14 ਅਕਤੂਬਰ ਤੋਂ ਜਲੰਧਰ ‘ਚ ਹੋਵੇਗੀ ਗਲੋਬਲ ਕਬੱਡੀ ਲੀਗ ਦੀ ਸ਼ੁਰੂਆਤ

 • ਸਮਾਪਤੀ ਸਮਾਰੋਹ ਤੇ ਫਾਈਨਲ ਮੁਹਾਲੀ ਵਿਖੇ 3 ਨਵੰਬਰ ਨੂੰ ਹੋਵੇਗਾ
 • ਜਲੰਧਰ, ਲੁਧਿਆਣਾ ਤੇ ਮੁਹਾਲੀ ਵਿਖੇ ਖੇਡੇ ਜਾਣਗੇ ਮੈਚ
 • ਖੇਡ ਮੰਤਰੀ ਨੇ ਉਚ ਪੱਧਰੀ ਮੀਟਿੰਗ ਵਿੱਚ ਲਿਆ ਪ੍ਰਬੰਧਾਂ ਦਾ ਜਾਇਜ਼ਾ
 • ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਪ੍ਰਫੁਲੱਤਾ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ-ਰਾਣਾ ਸੋਢੀ


  This slideshow requires JavaScript.

  ਪੰਜਾਬ ਸਰਕਾਰ ਵੱਲੋਂ 14 ਅਕਤੂਬਰ ਤੋਂ 3 ਨਵੰਬਰ ਤੱਕ ਗਲੋਬਲ ਕਬੱਡੀ ਲੀਗ ਕਰਵਾਈ ਜਾ ਰਹੀ ਜਿਸ ਦਾ ਉਦਘਾਟਨ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ 14 ਅਕਤੂਬਰ ਨੂੰ ਹੋਵੇਗਾ। ਪ੍ਰਾਈਵੇਟ ਸਪਾਂਸਰ ਟੁੱਟ ਬ੍ਰਦਰਜ਼ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਲੀਗ ਦੇ ਮੈਚ ਜਲੰਧਰ, ਲੁਧਿਆਣਾ ਤੇ ਮੁਹਾਲੀ ਵਿਖੇ ਕਰਵਾਏ ਜਾਣਗੇ ਅਤੇ 3 ਨਵੰਬਰ ਨੂੰ ਮੁਹਾਲੀ ਦੇ ਫੇਜ਼ 9 ਸਥਿਤ ਹਾਕੀ ਸਟੇਡੀਅਮ ਵਿਖੇ ਫਾਈਨਲ ਤੇ ਸਮਾਪਤੀ ਸਮਾਰੋਹ ਹੋਵੇਗਾ ਜਿਸ ਦੇ ਮੁੱਖ ਮਹਿਮਾਨ ਕੈਪਟਨ ਅਮਰਿੰਦਰ ਸਿੰਘ ਹੋਣਗੇ। ਇਹ ਖੁਲਾਸਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਲੀਗ ਦੇ ਪ੍ਰਬੰਧਾਂ ਲਈ ਰੱਖੀ ਸਮੀਖਿਆ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਕੀਤੀ। ਮੀਟੰਗ ਵਿੱਚ ਪਸ਼ੂ ਪਾਲਣ ਤੇ ਕਿਰਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਤੇ ਸੰਸਦ ਮੈਂਬਰ ਸ੍ਰੀ ਰਵਨੀਤ ਸਿੰਘ ਬਿੱਟੂ ਵੀ ਹਾਜ਼ਰ ਸਨ।
  ਰਾਣਾ ਸੋਢੀ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਪ੍ਰਾਈਵੇਟ ਸਪਾਂਸਰਾਂ ਦੀ ਮੱਦਦ ਨਾਲ ਕਰਵਾਈ ਜਾ ਰਹੀ ਲੀਗ ਦਾ ਸਾਰਾ ਖਰਚਾ ਸਪਾਂਸਰਾਂ ਵੱਲੋਂ ਚੁੱਕਿਆ ਜਾਵੇਗਾ ਜਦੋਂ ਕਿ ਇਸ ਲਈ ਸਟੇਡੀਅਮ ਅਤੇ ਪ੍ਰਸ਼ਾਸਕੀ ਤੌਰ ‘ਤੇ ਬਾਕੀ ਹਰ ਤਰ੍ਹਾਂ ਦੀ ਮੱਦਦ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਬੱਡੀ ਲੀਗ ਵਿੱਚ ਛੇ ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਦੇ ਨਾਮ ਕੈਲੇਫੋਰਨੀਆ ਈਗਲਜ਼ (ਅਮਰੀਕਾ), ਮੈਪਲ ਲੀਫ (ਕੈਨੇਡਾ), ਸਿੰਘ ਵਾਰੀਅਰਜ਼ (ਪੰਜਾਬ), ਬਲੈਕ ਪੈਂਥਰਜ਼ (ਫਰਿਜ਼ਨੋ, ਅਮਰੀਕਾ), ਹਰਿਆਣਾ ਲਾਇਨਜ਼ (ਭਾਰਤ) ਤੇ ਦੋਆਬਾ ਵਾਰੀਅਰਜ਼ (ਅਮਰੀਕਾ) ਹਨ। ਉਨ੍ਹਾਂ ਕਿਹਾ ਕਿ ਲੀਗ ਵਿੱਚ ਹਰ ਟੀਮ ਦੂਜੀ ਟੀਮ ਨਾਲ ਦੋ-ਦੋ ਮੈਚ ਖੇਡੇਗੀ ਅਤੇ ਇਕ ਟੀਮ ਕੁੱਲ 10 ਮੈਚ ਖੇਡੇਗੀ।
  ਖੇਡ ਮੰਤਰੀ ਨੇ ਮੈਚਾਂ ਦੇ ਸਥਾਨਾਂ ਦਾ ਹੋਰ ਵੇਰਵਾ ਦਿੰਦੇ ਹੋਏ ਦੱਸਿਆ ਕਿ ਜਲੰਧਰ ਵਿਖੇ 14 ਤੋਂ 21 ਅਕਤੂਬਰ ਤੱਕ ਉਦਘਾਟਨੀ ਸਮਾਰੋਹ ਤੇ ਲੀਗ ਮੈਚ, 24 ਤੋਂ 29 ਅਕਤੂਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸਥਿਤ ਹਾਕੀ ਸਟੇਡੀਅਮ ਵਿਖੇ ਮੈਚ ਖੇਡੇ ਜਾਣਗੇ। 1 ਤੋਂ 3 ਨਵੰਬਰ ਤੱਕ ਮੁਹਾਲੀ ਵਿਖੇ ਫਾਈਨਲ ਤੇ ਸਮਾਪਤੀ ਸਮਾਰੋਹ ਸਮੇਤ ਹੋਰ ਮੈਚ ਖੇਡੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਚੀਫ ਪੈਟਰਨਸ਼ਿਪ ਹੇਠਾਂ ਜਿੱਥੇ ਸੂਬਾ ਪੱਧਰ ‘ਤੇ ਬਣਾਈ ਕਮੇਟੀ ਲੀਗ ਦੇ ਪ੍ਰਬੰਧ ਦੇਖ ਰਹੀ ਹੈ ਉਥੇ ਤਿੰਨੋਂ ਸਥਾਨਾਂ ‘ਤੇ ਜ਼ਿਲਾ ਪੱਧਰ ਦੀ ਕਮੇਟੀ ਬਣਾਈ ਗਈ ਹੈ। ਜਲੰਧਰ ਵਿਖੇ ਸੰਸਦ ਮੈਂਬਰ ਸ੍ਰੀ ਚੌਧਰੀ ਸੰਤੋਖ ਸਿੰਘ, ਲੁਧਿਆਣਾ ਵਿਖੇ ਸੰਸਦ ਮੈਂਬਰ ਸ੍ਰੀ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਮੁਹਾਲੀ ਵਿਖੇ ਕੈਬਨਿਟ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਮੇਟੀਆਂ ਬਣਾਈਆਂ ਹਨ ਜਿਸ ਵਿੱਚ ਸਥਾਨਕ ਵਿਧਾਇਕ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹਨ। ਇਹ ਕਮੇਟੀਆਂ ਲੀਗ ਦੀ ਸਫਲਤਾ ਲਈ ਕੰਮ ਕਰ ਰਹੀਆਂ ਹਨ।
  ਰਾਣਾ ਸੋਢੀ ਨੇ ਇਸ ਲੀਗ ਦੀ ਸਪਾਂਸਰਸ਼ਿਪ ਕਰ ਰਹੇ ਟੁੱਟ ਬ੍ਰਦਰਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਨਿੱਜੀ ਹੱਥਾਂ ਦੀ ਭਾਈਵਾਲੀ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਪ੍ਰਫੁਲੱਤਾ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

Advertisements

ਪੰਜਾਬ ਦੇ 158 ਫਰਦ ਕੇਂਦਰ ਆਨਲਾਈਨ; ਜ਼ਮੀਨ ਮਾਲਕ ਸੂਬੇ ਦੇ ਕਿਸੇ ਵੀ ਫਰਦ ਕੇਂਦਰ ‘ਚੋਂ ਲੈ ਸਕਣਗੇ ਜਮ੍ਹਾਂਬੰਦੀ ਦੀ ਤਸਦੀਕਸ਼ੁਦਾ ਨਕਲ

fardਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ-ਮੁਕਤ ਅਤੇ ਪਰੇਸ਼ਾਨੀ ਰਹਿਤ ਸੇਵਾਵਾਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਮਾਲ ਵਿਭਾਗ ਵੱਲੋਂ ਕੁੱਲ 164 ਫਰਦ ਕੇਂਦਰਾਂ ‘ਚੋਂ 158 ਕੇਂਦਰ ਆਨਲਾਈਨ ਕਰ ਦਿੱਤੇ ਗਏ ਹਨ। ਇਸ ਉਪਰਾਲੇ ਸਦਕਾ ਹੁਣ ਕੋਈ ਵੀ ਜ਼ਮੀਨ-ਮਾਲਕ ਸੂਬੇ ਦੇ ਕਿਸੇ ਵੀ ਫਰਦ ਕੇਂਦਰ ਵਿੱਚੋਂ ਜਮ੍ਹਾਂਬੰਦੀ ਦੀ ਤਸਦੀਕਸ਼ੁਦਾ ਨਕਲ ਲੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਮਾਲ ਵਿਭਾਗ ਵੱਲੋਂ ਸਾਲ 2004 ਵਿੱਚ ਸੂਬੇ ਦੇ ਸਮੁੱਚੇ ਮਾਲ ਰਿਕਾਰਡ ਦੇ ਕੰਪਿਊਟਰੀਕਰਨ (ਡਿਜੀਟਾਈਜ਼ੇਸ਼ਨ) ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਜ਼ਮੀਨਾਂ ਨਾਲ ਸਬੰਧਤ ਰਿਕਾਰਡ ਨੂੰ ਆਨਲਾਈਨ ਮੁਹੱਈਆ ਕਰਾਇਆ ਜਾ ਸਕੇ।

ਇਸ ਸਬੰਧੀ ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਸੂਬੇ ਦੇ ਕੁੱਲ ਤਕਰੀਬਨ 13000 ਪਿੰਡਾਂ ਵਿੱਚੋਂ ਮਹਿਜ਼ 100 ਸ਼ਹਿਰੀ ਪਿੰਡਾਂ ਦਾ ਮਾਲ ਰਿਕਾਰਡ ਗੁੰਝਲਦਾਰ ਹੋਣ ਕਾਰਨ ਆਨਲਾਈਨ ਕਰਨ ਤੋਂ ਰਹਿ ਗਿਆ ਹੈ। ਇਨ੍ਹਾਂ ਪਿੰਡਾਂ ਦੇ ਮਾਲ ਰਿਕਾਰਡ ਨੂੰ ਆਨਲਾਈਨ ਕਰਨ ਦਾ ਕੰਮ ਵੀ ਜ਼ੋਰਾਂ ‘ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਮਾਲ ਰਿਕਾਰਡ ਬਿਨਾਂ ਕਿਸੇ ਦੇਰੀ ਤੋਂ ਸਿੱਧਾ ਕੇਂਦਰੀ ਸਰਵਰ (ਕਲਾਊਡ) ਉਤੇ ਅਪਡੇਟ ਕੀਤਾ ਜਾਵੇਗਾ। ਮਾਲ ਵਿਭਾਗ ਦੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਾਉਣ ਦੇ ਯਤਨਾਂ ਬਦੌਲਤ ਹੁਣ ਇਕ ਬਟਨ ਦਬਾਉਂਦਿਆਂ ਹੀ ਜਾਇਦਾਦ ਨਾਲ ਸਬੰਧਤ ਕੋਈ ਵੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ।

ਇਸ ਲੋਕ-ਪੱਖੀ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸਰਕਾਰੀਆ ਨੇ ਦੱਸਿਆ ਕਿ ਹੁਣ ਕਿਸੇ ਵੀ ਜਿਲ੍ਹੇ ਦਾ ਵਸਨੀਕ ਆਪਣੀ ਜਮ੍ਹਾਂਬੰਦੀ ਦੀ ਤਸਦੀਕਸ਼ੁਦਾ ਨਕਲ ਕਿਸੇ ਵੀ ਹੋਰ ਜਿਲ੍ਹੇ ਦੇ ਫਰਦ ਕੇਂਦਰ ਤੋਂ ਆਸਾਨੀ ਨਾਲ ਕਢਵਾ ਸਕਦਾ ਹੈ। ਇਹ ਪ੍ਰਾਜੈਕਟ ਪੰਜਾਬ ਦੇ ਲੋਕਾਂ ਲਈ ਇੱਕ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਸ ਦੇ ਅਮਲ ਵਿੱਚ ਆਉਣ ਨਾਲ ਵਾਧੂ ਦੀ ਖੱਜਲ-ਖੁਆਰੀ ਖ਼ਤਮ ਹੋਵੇਗੀ ਅਤੇ ਲੋਕਾਂ ਦਾ ਸਮਾਂ ਵੀ ਬਚੇਗਾ।

ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮ.ਪੀ. ਸਿੰਘ ਵੱਲੋਂ ਡਾਇਰੈਕਟਰ ਲੈਂਡ ਰਿਕਾਰਡਜ਼ (ਡੀਐਲਆਰਜ਼) ਅਤੇ ਪੰਜਾਬ ਲੈਂਡ ਰਿਕਾਰਡਜ਼ ਸੁਸਾਇਟੀ (ਪੀਐਲਆਰਐਸ) ਨੂੰ ਇਸ ਨਿਵੇਕਲੇ ਪ੍ਰਾਜੈਕਟ ਨੂੰ 31 ਦਸੰਬਰ, 2018 ਤਕ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ।

ਸੂਬੇ ਵਿੱਚ ਜਾਇਦਾਦਾਂ ਦੀ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਕਰ ਕੇ ਵਿਭਾਗ ਵੱਲੋਂ ਇੱਕ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਮਲੋਹ ਦੀ ਮਾਲ ਅਦਾਲਤ ਵਿੱਚ ਅਜ਼ਮਾਇਸ਼ੀ ਤੌਰ ‘ਤੇ ਰੈਵੇਨਿਊ ਕੋਰਟ ਮੈਨੇਜਮੈਂਟ ਸਿਸਟਮ (ਆਰ.ਸੀ.ਐਮ.ਐਸ.) ਵੀ ਸ਼ੁਰੂ ਕੀਤਾ ਗਿਆ ਹੈ।

Punjab Cabinet Gives In-Principle Nod to Sports Policy-2018 to Promote Sports & Strengthen Infrastructure

ENHANCES AWARDS FOR SPORTSPERSONS IN RECOGNITION OF EXCELLENCE IN NATIONAL & INTERNATIONAL PERFORMANCESIMG_20181003_102025In a major initiative to promote sports among youth, the Punjab Cabinet led by Captain Amarinder Singh gave in-principle approval to the new Sports Policy-2018, authorizing the Chief Minister to decide on the matter of issuing separate guidelines for recruitment under the Sports quota.   

Underlining the need to ‘catch them young’ to groom budding players, the Chief Minister said the state government was committed to continuing with 3% reservation in all jobs of state Government, as well as in its Boards, Corporations, Cooperative/Statutory bodies and local authorities for graded sportspersons who are residents of Punjab and have represented the state at national level.

The Cabinet also decided to enhance the existing amount cash award to sportspersons in recognition of their outstanding performance at various national and international tournaments/championships.

In case of Olympic/Paralympics Games, held once in four years, the existing cash award of Rs.1.01 crore has been increased to Rs.1.50 crore for Silver medalists and Rs.51 lakh to Rs.1 crore for Bronze medalists, whereas the cash award of Rs.2.25 crore for Gold medalists remains unchanged.

In Asian/Para Asian Games held once in four years, the existing cash award of Rs.26 lakh has been enhanced to Rs.1 crore for Gold medal, Rs.16 lakh to Rs.75 lakh for Silver and Rs.11 lakh to Rs.50 lakh for Bronze medal. Similarly, in Official World Cup/Championship, held every four years, the existing cash prize has been increased from Rs.21 lakh to Rs.80 lakh for Gold medal, Rs.11 lakh to Rs.55 lakh for Silver and Rs.7 lakh to Rs.45 lakh for Bronze medal. In Commonwealth Games/Para Commonwealth Games, held once in four years, the sportsperson who clinches Gold medal would now get enhanced cash award of Rs. 75 lakh from the earlier Rs.16 lakh, Rs.50 lakh for Silver from existing Rs.11 lakh and Rs.40 lakh for Bronze from Rs.6 lakh.

Besides, the Gold medalist in World University Games/Championships would get cash award of Rs. 7 lakh, Rs.5 lakh for Silver and Rs.3 lakh for Bronze. The cash prize money for winning Gold medal in SAF Games/Afro Asian Games and National Games/Para National Games would be Rs.5 lakh, Rs. 3 lakh for Silver and Rs.2 lakh for Bronze.

In All India Inter-University Tournament/Championship, National School Games/Khelo India School Games and National Women Sports Festival/National Level Khelo India Tournament, the Gold medal winner would get cash award of Rs.50,000, Rs.30,000 for Silver and Rs.20,000 for Bronze. Similarly, the Gold medal winner would get Rs. 40,000 as cash award, Rs.20,000 for Silver and Rs.15,000 for Bronze in Senior National Championships organized by National Sports Bodies, held once a year.

Disclosing this here today, a spokesperson of the Chief Minister’s Office said the new policy would help involve the state’s youth in sports and physical activities. Besides, it would also be instrumental in building talent and excellence of sportspersons so as to enable them to bring laurels to the state at various national and international levels while participating in different sports competitions.

Pertinently, the Sports and Youth Services Department had formulated its Sports Policy in 2010. Since then lot of changes in the area of sports have taken place, necessitating change in the policy.

Listing the salient features of the new sports policy, the spokesperson said the policy provides for clear vision and goals, identifiable objectives and way forward for implementation. It categorizes games into high potential games and potential games, with the objective of paying focused attention to high potential games. The policy also aims at involving young children at an early age in the sports and physical activities, and intends to start sports activities in schools, colleges and universities, besides incentivizing Universities with higher achievements.

The policy also envisages the strengthening of existing Sports infrastructure and adding more such facilities at the district and sub divisional levels. In addition, it also aims to set up at least one play field in one village in each block. The policy also intends to encourage private partnership in improvement and setting up green field sports infrastructure in Punjab and for attracting NRIs in this area.

For managing career in sports, the Policy provides for financial assistance to Medal winners, through Maharaja Ranjit Singh Award and Scholarship and Pension Scheme. It also provides for employment incentives to sportspersons, and aims at developing human resources in terms of coaches and departmental officials by way of financial incentives, training, reservation in admission in different colleges and universities. Besides creating a centre of excellence, the policy also purposes to set up state sports university at Patiala.

Highlighting the new components of the Maharaja Ranjit Singh award, which is an expression of appreciation and gratitude of the state to the medal winners for winning laurels for the state and country, the spokesperson said that under the new policy, top 20 players and one differently abled player, who have won medal and participated in various international level tournaments and have been graded on a scale of 100 points as per the guidelines, will be selected every year.

All Padma, Arjuna and Rajiv Gandhi Khel Ratana Awardees, who were sportspersons of Punjab, would be automatically eligible for awards in addition to the select 20 players. Maharaja Ranjit Singh Awardee shall get Rs.5 lakh as cash award with Trophy and Blazer, and would be entitled to health insurance cover of Rs.1 lakh per year for indoor treatment for five years.

In addition, the state Government would also provide financial support as pension to veteran players who have won a medal at various international tournaments or championships, and have attained age of 40 years and are not employed or have an annual income of Rs. 6 lac or more per annum. This pension would be in addition to any sports pension being provided by the Central Government or any other agency except a pension as retired government employee by any government, in which case he would not be eligible for pension. The State Government would grant pension of Rs. 15,000 per month to a medal winner in Olympics, Rs. 7500 per month to a medal winner in Asian/Commonwealth games and World Games, Rs. 5,000 per month for national games medal winners, who have won at least two medals in last five national games. 

In order to motivate the coaches, cash award would be given to those who have trained players who win medals in Olympics, World Championships, Asian and Commonwealth Games. Such coaches, who have trained at least for one year and whose trained players win medals would be given cash award equivalent to 40% of the cash award, which the player shall be entitled to under this policy. In case of multiple players winning medals in events other than team events who have been trained by a coach, for every additional medal, the coach would be entitled to 20% of the cash award to which the additional players are entitled to. In case of team events the coach will be entitled to the same amount of cash award as a single player as team member is entitled to.

Mega Camps Organized in All Districts to Mark 149th Birth Anniversary of Mahatma Gandhi

76,406 BENEFICIARIES PROVIDED BENEFITS ON SPOT UNDER MGSVYThis slideshow requires JavaScript.

The Punjab Government organized mega camps at district and subdivision level in State to mark 149th birth anniversary of Father of Nation Mahatma Gandhi. The camps were aimed at ensuring equitable access to benefits of all socio-economic development schemes to most deserving people.

Giving details, an official spokesperson said that to cover every deprived person under Mahatma Gandhi Sarbat Vikas Yojna (MGSVY), the state government organized these camps. The district authorities had been directed to ensure that the people coming at the camps are properly assisted and covered as per the eligibility criteria of all existing welfare schemes. He said that a total of 76,406 beneficiaries have been provided benefits of various services on the spot under MGSVY.

The Spokesperson further said that beneficiaries covered under this scheme are those whose annual income is less than Rs. 60,000 or who have less than 2.5 acres of land. The Government Schemes mainly covered under MGSVY are Pension, Shagun Scheme, Atta Dal Scheme, SC/BC Loans Scheme, Ghar-Ghar Rozgar Yojna, Disability Certificates, Mudra Loans, Post Matric Scholarship and 18 distressed categories like Acid Attack victims, family of martyrs, out of school children, deserted parents etc.

Divulging details about the number of beneficiaries provided benefits on the spot at district level under MGSVY, the spokesperson said that  2023 beneficiaries have been given benefits in Amritsar district, 7786 in Bathinda district, 763 beneficiaries in Barnala district, 10918 beneficiaries in Ferozepur, 1432 beneficiaries in Fatehgarh Sahib, 696  beneficiaries in Faridkot district,  2791 beneficiaries in Fazilka district, 4048  beneficiaries in Gurdaspur district, 568 beneficiaries in Hoshiarpur district, 7654 beneficiaries in Jalandhar district, 314 beneficiaries in Kapurthala district, 738 beneficiaries in Ludhiana district,  2587 beneficiaries in Mansa district, 1202 beneficiaries in Moga district, 10,443 beneficiaries in Sri Muktsar Sahib district, 668 beneficiaries in S.B.S. Nagar district, 1319  beneficiaries in Patiala,  489  beneficiaries in Patahankot district, 3200 beneficiaries in Sangrur district, 3910 beneficiaries in Taran Tarn district, 12,152 beneficiaries in Ropar district and 705 beneficiaries have been given benefits on spot in SAS Nagar district.

ਧਰਤੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣ ਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਸਿਰਜਣ ‘ਚ ਯੋਗਦਾਨ ਪਾ ਰਿਹੈ ਕਨੋਈ ਦਾ ਕਿਸਾਨ ਗੁਰਿੰਦਰ ਸਿੰਘ

ਫ਼ਸਲ ਦੇ ਝਾੜ ‘ਚ ਹੋਇਆ ਵਾਧਾ ਤੇ ਖੇਤੀ ਖਰਚਿਆਂ ਵਿੱਚ ਆਈ ਕਮੀਪੰਜਾਬ ਸਰਕਾਰ ਵੱਲੋਂ ‘ਤੰਦਰੁਸਤ ਪੰਜਾਬ ਮਿਸ਼ਨ’ ਦੇ ਤਹਿਤ ਕਿਸਾਨਾਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਸਿਰਜਣਾ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੇ ਇਸ ਉਦੇਸ਼ ਨੂੰ ਪੂਰਾ ਕਰਨ ‘ਚ ਸਹਿਯੋਗ ਦੇ ਰਿਹਾ ਹੈ ਪਿੰਡ ਕਨੌਈ ਦਾ ਅਗਾਂਹਵਧੂ ਕਿਸਾਨ ਗੁਰਿੰਦਰ ਸਿੰਘ। ਧਰਤੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣ ਅਤੇ ਆਪਣੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦੇ ਮੰਤਵ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਅਤੇ ਕਣਕ ਦੀ ਬਿਜਾਈ ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਬੀਜਣ ਦਾ ਮਾਣ ਪ੍ਰਾਪਤ ਹੈ, ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੌਈ ਦੇ ਰਹਿਣ ਵਾਲੇ ਕਿਸਾਨ ਗੁਰਿੰਦਰ ਸਿੰਘ ਨੂੰ। ਗੁਰਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਕਰਨ ਤੋਂ ਪਹਿਲਾਂ ਉਸਦੇ ਖੇਤ ਵਿੱਚ ਕੱਲਰ ਦੀ ਮਾਤਰਾ ਕਾਫੀ ਜ਼ਿਆਦਾ ਸੀ ਪਰੰਤੂ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਖੇਤਾਂ ਵਿੱਚ ਵਾਹਣ ਕਰਕੇ ਖੇਤਾਂ ਵਿੱਚ ਜੈਵਿਕ ਮਾਦੇ ਵਿੱਚ ਵਾਧਾ ਹੋਇਆ ਹੈ। ਉਹ ਦਸਦੇ ਹਨ ਕਿ ਇਸ ਨਾਲ ਫਸਲ ਦੇ ਝਾੜ ‘ਚ ਵਾਧਾ ਹੋਇਆ ਹੈ ਅਤੇ ਖੇਤੀ ਖਰਚਿਆਂ ਵਿੱਚ ਕਮੀ ਆਈ ਹੈ। ਸਫ਼ਲ ਕਿਸਾਨ ਗੁਰਿੰਦਰ ਸਿੰਘ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਅੰਨ ਉਤਪਾਦਨ ‘ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਕਿਸਾਨ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਫਿੱਟ ਕੰਬਾਇਨ ਨਾਾਲ ਕਰਵਾਕੇ ਕਣਕ ਦੀ ਸਿੱਧੀ ਬਿਜਾਈ ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਕਰਦਾ ਹੈ ਅਤੇ ਕਣਕ ਦਾ ਝਾੜ ਵੀ 26 ਕੁਇੰਟਲ ਪ੍ਰਤੀ ਏਕੜ ਆਉਂਦਾ ਹੈ। ਹੋਰਨਾਂ ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਗੁਰਿੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਖੇਤੀ ਸੰਸਥਾਵਾਂ ਦੁਆਰਾ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਦੇ ਵੱਖ-ਵੱਖ ਪ੍ਰਯੋਗ ਕੀਤੇ ਗਏ ਜਿਵੇਂ ਜ਼ਮੀਨ ਦੀ ਉਤਪਾਦਕਤਾ, ਪਾਣੀ ਦੀ ਉਚਿੱਤ ਮਾਤਰਾ, ਨਦੀਨਾਂ ਦੀ ਰੋਕਥਾਮ ਅਤੇ ਖਾਦਾਂ ਦੀ ਵਰਤੋਂ ਇਹ ਸਾਰੇ ਪ੍ਰਯੋਗਾਂ ਦੇ ਨਤੀਜੇ ਬਹੁਤ ਵਧੀਆ ਅਤੇ ਖੇਤੀ ਲਈ ਲਾਹੇਵੰਦ ਸਾਬਿਤ ਹੋਏ ਹਨ, ਇਸੇ ਲਈ ਹਰੇਕ ਕਿਸਾਨ ਵੀਰ ਨੂੰ ਨਾੜ ਨੂੰ ਅੱਗ ਨਾ ਲਗਾ ਕੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਤੋਂ ਸਿਖਲਾਈ ਲੈ ਕੇ ਹੈਪੀ ਸੀਡਰ ਅਤੇ ਹੋਰਨਾਂ ਆਧੁਨਿਕ ਖੇਤੀ ਸੰਦਾਂ ਨਾਲ ਬਿਜਾਈ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਅਗਾਂਹਵਧੂ ਕਿਸਾਨ ਪਿਛਲੇ 4 ਸਾਲਾਂ ਤੋਂ 16 ਏਕੜ ਜ਼ਮੀਨ ਅੰਦਰ ਹੈਪੀ ਸੀਡਰ ਨਾਲ ਖੇਤੀ ਕਰਦਾ ਆ ਰਿਹਾ ਹੈ। ਸੰਗਰੂਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਅੱਗ ਨਹੀਂ ਲਗਾਈ ਜਾਣੀ ਚਾਹੀਦੀ ਕਿਉਂਕਿ ਇਸ ਨਾਲ ਵਾਤਾਵਰਣ ਵੀ ਪਲੀਤ ਹੁੰਦਾ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਅਤੇ ਮਨੁੱਖੀ ਜੀਵਨ ‘ਤੇ ਖ਼ਤਰੇ ਦੀ ਸੰਭਾਵਨਾ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ੈਲਾ ਧੂੰਆ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਪ੍ਰੇਮੀ ਕਿਸਾਨ ਗੁਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਖੇਤੀ ਦਾ ਮੁੱਖ ਮੰਤਵ ਕੁਦਰਤੀ ਸੋਮਿਆਂ ਜਿਵੇਂ ਕਿ ਮਿੱਟੀ, ਪਾਣੀ ਅਤੇ ਹਵਾ ਦਾ ਉੱਚਿਤ ਤਰੀਕੇ ਨਾਲ ਇਸਤੇਮਾਲ ਕਰਕੇ ਖੇਤੀ ਨੂੰ ਲਾਹੇਵੰਦ ਬਣਾਉਣਾ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਅਜਿਹੇ ਅਗਾਂਹਵਧੂ ਕਿਸਾਨਾਂ ਦੀ ਸੋਚ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਤੇ ਰਾਜ ਪੱਧਰ ‘ਤੇ ਸਨਮਾਨਿਤ ਕਰਨ ਦੀ ਪਿਰਤ ਵੀ ਪਾਈ ਗਈ ਹੈ ਜਿਸ ਨੂੰ ਜ਼ਿਲ੍ਹਾ ਸੰਗਰੂਰ ‘ਚ ਲਗਾਤਾਰ ਜਾਰੀ ਰੱਖਿਆ ਜਾਵੇਗਾ।