ਮਿਸ਼ਨ ਤੰਦਰੁਸਤ ਪੰਜਾਬ; ਅਗਾਂਹਵਧੂ ਕਿਸਾਨ ਪਲਵਿੰਦਰ ਨੇ 10 ਸਾਲਾਂ ਤੋਂ ਨਹੀਂ ਲਗਾਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ

  • ਸਾਲ  2008 ਤੋਂ ਹੈਪੀ ਸੀਡਰ ਦੀ ਮਦਦ ਨਾਲ ਕਰ ਰਿਹੈ ਕਣਕ ਦੀ ਬਿਜਾਈ
  • ਫਤਿਹਗੜ੍ਹ ਜ਼ਿਲ੍ਹੇ ਵਿੱਚ ਆਪਣੀ ਕੰਬਾਇਨ ਪਿੱਛੇ ਐਸ.ਐਮ.ਐਸ. ਸਿਸਟਮ ਲਗਵਾਉਣ ਵਾਲਾ ਪਹਿਲਾ ਕਿਸਾਨ
  • ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਕਰਦਾ ਹੈ ਕਣਕ ਦੀ ਬਿਜਾਈ
  • ਸਫਲ ਕਿਸਾਨ ਪਲਵਿੰਦਰ ਸਿੰਘ ਨੂੰ ਸਾਲ 2015 ਵਿੱਚ ਮਿਲਿਆ ਇਨੋਵੇਟਿਵ ਰਾਈਸ ਫਾਰਮਰ ਦਾ ਅਵਾਰਡ
  • ਸਾਲ 2013 ਵਿੱਚ ਬੈਲਜੀਅਮ ਦੇ ਬ੍ਰਸਲਜ਼ ਵਿਖੇ ਬਾਇਓ-ਰੀਫਾਈਨਿੰਗ ਤਕਨੀਕ ਬਾਰੇ ਹੋਈ ਵਰਕਸ਼ਾਪ ਵਿੱਚ ਵੀ ਲਿਆ ਭਾਗ


ਪਿੰਡ ਬਰੌਂਗਾ ਜੇਰ, ਤਹਿਸੀਲ ਅਮਲੋਹ, ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਪੰਜਾਬ ਦੇ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਹੈ ਜਿੰਨ੍ਹਾਂ ਪਿਛਲੇ ਕਈ ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ। ਉਸ ਨੇ ਪੋਸਟ ਗਰੈਜੁਏਸ਼ਨ ਅਤੇ ਹਾਇਰ ਡਿਪਲੋਮਾ ਇੰਨ ਕੋਪਰੇਟਿਵ ਮੈਨੇਜਮੈਂਟ ਵੀ ਕੀਤਾ ਹੋਇਆ ਹੈ। ਇਹ ਕਿਸਾਨ ਸਾਲ 2008 ਤੋਂ ਲਗਾਤਾਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ ਅਤੇ ਇਸ ਨੇ ਸਾਲ 2008 ਤੋਂ ਹੀ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ‘ਤੇ ਪਰਾਲੀ ਨੂੰ ਅੱਗ ਲਗਾਉਣੀ ਬੰਦ ਕਰ ਦਿੱਤੀ ਸੀ। ਇਸ ਨਾਲ ਜਿਥੇ ਇਸ ਕਿਸਾਨ ਦੀ ਜਮੀਨ ਦੀ ਉਪਜਾਊ ਸ਼ਕਤੀ ਵਧੀ ਹੈ ਉਥੇ ਹੀ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਵੀ ਬਚਾਇਆ ਗਿਆ ਹੈ। ਇਸ ਕਿਸਾਨ ਕੋਲ ਆਪਣੀ 5 ਏਕੜ ਜਮੀਨ ਹੈ ਅਤੇ ਇਸ ਨੇ 15 ਏਕੜ ਜਮੀਨ ਠੇਕੇ ‘ਤੇ ਲਈ ਹੋਈ ਹੈ। ਇਸ ਤਰ੍ਹਾਂ ਇਹ ਕਿਸਾਨ 20 ਏਕੜ ਰਕਬੇ ਵਿੱਚ ਕਣਕ, ਝੋਨਾ, ਆਲੂ ਅਤੇ ਸੂਰਜਮੁੱਖੀ ਫਸਲਾਂ ਦੀ ਬਿਜਾਈ ਕਰਦਾ ਆ ਰਿਹਾ ਹੈ। 

ਸਫਲ ਕਿਸਾਨ ਪਲਵਿੰਦਰ ਸਿੰਘ ਸਾਲ 2010 ਤੋਂ ਧਾਨ ਦੀ ਬਿਜਾਈ ਬਿਨਾਂ ਕੱਦੂ ਕੀਤਿਆਂ ਕਰ ਰਿਹਾ ਹੈ। ਇਸ ਕਿਸਾਨ ਨੇ ਸਾਲ

Photo -02
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਬਰੌਂਗਾ ਜ਼ੇਰ ਦਾ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਆਪਣੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਬਾਰੇ ਸਵਿਟਜਰਲੈਂਡ ਦੇ ਖੇਤੀ ਮਾਹਰ ਨਾਲ ਗੱਲਬਾਤ ਕਰਦੇ ਹੋਏ।

2016 ਵਿੱਚ ਹੈਪੀ ਸੀਡਰ ਮਸ਼ੀਨ ਦੇ ਪਿੱਛੇ ਪ੍ਰੈਸ਼ਰ ਵੀਲ੍ਹਰ ਲਗਵਾਇਆ ਹੋਇਆ ਹੈ, ਜਿਸ ਨਾਲ ਮਸ਼ੀਨ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਹੋਇਆ ਹੈ। ਪਹਿਲਾਂ ਜਿਥੇ ਇੱਕ ਏਕੜ ਰਕਬੇ ਦੀ ਬਿਜਾਈ ਕਰਨ ਲਈ 2 ਘੰਟੇ ਦਾ ਸਮਾਂ ਲੱਗਦਾ ਸੀ ਹੁਣ ਇਸ ਮਸ਼ੀਨ ਦੀ ਸਹਾਇਤਾ ਨਾਲ 1 ਤੋਂ ਡੇਢ ਘੰਟੇ ਵਿੱਚ ਇੱਕ ਏਕੜ ਰਕਬੇ ਵਿੱਚ ਬਿਜਾਈ ਹੋ ਜਾਂਦੀ ਹੈ। ਇਸ ਕਿਸਾਨ ਵੱਲੋਂ ਕੀਤੇ ਉਪਰਾਲਿਆਂ ਦਾ ਖੇਤੀਬਾੜੀ ਵਿਭਾਗ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨਰੀਖਣ ਵੀ ਕੀਤਾ ਜਾਂਦਾ ਹੈ।  ਇਸ ਤੋਂ ਇਲਾਵਾ CYMMET,CSISA, IRRI, BISA ਸਮੇਤ ਹੋਰ ਕਈ ਵਿਦੇਸ਼ੀ ਸਾਇੰਸਦਾਨ ਇਸ ਕਿਸਾਨ ਦੇ ਖੇਤ ਦਾ ਦੌਰਾ ਕਰ ਚੁੱਕੇ ਹਨ।

ਖੇਤੀਬਾੜੀ ਵਿਭਾਗ ਦੇ ਦੱਸਣ ਅਨੁਸਾਰ ਸਫਲ ਕਿਸਾਨ ਪਲਵਿੰਦਰ ਸਿੰਘ ਜ਼ਿਲ੍ਹੇ ਦਾ ਪਹਿਲਾ ਕਿਸਾਨ ਹੈ, ਜਿਸ ਨੇ ਆਪਣੀ ਕੰਬਾਈਨ ਪਿਛੇ ਸਟਰਾਅ ਮੈਨੇਜਮੈਂਟ ਸਿਸਟਮ ਲਗਵਾਇਆ ਹੋਇਆ ਹੈ। ਇਹ ਐਸ.ਐਮ.ਐਸ. ਪ੍ਰਣਾਲੀ ਰਾਹੀਂ ਪਰਾਲੀ ਨੂੰ ਖੇਤਾਂ ਵਿੱਚ ਇੱਕਸਾਰ ਖਿਲਾਰ ਦਿੰਦਾ ਹੈ।

Photo -01
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਬਰੌਂਗਾ ਜ਼ੇਰ ਦਾ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਹੈਦਰਾਬਾਦ ਵਿਖੇ ਆਈ.ਆਰ.ਆਰ.ਆਈ. ਵੱਲੋਂ ਇਨੋਵੇਟਿਵ ਰਾਈਸ ਫਾਰਮਰ ਦਾ ਅਵਾਰਡ ਹਾਸਲ ਕਰਦੇ ਹੋਏ।

ਇਸ ਤਕਨੀਕ ਨਾਲ ਕਣਕ ਵਿੱਚ ਨਦੀਨ ਘੱਟ ਪੈਦਾ ਹੁੰਦੇ ਹਨ, ਜਿਸ ਕਰਕੇ ਨਦੀਨ ਨਾਸ਼ਕਾਂ ‘ਤੇ ਹੋਣ ਵਾਲੇ ਖਰਚੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਵੀ ਹੁੰਦੀ ਹੈ ਅਤੇ ਹੈਪੀਸੀਡਰ ਰਾਹੀਂ ਅਸਾਨੀ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਅਪਣਾ ਕੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਇਸ ਕਿਸਾਨ ਨੇ ਕਣਕ ਅਤੇ ਝੋਨੇ ਦੀ ਸਿੱਧੀ ਬਿਜਾਈ  ਦੇ ਕਈ ਸਫਲ ਤਜ਼ਰਬੇ ਕੀਤੇ ਹਨ ਅਤੇ ਬਿਨਾਂ ਅੱਗ ਲਗਾਏ, ਘੱਟ ਖਰਚੇ ਨਾਲ ਸਫਲ ਖੇਤੀ ਕਰਕੇ ਵਿਖਾਈ ਹੈ। ਇਹ ਕਿਸਾਨ ”ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ ” ਦੇ ਸਿਧਾਂਤ ਨਾਲ ਖੇਤੀ ਕਰ ਰਿਹਾ ਹੈ। 

ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਸਾਲ 2006 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਖੁੰਭਾਂ ਦੀ ਕਾਸ਼ਤ ਸਬੰਧੀ ਅਤੇ ਸਾਲ 2009 ਵਿੱਚ ਕੇਂਦਰੀ ਬਾਗਬਾਨੀ ਸੰਸਥਾ, ਲਖਨਊ ਤੋਂ ਫਲਾਂ ਦੀ ਸੰਭਾਲ ਬਾਰੇ ਟਰੇਨਿੰਗ ਹਾਸਲ ਕੀਤੀ ਅਤੇ ਸਾਲ 2013 ਵਿੱਚ ਡਬਲਿੰਗ ਫੂਡ ਪ੍ਰੋਡਕਸ਼ਨ ਵਿਸ਼ੇ ‘ਤੇ ਨਵੀਂ ਦਿੱਲੀ ਵਿਖੇ ਹੋਈ ਇੰਟਰਨੈਸ਼ਨਲ ਕਾਨਫਰੰਸ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਉਸ ਨੇ ਸਾਲ 2013 ਵਿੱਚ ਹੀ ਬੈਲਜੀਅਮ ਦੇ ਬ੍ਰਸਲਜ਼ ਵਿਖੇ ਬਾਇਓ-ਰੀਫਾਈਨਿੰਗ ਤਕਨੀਕ ਬਾਰੇ ਹੋਈ ਵਰਕਸ਼ਾਪ ਵਿੱਚ ਵੀ ਭਾਗ ਲਿਆ। ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਸਾਲ 2014 ਵਿੱਚ ਚੌਥੇ ਜੱਟ ਐਕਸਪੋ ਵਿੱਚ ਉਸ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ ਸਾਲ 2015 ਵਿੱਚ ਹੈਦਰਾਬਾਦ ਵਿਖੇ IRRI ਵੱਲੋਂ ਇਨੋਵੇਟਿਵ ਰਾਈਸ ਫਾਰਮਰ ਦਾ ਅਵਾਰਡ ਵੀ ਮਿਲਿਆ। ਇਸ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਉਸ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਤ ਵੀ ਕੀਤਾ ਗਿਆ। 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s