ਕਿਸਾਨ ਅਤੇ ਸੰਦ ਬਣਾਉਣ ਵਾਲੇ ਨੇ ਮਿਲ ਕੇ ਪਰਾਲੀ ਵਾਲੇ ਖੇਤ ਵਿਚ ਕਣਕ ਬਿਜਾਈ ਲਈ ਨਵੀਂ ਮਸ਼ੀਨ ਦੀ ਕੱਢੀ ਕਾਢ

  •  ਮਸ਼ੀਨ ਰੋਟਾਵੇਟਰ ਅਤੇ ਹੈਪੀਸੀਡਰ ਦਾ ਸੁਧਰਿਆ ਰੂਪ-ਜਸਵਿੰਦਰ ਸਿੰਘ
  •  ਪਰਾਲੀ ਨੂੰ ਸਾੜਨ ਤੇ ਲੱਗੇਗੀ ਰੋਕ-ਸੰਤੋਖ ਸਿੰਘ
  •  ਤਜਰਬਿਆਂ ਦਾ ਕਰ ਰਹੇ ਹਾਂ ਅਧਿਐਨ -ਬਲਜਿੰਦਰ ਸਿੰਘ


This slideshow requires JavaScript.

ਲੋੜ ਕਾਢ ਦੀ ਮਾਂ ਹੁੰਦੀ ਹੈ ਅਤੇ ਇਸ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਸ੍ਰੀ ਮੁਕਤਸਰ ਜ਼ਿਲੇ ਦੇ ਪਿੰਡ ਮਹਿਰਾਜ ਦੇ ਕਿਸਾਨ ਜਸਵਿੰਦਰ ਸਿੰਘ ਅਤੇ ਜੈਤੋ ਦੇ ਸੰਦ ਬਣਾਉਣ ਵਾਲੇ ਸੰਤੋਖ ਸਿੰਘ ਨੇ। ਇੰਨਾਂ ਨੇ ਇਕ ਅਜਿਹੀ ਮਸ਼ੀਨ ਬਣਾਈ ਹੈ ਜੋ ਰੋਟਾਵੇਟਰ ਅਤੇ ਹੈਪੀ ਸੀਡਰ ਦਾ ਸੁਮੇਲ ਹੈ ਅਤੇ ਇੰਨਾਂ ਅਨੁਸਾਰ ਇਸਦੇ ਨਤੀਜੇ ਬਹੁਤ ਚੰਗੇ ਹਨ। ਇਸ ਮਸ਼ੀਨ ਨੂੰ ਬਣਾਉਣ ਤੇ ਇੰਨਾਂ ਨੂੰ ਤਿੰਨ ਸਾਲ ਲੱਗੇ ਹਨ ਅਤੇ ਅੱਜ ਖੇਤੀਬਾੜੀ ਅਧਿਕਾਰੀਆਂ ਅਤੇ ਕਿਸਾਨਾਂ ਸਾਹਮਣੇ ਇਸਦਾ ਪ੍ਰਦਰਸ਼ਨ ਕੀਤਾ ਗਿਆ।

_DSC6105ਜਸਵਿੰਦਰ ਸਿੰਘ ਜੋ ਕਿ ਪਿੱਛਲੇ 7 ਸਾਲ ਤੋਂ ਪਰਾਲੀ ਨੂੰ ਅੱਗ ਲਗਾਏ ਬਿਨਾਂ ਇਸਦਾ ਨਿਪਟਾਰਾ ਕਰ ਰਹੇ ਹਨ ਅਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਇਸ ਕਿਸਾਨ ਦੇ ਮਨ ਵਿਚ ਸੋਚ ਸੀ ਕਿ ਅਜਿਹੀ ਮਸ਼ੀਨ ਬਣਾਈ ਜਾਵੇ ਜੋ ਪਰਾਲੀ ਵਾਲੇ ਖੇਤ ਵਿਚ ਚੱਲ ਸਕੇ ਅਤੇ ਸਿੱਧੇ ਤੌਰ ਤੇ ਕਣਕ ਦੀ ਬਿਜਾਈ ਕਰ ਸਕੇ। ਲੰਬੇ ਤਜਰਬਿਆਂ ਤੋਂ ਬਾਅਦ ਉਨਾਂ ਨੇ ਇਹ ਮਸ਼ੀਨ ਬਣਾਈ ਹੈ ਜਿਸ ਵਿਚ ਇੰਨਾਂ ਨੇ ਘੁੰਮਣਵਾਲੇ ਬਲੇਡ ਲਗਾਏ ਹਨ ਜੋ 5 ਇੰਚ ਦੀ ਡੁੰਘਾਈ ਤੱਕ ਮਿੱਟੀ ਨੂੰ ਪੁੱਟ ਕੇ ਅਤੇ ਪਰਾਲੀ ਦੇ ਕਰਚਿਆਂ ਨੂੰ ਕੱਟ ਕੇ ਮਿਲਾ ਦਿੰਦੇ ਹਨ ਅਤੇ ਇਸਤੋਂ ਬਾਅਦ ਘੁਮਾਓਦਾਰ ਤਵੀਆਂ ਨਾਲ ਕਣਕ ਦੀ ਬਿਜਾਈ ਲਈ ਪਾੜਾ ਬਣਦਾ ਹੈ ਜਿਸ ਵਿਚ ਬੀਜ ਅਤੇ ਖਾਦ ਇਹ ਮਸ਼ੀਨ ਕੇਰ ਦਿੰਦੀ ਹੈ। 
ਜਸਵਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜਮੀਨ ਦੀ ਸਿਹਤ ਤੇ ਜਿੱਥੇ ਬੁਰਾ ਅਸਰ ਹੁੰਦਾ ਹੈ ਉਥੇ ਹੀ ਇਸ ਨਾਲ ਵਾਤਾਵਰਨ ਤੇ ਵੀ ਬਹੁਤ ਮਾੜਾ ਅਸਰ ਹੁੰਦਾ ਹੈ ਅਤੇ ਲੋਕਾਂ ਲਈ ਪ੍ਰਦੁਸ਼ਣ ਵੱਡੀ ਮੁਸਕਿਲ ਬਣਦਾ ਹੈ। ਇਸ ਲਈ ਉਹ ਕਈ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਸਾੜੇ ਹੀ ਸੰਭਾਲ ਰਹੇ ਹਨ। 
ਇਸ ਨੂੰ ਬਣਾਉਣ ਵਿਚ ਸਹਿਯੋਗੀ ਜੈਤੋ ਦੇ ਸੰਤੋਖ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਦੇ ਇਸ ਸਾਲ ਕੀਤੇ ਤਜਰਬਿਆਂ ਤਹਿਤ ਕਣਕ ਬਹੁਤ ਚੰਗੀ ਪੁੰਘਰੀ ਹੈ ਅਤੇ ਇਸਦੇ ਬਲੇਡ ਪਰਾਲੀ ਨੂੰ ਸਹੀ ਤਰੀਕੇ ਨਾਲ ਕੱਟ ਕੇ ਖੇਤ ਵਿਚ ਮਿਲਾ ਦਿੰਦੇ ਹਨ। ਉਨਾਂ ਕਿਹਾਕਿ ਇਸ ਮਸ਼ੀਨ ਨੂੰ 45 ਤੋਂ 50 ਹਾਰਸ ਪਾਵਰ ਦਾ ਟਰੈਕਟਰ ਅਸਾਨੀ ਨਾਲ ਖਿੱਚ ਸਕਦਾ ਹੈ ਅਤੇ ਇਹ ਮਸ਼ੀਨ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਬਹੁਤ ਕਾਰਗਾਰ ਸਿੱਧ ਹੋਵੇਗੀ। ਮੌਕੇ ਤੇ ਹਾਜਰ ਕਿਸਾਨਾਂ ਨੇ ਮਸ਼ੀਨ ਦੀ ਕਾਰਗੁਜਾਰੀ ਤੇ ਤਸੱਲੀ ਪ੍ਰਗਟਾਈ।
ਜ਼ਿਲਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਇਸ ਮਸ਼ੀਨ ਦੇ ਤਜਰਬਿਆਂ ਨੂੰ ਵੇਖ ਰਿਹਾ ਹੈ ਅਤੇ ਪਹਿਲਾਂ ਬੀਜੀ ਕਣਕ ਠੀਕ ਤਰਾਂ ਪੁੰਘਰੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਬਿਨਾਂ ਸਾੜੇ ਇਸ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਇਸ ਸਬੰਧੀ ਕਿਸਾਨ ਜਸਵਿੰਦਰ ਸਿੰਘ ਅਤੇ ਸੰਤੋਖ ਸਿੰਘ ਹੁਰਾਂ ਦੇ ਯਤਨ ਸਲਾਘਾਯੋਗ ਹਨ। ਇਸ ਮੌਕੇ ਉਨਾਂ ਨਾਲ ਆਤਮਾ ਪ੍ਰੋਜਕਟ ਡਾਇਰੈਕਟਰ ਕਰਨਜੀਤ ਸਿੰਘ, ਡਿਪਟੀ ਪੀਡੀ ਗਗਨਦੀਪ ਸਿੰਘ ਮਾਨ, ਜਗਤਾਰ ਸਿੰਘ ਆਦਿ ਵੀ ਹਾਜਰ ਸਨ।  
Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s