ਪਰਾਲ਼ੀ ਨਾ ਜਲਾਈਂ ਵੀਰਾ: ਰਾਮਪੁਰਾ ਦਾ ਕਿਸਾਨ ਦਰਸ਼ਨ ਸਿੰਘ ਸਿੱਧੂ ਬਣਇਆ ਕਿਸਾਨਾਂ ਲਈ ਰਾਹ ਦਸੇਰਾ

  • 2011 ਤੋਂ 35 ਏਕੜ ਜ਼ਮੀਨ ਵਿਚ ਬਿਨਾਂ ਝੋਨੇ ਦੀ ਨਾੜ/ਪਰਾਲੀ ਜਲਾਏ ਕਰ ਰਿਹਾ ਹੈ ਪ੍ਰਬੰਧਨ
  • ਐਸ.ਐਮ.ਐਸ. ਕੰਬਾਇਨ ਨਾਲ ਵਾਢੀ ਕਰਕੇ, ਚਾਪਰ ਨਾਲ ਪਰਾਲੀ ਕੁਤਰੀ ਅਤੇ ਤਵੀਆਂ ਫੇਰ ਕੇ ਖੇਤ ਅਗਲੀ ਫ਼ਸਲ ਲਈ ਕੀਤਾ ਤਿਆਰ


ਬਠਿੰਡਾ ਜ਼ਿਲ੍ਹੇ ਦੇ ਰਾਮਪੁਰ ਦਾ ਕਿਸਾਨ ਦਰਸ਼ਨ ਸਿੰਘ ਸਿੱਧੂ ਪਿਛਲੇ 7 ਸਾਲਾਂ ਤੋਂ ਝੋਨੇ ਦੀ ਨਾੜ/ਪਰਾਲੀ ਨੂੰ ਅੱਗ ਲਗਾਏ ਬਿਨਾਂ ਆਪਣੇ 35 ਏਕੜ ਖੇਤਾਂ ਵਿਚ ਨਾ ਸਿਰਫ਼ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਿਹਾ ਹੈ ਬਲਕਿ ਆਪਣੀ ਖੇਤੀ ਦੀ ਲਾਗਤ ਘਟਾ ਕੇ ਉਸ ਨੇ ਆਪਣੇ ਖ਼ਰਚੇ ਘਟਾਏ ਹਨ।

2. Darshan Singh Brarਕੁਦਰਤ ਦੀ ਸਾਂਭ ਸੰਭਾਲ ਕਰਦਿਆਂ ਸ਼੍ਰੀ ਦਰਸ਼ਨ ਸਿੰਘ ਨੇ ਝੋਨੇ ਦੀ 126 ਵਰਾਇਟੀ ਅਤੇ ਲਾਜਵਾਬ ਬਾਸਮਤੀ ਲਗਾਏ ਹਨ। ਜਿੱਥੇ 126 ਵਰਾਇਟੀ ਦੀਆਂ ਜੜਾਂ ਸੰਘਣੀਆਂ ਹੁੰਦੀਆਂ ਹਨ ਉੱਥੇ ਹੀ ਲਾਜਵਾਬ ਬਾਸਮਤੀ ਵਰਾਇਟੀ ਦੀ ਜੜਾਂ ਵਿਰਲੀਆਂ ਹਨ। ਉਨਾਂ ਦੱਸਿਆ ਕਿ ਕੁਝ ਕਿਸਾਨਾਂ ਨੂੰ ਸੰਘਣੀ ਜੜਾਂ ਵਾਲੇ ਝੋਨੇ ਦੀ ਕਟਾਈ ਸਮੇਂ ਸਮੱਸਿਆ ਆ ਰਹੀ ਹੈ ਜਿਸ ਦਾ ਹੱਲ ਐਸ.ਐਮ.ਐਸ. ਕੰਬਾਇਨ ਹੈ। 

ਸ਼੍ਰੀ ਸਿੱਧੂ ਨੇ 1 ਜੂਨ ਨੂੰ 126 ਵਰਾਇਟੀ ਦੀ ਪਨੀਰੀ ਲਗਾਈ ਸੀ ਅਤੇ 15 ਜੂਨ ਨੂੰ ਲਾਜਵਾਬ ਬਾਸਮਤੀ ਦੀ ਪਨੀਰੀ ਲਗਾਈ ਸੀ। ਉਨਾਂ 10 ਅਕਤੂਬਰ ਤੱਕ ਦੋਨੋਂ ਵਰਾਇਟੀਆਂ ਦੀ ਵਾਢੀ ਕਰਕੇ ਆਪਣਾ ਖੇਤ ਅਗਲੀ ਫ਼ਸਲ ਲਈ ਤਿਆਰ ਕਰ ਲਿਆ ਹੈ। ਵਾਢੀ ਲਈ ਉਨਾਂ ਐਸ.ਐਮ.ਐਸ. ਲੱਗੀ ਕੰਬਾਇਨ ਦਾ ਇਸਤੇਮਾਲ ਕੀਤਾ। ਕਟਾਈ ਤੋਂ ਬਾਅਦ ਚਾਪਰ ਦਾ ਇਸਤੇਮਾਲ ਕਰਦਿਆਂ ਪਰਾਲੀ ਨੂੰ ਬਰੀਕ ਕੁਤਰ ਦਿੱਤਾ। ਇਸ ਪਿੱਛੋਂ ਸਾਰੇ ਖੇਤ ਨੂੰ ਤਵੀਆਂ ਨਾਲ ਵਾਹ ਕੇ ਜ਼ਮੀਨ ਵਿਚ ਪਰਾਲੀ ਨੂੰ ਮਿਲਾ ਦਿੱਤਾ। ਇਸ ਨਾਲ ਬਹੁਮੁੱਲੀ ਖਾਦ ਮੁਫ਼ਤ ਮਿਲੀ ਅਤੇ ਵਾਤਾਵਰਣ ਵੀ ਗੰਦਲਾ ਨਹੀਂ ਹੋਇਆ। ਇਹ ਪਰਾਲੀ ਅਗਲੇ 1 ਮਹੀਨੇ ਤੱਕ ਖੇਤਾਂ ਵਿਚ ਮਿਲ ਕੇ ਖਾਦ ਦੇ ਰੂਪ ਵਿਚ ਤਬਦੀਲ ਹੋ ਜਾਵੇਗੀ। 

ਉਨਾਂ ਦੱਸਿਆ ਕਿ ਜਿੱਥੇ ਪਿਛਲੇ 7 ਸਾਲਾਂ ਵਿੱਚ ਉਨਾਂ ਦੀ ਮਿੱਟੀ ਦੀ ਉਪਜਊ ਸ਼ਕਤੀ ਵਧੀ ਹੈ ਉੱਥੇ ਹੀ ਝੋਨੇ ਨੂੰ ਕੀੜੇ ਮਾਰ ਦਵਾਈਆਂ ਦੀ ਲੋੜ ਬਹੁਤ ਘੱਟ ਪੈਂਦੀ ਹੈ ਇਸ ਸੀਜ਼ਨ ਦੌਰਾਨ ਉਨਾਂ ਵਲੋਂ  ਝੋਨੇ ਵਿੱਚ ਇੱਕ ਵਾਰ ਕੀੜੇ ਮਾਰ ਦਵਾਈ ਦਾ ਉਪਯੋਗ ਕੀਤਾ ਗਿਆ ਹੈ। ਝੋਨੇ ਤੋਂ ਬਾਅਦ ਸ਼੍ਰੀ ਸਿੱਧੂ ਆਲੂ ਬੀਜਦੇ ਹਨ ਅਤੇ ਇਸ ਸਾਲ 14 ਏਕੜ ਵਿੱਚ ਕਣਕ ਦੀ ਵੀ ਕਾਸ਼ਤ ਕਰਨਗੇ ਜਿੱਥੇ ਆਮ ਜਿੰਮੀਦਾਰ ਆਲੂਆਂ ਦੀ ਕਾਸ਼ਤ ਵਿਚ ਪ੍ਰਤੀ ਏਕੜ 3 ਤੋਂ 4 ਗੱਟੇ ਯੂਰੀਆ ਦੀ ਵਰਤੋਂ ਕਰਦੇ ਹਨ ਉੱਥੇ ਸ਼੍ਰੀ ਸਿੱਧੂ ਨੇ ਪਿਛਲੇ ਸਾਲ ਆਲੂ ਦੀ ਫ਼ਸਲ ਵਿਚ ਪ੍ਰਤੀ ਏਕੜ 7 ਕਿਲੋ ਯੂਰੀਆ ਦੀ ਵਰਤੋਂ ਕਰਕੇ ਹੋਰਨਾਂ ਕਿਸਾਨਾਂ ਨਾਲੋਂ ਵੱਧ ਝਾੜ ਪ੍ਰਾਪਤ ਕੀਤਾ। ਇਸੇ ਤਰਾਂ ਸ਼੍ਰੀ ਸਿੱਧੂ ਅਪ੍ਰੈਲ ਤੱਕ ਆਪਣੇ ਖੇਤਾਂ ਵਿਚ ਸਬਜ਼ੀਆਂ ਵੀ ਲਗਾਉਂਦੇ ਹਨ ਜਿਸ ਵਿਚੋਂ ਚੰਗਾ ਮੁਨਾਫ਼ਾ ਹੁੰਦਾ ਹੈ।

ਉਨਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਜਲਾਉਣ ਦੀ ਬਜਾਏ ਖੇਤਾਂ ਵਿਚ ਹੀ ਮਿਲਾ ਦੇਣ ਤਾਂ ਜੋ ਪਰਾਲੀ ਦੇ ਰੂਪ ਵਿਚ ਮੁਫ਼ਤ ਮਿਲਦੀ ਖਾਦ ਨੂੰ ਬੇਕਾਰ ਨਾ ਕੀਤਾ ਜਾਵੇ ਅਤੇ ਨਾ ਹੀ ਆਬ ਹਵਾ ਗੰਦਲੀ ਕੀਤੀ ਜਾਵੇ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s