ਪਿੰਡ ਸੱਲੋਪੁਰ ਦਾ ਸਫਲ ਕਿਸਾਨ ਬੀਤੇ ਦੋ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਕਿਸਾਨਾਂ ਲਈ ਬਣਿਆ ਮਿਸਾਲ

  • ਪਰਾਲੀ ਤੇ ਨਾੜ ਨੂੰ ਖੇਤਾਂ ਵਿਚ ਵਹਾਉਣ ਨਾਲ ਫਸਲ ਦਾ ਝਾੜ ਵੱਧ ਨਿਕਲਦਾ ਹੈ- ਕਿਸਾਨ ਗੁਰਦਿਆਲ ਸਿੰਘ
  • ਪਿੰਡ ਵਿਚ ਖੁੱਲੇ ਮਸ਼ੀਨਰੀ ਸੰਦ ਬੈਂਕ ਵਿਚ ਨਵੀਂ ਤਕਨੀਕ ਦੇ ਖੇਤੀ ਸੰਦਾਂ ਦੀ ਸਹੂਲਤ


ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੱਲੋਪੁਰ ਦੇ ਸਫਲ ਕਿਸਾਨ ਗੁਰਦਿਆਲ ਸਿੰਘ ਨੇ ਪਿਛਲੇ ਦੋ ਸਾਲਾਂ ਤੋਂ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਖੇਤੀ ਕਰਕੇ ਆਪਣੇ ਨੇੜਲੇ ਪਿੰਡਾਂ ਦੇਕਾਸਨਾਂ ਲਈ ਮਿਸਾਲ ਬਣਿਆ ਹੈ ਤੇ ਉਸ ਦਾ ਕਹਿਣਾ ਹੈ ਕਿ ਜਦ ਤੋਂ ਉਸ ਨੇ ਨਾੜ ਨੂੰ ਅੱਗ ਨਹੀਂ ਲਗਾਈ ਉਸ ਦੀ ਫਸਲ ਦਾ ਝਾੜ ਅੱਗੇ ਨਾਲੋਂ ਵਧਿਆ ਹੈ ਤੇ ਖਰਚਾ ਵੀ ਘਟਿਆ ਹੈ।

ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਦੀ ਅਗਵਾਈ ਹੇਠ ਉਸ ਨੇ ਆਪਣੇ 11 ਏਕੜ ਖੇਤ ਵਿਚ ਪਿਛਲੇ ਦੋ ਸਾਲਾਂ ਤੋਂ ਨਾੜ ਨੂੰ ਅੱਗ ਨਹੀਂ ਲਗਾਈ ਹੈ, ਜਿਸ ਨਾਲ ਉਸ ਨੂੰ ਜਿਥੇ ਆਰਥਿਕ ਤੌਰ ‘ਤੇ ਫਾਇਦਾ ਹੋ ਰਿਹਾ ਹੈ ਉਥੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੀ ਯੋਗਦਾਨ ਪਾ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਪਹਿਲਾਂ ਜਦ ਉਹ ਨਾੜ ਨੂੰ ਅੱਗ ਲਗਾਉਦਾ ਸੀ ਤਾਂ ਪਾਣੀ, ਖਾਦ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵਧੇਰੇ ਕਰਨੀ ਪੈਂਦੀ ਸੀ। ਕਣਕ ਨੂੰ ਪਹਿਲੀ ਵਾਰ ਪਾਣੀ ਲਗਾਉਣ ਨਾਲ ਕਣਕ ਪੀਲੀ ਪੈ ਜਾਂਦੀ ਸੀ ਤੇ ਉਸ ਨੂੰ ਖਾਦ ਵੱਧ ਪਾਉਣੀ ਪੈਂਦੀ ਸੀ। ਫਸ਼ਲ ਤੇ ਤੇਲਾ ਨਾਮ ਦੀ ਬਿਮਾਰੀ ਪੈਣ ਕਾਰਨ ਕੀਟਨਾਸ਼ਕ ਸਪਰੇਅ ਕਰਨੀ ਪੈਂਦੀ ਸੀ।

ਉਸ ਨੇ ਅੱਗੇ ਦੱਸਿਆ ਕਿ ਜਦ ਤੋਂ ਉਸ ਨੇ ਨਾੜ ਨੂੰ ਅੱਗ ਨਹੀਂ ਲਗਾਈ ਉਸ ਨੂੰ ਫਾਇਦਾ ਹੋਇਆ ਤੇ ਝਾੜ ਵੀ ਵਧਿਆ ਹੈ। ਨਾੜ ਨੂੰ ਜ਼ਮੀਨ ਵਿਚ ਵਾਹ ਦੇਣ ਨਾਲ ਖਾਦ ਘੱਟ ਤੇ ਸਪਰੇਅ ਵੀ ਬਹੁਤ ਘੱਟ ਮਾਤਰਾ ਵਿਚ ਕਰਨ ਦੀ ਲੋੜ ਪੈਂਦੀ ਹੈ। ਜਦ ਫਸਲ ‘ਤੇ ਤੇਲਾ ਦੀ ਬਿਮਾਰੀ ਹੁੰਦੀ ਹੈ ਤਾਂ ਉਹ ਸਪਰੇਅ ਨਹੀਂ ਕਰਦਾ ਸਗੋਂ ਮਿੱਤਰ ਕੀੜੇ ਹੀ ਬਿਮਾਰੀ ਨੂੰ ਖਤਮ ਕਰ ਦਿੰਦੇ ਹਨ।

ਗੁਰਦਿਆਲ ਸਿੰਘ ਨੇ ਅੱਗੇ ਦੱਸਿਆ ਕਿ ਉਸ ਨੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਿੰਡ ਵਿਚ ਸਾਂਝਾ ਮਸ਼ੀਨਰੀ ਸੰਦ ਬੈਂਕ ਖੋਲ੍ਹਿਆ ਹੈ, ਜਿਸ ਵਿਚ ਹੈਪੀਸੀਡਰ, ਰੋਟਾਵੇਟਰ, ਮਲਚਰ, ਪਲੋਏ ਆਦਿ ਸੰਦ ਹਨ, ਜਿਨਾਂ ਨੂੰ ਕਿਰਾਏ ‘ਤੇ ਦਿੱਤਾ ਜਾਂਦਾ ਹੈ। ਉਸ ਨੇ ਦੱਸਿਆ ਕਿ ਖੇਤੀ ਸੰਦ ਬੈਂਕ ਖੋਲ੍ਹਣ ਤੇ 10 ਲੱਕ ਰੁਪਏ ਦੀ ਲਾਗਤ ਆਈ ਸੀ ਤੇ ਵਿਭਾਗ ਵਲੋਂ 80 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਗਈ ਸੀ। ਉਸ ਨੇ ਦੱਸਿਆ ਕਿ ਹੈਪੀਸੀਡਰ ਤੇ ਰੋਟਾਵੇਟਰ ਨਾਲ ਨਾੜ ਨੂੰ ਜ਼ਮੀਨ ਵਿਚ ਵਾਹ ਦਿੱਤਾ ਜਾਂਦਾ ਹੈ ਤੇ ਅਗਲੀ ਫਸਲ ਬੀਜਣ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ ਹੈ। ਉਸ ਨੇ ਕਿਹਾ ਕਿ ਕਿਸਾਨਾਂ ਨੂੰ ਆਪਣਾ ਮਨ ਬਣਾਉਣਾ ਪਵੇਗਾ ਕਿ ਉਹ ਨਾੜ ਨੂੰ ਅੱਗ ਨਹੀਂ ਲਗਾਉਣਗੇ ਤੇ ਨਵੀਂ ਤਕਨੀਕ ਰਾਹੀਂ ਖੇਤੀ ਕਰਨ ਨੂੰ ਤਰਜੀਹੀ ਦੇਣੀ ਸਮੇਂ ਦੀ ਲੋੜ ਹੈ। ਉਸ ਨੇ ਦੱਸਿਆ ਕਿ ਰੋਟਾਵੇਟਰ ਲਈ ਕਰੀਬ 1500 ਰੁਪਏ ਪ੍ਰਤੀ ਏਕੜ ਕਿਰਾਇਆ, ਰੋਟਾਵੇਟਰ ਲਈ 1000 ਰੁਪਏ ਤੇ ਮਲਚਰ ਲਈ 1200 ਰੁਪਏ ਕਿਰਾਇਆ ਹੈ।

ਕਿਸਾਨ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਕਿਸਾਨ ਘਬਰਾਉਂਦਾ ਹੈ ਕਿ ਇਸ ਤਰਾਂ ਕਰਨ ਨਾਲ ਖਰਚਾ ਵੀ ਵਧੇਗਾ ਤੇ ਸ਼ਾਇਦ ਝਾੜ ਵੀ ਘੱਟ ਨਿਕਲੇ। ਪਰ ਪਰਾਲੀ ਨੂੰ ਅੱਗ ਲਗਾਉਣ ਤੋਂ ਬਗੈਰ ਪਰਾਲੀ ਨੂੰ ਖੇਤਾਂ ਵਿਚ ਵਹਾਉਣ ਨਾਲ ਨਾ ਤਾਂ ਕੋਈ ਖਰਚਾ ਵੱਧ ਲੱਗਦਾ ਹੈ ਅਤੇ ਨਾ ਹੀ ਝਾੜ ਘੱਟ ਨਿਕਲਦਾ ਹੈ। ਸਗੋਂ ਫਸਲ ਦਾ ਝਾੜ ਵੱਧਦਾ ਹੈ। ਉਸ ਨੇ ਦੱਸਿਆ ਕਿ ਜਦ ਉਹ ਪਹਿਲਾਂ ਪਰਾਲੀ ਨੂੰ ਖੇਤਾਂ ਵਿਚ ਨਹੀਂ ਵਾਹਉਂਦਾ ਸੀ ਤਾਂ ਕੇਵਲ ਇਕ ਏਕੜ ਵਿਚੋਂ ਕਰੀਬ 19 ਕੁਇੰਟਲ ਝਾੜ ਨਿਕਲਦਾ ਸੀ ਪਰ ਹੁਣ ਜਦ ਤੋਂ ਉਹ ਪਰਾਲੀ ਨੂੰ ਖੇਤਾਂ ਵਿਚ ਵਹਾ ਕੇ ਖੇਤੀ ਕਰ ਰਿਹਾ ਹੈ ਤਾਂ ਫਸਲ ਦਾ ਝਾੜ ਵਧਿਆ ਹੈ। 18-19ਕੁਇੰਟਲ ਕੋਂ ਵੱਧ ਕੇ ਝਾੜ ਕਰੀਬ 23-24 ਕੁਇੰਟਲ ਤਕ ਅੱਪੜ ਗਿਆ ਹੈ।

ਉਸ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਉਨਾਂ ਨੂੰ ਆਧੁਨਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ ਤੇ ਦਿਨੋਂ ਦਿਨ ਹੋ ਰਹੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣ ਤੋ ਗੁਰੇਜ ਕਰਨਾ ਚਾਹੀਦਾ ਹੈ। ਨਾੜ ਨੂੰ ਅੱਗ ਨਾ ਲਗਾਉਣ ਤੇ ਜਿਥੇ ਮਿੱਤਰ ਕੀੜੇ ਫਸਲ ਲਈ ਸਹਾਈ ਹੁੰਦੇ ਹਨ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ।

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s