ਰਣਜੀਤ ਭਗਤ ਦੀ ਭਗਤੀ ਨੇ ਬਟਾਲਾ ਇਲਾਕੇ ਵਿੱਚ ਬਾਸਕਿਟਬਾਲ ਨੂੰ ਕੀਤਾ ਉਤਸ਼ਾਹਤ

  • ਸਰੀਰਕ ਸਿੱਖਿਆ ਦਾ ਇਹ ਲੈਕਚਰਾਰ ਖੇਡਾਂ ਦੇ ਗੁਰ ਸਿਖਾਉਣ ਦੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਕਰ ਰਿਹੈ ਪ੍ਰੇਰਿਤ
  • ਬਟਾਲਾ ਸ਼ਹਿਰ ਦੇ ਬੱਚਿਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਬਣਦਾ ਦੇਖਣ ਦਾ ਸੁਪਨਾ

img-20180719-wa0018.jpgਖੇਡਾਂ ਪ੍ਰਤੀ ਰਣਜੀਤ ਭਗਤ ਦੀ ਭਗਤੀ ਰੰਗ ਲਿਆ ਰਹੀ ਹੈ ਅਤੇ ਰਣਜੀਤ ਨੇ ਆਪਣੀ ਮਿਹਨਤ ਨਾਲ ਜਿਥੇ ਖੁਦ ਖੇਡਾਂ ਦੇ ਕਈ ਰਣ ਜਿੱਤੇ ਹਨ ਉਥੇ ਉਹ ਅਗਲੀ ਪੀੜੀ ਦੇ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੋੜ ਰਿਹਾ ਹੈ। ਗੱਲ ਕਰ ਰਹੇ ਹਾਂ ਬਟਾਲਾ ਦੇ ਵਸਨੀਕ ਰਣਜੀਤ ਭਗਤ ਦੀ ਜੋ ਕਿ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਕੰਨਿਆ) ਵੀਲਾ ਤੇਜਾ ਵਿਖੇ ਬਤੌਰ ਸਰੀਰਕ ਸਿੱਖਿਆ ਦੇ ਲੈਕਚਰਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ। img-20180720-wa0014.jpgਰਣਜੀਤ ਭਗਤ ਖੁਦ ਬਾਸਕਿਟਬਾਲ ਅਤੇ ਨੈਟਬਾਲ ਦਾ ਕੌਮੀ ਖਿਡਾਰੀ ਰਿਹਾ ਹੈ। ਮਾਸਟਰ ਆਫ਼ ਫਿਜੀਕਲ ਐਜੂਕੇਸ਼ਨ ਦੀ ਸਿੱਖਿਆ ਪ੍ਰਾਪਤ ਉਹ ਆਲ ਇੰਡੀਆ ਇੰਟਰ ਵਰਸਿਟੀ ਵਿੱਚ ਬਾਸਕਿਟਬਾਲ ਅਤੇ ਨੈਟਬਾਲ ਦੇ ਸਿਲਵਰ ਵਿਜੇਤਾ ਰਿਹਾ ਹੈ। ਸਾਲ 2008 ਵਿੱਚ ਸਿੱਖਿਆ ਵਿਭਾਗ ਵਿੱਚ ਬਤੌਰ ਡੀ.ਪੀ. ਭਰਤੀ ਹੋ ਕੇ ਉਸ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦਾ ਜੋ ਸਿਲਸਲਾ ਸ਼ੁਰੂ ਕੀਤਾ ਸੀ ਉਹ ਹੁਣ ਤੱਕ ਜਾਰੀ ਹੈ। ਰਣਜੀਤ ਭਗਤ ਬਾਸਕਿਟਬਾਲ ਦਾ ਇੱਕ ਵਧੀਆ ਖਿਡਾਰੀ ਹੋਣ ਦੇ ਨਾਲ-ਨਾਲ ਇੱਕ ਵਧੀਆ ਕੋਚ ਵੀ ਹੈ। ਉਸ ਦੇ ਸਿਖਾਏ ਹੋਏ ਖਿਡਾਰੀ ਸੂਬਾ ਪੱਧਰ ਤੱਕ ਖੇਡ ਰਹੇ ਹਨ। ਉਹ ਸਰਕਾਰੀ ਹਾਈ ਸਕੂਲ ਮੰਮਣ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਬਟਾਲਾ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕਾ ਹੈ ਅਤੇ ਉਸ ਵਲੋਂ ਤਿਆਰ ਕੀਤੇ ਬਾਸਕਿਟਬਾਲ ਦੇ ਖਿਡਾਰੀ ਜ਼ਿਲਾ ਅਤੇ ਪੰਜਾਬ ਪੱਧਰ ਦੇ ਮੁਕਾਬਲਿਆਂ ਵਿੱਚ ਜੇਤੂ ਰਹੇ ਹਨ। B 2ਰਣਜੀਤ ਭਗਤ ਜਿਥੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਚੰਗੇ ਖਿਡਾਰੀ ਬਣਨ ਦੇ ਗੁਰ ਸਿਖਾਉਂਦਾ ਹੈ ਉਥੇ ਨਾਲ ਹੀ ਉਹ ਇੱਕ ਚੰਗਾ ਅਧਿਆਪਕ ਵੀ ਹੈ। ਰਣਜੀਤ ਭਗਤ ਬੱਚਿਆਂ ਨੂੰ ਪੜਾਈ ਵਿੱਚ ਵੀ ਪੂਰੀ ਮਿਹਨਤ ਕਰਾਉਂਦਾ ਹੈ ਅਤੇ ਬੱਚਿਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਲਈ ਵੀ ਉਤਸ਼ਾਹਤ ਕਰਦਾ ਰਹਿੰਦਾ ਹੈ। ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਉਸ ਦੇ ਵਿਦਿਆਰਥੀ ਚੰਗਾ ਨਾਮਣਾ ਖੱਟ ਚੁੱਕੇ ਹਨ। ਰਣਜੀਤ ਭਗਤ ਸਕੂਲ ਵਿੱਚ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਸ਼ਾਮ ਨੂੰ ਬਟਾਲਾ ਵਿਖੇ 70 ਦੇ ਕਰੀਬ ਬੱਚਿਆਂ ਨੂੰ ਬਾਸਕਿਟਬਾਲ ਦੀ ਸਿਖਲਾਈ ਵੀ ਦਿੰਦਾ ਹੈ। ਰਣਜੀਤ ਭਗਤ ਦਾ ਸਹਿਯੋਗ ਉਸ ਦੇ ਸਾਥੀ ਵੀ ਕਰਦੇ ਹਨ ਅਤੇ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਉਨਾਂ ਵਲੋਂ ਮੁਫ਼ਤ ਖੇਡ ਕਿੱਟ ਵੀ ਲੈ ਕੇ ਦਿੱਤੀ ਜਾਂਦੀ ਹੈ। ਰਣਜੀਤ ਭਗਤ ਦਾ ਕਹਿਣਾ ਹੈ ਕਿ ਖੇਡਾਂ ਉਸ ਦੇ ਜੀਵਨ ਦਾ ਹਿੱਸਾ ਹਨ ਅਤੇ ਉਹ ਬਚਪਨ ਤੋਂ ਹੀ ਖੇਡਾਂ ਨਾਲ ਜੁੜਿਆ ਹੋਇਆ ਹੈ । ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਹਮੇਸ਼ਾਂ ਪ੍ਰੇਰਿਤ ਕਰਦਾ ਰਹਿੰਦਾ ਹੈ ਅਤੇ ਉਸ ਨੂੰ ਇਸ ਗੱਲ ਦਾ ਮਾਣ ਹੈ ਕਿ ਉਸ ਕੋਲੋਂ ਸਿਖਲਾਈ ਹਾਸਲ ਕਰਨ ਵਾਲੇ ਸਾਰੇ ਨੌਜਵਾਨ ਨਸ਼ਿਆਂ ਤੋਂ ਬਚੇ ਹੋਏ ਹਨ। ਰਣਜੀਤ ਭਗਤ ਨੂੰ ਆਪਣੇ ਪੇਸ਼ੇ ਉੱਪਰ ਪੂਰਾ ਮਾਣ ਹੈ ਅਤੇ ਉਸ ਦਾ ਸੁਪਨਾ ਹੈ ਕਿ ਉਹ ਆਪਣੇ ਬਟਾਲਾ ਸ਼ਹਿਰ ਦੇ ਬੱਚਿਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਬਣਦਾ ਦੇਖੇ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s