#ਮਿਸ਼ਨਫਤਹਿ: ਕੋਵਿਡ-19 ਦੇ ਟਾਕਰੇ ਲਈ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਨੇ ਅਪਣਾਈ ਨਵੀਨਤਮ ਪਹੁੰਚ

ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ ਅਤੇ ਹੇਠਲੇ ਪੱਧਰ ‘ਤੇ ਕੰਮ ਕਰ ਰਹੇ ਫਰੰਟ ਲਾਈਨ ਵਰਕਰਾਂ ਨੂੰ ਸਪੈਸ਼ਲਾਈਜ਼ਡ ਟਰੇਨਿੰਗ ਦੇ ਕੇ ਬਣਾਇਆ ਕੋਰੋਨਾ ਨਾਲ ਲੜਨ ਦੇ ਸਮਰੱਥ

READ IN ENGLISH: CLICK HERE

ਮਿਸ਼ਨ ਫਤਹਿ ਤਹਿਤ ਕੋਵਿਡ-19 ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਅਧੀਨ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਰਿਵਾਇਤੀ ਢੰਗ-ਤਰੀਕਿਆਂ ਦੀ ਬਜਾਏ ਨਵੀਨਤਮ ਪਹੁੰਚ ਨੂੰ ਅਪਣਾਉਂਦਆਂ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ ਅਤੇ ਹੇਠਲੇ ਪੱਧਰ ‘ਤੇ ਕੰਮ ਕਰ ਰਹੇ ਫਰੰਟ ਲਾਈਨ ਵਰਕਰਾਂ ਨੂੰ ਸਪੈਸ਼ਲਾਈਜ਼ਡ ਟਰੇਨਿੰਗ ਰਾਹੀਂ ਇਸ ਬੀਮਾਰੀ ਨਾਲ ਟਾਕਰੇ ਦੇ ਸਮਰੱਥ ਬਣਾਇਆ ਗਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ.ਤਿਵਾੜੀ ਨੇ ਦੱਸਿਆ ਕਿ ਵਿਭਾਗ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ‘ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਸਤੇ ਜ਼ਿਲ੍ਹਾ ਹਸਪਤਾਲਾਂ ਨੂੰ ਪੋਜ਼ੀਟਿਵ ਮਰੀਜ਼ਾਂ ਦੇ ਸੰਪਰਕ ਟਰੇਸ ਕਰਨ, ਕਨਟੇਨਿੰਗ ਜ਼ੋਨ ਸਥਾਪਤ ਕਰਨ, ਸ਼੍ਰੇਣੀ 1 ਅਤੇ 2 ਦੀਆਂ ਸਹੂਲਤਾਂ ਦਾ ਮੁਲਾਂਕਣ ਕਰਨ ਅਤੇ ਹਰੇਕ ਜ਼ਿਲ੍ਹੇ ਦੀ ਸਹਾਇਤਾ ਲਈ 3-3 ਡਾਕਟਰ ਤਾਇਨਾਤ ਕੀਤੇ ਗਏ ਹਨ । ਇਸ ਤੋਂ ਇਲਾਵਾ ਮਰੀਜ਼ਾਂ ਦੇ ਸੈਂਪਲ ਲੈਣ ਦੀ ਸਿਖਲਾਈ, ਇਲਾਜ ਸਬੰਧੀ ਮਾਰਗ ਦਰਸ਼ਨ ਅਤੇ ਹਰੇਕ ਜ਼ਿਲ੍ਹੇ ਲਈ ਨੋਡਲ ਫੈਕਲਟੀ ਮੁਹੱਈਆ ਕਰਵਾਈ ਗਈ।

ਇਸ ਦੇ ਨਾਲ ਹੀ  ਤੀਜੇ ਦਰਜੇ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸੂਬੇ ਵਿੱਚ ਟਰਸ਼ਰੀ ਕੇਅਰ ਸਰਵੇ ਕਰਵਾਇਆ ਗਿਆ, ਜਿਸਦੇ ਕਿ 76 ਪੈਰਾਮੀਟਰ ਸਨ। ਇਸ ਸਰਵੇ ਦੌਰਾਨ 218 ਨਿਜੀ ਹਸਪਤਾਲਾਂ ਦੀ ਪਹਿਚਾਣ ਉਪਰੰਤ ਚੋਣ ਕੀਤੀ ਗਈ ਹੈ ਤਾਂ ਜੋ ਲੋੜ ਪੈਣ ‘ਤੇ ਮਰੀਜ਼ਾਂ ਨੂੰ ਢੁਕਵੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਮਾਹਰ ਡਾਕਟਰਾਂ ਦਾ ਸਮੂਹ ਬਣਾਇਆ ਗਿਆ ਹੈ, ਜੋ ਲੋੜ ਪੈਣ ‘ਤੇ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ ਅਤੇ ਹੇਠਲੇ ਪੱਧਰ ‘ਤੇ ਕੰਮ ਕਰ ਰਹੇ ਫਰੰਟ ਲਾਈਨ ਵਰਕਰਾਂ ਨੂੰ ਫੋਨ ਅਤੇ ਵੀਡੀਓ ਕਾਨਫਰੰਸ ਰਾਹੀਂ ਮਾਰਗ ਦਰਸ਼ਨ ਦਿੰਦੇ ਹਨ।  

ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਟ੍ਰੇਨਿੰਗ ਦੇਣ ਦੇ ਇਸ ਕਾਰਜ ਵਿੱਚ ਪ੍ਰੋ.ਕੇ ਕੇ ਤਲਵਾੜ (ਸਲਾਹਕਾਰ ਸਿਹਤ ਅਤੇ ਮੈਡੀਕਲ ਸਿੱਖਿਆ, ਪੰਜਾਬ ਸਰਕਾਰ) ਦੀ ਅਗਵਾਈ ਹੇਠ ਪ੍ਰੋਫੈਸਰ ਬਿਸ਼ਵ ਮੋਹਨ (ਕਾਰਡੀਓਲੌਜੀ ਵਿਭਾਗ, ਡੀ.ਐਮ.ਸੀ.ਐਚ. ਲੁਧਿਆਣਾ),  ਪ੍ਰੋਫੈਸਰ ਜੀ.ਡੀ. ਪੁਰੀ, ਡੀਨ ਅਤੇ ਐਚ.ਓ.ਡੀ. ਐਨਸਥੀਸੀਆ, ਪੀ.ਜੀ.ਆਈ.ਐਮ.ਈ.ਆਰ, ਚੰਡੀਗੜ੍ਹ,   ਡਾ.  ਵਿਕਾਸ ਸੂਰੀ, ਮੈਡੀਸਨ ਦੇ ਐਡੀਸ਼ਨਲ ਪ੍ਰੋਫੈਸਰ, ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ, ਡਾ: ਅਨੂਪ ਕੇ ਸਿੰਘ, ਐਸੋਸੀਏਟ ਪ੍ਰੋਫੈਸਰ ਪਲੂਮਨਰੀ ਐਂਡ ਕ੍ਰਿਟੀਕਲ ਕੇਅਰ ਮੈਡੀਸਿਨ ਵਿਭਾਗ, ਲੈਨੋਕਸ ਹਿੱਲ ਹਸਪਤਾਲ, ਨਿਊਯਾਰਕ, ਯੂ.ਐਸ.ਏ., ਡਾ. ਅਜੀਤ ਕਿਆਲ, ਸੇਂਟ ਜੋਰਜ ਯੂਨੀਵਰਸਿਟੀ ਹਸਪਤਾਲ, ਐਨ.ਐਚ.ਐਸ.  ਫਾਊਂਡੇਸ਼ਨ ਟਰੱਸਟ), ਡਾ. ਸੰਦੀਪ ਕਟਾਰੀਆ, ਐਨਸਥੀਸੀਆ ਸਲਾਹਕਾਰ, ਬ੍ਰੋਂਨਕਸ ਨਿਊਯਾਰਕ),  ਪ੍ਰੋ: ਨਿਤੀਸ਼ ਨਾਇਕ, ਪ੍ਰੋਫੈਸਰ ਕਾਰਡੀਓਲੌਜੀ ਏਮਜ਼, ਨਵੀਂ ਦਿੱਲੀ) ਪ੍ਰੋ ਅੰਬੂਜ ਰਾਏ, ਪ੍ਰੋਫੈਸਰ ਕਾਰਡੀਓਲਾਜੀ  ਏਮਜ਼ ਨਵੀਂ ਦਿੱਲੀ , ਪ੍ਰੋ: ਰਾਜੇਸ਼ ਮਹਾਜਨ,  ਮੈਡੀਸਨ ਦੇ ਪ੍ਰੋਫੈਸਰ, ਡੀ.ਐਮ.ਸੀ. ਲੁਧਿਆਣਾ ,  ਪ੍ਰੋ: ਰਵਿੰਦਰ ਗਰਗ, ਪ੍ਰੋਫੈਸਰ ਮੈਡੀਸਨ, ਸਰਕਾਰੀ ਮੈਡੀਕਲ ਕਾਲਜ ਫਰੀਦਕੋਟ, ਪ੍ਰੋ: ਆਰ. ਐਸ. ਸਿਬੀਆ, ਪ੍ਰੋਫ਼ੈਸਰ ਮੈਡੀਸਨ  ਸਰਕਾਰੀ ਮੈਡੀਕਲ ਕਾਲਜ ਪਟਿਆਲਾ,  ਪ੍ਰੋਫੈਸਰ ਰਮਨ ਸ਼ਰਮਾ,   ਪ੍ਰੋਫੈਸਰ ਮੈਡੀਸਨ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪ੍ਰੋਫੈਸਰ ਨਿਤਿਨ ਮਲਹੋਤਰਾ ਪ੍ਰੋਫੈਸਰ ਮੈਡੀਸਨ, ਸੀ.ਐਮ.ਸੀ. ਮੈਡੀਕਲ ਕਾਲਜ ਲੁਧਿਆਣਾ,   ਵਲੋਂ ਟ੍ਰੇਨਿੰਗ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਗਈ ਜਦਕਿ ਕਲਰ ਕੋਡਿਡ  ਸਬੰਧੀ ਟ੍ਰੇਨਿੰਗ ਲਈ ਡਾ. ਸਾਹਿਲ ਗੋਇਲ (ਡੀ.ਐਮ.ਸੀ.ਐਚ. ਲੁਧਿਆਣਾ), ਪ੍ਰੋ: ਗੁਰਪ੍ਰੀਤ ਐਸ ਵਾਂਦਰ (ਡੀ.ਐਮ.ਸੀ.ਐਚ. ਲੁਧਿਆਣਾ), ਡਾ: ਸਰਜੂ ਰਲਹਨ (ਐਚ.ਡੀ.ਐਚ.ਆਈ, ਲੁਧਿਆਣਾ), ਪ੍ਰੋਫੈਸਰ ਵਿਸ਼ਾਲ ਚੋਪੜਾ (ਸਰਕਾਰੀ ਮੈਡੀਕਲ ਕਾਲਜ ਪਟਿਆਲਾ), ਮੈਡੀਸਨ ਦੇ ਪ੍ਰੋਫੈਸਰ, ਸੀਐਮਸੀ ਲੁਧਿਆਣਾ, ਵਿਸ਼ੇਸ਼ ਇਨਪੁਟ ਅਤੇ ਰੰਗ-ਕੋਡ ਸੰਕਲਪ ਨਾਲ ), ਪ੍ਰੋ. ਅਕਾਸ਼ਦੀਪ (ਡੀ.ਐਮ.ਸੀ.ਐਚ.  ਲੁਧਿਆਣਾ) ਡਾ. ਤਨੂੰ ਸਿੰਘਲ (ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਮੁੰਬਈ) ਅਤੇ ਸ੍ਰੀ ਰਾਜਾ ਗੁਪਤਾ, (ਡੀ.ਐਮ.ਸੀ.ਐਚ. ਲੁਧਿਆਣਾ ) ਵਲੋਂ ਟ੍ਰੇਨਿੰਗ ਸਬੰਧੀ ਵਿਸ਼ੇਸ਼ ਇਨਪੁੱਟ ਦਿੱਤੇ ਗਏ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਮੈਡੀਕਲ ਕਾਲਜ ਪਹਿਲੀ ਵਾਰ ਇਸ ਪੱਧਰ ‘ਤੇ ਕੁਸ਼ਲਤਾ ਨਾਲ ਤਾਲਮੇਲ ਕਰ ਕੇ ਇਸ ਨਵੀਂ ਬਿਮਾਰੀ ਨਾਲ ਨਜਿੱਠਣ ਲਈ ਪੂਰੀ ਤਾਕਤ ਨਾਲ ਇਕਜੁੱਟ ਹੋ ਕੇ ਕੰਮ ਕਰ ਰਹੇ ਹਨ। ਸ੍ਰੀ ਤਿਵਾੜੀ ਨੇ ਕੋਵਿਡ 19 ਦਾ ਟਾਕਰਾ ਕਰਨ ਵਿਚ ਸਹਾਈ ਸਿੱਧ ਹੋਈ  ਪ੍ਰੋ.ਕੇ.ਕੇ.ਤਲਵਾੜ ਦੀ ਅਗਵਾਈ ਵਾਲੀ ਟ੍ਰੇਨਿੰਗ ਦੇਣ ਵਾਲੇ ਸਮੂਹ ਡਾਕਟਰਾਂ ਦੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਮਾਰਗ ਦਰਸ਼ਨ ਸਦਕਾ ਹੀ ਪੰਜਾਬ ਰਾਜ ਕੋਵਿਡ 19 ਖ਼ਿਲਾਫ਼ ਨਿਰਣਾਇਕ ਜੰਗ ਲੜ ਸਕਿਆ ਹੈ।

MissionFateh : Department of Medical Education and Research pulls up socks for combatting Covid 19 more efficaciously

Provides Specialized Training to Medical Colleges, District Hospitals And Grassroots Front Line Workers

ਪੰਜਾਬੀ ਵਿੱਚ ਪੜ੍ਹੋ: ਕਲਿੱਕ ਕਰੋ

Under Mission Fateh, the Department of Medical Education and Research is taking steps to combat COVID-19 through specialized training of medical colleges, district hospitals and front line workers , working at the grass root level by adopting the latest approach instead of traditional methods.

Disclosing this here today Principal Secretary Medical Education and Research Mr. DK Tewari  said that in order to provide health services at the district level to fight with COVID-19, department has directed the district hospitals to trace the contacts of positive patients, set up containment zones and evaluate the facilities of category 1 and 2. Apart from this, 3-3 doctors have been deputed to help each district.

                He further said that training in patient sampling, treatment guidance and nodal faculty for each district was provided. In addition a Tertiary Care Survey was conducted in the state, which was based on 76 parameters. During the survey, 218 private hospitals have been identified and selected to provide adequate health services to the patients as and when required.

                He  said that the department has constituted a team of specialist doctors who,if required, provide guidance to the medical colleges, district hospitals and the front line workers working at the grass root level through phone and video conferencing. In this process of imparting training Prof K.K. Talwar ( Advisor Health and Medical Education , Government of Punjab ) , Moderated by Prof Bishav Mohan ( Department of Cardiology , DMCH Ludhiana ),  Prof. G D. Puri , Dean & HOD Anesthesia , PGIMER , Chandigarh  ) Dr. Vikas Suri , Additional Professor of Medicine , PGIMER , Chandigarh  ) Dr Anup K Singh , Associate Professor of Medicine , Department of Pulmonary and Critical Care Medicine , Lenox Hill Hospital , New York , USA  ) Dr Ajit Kayal , ST George’s University Hospitals , NHS foundation Trust  ) Dr Sandeep Kataria , Consultant of Anaesthesia , Bronx New York  ) Prof. Nitish Naik , Professor of Cardiology , AIIMS , New Delhi  ) Prof Ambuj Roy , Professor of Cardiology , AIIMS New Delhi ) Prof. Rajesh Mahajan , Professor of Medicine , DMC Ludhiana  ) Prof. Ravinder Garg , Professor of Medicine , GMC Faridkot ) Prof. RS Sibia , Professor of Medicine , GMC Patiala ) Prof Raman Sharma , Professor of Medicine , GMC Amritsar ) Prof Nitin Malhotra , Professor of Medicine , CMC Ludhiana with special input and color – coded concept from Dr Sahil Goel ( DMCH Ludhiana ) , Prof. Gurpreet S Wander ( DMCH Ludhiana ) , Dr Sarju Ralhan ( HDHI , Ludhiana ) , Prof Vishal Chopra ( GMC Patiala ) , Prof Akashdeep ( DMCH Ludhiana ) Dr Tanu Singhal ( Kokilaben Dhirubhai Ambani Hospital Mumbai ) & Mr Raja Gupta ( DMCH Ludhiana ) provided special inputs regarding training.

                He said that for the first time various medical colleges of Punjab are working in unison with full vigor to combat this new disease by coordinating efficiently at this level.

                Lauding the team of doctors led by Prof. KK Talwar, who proved to be instrumental in combating Covid-19, Mr. Tewari said that due to their guidance, Punjab became able to fight a decisive battle against Covid 19.

ਪੰਜਾਬ ਸਰਕਾਰ ਵਲੋਂ 22 ਆਈ.ਏ.ਐੱਸ., ਆਈ.ਐੱਫ.ਐੱਸ. ਅਤੇ ਪੀ.ਸੀ.ਐੱਸ. ਅਧਿਆਕਾਰੀ ਪੇਸ਼ੈਂਟ ਟਰੈਕਿੰਗ ਅਫ਼ਸਰ ਵਜੋਂ ਤਾਇਨਾਤ

ਸੀ.ਪੀ.ਟੀ.ਓਜ਼ ਜ਼ਿਲ੍ਹਾ ਪੱਧਰ ‘ਤੇ ਤਾਲਮੇਲ ਅਤੇ ਜਲਦੀ ਪ੍ਰਤੀਕਿਰਿਆ ਨੂੰ ਬਣਾਉਣਗੇ ਯਕੀਨੀ ਤਾਂ ਜੋ ਹਰ ਕੋਵਿਡ ਮਰੀਜ਼ ਨੂੰ ਬਿਹਤਰੀਨ ਇਲਾਜ ਮੁਹੱਈਆ ਕਰਵਾਇਆ ਜਾਵੇ: ਮੁੱਖ ਸਕੱਤਰ

READ IN ENGLISH: CLICK HERE

ਕੋਵਿਡ-19 ਦੇ ਹਰੇਕ ਪਾਜੇਟਿਵ ਮਰੀਜ਼ ਨੂੰ ਮਿਆਰੀ ਇਲਾਜ ਮੁਹੱਈਆ ਕਰਾਉਣ ਲਈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ 22 ਆਈ.ਏ.ਐੱਸ., ਆਈ.ਐੱਫ.ਐੱਸ. ਅਤੇ ਪੀ.ਸੀ.ਐੱਸ. ਅਧਿਕਾਰੀਆਂ ਨੂੰ ਕੋਵਿਡ ਪੇਸ਼ੈਂਟ ਟਰੈਕਿੰਗ ਅਫ਼ਸਰ (ਸੀ.ਪੀ.ਟੀ.ਓਜ਼) ਵਜੋਂ ਤਾਇਨਾਤ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ, ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਸੂਬਾ ਸਰਕਾਰ ਵਲੋਂ ਇਨ੍ਹਾਂ ਅਧਿਕਾਰੀਆਂ ਨੂੰ ਸੀ.ਪੀ.ਟੀ.ਓ. ਵਜੋਂ ਤਾਇਨਾਤ ਕੀਤਾ ਗਿਆ ਹੈ। ਇਹ ਅਧਿਕਾਰੀ ਮਰੀਜ਼ਾਂ ਦੇ ਪਾਜੇਟਿਵ ਪਾਏ ਜਾਣ ਦੇ ਸਮੇਂ ਤੋਂ ਇਲਾਜ ਤੱਕ ਉਹਨਾਂ ਨੂੰ ਟਰੈਕ ਕਰਨਗੇ ਤਾਂ ਜੋ ਜ਼ਿਲ੍ਹਾ ਪੱਧਰ ’ਤੇ ਤਾਲਮੇਲ ਅਤੇ ਤੇਜ਼ੀ ਨਾਲ ਪ੍ਰਤੀਕ੍ਰਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਅਧਿਕਾਰੀ ਆਪਣੀਆਂ ਮੌਜੂਦਾ ਡਿਊਟੀਆਂ ਤੋਂ ਇਲਾਵਾ ਸੀ.ਟੀ.ਪੀ.ਓਜ਼ ਵਜੋਂ ਆਪਣੀ ਭੂਮਿਕਾ ਨਿਭਾਉਣਗੇ ਅਤੇ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਰਿਪੋਰਟ ਕਰਨਗੇ।

ਉਹਨਾਂ ਦੱਸਿਆ ਕਿ ਮਿਸ ਪੱਲਵੀ, ਆਈ.ਏ.ਐੱਸ, ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਵਿਕਾਸ ਅਥਾਰਟੀ, ਸ੍ਰੀ ਆਦਿੱਤਿਆ ਡਚਲਵਾਲ ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਰਨਾਲਾ, ਸ੍ਰੀ ਪਰਮਵੀਰ ਸਿੰਘ ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਬਠਿੰਡਾ, ਮਿਸ. ਪੂਨਮ ਸਿੰਘ, ਪੀ.ਸੀ.ਐਸ, ਸਬ ਡਵੀਜ਼ਨਲ ਮੈਜਿਸਟ੍ਰੇਟ, ਫਰੀਦਕੋਟ, ਸ੍ਰੀ ਹਰਭਜਨ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਫਤਹਿਗੜ ਸਾਹਿਬ, ਸ੍ਰੀ ਬਰਿੰਦਰ ਸਿੰਘ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਅਫਸਰ, ਫਾਜ਼ਿਲਕਾ, ਸ੍ਰੀ ਕੰਵਰਦੀਪ ਸਿੰਘ ਆਈ.ਐੱਫ.ਐੱਸ., ਸ੍ਰੀ ਸਕਤਾਰ ਸਿੰਘ ਬੱਲ, ਪੀ.ਸੀ.ਐੱਸ., ਉਪ ਮੰਡਲ ਮੈਜਿਸਟਰੇਟ, ਗੁਰਦਾਸਪੁਰ, ਸ੍ਰੀ ਬਲਬੀਰ ਰਾਜ ਸਿੰਘ, ਪੀ.ਸੀ.ਐੱਸ. , ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ, ਹੁਸ਼ਿਆਰਪੁਰ, ਮਿਸ. ਨਵਨੀਤ ਕੌਰ ਬੱਲ, ਪੀ.ਸੀ.ਐੱਸ., ਅਸਟੇਟ ਅਫਸਰ ਜਲੰਧਰ ਵਿਕਾਸ ਅਥਾਰਟੀ, ਜਲੰਧਰ, ਸ੍ਰੀ ਪਵਿੱਤਰ ਸਿੰਘ, ਪੀ.ਸੀ.ਐੱਸ., ਉਪ ਮੰਡਲ ਮੈਜਿਸਟਰੇਟ, ਫਗਵਾੜਾ, ਸ੍ਰੀ ਸੰਦੀਪ ਕੁਮਾਰ ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਲੁਧਿਆਣਾ, ਸ੍ਰੀ ਸਾਗਰ ਸੇਤੀਆ, ਆਈ.ਏ.ਐਸ, ਉਪ ਮੰਡਲ ਮੈਜਿਸਟਰੇਟ ਬੁੱਢਲਾਡਾ, ਸ੍ਰੀ ਕੁਲਦੀਪ ਕੁਮਾਰ, ਜ਼ਿਲ੍ਹਾ ਰਜਿਸਟਰਾਰ ਸਹਿਕਾਰੀ ਸਭਾਵਾਂ, ਮੋਗਾ, ਸ੍ਰੀ ਗਗਨਦੀਪ ਸਿੰਘ, ਪੀ.ਸੀ.ਐਸ., ਵਾਧੂ ਸਹਾਇਕ ਕਮਿਸ਼ਨਰ (ਯੂ.ਟੀ), ਸ੍ਰੀ ਮੁਕਤਸਰ ਸਾਹਿਬ, ਮਿਸ. ਨਿਧੀ ਕੁਮੂਦ ਬਾਂਬਾਹ, ਪੀ.ਸੀ.ਐੱਸ, ਉਪ ਮੰਡਲ ਮੈਜਿਸਟ੍ਰੇਟ ਧਾਰਕਲਾਂ, ਮਿਸ. ਪ੍ਰੀਤੀ ਯਾਦਵ, ਆਈ.ਏ.ਐਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਟਿਆਲਾ, ਸ੍ਰੀਮਤੀ ਮੋਨਿਕਾ ਯਾਦਵ, ਆਈਐਫਐਸ, ਜ਼ਿਲ੍ਹਾ ਜੰਗਲਾਤ ਅਫ਼ਸਰ (ਜੰਗਲੀ ਜੀਵਨ) ਰੂਪਨਗਰ, ਸ੍ਰੀਮਤੀ ਰਵਜੋਤ ਗਰੇਵਾਲ, ਆਈਪੀਐਸ, ਐਸਪੀ (ਦਿਹਾਤੀ), ਐਸਏਐਸ ਨਗਰ, ਸ੍ਰੀ ਆਦਿੱਤਿਆ ਉੱਪਲ, ਆਈਏਐਸ ਵਧੀਕ ਡਿਪਟੀ ਕਮਿਸ਼ਨਰ (ਜਨਰਲ) , ਐਸ.ਬੀ.ਐਸ. ਨਗਰ, ਮਿਸ. ਵਿਦਿਆ ਸਾਗਰੀ, ਆਈਐਫਐਸ, ਮੰਡਲ ਜੰਗਲਾਤ ਅਫਸਰ, ਸੰਗਰੂਰ ਅਤੇ ਸ੍ਰੀ ਅਮਨਪ੍ਰੀਤ ਸਿੰਘ, ਵਾਧੂ ਸਹਾਇਕ ਕਮਿਸ਼ਨਰ (ਯੂ.ਟੀ.), ਤਰਨ ਤਾਰਨ ਨੂੰ ਆਪਣੇ ਜ਼ਿਲ੍ਹਿਆਂ ਲਈ ਸੀਪੀਟੀਓ ਵਜੋਂ ਨਿਯੁਕਤ ਕੀਤਾ ਗਿਆ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਲੈਬ ਵਿਚ ਟੈਸਟ ਦਾ ਨਤੀਜਾ ਘੋਸ਼ਿਤ ਹੁੰਦੇ ਹੀ ਕੋਵਿਡ ਦੇ ਹਰ ਪਾਜੇਟਿਵ ਮਰੀਜ਼ ਦਾ ਵੇਰਵਾ ਹਾਸਿਲ ਕਰਨ ਦੇ ਨਾਲ ਨਾਲ ਸੀ.ਪੀ.ਟੀ.ਓ. ਲੈਬਾਂ ਨਾਲ ਸੰਪਰਕ ਯਕੀਨੀ ਬਣਾਉਣਗੇ ਤਾਂ ਜੋ ਨਤੀਜੇ ਹਾਸਲ ਕਰਨ ਵਿੱਚ ਕੋਈ ਵੀ ਦੇਰੀ ਨਾ ਹੋਣ ਦਿੱਤੀ ਜਾਵੇ ਅਤੇ ਕੋਵਿਡ ਦੇ ਪਾਜੇਟਿਵ ਮਰੀਜ਼ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਸੀ.ਪੀ.ਟੀ.ਓ. ਇਹ ਵੀ ਯਕੀਨੀ ਬਣਾਉਣਗੇ ਕਿ ਹਰੇਕ ਪਾਜੇਟਿਵ ਮਰੀਜ਼ ਨੂੰ ਆਰ.ਆਰ.ਟੀਜ਼/ਸਿਹਤ ਟੀਮਾਂ ਰਾਹੀਂ ਨਜ਼ਦੀਕੀ ਹਸਪਤਾਲ ਵਿਚ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਜਾ ਸਕੇ  ਅਤੇ ਉਸ ਦੇ ਅਨੁਸਾਰ ਇਲਾਜ ਕਰਵਾਇਆ ਜਾ ਸਕੇ।

ਜੇਕਰ ਕਿਸੇ ਵਿਅਕਤੀ ਵਿਚ ਕੋਵਿਡ-19 ਦਾ ਕੋਈ ਲੱਛਣ ਨਹੀਂ ਹੈ ਅਤੇ ਉਹ ਕਿਸੇ ਹੋਰ ਬਿਮਾਰੀ ਤੋਂ ਪੀੜਤ ਨਹੀਂ ਹੈ ਤਾਂ ਉਸ ਨੂੰ ਸੀ.ਸੀ.ਸੀ. ਜਾਂ ਘਰੇਲੂ ਇਕਾਂਤਵਾਸ ਭੇਜਿਆ ਜਾਂਦਾ ਹੈ (ਜੇਕਰ ਉਹ ਸਿਹਤ ਵਿਭਾਗ ਵਲੋਂ ਨਿਰਧਾਰਤ ਮਾਪਦੰਡ ਪੂਰੇ ਕਰਦਾ ਹੈ)। ਮਰੀਜ਼ ਆਪਣੀ ਇੱਛਾ ਅਨੁਸਾਰ ਕਿਸੇ ਪ੍ਰਾਇਵੇਟ ਹਸਪਤਾਲ ਵਿਚ ਦਾਖਲ ਵੀ ਹੋ ਸਕਦਾ ਹੈ। ਜੇਕਰ ਕਿਸੇ ਵਿਅਕਤੀ ਵਿਚ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਅਤੇ ਉਹ ਕਿਸੇ ਹੋਰ ਬਿਮਾਰੀ ਤੋਂ ਵੀ ਪੀੜਤ ਹੈ ਤਾਂ ਉਸ ਨੂੰ ਲੈਵਲ-II ਹਸਪਤਾਲ (ਸਰਕਾਰੀ/ਪ੍ਰਾਈਵੇਟ) ਵਿਚ ਭੇਜਿਆ ਜਾਂਦਾ ਹੈ। ਜੇਕਰ ਮਰੀਜ਼ ਦੀ ਹਾਲਤ ਨਾਜ਼ੁਕ ਹੈ ਤਾਂ ਉਸ ਨੂੰ ਤੁਰੰਤ ਹੀ ਲੈਵਲ-III ਹਸਪਤਾਲ (ਸਰਕਾਰੀ/ ਪ੍ਰਾਈਵੇਟ) ਵਿੱਚ ਭੇਜਿਆ ਜਾਂਦਾ ਹੈ।

ਸੀ.ਪੀ.ਟੀ.ਓਜ਼ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਦੱਸਦਿਆਂ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਸੀ.ਪੀ.ਟੀ.ਓ. ਨੂੰ ਡਿਪਟੀ ਕਮਿਸ਼ਨਰ ਦੇ ਸਲਾਹ ਨਾਲ ਜਾਨਾਂ ਬਚਾਉਣ ਲਈ ਲੋੜੀਂਦੇ ਖਰਚੇ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਜਾਵੇਗਾ। ਉਦਾਹਰਣ ਲਈ, ਲੋੜ ਪੈਣ ‘ਤੇ ਪ੍ਰਾਈਵੇਟ ਐਂਬੂਲੈਂਸ ਜਾਂ ਪ੍ਰਾਈਵੇਟ ਹਸਪਤਾਲ ਦੀ ਵਰਤੋਂ ਕਰਨਾ। ਹਾਲਾਂਕਿ, ਆਮ ਤੌਰ ‘ਤੇ ਸਿਰਫ ਸਰਕਾਰੀ ਐਂਬੂਲੈਂਸਾਂ ਅਤੇ ਸਰਕਾਰੀ ਹਸਪਤਾਲਾਂ ਦੀ ਵਰਤੋਂ ਕੀਤੀ ਜਾਏਗੀ।

ਉਹਨਾਂ ਕਿਹਾ ਕਿ ਸੀ.ਪੀ.ਟੀ.ਓ. ਕੋਲ ਸੀ.ਸੀ.ਸੀ. (ਕੋਵਿਡ ਕੇਅਰ ਸੈਂਟਰ), ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬੈੱਡਾਂ ਦੀ ਉਪਲਬਧਤਾ ਸਬੰਧੀ ਸੂਚੀ ਦੇ ਨਾਲ ਨਾਲ ਲੈਵਲ-3 ਦੇ ਇਲਾਜ ਲਈ ਬੈੱਡਾਂ ਅਤੇ ਵੈਂਟੀਲੇਟਰਾਂ ਦੀ ਉਪਲਬਧਤਾ ਦੀ ਸੂਚੀ ਹੋਣੀ ਚਾਹੀਦੀ ਹੈ। 

Punjab Govt depute 22 IAS, IFS & PCS as Covid patient tracking officers

CPTOs to ensure coordination and expeditious response at district level so that each COVID patient receives the best care: Chief Secretary

ਪੰਜਾਬੀ ਵਿੱਚ ਪੜ੍ਹੋ: ਕਲਿੱਕ ਕਰੋ

            In order to impart quality health treatment to every COVID positive patient, the Chief Minister Captain Amarinder led Punjab Government has deputed 22 IAS, IFS and PCS Officers as COVID Patient Tracking Officers (CPTOs).

            Giving the details, Punjab Chief Secretary Ms. Vini Mahajan said that amid increasing number of COVID cases in the state, the state government has designated these officers as CPTOs to ensure coordination and expeditious response at the district level by tracking of patients from the time that they test positive till the completion of their treatment. These officers would perform their role as CTPOs in addition to their current duties and will report to the Deputy Commissioners concerned.

            Ms. Palavi, IAS, Chief Administrator Amritsar Dev. Authority, Mr. Aaditya Dachalwal, IAS, Additional Deputy Commissioner (General) Barnala, Mr. Paramvir Singh, IAS, Additional Deputy Commissioner (Development), Bathinda, Ms. Poonam Singh, PCS, Sub          Divisional   Magistrate, Faridkot, Mr. Harbhajan Singh, District Child Security Officer, Fatehgarh Sahib, Mr. Barinder Singh District Social Justice & Empowerment Officer, Fazilka, Mr. Kanwardeep Singh, IFS, Mr. Sakatar Singh Bal, PCS, Sub Divisional Magistrate, Gurdaspur, Mr. Balbir Raj Singh, PCS, Commissioner Municipal Corporation, Hoshiarpur, Ms. Navneet Kaur Bal, PCS, Estate Officer Jalandhar Dev. Authority, Jalandhar, Mr. Paviter Singh, PCS, Sub Divisional Magistrate, Phagwara, Mr. Sandeep Kumar, IAS, Additional Deputy       Commissioner      (Development),  Ludhiana, Mr. Sagar Setia, IAS, Sub Divisional Magistrate, Budhlada, Mr. Kuldeep Kumar, District Registrar Co-operative Societies, Moga, Mr. Gagandeep Singh, PCS, Extra Assistant Commissioner (U.T), Sri Muktsar Sahib, Ms. Nidhi Kumud Bambah, PCS, Sub     Divisional   Magistrate  Dharkalan, Ms. Preeti Yadav, IAS, Additional Deputy Commissioner (Development), Patiala, Mrs Monika Yadav, IFS, District Forest Officer (Wild Life) Roopnagar, Mrs. Ravjot Grewal, IPS, SP (Rural), SAS Nagar, Mr. Aditya Uppal, IAS, Additional Deputy Commissioner (General), SBS Nagar, Ms. Vidhya Sagari, IFS, Divisional Forest Officer, Sangrur and Mr. Amanpreet Singh, Extra Assistant Commissioner (U.T.), Tarn Taran have been designated as CPTOs for their respective districts.

            Besides, ensuring he/she receives details of each positive COVID patient as soon as the result is declared by the Lab, the Chief Secretary said that CPTO should also follow up with the labs to ensure that there is no undue delay in sharing of the results and will get in touch with the positive COVID patient immediately. The CPTO shall ensure that each positive patient is brought to the nearest health facility through RRTs/Health Teams so that their medical condition can be assessed, and the future course of treatment can be finalized.

            If a person is asymptomatic and without any co-morbidity- he is referred for CCC or Home Isolation (subject to his fulfilling the criteria laid down by Health Department). The patient may also get admitted, if he so wishes to a suitable private hospital. If a person is symptomatic or has a co-morbidity- referral to Level-II facility (Government/Private). If he/she is in critical condition, he/she is immediately shifted to Level-III facility (Government/Private).

            Divulging details about roles and responsibilities of CPTOs, Ms. Vini Mahajan said that the CPTO shall be authorized to exercise their judgment and incur any expenditure required to save lives in consultation with the DC. For example, for the use of private ambulance or private treatment facility, if essential. However, ordinarily only Government ambulances and Government treatment facilities shall be utilized.

            The CPTO should have full list of availability of beds in CCCs (Covid Care Centre), Government Hospitals and Private Hospitals as well as a list of availability of beds and ventilators for LEVEL-III Treatment, she said, adding that the CPTO should have details of ambulance service providers-private and government sector. The CPTO should have good coordination with his counterparts in adjoining districts for any emergency referrals/requirements.

            The Chief Secretary stressed that the CPTO shall ensure that each patient under home isolation is tele-monitored on a daily basis. RRTs should visit the patients as and when required. The telephone number of the District Control Room should be shared with the patient in case of any emergency referral. All such referrals should be properly recorded and reported to the CPTO.

             According to the orders that CPTO should be well conversant with health protocols for Level-I/ Level-II/ Level-III/ Cremation Protocol in case of death. He should regularly attend the meetings of medical experts held under the chairmanship of Dr. Talwar. The CPTO shall ensure that, in case of death of a COVID positive patient the Cremation/burial is done as soon as possible as per the state protocol.

            The CPTO may appoint area-wise Sector Officers to facilitate them and keep a track of all positive cases in his reporting area. The CPTO shall ensure real time updation of the Patient Tracking System being developed by Department of Health and Family Welfare.

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕੋਵਿਡ ਸਬੰਧੀ ਕਿਸੇ ਵੀ ਤਰਾਂ ਦੇ ਹਾਲਾਤਾਂ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ: ਵਿਨੀ ਮਹਾਜਨ

ਮੁੱਖ ਸਕੱਤਰ ਵੱਲੋਂ ਮੈਡੀਕਲ ਸਬੰਧੀ ਤਿਆਰੀਆਂ ਦਾ ਜਾਇਜ਼ਾ

ਜਲੰਧਰ, ਲੁਧਿਆਣਾ ਤੇ ਪਟਿਆਲਾ ਵਿਖੇ 6200 ਬੈੱਡ ਪਹਿਲਾਂ ਹੀ ਉਪਲੱਬਧ ਹੋਣ ਦਾ ਖੁਲਾਸਾ

ਜ਼ਿਲਿ•ਆਂ ਵਿੱਚ 7000 ਬਿਸਤਰਿਆਂ ਦੀ ਸਮਰੱਥਾ ਨਾਲ ਕੋਵਿਡ ਕੇਅਰ ਸੈਂਟਰ ਸਥਾਪਤ; ਲੋੜ ਪੈਣ ‘ਤੇ 28,000 ਤੱਕ ਵਧਾਈ ਜਾ ਸਕਦੀ ਹੈ ਸਮਰੱਥਾ

ਕਿਹਾ, ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸੂਬਾ ਕੋਵਿਡ ਵਿਰੁੱਧ ਲੜਾਈ ‘ਚ ਇੱਕ ਕਦਮ ਅੱਗੇ; ਲੋਕਾਂ ਨੂੰ ਸਮਾਜਿਕ ਦੂਰੀ ਦੇ ਪ੍ਰੋਟੋਕੋਲਾਂ ਦੀ ਪਾਲਣਾ ਕਰਨ ਦੀ ਅਪੀਲ

READ IN ENGLISH: CLICK HERE

ਸੂਬੇ ਦੇ ਕੁਝ ਜ਼ਿਲਿਆਂ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਕੋਰੋਨਾਵਾਇਰਸ ਸਬੰਧੀ ਕਿਸੇ ਵੀ ਤਰ•ਾਂ ਦੇ ਹਾਲਾਤਾਂ ਨਾਲ ਨਜਿੱਠਣ ਲਈ ਪੂਰੀ ਤਰ•ਾਂ ਤਿਆਰ ਹੈ ਅਤੇ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 6190 ਬੈੱਡ ਪਹਿਲਾਂ ਹੀ ਉਪਲੱਬਧ ਹਨ।

ਸੂਬੇ ਭਰ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਮੈਡੀਕਲ ਸਬੰਧੀ ਬੁਨਿਆਦੀ ਢਾਂਚੇ ਅਤੇ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਕੋਵਿਡ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਸੂਬੇ ਦੇ ਹਸਪਤਾਲਾਂ ਵਿੱਚ ਬਿਸਤਰਿਆਂ, ਵੈਂਟੀਲੇਟਰਾਂ ਦੀ ਲੋੜੀਂਦੀ ਸਮਰੱਥਾ ਤੋਂ ਇਲਾਵਾ ਪੀਪੀਈ ਕਿੱਟਾਂ, ਮਾਸਕ ਅਤੇ ਟੈਸਟਿੰਗ ਕਿੱਟਾਂ ਦਾ ਢੁੱਕਵਾਂ ਪ੍ਰਬੰਧ ਹੈ।ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਹਾਲਾਂਕਿ ਸਥਿਤੀ ਕੰਟਰੋਲ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ•ਾਂ ਨੇ ਲੋਕਾਂ ਨੂੰ ਸਿਹਤ ਅਤੇ ਸੁਰੱਖਿਆ ਸਬੰਧੀ ਪੋ|ੋਕੋਲ ਜਿਵੇਂ ਸਮਾਜਿਕ ਦੂਰੀ, ਸਹੀ ਤਰ•ਾਂ ਮਾਸਕ ਪਹਿਨਣ, ਵਾਰ-ਵਾਰ ਹੱਥ ਧੋਣ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।

ਮੁੱਖ ਸਕੱਤਰ, ਜੋ ਸੂਬੇ ਦੇ ਬੇਹੱਦ ਅਹਿਮ ਕੋਵਿਡ-19 ਮੈਨੇਜਮੈਂਟ ਗਰੁੱਪ ਦੇ ਮੁਖੀ ਵੀ ਹਨ, ਨੇ ਕਿਹਾ ਕਿ ਸਿਵਲ ਪ੍ਰਸਾਸਨ ਦੇ ਸੀਨੀਅਰ ਅਧਿਕਾਰੀ ਨੂੰ ਸਾਰੇ ਜ਼ਿਲਿ•ਆਂ ਵਿੱਚ ਨੋਡਲ ਅਫਸਰ ਨਿਯੁਕਤ ਕਰਨ ਤੋਂ ਇਲਾਵਾ ਸੀਨੀਅਰ ਆਈ.ਏ.ਐੱਸ. ਅਧਿਕਾਰੀਆਂ ਸੁਮਿਤ ਜਾਰੰਗਲ ਅਤੇ ਤਨੂ ਕਸ਼ਿਅਪ ਨੂੰ ਕੋਵਿਡ ਦੇ ਮਾਮਲਿਆਂ ਦੀ ਰੋਜਾਨਾ ਆਧਾਰ ‘ਤੇ ਨਿਗਰਾਨੀ ਕਰਨ ਲਈ ਸਟੇਟ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਸਮੇਂ ਸਿਰ ਲੋੜੀਂਦਾ ਮੈਡੀਕਲ ਬੁਨਿਆਦੀ ਢਾਂਚਾ ਉਪਲੱਬਧ ਕਰਵਾਇਆ ਜਾ ਸਕੇ।

ਇਹ ਗਰੁੱਪ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਰੋਜ਼ਾਨਾ ਆਧਾਰ ‘ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ, ਦੇ ਨਿਰਦੇਸਾਂ ‘ਤੇ ਬਣਾਇਆ ਗਿਆ ਹੈ। ਇਹ ਸਾਰੇ ਵਿਭਾਗਾਂ ਅਤੇ ਸਬੰਧਤ ਧਿਰਾਂ ਦੇ ਸਹਿਯੋਗੀ ਯਤਨਾਂ ਨੂੰ ਯਕੀਨੀ ਬਣਾਉਣ ਵਾਲਾ ਗਰੁੱਪ ਹੈ।

ਬਿਹਤਰ ਤਾਲਮੇਲ ਬਣਾਉਣ ਲਈ ਇਸ ਗਰੁੱਪ ਅਧੀਨ ਕਈ ਸਬ-ਕਮੇਟੀਆਂ ਬਣਾਈਆਂ ਗਈਆਂ ਹਨ ਜਿਨ•ਾਂ ਦਾ ਉਦੇਸ਼ ਜਲਦੀ ਅਤੇ ਸਪੱਸਟ ਫੈਸਲੇ ਲੈਣ ਨੂੰ ਯਕੀਨੀ ਬਣਾਉਣਾ ਅਤੇ ਸਿਹਤ ਸੰਭਾਲ ਸਬੰਧੀ ਰਣਨੀਤੀ ਜਿਵੇਂ ਹੈਲਥ ਸੈਕਟਰ ਰਿਸਪਾਂਸ ਅਤੇ ਉਪਕਰਨਾਂ ਤੇ ਹੋਰ ਸਾਮਾਨ ਦੀ ਖਰੀਦ, ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ, ਕੋਵਿਡ ਕੇਅਰ ਸੈਂਟਰਾਂ, ਮਨੁੱਖੀ ਸਰੋਤ ਅਤੇ ਸਮਰੱਥਾ ਨਿਰਮਾਣ ਵਿੱਚ ਵਾਧੇ, ਟੈਲੀ-ਕਾਊਂਸਲਿੰਗ ਸੇਵਾਵਾਂ ਸਮੇਤ ਹਰੇਕ ਮਸਲੇ ਸਬੰਧੀ ਗਤੀਸ਼ੀਲ ਅਤੇ ਤੁਰੰਤ ਪ੍ਰਤੀਕਿਰਿਆ ਪ੍ਰਦਾਨ ਕਰਨਾ ਹੈ।

ਕਾਬਿਲੇਗੌਰ ਹੈ ਕਿ ਡਾ ਕੇ.ਕੇ. ਤਲਵਾੜ ਦੀ ਪ੍ਰਧਾਨਗੀ ਹੇਠ ਸਟੇਟ ਪਬਲਿਕ ਹੈਲਥ ਐਡਵਾਇਜਰੀ ਗਰੁੱਪ ਵੀ ਗਠਿਤ ਕੀਤਾ ਗਿਆ ਹੈ ਅਤੇ ਸਟੇਟ ਐਪੀਡੈਮੀਓਲੋਜਿਸਟ ਨੂੰ ਇਸਦਾ ਕਨਵੀਨਰ ਬਣਾਇਆ ਗਿਆ ਹੈ।

ਉਨ•ਾਂ ਕਿਹਾ ਕਿ ਡਿਪਟੀ ਕਮਿਸਨਰਾਂ ਨੂੰ ਜ਼ਿਲ•ੇ ਦੇ ਨਿੱਜੀ ਹਸਪਤਾਲਾਂ ਨਾਲ ਤਾਲਮੇਲ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ ਤਾਂ ਜੋ ਕੋਵਿਡ ਮਰੀਜਾਂ ਦੇ ਇਲਾਜ ਲਈ ਬਿਸਤਰਿਆਂ ਦੀ ਉਪਲਬਧਤਾ ਨੂੰ ਵਧਾਇਆ ਜਾ ਸਕੇ ਜਿਸ ਦੇ ਨਤੀਜੇ ਵਜੋਂ ਹੁਣ ਤੱਕ ਲਗਭਗ 2000 ਬਿਸਤਰਿਆਂ ਦੀ ਉਪਲੱਬਧਾ ਯਕੀਨੀ ਬਣਾਈ ਜਾ ਚੁੱਕੀ ਹੈ।ਉਨ•ਾਂ ਕਿਹਾ ਕਿ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹਾਟਸਪੌਟ ਵਾਲੇ ਜ਼ਿਲਿ•ਆਂ ਵਿੱਚ ਤੇਜ਼ੀ ਨਾਲ ਟੈਸਟਿੰਗ ਕਰਨ ਦਾ ਅਮਲ ਪਹਿਲਾਂ ਹੀ ਸੁਰੂ ਕਰ ਦਿੱਤਾ ਗਿਆ ਸੀ।

ਵਿਨੀ ਮਹਾਜਨ ਨੇ ਦੱਸਿਆ ਕਿ ਲੈਵਲ 2 ਅਤੇ 3 ਸਹੂਲਤਾਂ ਲਈ ਸੂਬੇ ਭਰ ਵਿਚ 5000 ਬਿਸਤਰੇ ਪਹਿਲਾਂ ਹੀ ਉਪਲੱਬਧ ਹਨ।  ਹਰੇਕ ਜ਼ਿਲ•ੇ ਵਿਚ ਮੈਡੀਕਲ ਮਾਹਿਰਾਂ ਦਾ ਇਕ ਸਮਰਪਿਤ ਸਮੂਹ ਗਠਿਤ ਕੀਤਾ ਗਿਆ ਹੈ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਮਰੀਜਾਂ ਨੂੰ ਉਨ•ਾਂ ਦੀਆਂ ਡਾਕਟਰੀ ਜਰੂਰਤਾਂ ਅਨੁਸਾਰ ਦਾਖ਼ਲ/ ਇਲਾਜ ਕੀਤਾ ਜਾਂਦਾ ਹੈ ਜਿਵੇਂ ਕਿ  ਰਿਵਰਸ ਰੈਫਰਲ’ ਭਾਵ  ਜਿਸ ਮਰੀਜ ਨੂੰ ਲੈਵਲ 3 ਸਹੂਲਤ ਵਿੱਚ ਹੁਣ ਵੈਂਟੀਲੇਟਰ ਦੀ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਇਲਾਜ ਅਤੇ ਪ੍ਰਬੰਧਨ ਦੀ ਲੋੜ ਹੈ ਤਾਂ ਅਜਿਹੇ ਮਰੀਜ਼ ਨੂੰ ਲੈਵਲ 2 ਫੈਸਿਲਿਟੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸਾਂ ‘ਤੇ ਸੂਬਾਈ ਸਰਕਾਰ ਨੇ ਪਹਿਲਾਂ ਹੀ 60 ਸਾਲ ਤੋਂ ਘੱਟ ਉਮਰ ਦੇ ਹਲਕੇ ਜਾਂ ਬਗੈਰ ਲੱਛਣਾਂ ਵਾਲੇ ਮਾਮਲਿਆਂ ਲਈ ਆਪਣੀ ਕੋਵਿਡ ਕੇਅਰ ਸਮਰੱਥਾ ਨੂੰ ਵਧਾ ਲਿਆ ਹੈ ਜਿਸ ਤਹਿਤ ਸੂਬੇ ਦੇ 10 ਜ਼ਿਲਿ•ਆਂ ‘ਚ 7520 ਬਿਸਤਰਿਆਂ ਦੀ ਸਮਰੱਥਾ ਨਾਲ  ਨਵੇਂ ਲੈਵਲ-1  ਕੋਵਿਡ ਕੇਅਰ ਸੈਂਟਰ (ਸੀ.ਸੀ.ਸੀਜ਼) ਸ਼ੁਰੂ ਕੀਤੇ ਗਏ ਹਨ।ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਬਾਕੀ 12 ਜ਼ਿਲਿ•ਆਂ ਵਿੱਚ ਵੀ ਇਸੇ ਤਰ•ਾਂ 100 ਬਿਸਤਰਿਆਂ (ਹਰੇਕ) ਦੀ ਸਮਰੱਥਾ ਵਾਲੇ ਅਜਿਹੇ ਸੈਂਟਰ ਜਲਦ ਹੀ ਖੋਲ•ੇ ਜਾਣਗੇ।

ਵਿਨੀ ਮਹਾਜਨ ਨੇ ਦੱਸਿਆ ਕਿ 10 ਜ਼ਿਲਿ•ਆਂ ਵਿੱਚ ਨਵੇਂ ਕੋਵਿਡ ਕੇਅਰ ਸੈਂਟਰ ਵੱਖ-ਵੱਖ ਬਿਸਤਰਿਆਂ ਦੀ ਸਮਰੱਥਾ ਨਾਲ ਚਾਲੂ ਕੀਤੇ ਜਾ ਚੁੱਕੇ ਹਨ। ਇਨ•ਾਂ ਵਿੱਚ ਜਲੰਧਰ ‘ਚ 1000 ਬਿਸਤਰਿਆਂ ਦੀ ਸਮਰੱਥਾ ਹੈ, ਅੰਮ੍ਰਿਤਸਰ ਵਿੱਚ 1000, ਪਟਿਆਲਾ ਵਿੱਚ 470, ਬਠਿੰਡਾ ਵਿੱਚ 950, ਲੁਧਿਆਣਾ ਵਿੱਚ 1200, ਸੰਗਰੂਰ ਵਿੱਚ 800, ਐਸ.ਏ.ਐਸ. ਨਗਰ ਮੁਹਾਲੀ ਵਿੱਚ ਗਿਆਨ ਸਾਗਰ ਹਸਪਤਾਲ ਵਿਖੇ 500 ਬੈੱਡ ਅਤੇ ਚੰਡੀਗੜ• ਯੂਨੀਵਰਸਿਟੀ ਵਿੱਚ 1000 ਬਿਸਤਰੇ, ਪਠਾਨਕੋਟ ਵਿੱਚ 400, ਫਾਜ਼ਿਲਕਾ ਵਿੱਚ 100 ਅਤੇ ਫਰੀਦਕੋਟ ਵਿੱਚ 100 ਬਿਸਤਰਿਆਂ ਦੀ ਸਮਰੱਥਾ ਹੈ। 7000 ਬਿਸਤਰਿਆਂ ਦੀ ਸਮਰੱਥਾ ਵਾਲੇ ਇਹ ਕੇਂਦਰ ਮੈਰੀਟੋਰੀਅਸ ਸਕੂਲਾਂ ਅਤੇ ਹੋਰ ਸੰਸਥਾਵਾਂ ਵਿੱਚ ਚਲਾਏ ਜਾ ਰਹੇ ਹਨ ਅਤੇ ਕੇਸ ਵਧਣ ਦੀ ਸੂਰਤ ਵਿੱਚ ਇਨ•ਾਂ ਨੂੰ 28000 ਬੈੱਡਾਂ ਤੱਕ ਵਧਾਇਆ ਜਾ ਸਕਦਾ ਹੈ। ਇਨ•ਾਂ ਕੇਂਦਰਾਂ ਨੂੰ ਜ਼ਿਲ•ਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਇਨ•ਾਂ ਵਿੱਚ ਬਿਨਾਂ ਕਿਸੇ ਲੱਛਣ ਅਤੇ ਸ਼ੂਗਰ ਤੇ ਹਾਈਪਰਟੈਂਸ਼ਨ ਵਰਗੀਆਂ ਕਰੌਨਿਕ ਬਿਮਾਰੀਆਂ ਜਿਹੇ ਸਹਿ-ਰੋਗ ਤੋਂ ਬਿਨਾਂ ਵਾਲੇ ਪਾਜ਼ੇਟਿਵ ਮਰੀਜ਼ਾਂ ਨੂੰ ਅਲਹਿਦਗੀ ਵਿੱਚ ਰੱਖਣ ਲਈ ਵਰਤਿਆ ਜਾ ਰਿਹਾ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਨੇ ਪਹਿਲਾਂ ਹੀ ਯੋਜਨਾ ਤਿਆਰ ਕਰ ਲਈ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਲੋੜ ਪੈਣ ਦੀ ਸੂਰਤ ਵਿੱਚ ਲਾਗੂ ਕੀਤੀ ਜਾ ਸਕਦੀ ਹੈ।
ਕੋਵਿਡ ਪ੍ਰਬੰਧਨ ਦੇ ਖਰਚਿਆਂ ਸਬੰਧੀ ਵਿਸਥਾਰ ਵਿੱਚ ਦੱਸਦਿਆਂ ਮੁੱਖ ਸਕੱਤਰ ਨੇ ਕਿਹਾ  ਕਿ ਸੂਬਾ ਸਰਕਾਰ ਦੁਆਰਾ ਕੋਵਿਡ ਦੇਖਭਾਲ ਅਤੇ ਸੂਬੇ ਭਰ ਵਿੱਚ ਪ੍ਰਵਾਸੀਆਂ ‘ਤੇ 300 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਵਿੱਚ ਕੋਵਿਡ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ, ਪ੍ਰਸਾਸਨ ਨੇ ਲੈਵਲ -2 ਦੇ ਮਰੀਜਾਂ ਲਈ 615 ਬੈੱਡਾਂ ਅਤੇ ਲੈਵਲ-3 ਦੇ ਮਰੀਜਾਂ ਦੇ ਇਲਾਜ ਲਈ 85 ਬੈੱਡਾਂ ਦਾ ਪ੍ਰਬੰਧ ਕੀਤਾ ਹੈ ਅਤੇ ਇਸ ਦੇ ਨਾਲ ਹੀ ਮਰੀਜਾਂ ਲਈ ਹਸਪਤਾਲਾਂ ਵਿੱਚ 43 ਵੈਂਟੀਲੇਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦਸਿਆ ਕਿ ਇਸੇ ਤਰ•ਾਂ ਸਰਕਾਰੀ ਸਿਹਤ ਸਹੂਲਤਾਂ ਵਿੱਚ ਲੈਵਲ -2 ਦੇ ਮਰੀਜਾਂ ਲਈ 402 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਨ•ਾਂ ਵਿੱਚੋਂ ਸਿਵਲ ਹਸਪਤਾਲ ਵਿੱਚ 312 ਬੈੱਡ ਅਤੇ ਸੀਐਚਸੀ ਵਿੱਚ 90 ਬੈੱਡ ਰੱਖੇ ਗਏ ਹਨ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਲੈਵਲ -3 ਲਈ 28 ਬੈੱਡ ਅਤੇ 10 ਵੈਂਟੀਲੇਟਰ ਦੇ ਨਾਲ ਨਾਲ ਪਾਈਪਡ ਆਕਸੀਜਨ ਸਪਲਾਈ ਦੀ ਸਹੂਲਤ ਨੂੰ ਯਕੀਨੀ ਬਣਾਇਆ ਗਿਆ ਹੈ।

ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ (ਪੀਆਈਐਮਐਸ) ਨੇ ਲੈਵਲ-2 ਲਈ 110 ਬੈੱਡ ਅਤੇ ਲੈਵਲ-3 ਦੇ ਮਰੀਜਾਂ ਲਈ 10 ਬੈੱਡਾਂ ਦੀ ਪੇਸਕਸ ਕੀਤੀ ਸੀ ਜਦੋਂਕਿ ਨਿਊ ਰੂਬੀ, ਮਾਨ ਮੈਡੀਸਿਟੀ, ਗੁਲਾਬ ਦੇਵੀ ਅਤੇ ਜੋਸੀ ਹਸਪਤਾਲਾਂ ਨੇ ਵੀ ਲੈਵਲ -2 ਲਈ 22 ਬੈੱਡ ਅਤੇ ਗੁਲਾਬ ਦੇਵੀ ਹਸਪਤਾਲ ਵਿੱਚ ਲੈਵਲ -3 ਦੇ ਮਰੀਜਾਂ ਲਈ 8 ਬੈੱਡਾਂ ਦੀ ਪੇਸਕਸ ਕੀਤੀ ਸੀ। ਮਿਲਟਰੀ ਹਸਪਤਾਲ ਵਿੱਚ 270 ਬੈੱਡ ਅਤੇ ਬੀਐਸਐਫ ਹਸਪਤਾਲ ਵਿੱਚ 50 ਬੈੱਡ ਉਪਲਬਧ ਹਨ। ਇਸ ਤੋਂ ਇਲਾਵਾ ਕਈ ਹੋਰ ਨਿੱਜੀ ਹਸਪਤਾਲਾਂ ਨੇ ਵੀ 5 ਤੋਂ 50 ਤੱਕ ਬੈੱਡਾਂ ਦੀ ਪੇਸਕਸ ਕੀਤੀ ਹੈ।

ਇਸੇ ਤਰ•ਾਂ ਜਲਿ•ਾ ਪ੍ਰਸਾਸਨ ਲੁਧਿਆਣਾ ਨੇ ਹੁਣ ਤੱਕ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਹਸਪਤਾਲਾਂ ਵਿੱਚ ਕੁੱਲ 1850 ਬੈੱਡ ਉਪਲਬਧ ਕਰਵਾਏ ਹਨ, ਜਿਨ•ਾਂ ਨੂੰ ਇੱਕ ਹਫਤੇ ਦੇ ਨੋਟਿਸ ‘ਤੇ ਵਧਾ ਕੇ 3000 ਤੱਕ ਕੀਤਾ ਜਾ ਸਕਦਾ ਹੈ। ਇਨ•ਾਂ ਤੋਂ ਇਲਾਵਾ, ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ 1500 ਬੈੱਡ ਪਹਿਲਾਂ ਹੀ ਪਛਾਣੇ ਜਾ ਚੁੱਕੇ ਹਨ, ਜਿਨ•ਾਂ ਦਾ ਇਸਤੇਮਾਲ ਐਮਰਜੈਂਸੀ ਜਾਂ ਕੇਸਾਂ ਦੇ ਹੋਰ ਵਧਣ ਦੀ ਸਥਿਤੀ ਵਿੱਚ ਕੀਤਾ ਜਾ ਸਕਦਾ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਇਸੇ ਤਰ•ਾਂ ਪਟਿਆਲਾ ਵਿੱਚ ਵਿਸੇਸ ਤੌਰ ‘ਤੇ ਕੋਵਿਡ ਦੇ ਮਰੀਜਾਂ ਲਈ 3640 ਬੈੱਡ ਉਪਲਬਧ ਕੀਤੇ ਗਏ ਹਨ, ਜਿਸ ਵਿਚ ਰਾਜਿੰਦਰ ਹਸਪਤਾਲ ਵਿਚ 650, ਐਮ.ਸੀ.ਐਚ. ਨਾਭਾ, ਸਮਾਣਾ ਅਤੇ ਰਾਜਪੁਰਾ ਹਰੇਕ ਵਿਚ 150, ਆਰਮੀ ਹਸਪਤਾਲ ਵਿਚ 240, ਜੇਲ• ਵਾਰਡ ਅਤੇ ਗਾਇਨੀ ਵਾਰਡ ਵਿਚ 20 ਬੈੱਡ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਬਾਕੀ ਬੈੱਡ ਮੈਰੀਟੋਰੀਅਸ ਸਕੂਲ, ਪੰਜਾਬੀ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਲਾਅ ਯੂਨੀਵਰਸਿਟੀ ਅਤੇ ਆਫ਼ਿਸਰਸ ਗੈਸਟ ਹਾਊਸ ਵਿਖੇ ਬਣਾਏ ਗਏ ਸਥਾਨਕ ਕੋਵਿਡ ਕੇਅਰ ਸੈਂਟਰਾਂ ਵਿੱਚ ਹਨ ਅਤੇ ਨਿੱਜੀ ਹਸਪਤਾਲਾਂ ਵਿਚ ਬੈੱਡਾਂ ਦੀ ਕੁੱਲ ਸਮਰੱਥਾ 91(ਐਮਓਯੂ ਰਾਹੀਂ) ਹੈ।  

UNDER CM CAPT AMARINDER SINGH’S LEADERSHIP PUNJAB FULLY PREPARED TO TACKLE ANY COVID RELATED EXIGENCY, ASSERTS VINI MAHAJAN

CS TAKES STOCK OF MEDICAL PREPARDENSSS, REVEALS 6200 BEDS ALREADY MADE AVAILABLE AT JALANDHAR, LUDHIANA & PATIALA

ADDS COVID CARE CENTRES SET UP IN DISTRICTS WITH CAPACITY OF 7000 BEDS WHICH CAN BE ENHANCED TO 28,000 IF NEEDED

UNDERLINES NO NEED TO PANIC AS STATE ONE STEP AHEAD OF SITUATION & URGES PEOPLE TO KEEP FOLLOWING SOCIAL DISTANCING PROTOCOLS

ਪੰਜਾਬੀ ਵਿੱਚ ਪੜ੍ਹੋ: ਕਲਿੱਕ ਕਰੋ

In light of rising number of COVID cases in some districts, the Punjab Government is fully geared up to effectively deal with the further spread of Coronavirus with 6190 beds dedicated for treatment of COVID patients in both Government and Private hospitals at Jalandhar, Ludhiana and Patiala.

Taking stock of the medical infrastructure and arrangements in hospitals across the state in health institutions, the Chief Secretary Vini Mahajan divulged that the State Government was well prepared with requisite bed capacity, ventilators in hospitals besides having adequate arrangements of PPE kits, masks and testing kits to deal with increasing COVID cases. The Chief Secretary further informed that though the situation was under control and people need not to panick and urged the people to strictly adhere to the health and safety protocols including social distancing, proper wearing of masks, washing hands frequently etc to contain corona virus.

The Chief Secretary, who also heads the all important State COVID19 Management Group, mentioned that senior officer of civil administrations had been deputed as Nodal Officers in all the districts with senior IAS officers Sumit Jarangal and Tanu Kashyap deputed as state nodal officers to oversee the daily number of cases to make available the requisite medical infrastructure well in time.

The Group, set up on the directives of the Chief Minister Captain Amarinder Singh who is monitoring situation daily, is an inter-sectoral group to ensure synergized efforts from all departments and stakeholders.

Under the group to achieve better coordination, sub-committees were put into place to ensure quick and clear decision making, providing an immediate and dynamic response to every issue including the health strategy such as Health Sector Response and Procurement, upgradation of Health Sector Infrastructure, COVID Care Centres, Augmenting Human Resources and Capacity Building, Tele-Counselling Services.

Notably, a State Public Health Advisory Group under the Chairpersonship of Dr KK Talwar has also been constituted with the State Epidemiologist as the Convener.

She stated that the Deputy Commissioners had also been tasked to liaison with private hospitals in districts to increase the availability of dedicated beds for treatment of COVID patients, which had so far resulted in ensuring nearly 2000 beds. She also revealed that the aggressive testing had already been initiated in the hotspot districts to further keep the coronavirus under check.

For level 2 and 3 combined as many as 5000 beds are already available across state, Vini Mahajan reiterated adding a dedicated group of medical experts has been constituted in every district to ensure that patients are admitted/ treated as per their medical requirements i.e. including ‘Reverse Referral’ meaning thereby a patient no longer requiring a ventilator in L3, but still requires management and treatment can be shifted to an L2 facility. 

On the directives of Chief Minister Captain Amarinder Singh, the State Government has already augmented its Covid care capacity for mild asymptomatic cases under 60 years of age, with operationalisation of new Level-1 Covid Care Centres (CCCs) with total capacity of 7520 beds in 10 Districts. Similar centres with 100 beds each, would be opened soon in the remaining 12 districts, the Chief Secretary further added.

Vini Mahajan said that the new CCCs have already been made functional with following bed capacities in 10 districts like Jalandhar (1000), Amritsar (1000), Patiala (470), Bathinda (950), Ludhiana (1200), Sangrur (800), S.A.S. Nagar, Mohali (500 bed capacity at Gian Sagar Hospital and 1000 bed capacity at Chandigarh University), Pathankot (400), Fazilka (100) and Faridkot (100). These centres are running in Meritorious Schools or other institutions to the capacity of 7000 beds which can be enhanced to 28000 beds if the cases surge further. They are being managed by District Administrations and Health Department and are being used to keep positive patients having none of any symptoms, and without any co-morbidity like chronic diseases such as diabetes and hypertension, in isolation.

The Chief Secretary said that state had already chalked our surge plan, which could be put in place in case of exigency, if any, in coming days.

Elaborating the finances being incurred against COVID management, the Chief Secretary informed that over Rs. 300 crore had been spent by the State Government on COVID care and migrants across the state.

For Jalandhar, which reported maximum cases of COVID, administration has made arrangements of 615 beds for the treatment of level-2 patients and 85 for level-3 patients besides adding 43 ventilators in the Hospitals, the spokesperson said giving further details.

Likewise, as many as 402 beds for level-2 patients in the government health facilities including 312 beds in civil hospital, 90 in CHCs besides 28 beds and 10 ventilators for level-3 in Civil Hospital are available besides ensuring the facility of piped oxygen supply in these facilities, the spokesperson added.

Punjab Institute of Medical Sciences (PIMS) had offered 110 beds for level-2 and 10-beds for level-3 patients while the New Ruby, Mann Medicity, Gulab Devi and Joshi Hospitals had also offered 22 beds for level-2 and Eight beds for level-3 patients in Gulab Devi Hospital whereas 270 beds were available in Military Hospital and 50 in BSF Hospital besides several other private hospitals offering beds ranging from 5 to 50 in number.

Similarly, District Administration Ludhiana had made total 1850 beds available in both government and private hospitals till date, which could be increased to 3000 at one week’s notice. Apart from these, 1500 beds in different educational institutions have already been identified, which could be utilised in case of emergency or further rise of cases, if any.

Likewise, in Patiala 3640 beds are exclusively made available for COVID patients including 650 in Rajendra Hospital, 150 each at MCH Nabha, Samana  and Rajpura, 240 in Army Hospital, 20 at Jail ward & Gynae Ward while the remaining number of beds had been identified at local COVID Care Centres setup at Meritorious School, Punjabi University, Thapar University, Law University and officers Guest House and total capacity in private hospitals is 91 (through MoU), the spokesperson added.

ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 60 ਸਾਲ ਤੋਂ ਘੱਟ ਉਮਰ ਦੇ ਹਲਕੇ ਜਾਂ ਬਗੈਰ ਲੱਛਣਾਂ ਵਾਲੇ ਕੇਸਾਂ ਲਈ 10 ਜ਼ਿਲ੍ਹਿਆਂ ਵਿੱਚ ਕੋਵਿਡ ਕੇਅਰ ਸੈਂਟਰ ਖੋਲ੍ਹੇ

ਸਮਰੱਥਾ ਵਧਾਉਣ ਲਈ ਬਾਕੀ 12 ਜ਼ਿਲ੍ਹਿਆਂ ਵਿੱਚ ਵੀ ਛੇਤੀ ਅਜਿਹੇ ਕੇਂਦਰ ਸ਼ੁਰੂ ਹੋਣਗੇ

READ IN ENGLISH: CLICK HERE

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ 60 ਸਾਲ ਤੋਂ ਘੱਟ ਉਮਰ ਦੇ ਹਲਕੇ ਜਾਂ ਬਗੈਰ ਲੱਛਣਾਂ ਵਾਲੇ ਕੇਸਾਂ ਲਈ ਕੋਵਿਡ ਦੇਖਭਾਲ ਦੀ ਸਮਰੱਥਾ ਵਧਾਉਂਦਿਆਂ ਸੂਬੇ ਦੇ 10 ਜ਼ਿਲ੍ਹਿਆਂ ਵਿੱਚ 7520 ਬਿਸਤਰਿਆਂ ਦੀ ਸਮਰੱਥਾ ਨਾਲ ਨਵੇਂ ਲੈਵਲ-1 ਕੋਵਿਡ ਕੇਅਰ ਸੈਂਟਰ ਸ਼ੁਰੂ ਕਰ ਦਿੱਤੇ ਹਨ। 100-100 ਬਿਸਤਿਰਆਂ ਦੀ ਸਮਰੱਥਾ ਵਾਲੇ ਅਜਿਹੇ ਕੇਂਦਰ ਬਾਕੀ 12 ਜ਼ਿਲ੍ਹਿਆਂ ਵਿੱਚ ਵੀ ਛੇਤੀ ਹੀ ਖੋਲ੍ਹੇ ਜਾਣਗੇ।

10 ਜ਼ਿਲ੍ਹਿਆਂ ਵਿੱਚ ਨਵੇਂ ਕੋਵਿਡ ਕੇਅਰ ਸੈਂਟਰ ਵੱਖ-ਵੱਖ ਬਿਸਤਰਿਆਂ ਦੀ ਸਮਰਥਾ ਨਾਲ ਚਾਲੂ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਜਲੰਧਰ ‘ਚ 1000 ਬਿਸਤਰਿਆਂ ਦੀ ਸਮਰੱਥਾ ਹੈ, ਅੰਮ੍ਰਿਤਸਰ ਵਿੱਚ 1000, ਪਟਿਆਲਾ ਵਿੱਚ 470, ਬਠਿੰਡਾ ਵਿੱਚ 950, ਲੁਧਿਆਣਾ ਵਿੱਚ 1200, ਸੰਗਰੂਰ ਵਿੱਚ 800, ਐਸ.ਏ.ਐਸ. ਨਗਰ ਮੁਹਾਲੀ ਵਿੱਚ ਗਿਆਨ ਸਾਗਰ ਹਸਪਤਾਲ ਵਿਖੇ 500 ਬੈੱਡ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ 1000 ਬਿਸਤਰੇ, ਪਠਾਨਕੋਟ ਵਿੱਚ 400, ਫਾਜ਼ਿਲਕਾ ਵਿੱਚ 100 ਅਤੇ ਫਰੀਦਕੋਟ ਵਿੱਚ 100 ਬਿਸਤਿਰਆਂ ਦੀ ਸਮਰੱਥਾ ਹੈ।

7000 ਬਿਸਤਰਿਆਂ ਦੀ ਸਮਰੱਥਾ ਵਾਲੇ ਇਹ ਕੇਂਦਰ ਮੈਰੀਟੋਰੀਅਸ ਸਕੂਲਾਂ ਅਤੇ ਹੋਰ ਸੰਸਥਾਵਾਂ ਵਿੱਚ ਚਲਾਏ ਜਾ ਰਹੇ ਹਨ ਅਤੇ ਕੇਸ ਵਧਣ ਦੀ ਸੂਰਤ ਵਿੱਚ ਇਨ੍ਹਾਂ ਨੂੰ 28000 ਬੈੱਡਾਂ ਤੱਕ ਵਧਾਇਆ ਜਾ ਸਕਦਾ ਹੈ। ਇਨ੍ਹਾਂ ਕੇਂਦਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਵਿੱਚ ਬਿਨਾਂ ਕਿਸੇ ਲੱਛਣ ਅਤੇ ਸ਼ੂਗਰ ਤੇ ਹਾਈਪਰਟੈਂਸ਼ਨ ਵਰਗੀਆਂ ਕਰੌਨਿਕ ਬਿਮਾਰੀਆਂ ਜਿਹੇ ਸਹਿ-ਰੋਗ ਤੋਂ ਬਿਨਾਂ ਵਾਲੇ ਪਾਜ਼ੇਟਿਵ ਮਰੀਜ਼ਾਂ ਨੂੰ ਅਲਹਿਦਗੀ ਵਿੱਚ ਰੱਖਣ ਲਈ ਵਰਤਿਆ ਜਾ ਰਿਹਾ ਹੈ।

ਇਨ੍ਹਾਂ ਕੇਂਦਰਾਂ ਵਿੱਚ ਢੁਕਵੀਂ ਸਫਾਈ ਅਤੇ ਸੁਰੱਖਿਆ ਸੁਵਿਧਾਵਾਂ ਦੇ ਨਾਲ-ਨਾਲ ਵਧੀਆ ਬੈੱਡ ਹਨ ਜਿਨ੍ਹਾਂ ਦੀ ਨਿਗਰਾਨੀ ਡਾਕਟਰਾਂ, ਨਰਸਾਂ, ਫਾਰਮਾਸਿਸਟਾਂ, ਸਿਹਤ ਪ੍ਰਸ਼ਾਸਕਾਂ ਅਤੇ ਕੌਂਸਲਰਾਂ ਵੱਲੋਂ ਦਿਨ-ਰਾਤ ਕੀਤੀ ਜਾ ਰਹੀ ਹੈ। ਇੱਥੇ ਆਕਸੀਜ਼ਨ, ਈ.ਸੀ.ਜੀ., ਮੈਡੀਕਲ ਸਪਲਾਈ ਆਦਿ ਵਰਗੀਆਂ ਲੋੜੀਂਦੀਆਂ ਸਾਰੀਆਂ ਹੰਗਾਮੀ ਸੇਵਾਵਾਂ ਮੌਜੂਦ ਹਨ।

ਇਨ੍ਹਾਂ ਕੇਂਦਰਾਂ ਵਿੱਚ ਦਾਖਲ ਮਰੀਜ਼ਾਂ ਨੂੰ ਦਿਨ ਵਿੱਚ ਤਿੰਨ ਵਾਰ ਖਾਣਾ ਦੇਣ ਤੋਂ ਇਲਾਵਾ ਦੋ ਵਾਰ ਚਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ਮਰੀਜ਼ਾਂ ਦੀ ਦਿਨ ਵਿੱਚ ਤਿੰਨ ਵਾਰ ਜਾਂਚ ਵੀ ਹੁੰਦੀ ਹੈ।

ਮਰੀਜ਼ ਦੀ ਸਿਹਤ ਖਰਾਬ ਹੋਣ ਦੀ ਸਥਿਤੀ ਨਾਲ ਨਿਪਟਣ ਲਈ ਇਨ੍ਹਾਂ ਕੇਂਦਰਾਂ ਵਿੱਚ ਐਂਬੂਲੈਂਸ ਸਮੇਤ ਸਾਰੇ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਲੋੜ ਪੈਣ ‘ਤੇ ਮਰੀਜ਼ਾਂ ਨੂੰ ਤੁਰੰਤ ਵੱਡੇ ਕੇਂਦਰ ਵਿੱਚ ਲਿਜਾਇਆ ਜਾ ਸਕੇ।

ਮਨੋਵਿਗਿਆਨਕ ਅਤੇ ਆਨਲਾਈਨ ਸਲਾਹ ਲੈਣ ਲਈ ਸਮਰਪਿਤ ਹੈਲਪਲਾਈਨ ਨੰਬਰ 104, 0172-2920074, 1800-180-4104 ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਈ-ਸੰਜੀਵਨੀ ਪੋਰਟਲ ਵੀ ਸਹਾਇਤਾ ਲਈ ਉਪਲਬਧ ਹੈ।

CAPT AMARINDER GOVT OPENS COVID CARE CENTRES FOR UNDER-60 MILD/ASYMPTOMATIC CASES IN 10 DISTRICTS

SIMILAR CENTRES TO BE MADE FUNCTIONAL SOON IN REMAINING 12 DISTRICTS TO AUGMENT CAPACITY

ਪੰਜਾਬੀ ਵਿੱਚ ਪੜ੍ਹੋ: ਕਲਿੱਕ ਕਰੋ

The Captain Amarinder Singh led Punjab Government has augmented its Covid care capacity for mild asymptomatic cases, under 60 years of age, with operationalisation of new Level-1 Covid Care Centres (CCCs) with total capacity of 7520 beds in 10 Districts. Similar centres, with 100 beds each, would be opened soon in the remaining 12 districts.

          The new CCCs already made functional with various bed capacities in 10 districts are: Jalandhar (1000), Amritsar (1000), Patiala (470), Bathinda (950), Ludhiana (1200), Sangrur (800), S.A.S. Nagar, Mohali (500 bed capacity at Gian Sagar Hospital and 1000 bed capacity at Chandigarh University), Pathankot (400), Fazilka (100) and Faridkot (100).

          These centres are running in Meritorious Schools or other institutions to the capacity of 7000 beds which can be enhanced to 28000 beds if the cases surge further. They are being managed by District Administrations and Health Department, and are being used to keep positive patients having none of any symptoms, and without any co-morbidity like chronic diseases such as diabetes and hypertension, in isolation.

          The centres are equipped with excellent bed infrastructure with adequate sanitation and security facilities, which are being monitored by Doctors, Nurses, Pharmacists, Hospital Administrators and Counsellors round the clock. They have all the necessary emergency services such as oxygen, ECG, medical supplies etc.

          All the patients admitted in these centers are being provided three meals, besides tea twice a day. They are monitored three times a day.

          In order to meet any exigency due to deteriorating condition of a patient, elaborate arrangements including a dedicated ambulance are in place in these centres so that patients can be shifted to higher level centres if needed.

          Dedicated helpline numbers 104, 0172-2920074, 1800-180-4104 are also available for Psychological and online tele-consultations, and these are displayed at prominent places of the centres. The e-sanjeevani portal is also available for help.

ਪੰਜਾਬ ‘ਚ ਘਰੇਲੂ ਏਕਾਂਤਵਾਸ ਅਤੇ ਰੈਸਟੋਰੈਂਟ/ਖਾਣ ਪੀਣ ਵਾਲੀਆਂ ਥਾਵਾਂ ‘ਤੇ ਸਮਾਜਿਕ ਦੂਰੀ ਦਾ ਉਲੰਘਣ ਕਰਨ ਵਾਲੇ ਨੂੰ 5000 ਰੁਪਏ ਜੁਰਮਾਨਾ ਹੋਵੇਗਾ

ਕੈਪਟਨ ਅਮਰਿੰਦਰ ਸਿੰਘ ਨੇ ਇਕੱਠਾਂ ਵਿੱਚ ਸਮਾਜਿਕ ਦੂਰੀ ਦੀਆਂ ਬੰਦਿਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਵੀ 10000 ਰੁਪਏ ਜੁਰਮਾਨਾ ਕਰਨ ਦਾ ਐਲਾਨ ਕੀਤਾ

ਧਾਰਮਿਕ ਸੰਸਥਾਵਾਂ ਦੇ ਮੁਖੀਆਂ ਤੇ ਪ੍ਰਬੰਧਕਾਂ ਨੂੰ ਧਾਰਮਿਕ ਸਥਾਨਾਂ ‘ਤੇ ਸਾਰੇ ਕੋਵਿਡ ਸੁਰੱਖਿਆ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ

ਮੁੱਖ ਸਕੱਤਰ ਤੇ ਸਿਹਤ ਮਾਹਿਰਾਂ ਨੂੰ ਸੂਬੇ ਵਿੱਚ ਦੋ ਹੋਰ ਪਲਾਜ਼ਮਾ ਬੈਂਕ ਸਥਾਪਤ ਕਰਨ ਬਾਰੇ ਰੂਪ-ਰੇਖਾ ਉਲੀਕਣ ਲਈ ਕਿਹਾ

READ IN ENGLISH: CLICK HERE

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਐਲਾਨੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਘਰੇਲੂ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਕੋਵਿਡ ਮਰੀਜ਼ਾਂ ਨੂੰ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਸੂਬੇ ਵਿੱਚ ਇਸ ਵੇਲੇ 951 ਮਰੀਜ਼ ਘਰੇਲੂ ਏਕਾਂਤਵਾਸ ਵਿੱਚ ਹਨ।

ਮੁੱਖ ਮੰਤਰੀ ਨੇ ਸੂਬੇ ਵਿੱਚ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਬੰਦਿਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਵਾਸਤੇ ਰੈਸਟੋਰੈਂਟ ਅਤੇ ਖਾਣ ਪੀਣ ਵਾਲੀਆਂ ਵਪਾਰਕ ਥਾਵਾਂ ‘ਤੇ ਸਮਾਜਿਕ ਵਿੱਥ ਦੀ ਉਲੰਘਣਾ ਕਰਨ ਵਾਲਿਆਂ ਲਈ ਵੀ 5000 ਰੁਪਏ ਜੁਰਮਾਨਾ ਕਰਨ ਦਾ ਐਲਾਨ ਕੀਤਾ।

ਸੂਬੇ ਵਿੱਚ ਕੋਵਿਡ ਦੀ ਸਥਿਤੀ ਅਤੇ ਇਸ ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕਰਨ ਲਈ ਸੱਦੀ ਵੀਡਿਓ ਕਾਨਫਰੰਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਕੱਠਾਂ ਦੌਰਾਨ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੇ ਅਤੇ ਤੈਅ ਸ਼ੁਦਾ ਗਿਣਤੀ ਤੋਂ ਵੱਧ ਇਕੱਠ ਕਰਨ ਵਾਲਿਆਂ ‘ਤੇ 10000 ਰੁਪਏ ਜੁਰਮਾਨਾ ਕੀਤਾ ਜਾਵੇਗਾ।

ਅੱਜ ਐਲਾਨੇ ਗਏ ਜੁਰਮਾਨੇ/ਦੰਡ ਪਹਿਲੇ ਐਲਾਨੇ ਗਏ ਜੁਰਮਾਨਿਆਂ ਤੋਂ ਵੱਖ ਹੋਣਗੇ। ਮਈ ਮਹੀਨੇ ਵਿੱਚ ਜਨਤਕ ਥਾਵਾਂ ‘ਤੇ ਮਾਸਕ ਨਾ ਪਹਿਨਣ ਉਤੇ 500 ਰੁਪਏ ਜੁਰਮਾਨਾ, ਘਰੇਲੂ ਏਕਾਂਤਵਾਸ ਦੀਆਂ ਹਦਾਇਤਾਂ ਦੇ ਉਲੰਘਣ ‘ਤੇ 200 ਰੁਪਏ ਅਤੇ ਜਨਤਕ ਥਾਵਾਂ ‘ਤੇ ਥੁੱਕਣ ‘ਤੇ 500 ਰੁਪਏ ਜੁਰਮਾਨਾ ਲਾਉਣ ਦਾ ਐਲਾਨ ਕੀਤਾ ਗਿਆ ਸੀ।

ਮੌਜੂਦਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੁਕਾਨਾਂ/ਵਪਾਰਕ ਥਾਵਾਂ ਨੂੰ ਸਮਾਜਿਕ ਦੂਰੀ ਦੀ ਉਲੰਘਣਾ ਕਰਨ ‘ਤੇ 2000 ਰੁਪਏ ਜੁਰਮਾਨਾ ਅਦਾ ਕਰਨਾ ਪਵੇਗਾ ਜਦਕਿ ਬੱਸਾਂ ਅਤੇ ਕਾਰਾਂ ਵਿੱਚ ਅਜਿਹੀ ਉਲੰਘਣਾ ਕਰਨ ‘ਤੇ ਕ੍ਰਮਵਾਰ 3000 ਰੁਪਏ ਅਤੇ 2000 ਰੁਪਏ ਜੁਰਮਾਨਾ ਭਰਨਾ ਪਵੇਗਾ ਅਤੇ ਆਟੋ-ਰਿਕਸ਼ਾ/ਦੋ-ਪਹੀਆ ਵਾਹਨਾਂ ਦੇ ਸਬੰਧ ਵਿੱਚ 500 ਰੁਪਏ ਜੁਰਮਾਨਾ ਦੇਣਾ ਹੋਵੇਗਾ।
ਸੂਬਾ ਭਰ ਵਿੱਚ ਉਲੰਘਣਾ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਦੌਰਾਨ ਹੋਰ ਜੁਰਮਾਨਿਆਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਮੁਤਾਬਕ ਮਾਸਕ ਨਾ ਪਹਿਨਣ ਲਈ ਰੋਜ਼ਾਨਾ ਲਗਪਗ 5000 ਚਲਾਨ ਕੱਟੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਮਾਸਕ ਪਹਿਨਣਾ ਲਾਜ਼ਮੀ ਕਰਨ ਦੇ ਅਮਲ ਨੂੰ ਸਖਤੀ ਨਾਲ ਯਕੀਨੀ ਬਣਾਉਣ ਲਈ ਕਰੜੇ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।

ਮੁੱਖ ਮਤੰਰੀ ਨੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਅਤੇ ਪ੍ਰਬੰਧਕਾਂ ਨੂੰ ਸੂਬੇ ਵਿੱਚ ਧਾਰਮਿਕ ਥਾਵਾਂ ‘ਤੇ ਮਾਸਕ ਪਹਿਨਣ ਸਮੇਤ ਕੋਵਿਡ ਸਬੰਧੀ ਹੋਰ ਸੁਰੱਖਿਆ ਉਪਾਵਾਂ ਅਤੇ ਸਮਾਜਿਕ ਦੂਰੀ ਦੀਆਂ ਬੰਦਿਸ਼ਾਂ ਦੇ ਪਾਲਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਧਾਰਮਿਕ ਸ਼ਖਸੀਅਤਾਂ ਨੂੰ ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਥਾਵਾਂ ਰਾਹੀਂ ਆਵਾਜ਼ਾਂ ਦੇ ਕੇ ਇਸ ਸਬੰਧ ਵਿੱਚ ਲੋਕਾਂ ਨੂੰ ਜਾਗੂਰਕ ਕਰਨ ਦੀ ਵੀ ਅਪੀਲ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਯੂਨੀਅਨਾਂ ਨੂੰ ਇਕ ਵਾਰ ਫੇਰ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁੱਧ ਸੜਕਾਂ ‘ਤੇ ਰੋਸ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਨੂੰ ਦੁਹਰਾਉਂਦਿਆਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਅਜਿਹੇ ਅੰਦੋਲਨ ਮੁਲਤਵੀ ਕਰਨ ਲਈ ਆਖਿਆ।

ਇਕ ਹੋਰ ਉਪਰਾਲਾ ਕਰਦਿਆਂ ਮੁੱਖ ਮੰਤਰੀ ਨੇ ਬੱਸ ਅੱਡਿਆਂ ਆਦਿ ਵਰਗੀਆਂ ਸਾਂਝੀਆਂ ਥਾਵਾਂ ‘ਤੇ ਮਾਸਕ ਮੁਹੱਈਆ ਕਰਵਾਉਣ ਵਾਲੀਆਂ ਮਸ਼ੀਨਾਂ ਲਾਉਣ ਦੇ ਹੁਕਮ ਦਿੱਤੇ।

ਇਸ ਦੌਰਾਨ ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸਿਹਤ ਮਾਹਿਰਾਂ ਨੂੰ ਫਰੀਦਕੋਟ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ ਪਲਾਜ਼ਮਾ ਬੈਂਕਾਂ ਸਥਾਪਤ ਕਰਨ ਲਈ ਰੂਪ-ਰੇਖਾ ਉਲੀਕਣ ਦੇ ਨਿਰਦੇਸ਼ ਦਿੱਤੇ ਜਦਕਿ ਪਟਿਆਲਾ ਵਿੱਚ ਸੂਬੇ ਦੀ ਪਹਿਲੀ ਪਲਾਜ਼ਮਾ ਬੈਂਕ ਦਾ ਉਦਘਾਟਨ 21 ਜੁਲਾਈ ਨੂੰ ਕੀਤਾ ਜਾ ਚੁੱਕਾ ਹੈ। ਇਸ ਦੇ ਉਦਘਾਟਨ ਦੇ ਪਹਿਲੇ ਦਿਨ ਹੀ ਚਾਰ ਦਾਨੀਆਂ ਨੇ ਬੈਂਕ ਨੂੰ ਆਪਣਾ ਪਲਾਜ਼ਮਾ ਦਿੱਤਾ।

ਉਨ੍ਹਾਂਨੇ ਕੋਵਿਡ ਦੇ ਇਲਾਜ ਉਪਰੰਤ ਸਿਹਤਯਾਬ ਹੋ ਚੁੱਕੇ ਵਿਅਕਤੀਆਂ ਨੂੰ ਇਸ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਆਪਣਾ ਪਲਾਜ਼ਮਾ ਦੇਣ ਲਈ ਅਪੀਲ ਕੀਤੀ। ਮੁੱਖ ਸਕੱਤਰ ਵੱਲੋਂ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਆਈ.ਏ.ਐਸ ਅਤੇ ਪੀ.ਸੀ.ਐਸ ਅਫਸਰ ਜੋ ਸਿਹਤਯਾਬ ਹੋ ਚੁੱਕੇ ਹਨ, ਨੂੰ ਵੀ ਆਪਣਾ ਪਲਾਜ਼ਮਾ ਦੇ ਕੇ ਹੋਰਨਾਂ ਦੀ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਹੋਮ ਗਾਰਡਜ਼ ਦੇ ਜਵਾਨ ਸਮੇਤ ਤਿੰਨ ਪੁਲੀਸ ਕਰਮੀਆਂ ਵੱਲੋਂ ਪਟਿਆਲਾ ਅਤੇ ਡੀ.ਐਮ.ਸੀ ਵਿਖੇ ਆਪਣਾ ਪਲਾਜ਼ਮਾ ਦਿੱਤਾ ਗਿਆ ਹੈ।

ਸੂਬੇ ਅੰਦਰ ਕੋਵਿਡ ਦੇ ਵਧ ਰਹੇ ਕੇਸਾਂ ਜੋ 11301 ਤੱਕ ਪਹੁੰਚ ਗਏ ਹਨ ਅਤੇ 269 ਹੋਈਆਂ ਮੌਤਾਂ ਬਾਰੇ ਚਿੰਤਾ ਜ਼ਾਹਰ ਰਕਦਿਆਂ ਮੁੱਖ ਮੰਤਰੀ ਵੱਲੋਂ ਮੁਕੰਮਲ ਸਾਵਧਾਨੀ ਲਈ ਸੱਦਾ ਦਿੰਦਿਆਂ ਡੀ.ਜੀ.ਪੀ ਨੂੰ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਏ ਜਾਣ ਲਈ ਨਿਰਦੇਸ਼ ਦਿੱਤੇ ਗਏ। ਬਠਿੰਡਾ ਜ਼ਿਲ੍ਹੇ ਦੇ ਨਥਾਣਾ ਪੁਲੀਸ ਥਾਣੇ ਦੇ 28 ਕਰਮੀਆਂ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਬੁਖਾਰ ਜਾਂ ਫਲੂ ਵਰਗੇ ਲੱਛਣਾਂ ਵਾਲੇ ਮੁਲਾਜ਼ਮਾਂ ਨੂੰ ਦਫਤਰ ਨਾ ਆਉਣ ਦੀ ਸਲਾਹ ਦਿੱਤੀ ਅਤੇ ਆਪਣੇ ਟੈਸਟ ਜਲਦ ਤੋਂ ਜਲਦ ਕਰਵਾਉਣ ਲਈ ਆਖਿਆ। ਪੰਜਾਬ ਪੁਲੀਸ ਮੁਖੀ ਨੇ ਕਿਹਾ ਕਿ ਸਾਰੇ 28 ਪੁਲੀਸ ਕਰਮੀ ਕੁਝ ਦਿਨ ਪਹਿਲਾਂ ਕਰੋਨਾ ਪਾਜ਼ੇਟਿਵ ਪਾਏ ਗਏ ਇਕ ਸਹਾਇਕ ਸਬ ਇੰਸਪੈਕਟਰ ਦੇ ਮੁੱਢਲੇ ਸੰਪਰਕ ਵਾਲੇ ਸਨ।

ਸੂਬਾ ਪੁਲੀਸ ਮੁਖੀ ਨੇ ਮੀਟਿੰਗ ਦੌਰਾਨ ਅੱਗੇ ਦੱਸਿਆ ਕਿ ਅਜਿਹਾ ਹੀ ਇਕ ਮਾਮਲਾ ਲਹਿਰਾ ਸਬ ਡਿਵੀਜ਼ਨ ਦਾ ਸਾਹਮਣੇ ਆਇਆ ਹੈ ਜਿੱਥੇ ਲਹਿਰਾ ਪੁਲੀਸ ਥਾਣੇ, ਦੋ ਪੁਲੀਸ ਚੌਕੀਆਂ ਅਤੇ ਡੀ.ਐਸ.ਪੀ. ਆਫਿਸ ਦੇ ਇਸੇ ਹਫਤੇ ਦੋ ਤਿੰਨ ਦਿਨ ਪਹਿਲਾਂ ਕੁੱਲ 33 ਪੁਲੀਸ ਕਰਮੀ (ਕੁੱਲ ਸਟਾਫ ਦਾ 40 ਫੀਸਦ) ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਖੜਕਾਂ ਕੈਂਪਸ, ਜਿੱਥੇ ਕਰੋਨਾ ਵੱਡੇ ਪੈਮਾਨੇ ‘ਤੇ ਫੈਲਿਆ, ਵਿਖੇ 723 ਨਮੂਨਿਆਂ ਦੀਆਂ ਹੁਣ ਤੱਕ ਪ੍ਰਾਪਤ ਟੈਸਟ ਰਿਪੋਰਟਾਂ ਵਿਚੋਂ 126 ਕੇਸ ਸਾਹਮਣੇ ਆਏ ਹਨ। 133 ਕੇਸਾਂ ਦੇ ਨਤੀਜੇ ਹਾਲੇ ਆਉਣੇ ਹਨ ਜਦੋਂਕਿ 127 ਦੇ ਸੈਂਪਲ ਹਾਲੇ ਲਏ ਜਾਣੇ ਹਨ। ਸਾਰੇ ਪਾਜ਼ੇਟਿਵ ਕੇਸ ਬਿਨਾਂ ਲੱਛਣਾਂ ਵਾਲੇ ਸਨ ਅਤੇ ਇਲਾਜ ਲਈ ਬੀ.ਐਸ.ਐਫ ਹੈਡਕੁਆਰਟਰ ਜਲੰਧਰ ਵਿਖੇ ਕੋਵਿਡ ਇਲਾਜ ਕੇਂਦਰ ਵਿਖੇ ਭੇਜ ਦਿੱਤੇ ਗਏ ਹਨ।

ਜਲੰਧਰ ਅਤੇ ਲੁਧਿਆਣਾ ਵਿਖੇ ਪਾਜ਼ੇਟਿਵ ਕੇਸਾਂ ਦੀ ਦਰ ਜ਼ਿਆਦਾ ਹੋਣ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਇਨ੍ਹਾਂ ਜ਼ਿਲ੍ਹਿਆਂ ਵਿੱਚ ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਨਿਗਰਾਨੀ ਅਤੇ ਟੈਸਟਿੰਗ ਵਧਾਉਣ ਲਈ ਨਿਰਦੇਸ਼ ਦਿੱਤੇ ਗਏ। ਡਾ. ਕੇ.ਕੇ.ਤਲਵਾੜ ਨੇ ਮੀਟਿੰਗ ਦੌਰਾਨ ਦੱਸਿਆ ਕਿ ਮੌਜੂਦਾ ਸਮੇਂ ਜਲੰਧਰ ਵਿਖੇ ਸੂਬੇ ਅੰਦਰ ਸਭ ਤੋਂ ਵਧੇਰੇ 18 ਮਾਈਕਰੋ ਸੀਮਤ ਜ਼ੋਨ ਹਨ।

ਮੁੱਖ ਮੰਤਰੀ ਨੇ ਅਨਲੌਕ 2.0 ਦੌਰਾਨ ਫਿਲਮਾਂ ਤੇ ਸੰਗੀਤਕ ਵੀਡਿਓ ਸ਼ੂਟਿੰਗ ਲਈ ਵਿਸਥਾਰਤ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਵਾਨਗੀ ਦਿੱਤੀ

ਹਦਾਇਤਾਂ ਅਨੁਸਾਰ ਸ਼ੂਟਿੰਗ ਵਾਲੇ ਸਥਾਨ ‘ਤੇ 50 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ, ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਹੋਵੇਗੀ

READ IN ENGLISH: CLICK HERE

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਵਿੱਚ ਅਨਲੌਕ 2.0 ਦੌਰਾਨ ਫਿਲਮਾਂ/ਸੰਗੀਤਕ ਵੀਡਿਓਜ਼ ਦੀਆਂ ਸ਼ੂਟਿੰਗ ਲਈ ਵਿਸਥਾਰਤ ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ। ਹਦਾਇਤਾਂ ਅਨੁਸਾਰ ਸ਼ੂਟਿੰਗ ਵਾਲੇ ਸਥਾਨ ‘ਤੇ 50 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਣਗੇ ਅਤੇ ਕੋਵਿਡ ਇਹਤਿਆਤ ਦੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਨੀ ਯਕੀਨੀ ਹੋਵੇਗੀ।

ਫਿਲਮ ਤੇ ਸੰਗੀਤਕ ਸਨਅਤ ਦੇ ਨੁਮਾਇੰਦਿਆਂ ਦੇ ਵਫਦ ਵੱਲੋਂ ਫਿਲਮਾਂ ਤੇ ਗਾਣਿਆਂ ਦੇ ਫਿਲਮਾਂਕਣ ਲਈ ਆਗਿਆ ਲੈਣ ਸਬੰਧੀ ਮੁੱਖ ਮੰਤਰੀ ਕੋਲ ਕੀਤੀ ਮੰਗ ਤੋਂ ਬਾਅਦ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਇਸ ਸਬੰਧੀ ਸਪੱਸ਼ਟ ਹਦਾਇਤਾਂ ਜਾਰੀ ਕਰਨ ਲਈ ਕਿਹਾ ਸੀ।

ਮੁੱਖ ਮੰਤਰੀ ਵੱਲੋਂ ਅੱਜ ਪ੍ਰਵਾਨਗੀ ਦੇਣ ਤੋਂ ਬਾਅਦ ਵਿਸ਼ੇਸ਼ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ ਨੇ ਸੂਬੇ ਵਿੱਚ ਫਿਲਮਾਂ/ਸੰਗੀਤਕ ਵੀਡਿਓ ਫਿਲਮਾਂਕਣ ਲਈ ਸ਼ਰਤਾਂ ਸਹਿਤ ਆਗਿਆ ਦੇਣ ਸਬੰਧੀ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ। ਸ਼ੂਟਿੰਗ ਲਈ ਆਗਿਆ ਲੈਣ ਵਾਸਤੇ ਡਿਪਟੀ ਕਮਿਸ਼ਨਰ ਨੂੰ ਬਿਨੈ ਪੱਤਰ ਦੇਣਾ ਹੋਵੇਗਾ ਜਿਸ ਵਿੱਚ ਸ਼ੂਟਿੰਗ ਸਥਾਨ ਦਾ ਵੇਰਵਾ, ਦਿਨਾਂ ਦੀ ਗਿਣਤੀ, ਆਗਿਆ ਦਾ ਸਮਾਂ ਆਦਿ ਲਿਖਣਾ ਹੋਵੇਗਾ। ਡਿਪਟੀ ਕਮਿਸ਼ਨਰ ਪੁਲਿਸ ਅਧਿਕਾਰੀਆਂ ਨਾਲ ਸਲਾਹ ਤੋਂ ਬਾਅਦ ਆਗਿਆ ਦੇਵੇਗਾ ਅਤੇ ਆਗਿਆ ਦੀ ਕਾਪੀ ਅੱਗੇ ਜਾਣਕਾਰੀ ਤੇ ਲੋੜੀਂਦੀ ਕਾਰਵਾਈ ਵਾਸਤੇ ਪੁਲਿਸ ਕਮਿਸ਼ਨਰ/ਐਸ.ਐਸ.ਪੀ. ਨੂੰ ਭੇਜੀ ਜਾਵੇਗੀ।

ਹਦਾਇਤਾਂ ਅਨੁਸਾਰ ਸ਼ੂਟਿੰਗ ਦੌਰਾਨ ਮੌਕੇ ‘ਤੇ ਕੁੱਲ 50 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ ਅਤੇ ਇਹ ਘੱਟੋ-ਘੱਟ ਸੰਭਵ ਸਮੇਂ ਵਿੱਚ ਕੀਤੀ ਜਾਣੀ ਚਾਹੀਦੀ ਹੈ। ਸ਼ੂਟਿੰਗ ਸਬੰਧਤ ਵਿਅਕਤੀਆਂ ਦੀ ਥਰਮਲ ਸਕੈਨਿੰਗ ਤੋਂ ਬਾਅਦ ਹੀ ਸ਼ੁਰੂ ਹੋ ਸਕੇਗੀ ਅਤੇ ਕਿਸੇ ਵਿੱਚ ਬਿਮਾਰੀ ਦਾ ਕੋਈ ਲੱਛਣ ਨਾ ਪਾਏ ਜਾਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ।

ਸ਼ੂਟਿੰਗ ਸਥਾਨ ਨੂੰ ਸੈਨੀਟਾਈਜ਼ ਕੀਤਾ ਜਾਵੇਗਾ ਅਤੇ ਸਾਬਣ ਤੇ ਪਾਣੀ ਦਾ ਪੂਰਾ ਪ੍ਰਬੰਧ ਹੋਵੇਗਾ। ਸਾਰਿਆਂ ਨੂੰ ਨਿਰੰਤਰ ਹੱਥ ਧੋਣੇ ਪੈਣਗੇ। ਕੈਮਰੇ ਦਾ ਸਾਹਮਣਾ ਕਰਨ ਵਾਲਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮਾਸਕ ਪਹਿਨਣਾ ਅਤੇ ਸਮਾਜਿਕ ਵਿੱਥ ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।

ਭੀੜ ਨੂੰ ਰੋਕਣ ਲਈ ਢੁੱਕਵੀਂ ਗਿਣਤੀ ਵਿੱਚ ਕਨਾਤਾਂ ਆਦਿ ਦੀ ਵਿਵਸਥਾ ਕਰਨੀ ਹੋਵੇਗੀ ਅਤੇ ਨਿੱਜੀ ਸੁਰੱਖਿਆ ਕਰਮੀਆਂ ਵੱਲੋਂ ਭੀੜ ਨੂੰ ਕੰਟਰੋਲ ਕਰਨਾ ਯਕੀਨੀ ਬਣਾਉਣਾ ਹੋਵੇਗਾ।