ਉੱਦਮੀ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋ ਰਿਹੈ ‘ਆਤਮਾ ਕਿਸਾਨ ਬਾਜ਼ਾਰ’

  • ਅਗਾਂਹਵਧੂ ਕਿਸਾਨਾਂ ਅਤੇ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਉਤਪਾਦਾਂ ਦੀ ਹੁੰਦੀ ਹੈ ਖਰੀਦ-ਵੇਚ
  • ਮੁਨਾਫੇ ਵਿੱਚ 11 ਫੀਸਦੀ ਤੋਂ 451 ਫੀਸਦੀ ਹੋ ਰਿਹੈ ਇਜ਼ਾਫ਼ਾ 

Bazaar-1-FILE PHOTOਕਿਸਾਨਾਂ ਵੱਲੋਂ ਬਣਾਏ ਸਵੈ-ਸਹਾਇਤਾ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਨੂੰ ਮੁਫ਼ਤ ਵਿੱਚ ਮਾਰਕੀਟਿੰਗ (ਬਜ਼ਾਰੀਕਰਨ) ਮੁਹੱਈਆ ਕਰਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੁਧਿਆਣਾ ਵਿਖੇ ਹਰੇਕ ਐਤਵਾਰ ਲਗਾਏ ਜਾ ਰਹੇ ‘ਆਤਮਾ ਕਿਸਾਨ ਬਾਜ਼ਾਰ’ ਨੂੰ ਭਾਰੀ ਉਤਸ਼ਾਹ ਮਿਲ ਰਿਹਾ ਹੈ। ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਸਜਾਏ ਜਾਂਦੇ ਇਸ ਬਾਜ਼ਾਰ ਦੀ ਸ਼ੁਰੂਆਤ ਅਪ੍ਰੈਲ 2018 ਤੋਂ ਕੀਤੀ ਗਈ ਸੀ।

‘ਆਤਮਾ ਕਿਸਾਨ ਬਾਜ਼ਾਰ’ ਦਾ ਮੁੱਖ ਮੰਤਵ ਆਤਮਾ ਸਕੀਮ ਅਧੀਨ ਰਜਿਸਟਰਡ ਸਵੈ-ਸਹਾਇਤਾ ਗਰੁੱਪਾਂ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਬੜੀ ਮਿਹਨਤ ਨਾਲ ਆਪਣੇ ਹੱਥੀਂ ਤਿਆਰ ਕੀਤੀਆਂ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨਾਲ ਸੰਬੰਧਤ ਵਸਤਾਂ ਨੂੰ ਬਿਨ੍ਹਾਂ ਕਿਸੇ ਵਿਚੋਲੇ ਦੀ ਸਹਾਇਤਾ ਦੇ ਖਪਤਕਾਰਾਂ ਤੱਕ ਸਿੱਧਾ ਪਹੁੰਚਾਉਣਾ ਹੈ, ਤਾਂ ਕਿ ਉਨ੍ਹਾਂ ਵੱਲੋਂ ਕੀਤੀ ਜਾਂਦੀ ਮਿਹਨਤ ਦਾ ਸਹੀ ਮੁੱਲ ਮਿਲ ਸਕੇ। ਹੁਣ ਤੱਕ ਲਗਾਏ ਜਾ ਚੁੱਕੇ 11 ਕਿਸਾਨ ਬਾਜ਼ਾਰਾਂ ਵਿੱਚ ਕਿਸਾਨਾਂ ਵੱਲੋਂ ਤਿਆਰ ਉਤਪਾਦਾਂ ਦੀ ਵਿਕਰੀ ਲਗਾਤਾਰ ਵੱਧ ਰਹੀ ਹੈ। ਕਿਸਾਨਾਂ ਵੱਲੋਂ ਇਸ ਮੇਲੇ ਵਿੱਚ 5 ਰੁਪਏ ਤੋਂ 2000 ਰੁਪਏ ਤੱਕ ਦੇ ਉਤਪਾਦ ਵੇਚੇ ਜਾ ਰਹੇ ਹਨ। ਪਹਿਲੇ ਮੇਲੇ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦਾ 11 ਫੀਸਦੀ ਤੋਂ ਲੈ ਕੇ 451 ਫੀਸਦੀ ਤੱਕ ਦਾ ਮੁਨਾਫ਼ਾ ਦਰਜ ਕੀਤਾ ਜਾ ਚੁੱਕਾ ਹੈ। 

ਆਤਮਾ ਸਕੀਮ ਦੇ ਪ੍ਰੋਜੈਕਟ ਡਾਇਰੈਕਟਰ ਸ੍ਰ. ਜਸਪ੍ਰੀਤ ਸਿੰਘ ਖੇੜਾ ਨੇ ਦੱਸਿਆ ਕਿ ਇਸ ਬਾਜ਼ਾਰ ਵਿੱਚ ਕਿਸਾਨ ਆਪਣੇ ਹੱਥੀਂ ਤਿਆਰ ਕੀਤੀਆਂ ਵਸਤਾਂ, ਜਿਵੇਂ ਕਿ ਜਿਣਸਾਂ, ਚੱਟਣੀ, ਸ਼ਰਬਤ, ਜੈਮ, ਕੈਂਡੀ, ਹਲਦੀ, ਦੇਸੀ ਗੁੜ, ਤਰ੍ਹਾਂ-ਤਰ੍ਹਾਂ ਦੇ ਮਸਾਲੇ, ਬੇਕਰੀ ਉਤਪਾਦ, ਸਬਜ਼ੀਆਂ, ਆਚਾਰ, ਸ਼ਹਿਦ, ਆਟਾ, ਦਾਲਾਂ, ਦੁੱਧ ਉਤਪਾਦ, ਤਰ੍ਹਾਂ-ਤਰ੍ਹਾਂ ਦੇ ਬੈਗ ਅਤੇ ਹੋਰ ਉਤਪਾਦ ਲਿਆ ਕੇ ਵੇਚਦੇ ਹਨ। ਕਿਸਾਨਾਂ ਅਤੇ ਸਵੈ-ਸਹਾਇਤਾ ਗਰੁੱਪਾਂ ਨੂੰ ਆਪਣੀ ਸਟਾਲ ਲਗਾਉਣ ਦਾ ਕਿਸੇ ਵੀ ਕਿਸਮ ਦਾ ਕੋਈ ਕਿਰਾਇਆ ਨਹੀਂ ਦੇਣਾ ਪੈਂਦਾ। ਖ਼ਪਤਕਾਰ ਇਸ ਬਾਜ਼ਾਰ ਵਿੱਚੋਂ ਆਪਣੀ ਲੋੜ ਦਾ ਸਮਾਨ ਸਸਤਾ ਅਤੇ ਵਧੀਆ ਖਰੀਦ ਸਕਦੇ ਹਨ। ਬਾਜ਼ਾਰ ਵਿੱਚ ਵਿਕਣ ਵਾਲਾ ਸਮਾਨ ਆਰਗੈਨਿਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਦੀ ਸਿਹਤ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ। 

ਇਸ ਬਾਜ਼ਾਰ ਨੂੰ ਸ਼ੁਰੂ ਕਰਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਇਹ ਉੱਦਮੀਆਂ ਨੂੰ ਬਜ਼ਾਰੀਕਰਨ ਦੀ ਸਹੂਲਤ ਮੁਹੱਈਆ ਕਰਾਉਣ ਦਾ ਉਪਰਾਲਾ ਹੈ। ਉਨ੍ਹਾਂ ਕਿਸਾਨਾਂ, ਸਵੈ-ਸਹਾਇਤਾ ਗਰੁੱਪਾਂ ਦੇ ਮੈਂਬਰਾਂ ਅਤੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਐਤਵਾਰ ਇਸ ਬਾਜ਼ਾਰ ਨੂੰ ਸਜਾਉਣ ਅਤੇ ਇਸਦਾ ਲਾਭ ਲੈਣ ਤਾਂ ਜੋ ਹਰੇਕ ਧਿਰ ਨੂੰ ਇਸ ਦਾ ਫਾਇਦਾ ਹੋਵੇ। ਉਨ੍ਹਾਂ ਉਮੀਦ ਜਤਾਈ ਕਿ ਇਸ ਉਪਰਾਲੇ ਨਾਲ ਕਿਸਾਨਾਂ ਅਤੇ ਉੱਦਮੀਆਂ ਨੂੰ ਆਪਣੇ ਉਤਪਾਦਾਂ ਨੂੰ ਵੇਚਣ ਲਈ ਮੁਹੱਈਆ ਕਰਵਾਈ ਮਾਰਕੀਟ ਨਾਲ ਉਨ੍ਹਾਂ ਨੂੰ ਬਹੁਤ ਉਤਸ਼ਾਹ ਮਿਲੇਗਾ।  

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s