਬਲਾਚੌਰ ਦੇ ਪਿੰਡ ਡਬਹਾਲੀ ਦੇ ਰਾਮ ਰਤਨ ਦੀ ਐਚ.ਐਫ ਗਾਂ 54.60 ਕਿਲੋ ਦੁੱਧ ਦੇ ਕੇ ਸੂਬਦੇ ਬਲਾਕ ਪੱਧਰੀ ਮੁਕਾਬਲਿਆਂ ਵਿਚ ਜੇਤੂ ਰਹੀ।

119972__frontਦਸੰਬਰ ਮਹੀਨੇ ਦੇ ਮੁਰ੍ਹਾ ਮੱਝ ਦੇ ਨਸਲ ਮੁਕਾਬਲਿਆਂ ਵਿਚ ਜਲੰਧਰ ਦੇ ਹਰਵਿੰਦਰਜੀਤ ਸਿੰਘ ਦੀ ਮੱਝ 25.04 ਕਿਲੋ ਦੁੱਧ ਦੇ ਕੇ ਜੇਤੂ ਰਹੀ। ਇਸੇ ਤਰ੍ਹਾਂ ਹੀ ਨਵੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਲੁਧਿਆਣਾ ਜਿਲ੍ਹੇ ਦੇ ਪਿੰਡ ਲਹਿਰਾ ਦੇ ਨਾਹਰ ਸਿੰਘ ਦੀ ਮੁੱਰ੍ਹਾ ਮੱਝ 24.33 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।

ਨੀਲੀ ਰਾਵੀ ਦੇ ਮੁਕਾਬਲਿਆਂ ਵਿਚ ਦਸੰਬਰ, 2018 ਪਟਿਆਲਾ ਦੇ ਬਲਾਕ ਨਾਭਾ ਦੇ ਪਸ਼ੂ ਪਾਲਕ ਜੋਗਾ ਸਿੰਘ ਦੀ ਨੀਲੀ ਰਾਵੀ ਮੱਝ 21.66 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ ਜਦਕਿ ਨਵੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਤਰਨਤਾਰਨ ਤੋਂ ਪਿੰਡ ਵਲਟੋਹਾ ਦੇ ਰਸਾਲ ਸਿੰਘ ਦੀ ਨੀਲੀ ਰਾਵੀ ਨਸਲ ਦੀ ਮੱਝ 21 ਕਿਲੋ ਦੁੱਧ ਦੇ ਕੇ ਰਹੀ ਜੇਤੂ ਰਹੀ।

ਗਾਵਾਂ ਦੇ ਮੁਕਾਬਲੇ ਦੌਰਾਨ ਦਸੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਜਲੰਧਰ ਦੇ ਪਿੰਡ ਨੂਰਮਹਿਲ ਦੇ ਚਿਨਮੀਆ ਆਨੰਦ ਦੀ ਸਾਹੀਵਾਲ ਗਾਂ 19.37 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ। ਨਵੰਬਰ ਮਹੀਨੇ ਵਿਚ ਅੰਮ੍ਰਿਤਸਰ ਦੇ ਪਿੰਡ ਜਸਤਰਵਾਲ ਦੇ ਸ. ਪੰਜਾਬ ਸਿੰਘ ਦੀ ਗਾਂ 20.16 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।

ਵਿਦੇਸ਼ੀ ਗਾਂ ਜਰਸੀ ਦੇ ਮੁਕਾਬਲੇ ਵਿਚ ਦਸੰਬਰ ਵਿੱਚ ਅੰਮ੍ਰਿਤਸਰ ਦੇ ਪਿੰਡ ਮੱਛੀਵਾਲ ਦੇ ਅਮਨਦੀਪ ਸਿੰਘ ਦੀ ਗਾਂ 37.25 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ ਅਤੇ ਨਵੰਬਰ ਮਹੀਨੇ ਵਿਚ ਸੰਗਰੂਰ ਜਿਲ੍ਹੇ ਦੇ ਸੁਨਾਮ ਬਲਾਕ ਦੇ ਪਿੰਡ ਕੋਟਦਾ ਆਰਮੂ ਦੀ ਪਸ਼ੂ ਪਾਲਕਾ ਸੁਖਮਿੰਦਰ ਕੌਰ ਦੀ ਗਾਂ 30.43 ਕਿਲੋ ਦੁੱਧ ਦੇ ਕੇ ਪੂਰੇ ਸੂਬੇ ਵਿਚੋਂ ਜੇਤੂ ਰਹੀ ਹੈ।

ਬੱਕਰੀਆਂ ਦੇ ਮੁਕਾਬਲੇ ਵਿੱਚ ਦਸੰਬਰ ਵਿਚ ਪਟਿਆਲਾ ਦੇ ਪਿੰਡ ਬਿਰਦਾਨੋ ਦੇ ਮਨਵੀਰ ਸਿੰਘ ਦੀ ਬੱਕਰੀ 5.05 ਕਿਲੋ ਦੁੱਧ ਦੇ ਕੇ ਅਤੇ ਨਵੰਬਰ ਮਹੀਨੇ ਵਿਚ  ਬਰਨਾਲਾ ਜਿਲ੍ਹੇ ਦੇ ਪਿੰਡ ਧਨੌਲਾ ਦੇ ਬੱਕਰੀ ਪਾਲਕ ਮੀਠੂ ਖਾਹ ਦੀ ਬੱਕਰੀ 4.33 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।

ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਕਾਬਲਿਆਂ ਦੁਆਰਾ ਵਧੀਆ ਨਸਲੀ ਪਸ਼ੂਆਂ ਦੀ ਪਹਿਚਾਣ ਤੇ ਦੁਧਾਰੂ ਪਸ਼ੂਆਂ ਵਿੱਚ ਹੋਰ ਸੁਧਾਰ ਲਿਆਉਣ ਲਈ ਮਹੀਨਾਵਾਰ ਦੁੱਧ ਚੁਆਈ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ।