ਚੰਗੀ ਖੁਰਾਕ, ਬੇਰੋਜਗਾਰਾਂ ਲਈ ਰੁਜ਼ਗਾਰ ਤੇ ਖੇਤੀਬਾੜੀ ਵਿਭਿੰਨਤਾ ਲਿਆਉਣ ਦਾ ਸਾਧਨ ਹੈ ਮੱਛੀ ਪਾਲਣ

ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਪੰਜ ਦਿਨਾਂ ਦੀ ਮੁਫਤ ਸਿਖਲਾਈ, ਸਬਸਿਡੀ ਅਤੇ ਸੀਡ


WhatsApp Image 2018-07-08 at 6.35.35 PM

ਮੱਛੀ ਪਾਲਣ ਦਾ ਧੰਦਾ ਚੰਗੀ ਖੁਰਾਕ , ਬੇਰੋਜਗਾਰਾਂ ਲਈ ਰੁਜਗਾਰ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਂਣ ਦਾ ਸਾਧਨ ਹੈ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਨਾਲ ਬਹੁਤ ਸਾਰੇ ਕਿਸਾਨ ਮੱਛੀ ਪਾਲਣ ਦਾ ਧੰਦਾ ਅਪਣਾ ਕੇ ਵਧੇਰੇ ਮੁਨਾਫਾ ਕਮਾ ਰਹੇ ਹਨ।

ਸਰਕਾਰ ਵੱਲੋਂ ਹਯਾਤ ਨਗਰ ਵਿੱਚ ਬਣਾਇਆ ਗਿਆ ਹੈ ਟ੍ਰੇਨਿੰਗ ਸੈਂਟਰ

ਪੰਜਾਬ ਸਰਕਾਰ ਵੱਲੋਂ ਪਿੰਡ ਹਯਾਤ ਨਗਰ ਜਿਲ੍ਹਾ ਗੁਰਦਾਸਪੁਰ ਵਿਖੇ ਨਵੇਂ ਕਿਸਾਨ ਅਤੇ ਬੇਰੋਜਗਾਰ ਨੋਜਵਾਨ ਜਿਨ੍ਹਾਂ ਨੇ ਮੱਛੀ ਪਾਲਣ ਧੰਦਾ ਸ਼ੁਰੂ ਕੀਤਾ ਹੈ ਜਾ ਕਰਨਾ ਹੈ ਉਨ੍ਹਾਂ ਨੂੰ ਇਸ ਧੰਦੇ ਵਿੱਚ ਵਧੇਰੇ ਮੁਨਾਫਾ ਕਮਾਉਂਣ ਲਈ ਅਤੇ ਸਹੀ ਢੰਗ ਨਾਲ ਮੱਛੀ ਪਾਲਣ ਧੰਦੇ ਨੂੰ ਅੱਗੇ ਵਧਾਉਣ ਲਈ 5 ਦਿਨਾਂ ਦੀ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹਯਾਤਨਗਰ ਵਿਖੇ ਹੀ 16 ਏਕੜ ਰਕਬੇ ਵਿੱਚ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਗਿਆ ਹੈ, ਜਿਸ ਤੋਂ ਪਾਲਣ ਯੋਗ ਮੱਛੀਆਂ ਕਤਲਾ, ਰੋਹੂ , ਮਿਰਗਲ, ਗਰਾਸ ਕਾਰਪ ਦਾ ਮੱਛੀ ਪੁੰਗ ਕਿਸਾਨਾਂ ਨੂੰ ਸਬਸਿਡੀ ‘ਤੇ ਮੁਹੱਈਆ ਕੀਤਾ ਜਾਂਦਾ ਹੈ। 

ਪੰਜਾਬ ਸਰਕਾਰ ਵੱਲੋਂ ਮੱਛੀ ਪਾਲਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ

ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਧੰਦੇ ਨੂੰ ਉਤਸਾਹਿਤ ਕਰਨ ਲਈ ਇਕ ਹੈਕਟਰ ਰਕਬੇ ‘ਤੇ ਕਰੀਬ 4 ਲੱਖ ਰੁਪਏ ਕਰਜਾ ਦਿੱਤਾ ਜਾਂਦਾ ਹੈ ਅਤੇ ਇਕ ਰਕਬੇ ‘ਤੇ 2 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ 1 ਕਿੱਲੇ ਅੰਦਰ ਨਵਾਂ ਮੱਛੀ ਪਾਲਨ ਪੋਂਡ ਲਗਾਉਂਦਾ ਹੈ ਤਾਂ ਉਪਰੋਕਤ ਸਬਸਿਡੀ ਦੇ ਅਧਾਰ ‘ਤੇ ਕਰੀਬ 80 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।  ਪੰਜਾਬ ਸਰਕਾਰ ਵੱਲੋਂ ਮੱਛੀ ਪਾਲਕ ਨੂੰ ਏਰੀਏਟਰ ਦੋ ਪੈਡਲ ‘ਤੇ 18,000 ਰੁਪਏ ਸਬਸਿਡੀ ਅਤੇ ਚਾਰ ਪੈਡਲ ਵਾਲੇ ਏਰੀਏਟਰ ‘ਤੇ 20,000 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਏਰੀਏਟਰ ਲਗਾਉਂਣ ਨਾਲ ਮੱਛੀ ਦੀ ਪੈਦਾਵਾਰ ਵਿੱਚ ਕਰੀਬ 20 ਫ੍ਰੀਸਦੀ ਇਜਾਫਾ ਹੁੰਦਾ ਹੈ। 

ਪੰਚਾਇਤੀ ਜਮੀਨ 10 ਸਾਲ ਲਈ ਠੇਕੇ ਤੇ ਲੈ ਕੇ ਵੀ ਕੀਤਾ ਜਾ ਸਕਦਾ ਹੈ ਮੱਛੀ ਪਾਲਣ ਧੰਦਾ ਸ਼ੁਰੂ

ਨਵਾਂ ਮੱਛੀ ਪਾਲਣ ਧੰਦਾ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਬਣਾਈਆਂ ਗਈਆਂ ਯੋਜਨਾਵਾਂ ਵਿੱਚੋਂ ਇਕ ਯੋਜਨਾ ਇਹ ਵੀ ਹੈ ਕਿ ਕੋਈ ਵੀ ਵਿਅਕਤੀ ਪੰਚਾਇਤੀ ਬੇਕਾਰ ਪਈ ਜਮੀਨ ਨੂੰ 10 ਸਾਲ ਲਈ ਠੇਕੇ ‘ਤੇ ਲੈ ਕੇ ਮੱਛੀ ਪਾਲਣ ਦਾ ਕੰਮ ਸ਼ੁਰੂ ਕਰ ਸਕਦਾ ਹੈ ਅਤੇ ਇਸ ‘ਤੇ ਵੀ ਪੰਜਾਬ ਸਰਕਾਰ ਵੱਲੋਂ 50 ਪ੍ਰਤੀਸ਼ਤ ਸਬਸਿਡੀ ਦਿੱਤੇ ਜਾਣ ਦੀ ਸਹੂਲਤ ਹੈ। ਪੰਜਾਬ ਸਰਕਾਰ ਵੱਲੋਂ ਘੱਟੋ ਘੱਟ ਇਕ ਏਕੜ ਵਿੱਚ ਬਣਾਏ ਹੋਏ ਪੋਂਡ ਦੇ ਲਈ ਪਾਣੀ ਦੀ ਸੁਵਿਧਾ ਦੇਣ ਦੇ ਲਈ ਪਹਿਲ ਦੇ ਆਧਾਰ ਤੇ ਏ.ਪੀ. ਕੁਨੈਕਸਨ ਮੱਛੀ ਪਾਲਣ ਵਿਭਾਗ ਵੱਲੋਂ ਦਵਾਇਆ ਜਾਂਦਾ ਹੈ। 

ਮੱਛੀ ਪਾਲਣ ਨਾਲ ਹੋਰ ਵੀ ਅਪਣਾਏ ਜਾ ਸਕਦੇ ਹਨ ਸਹਾਇਕ ਧੰਦੇ

ਮੱਛੀ ਪਾਲਣ ਮਾਹਿਰਾ ਦਾ ਕਹਿਣਾ ਹੈ ਕਿ ਮੱਛੀ ਪਾਲਣ ਦੇ ਨਾਲ ਕਿਸਾਨ ਹੋਰ ਵੀ ਸਹਾਇਕ ਧੰਦੇ ਕਰ ਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸੰਯੁਕਤ ਮੱਛੀ ਪਾਲਣ ਲਈ ਇਕ ਹੈਕਟਰ ਮੱਛੀ ਤਲਾਬ ਦੇ ਨਾਲ ਪਸੂ ਪਾਲਣ ਦਾ ਧੰਦਾ ਵੀ ਕੀਤਾ ਜਾ ਸਕਦਾ ਹੈ। ਪਸ਼ੁਆਂ ਦੇ ਮਲ ਆਦਿ ਨੂੰ ਪਾਇਪ ਦੇ ਰਾਹੀ ਤਲਾਬ ਵਿੱਚ ਪਾਇਆ ਜਾ ਸਕਦਾ ਹੈ ਇਸ ਨਾਲ ਮੱਛੀ ਪਾਲਕ ਮੱਛੀ ਦੀ ਖੁਰਾਕ ਦੀ 70 ਪ੍ਰਤੀਸਤ ਬੱਚਤ ਕਰ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਮੱਛੀ ਦੇ ਨਾਲ ਨਾਲ ਦੁੱਧ ਦੀ ਪੈਦਾਵਾਰ ਤੋਂ ਵੀ ਲਾਭ ਪ੍ਰਾਪਤ ਕਰ ਸਕਦਾ ਹੈ। 

ਮੰਡੀਕਰਨ ਦੀ ਸਮੱਸਿਆ ਨਹੀਂ ਰਹਿੰਦੀ

ਮੱਛੀ ਪਾਲਕਾ ਨੂੰ ਮੱਛੀ ਵੇਚਣ ਲਈ ਕਿਸੇ ਵਿਸ਼ੇਸ ਮੰਡੀਕਰਨ ਦੀ ਲੋੜ ਨਹੀਂ ਹੁੰਦੀ ਅਤੇ ਮੱਛੀ ਪਾਲਣ ਧੰਦਾ ਕਰ ਰਹੇ ਕਿਸਾਨਾਂ ਨੂੰ ਮੱਛੀ ਦੀ ਵੇਚ ‘ਤੇ ਕੋਈ ਵਾਧਾ ਖਰਚ ਨਹੀਂ ਆਉਂਦਾ ਕਿਉਕਿ ਠੇਕੇਦਾਰ ਵੱਲੋਂ ਆਪਣੇ ਫਿਸ਼ਰਮੈਨ ਲਿਆ ਕਿ ਮੱਛੀ ਫੜ੍ਹਨ ਉਪਰੰਤ ਮੱਛੀ ਤੋਲ ਕੇ ਬਣਦੀ ਰਾਸ਼ੀ  ਮੱਛੀ ਪਾਲਕ ਨੂੰ ਮੌਕੇ ‘ਤੇ ਹੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜਦ ਵੀ ਫਾਰਮਰ ਨੂੰ ਪੈਸੇ ਦੀ ਲੋੜ ਪਵੇ ਉਹ ਮੱਛੀ ਵੇਚ ਸਕਦਾ ਹੈ ਅਤੇ ਅਪਣੀ ਲੋੜ ਦੇ ਅਨੁਸਾਰ ਆਪਣੇ ਤਲਾਬ ਵਿੱਚ ਮੱਛੀ ਦੀ ਪੁੰਗ ਪਾ ਸਕਦਾ ਹੈ। 

ਕਈ ਕਿਸਾਨ ਕਮਾ ਰਹੇ ਹਨ ਵਧੇਰਾ ਮੁਨਾਫਾ

ਜਿਲ੍ਹਾ ਪਠਾਨਕੋਟ ਦੇ ਪਿੰਡ ਚੱਕ ਚਿਮਨਾ ਦੇ ਮੱਛੀ ਪਾਲਕ ਤਰਸੇਮ ਅਤੇ ਹਨੇੜ ਪਿੰਡ ਦੇ ਕਰਣ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਸਬਸਿਡੀ ਨਾਲ ਉਨ੍ਹਾਂ ਮੱਛੀ ਪਾਲਣ ਧੰਦਾ ਸੁਰੂ ਕੀਤਾ ਸੀ ਅਤੇ ਅੱਜ ਸਲਾਨਾਂ ਵਧੇਰੇ ਮੁਨਾਫਾ ਕਮਾ ਰਹੇ ਹਨ। ਤਰਸੇਮ ਦਾ ਕਹਿਣਾ ਹੈ ਕਿ ਪਹਿਲਾ ਉਸ ਨੇ 12 ਕਨਾਲ ਵਿੱਚ ਪਹਿਲਾ ਪੋਂਡ ਸੁਰੂ ਕੀਤਾ ਸੀ ਉਸ ਤੋਂ ਬਾਅਦ ਇਕ ਕਿੱਲੇ ਵਿੱਚ ਦੂਸਰਾ ਪੋਂਡ ਅਤੇ ਹੁਣ ਅੱਗੇ ਇਕ ਹੋਰ ਕਿੱਲੇ ਵਿੱਚ ਤੀਸਰਾ ਪੋਂਡ ਬਣਾਉਂਣ ਦੀ ਯੋਜਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਯੋਜਨਾਵਾਂ ਤੋਂ ਲਾਭ ਲੈਂਦਿਆ ਅੱਜ ਉਨ੍ਹਾਂ ਅਪਣਾ ਖੁਦ ਦਾ ਰੋਜਗਾਰ ਸਥਾਪਤ ਕਰ ਲਿਆ ਹੈ। 

ਇਹ ਜਾਣਕਾਰੀ ਦਿੰਦਿਆਂ ਸ. ਗੁਰਿੰਦਰ ਸਿੰਘ ਰੰਧਾਵਾ ਸੀਨੀਅਰ ਮੱਛੀ ਪਾਲਣ ਅਫਸਰ  ਪਠਾਨਕੋਟ ਨੇ ਦੱਸਿਆ ਕਿ ਕਿਸਾਨ ਮੱਛੀ ਪਾਲਣ ਧੰਦੇ ਨੂੰ ਅਪਣਾ ਕੇ ਵਧੇਰੇ ਮੁਨਾਫੇ ਦੇ ਨਾਲ-ਨਾਲ ਪਾਣੀ ਦੇ ਹੇਠਾ ਜਾ ਰਹੇ ਪੱਧਰ ਨੂੰ ਵੀ ਬਚਾ ਸਕਦੇ ਹਨ। 

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s